Connect with us

Punjab

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Published

on

ਅੰਮ੍ਰਿਤਸਰ, 28 ਜੂਨ (ਸ.ਬ.) ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਸੈਣੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਦੇ ਹੋਏ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਨਤਮਸਤਕ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਸਾਹਿਬ ਭੇਟ ਕੀਤਾ। ਨਾਇਬ ਸਿੰਘ ਸੈਣੀ ਨੂੰ ਸੂਚਨਾ ਸ੍ਰੀ ਦਰਬਾਰ ਸਾਹਿਬ ਵਿਖੇ ਸਨਮਾਨਿਤ ਵੀ ਕੀਤਾ ਗਿਆ।

Continue Reading

Punjab

ਟਰੈਕਟਰ ਅਤੇ ਕਾਰ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ

Published

on

By

 

 

 

ਮੋਗਾ, 23 ਦਸੰਬਰ (ਸ.ਬ.) ਮੋਗਾ ਵਿੱਚ ਲੁਧਿਆਣਾ ਹਾਈਵੇ ਤੇ ਪਿੰਡ ਮਹਿਣਾ ਨੇੜੇ ਅੱਜ ਸਵੇਰੇ ਟਰੈਕਟਰ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਟਰੈਕਟਰ ਤੇ ਸਵਾਰ ਦੋ ਵਿਅਕਤੀਆਂ ਵਿੱਚੋਂ ਇਕ ਦੀ ਮੌਤ ਹੋ ਗਈ। ਜਦਕਿ ਕਾਰ ਸਵਾਰ ਵੀ ਗੰਭੀਰ ਜ਼ਖਮੀ ਹੋ ਗਿਆ। ਲਾਸ਼ ਸਮੇਤ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।

ਐਮਰਜੈਂਸੀ ਵਿਭਾਗ ਵਿੱਚ ਡਿਊਟੀ ਤੇ ਮੌਜੂਦ ਸਟਾਫ਼ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ।

Continue Reading

Punjab

ਬੀਐਸਐਫ਼ ਜਵਾਨਾਂ ਵੱਲੋਂ ਸਰਹੱਦ ਤੇ ਪਾਕਿਸਤਾਨੀ ਡਰੋਨ ਦਿਖਣ ਤੇ ਫਾਇਰਿੰਗ

Published

on

By

 

ਡੇਰਾ ਬਾਬਾ ਨਾਨਕ, 23 ਦਸੰਬਰ (ਸ.ਬ.) ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 117 ਬਟਾਲੀਅਨ ਦੀ ਬੀਓਪੀ ਪੰਜ ਗੁਰਾਈਆ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵੱਲੋਂ ਬੀਤੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ਤੇ ਫਾਇਰਿੰਗ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 9:15 ਦੇ ਕਰੀਬ ਸਰਹੱਦ ਤੇ ਚੌਕਸ ਬੀਐਸਐਫ ਦੀ ਬੀਓਪੀ ਪੰਜ ਗੁਰਾਈਆਂ ਦੇ ਜਵਾਨਾਂ ਨੇ ਰਾਤ ਵੇਲੇ ਆਸਮਾਨ ਵਿੱਚ ਭਾਰਤੀ ਸੀਮਾ ਤੇ ਪਾਕਿਸਤਾਨੀ ਡਰੋਨ ਨੂੰ ਵੇਖਿਆ।

ਜਿੱਥੇ ਡਿਊਟੀ ਤੇ ਚੌਕਸ ਜਵਾਨਾਂ ਵੱਲੋਂ 3 ਦੇ ਕਰੀਬ ਫਾਇਰ ਤੇ 1 ਰੌਸ਼ਨੀ ਬੰਬ ਚਲਾਇਆ ਗਿਆ। ਡਰੋਨ ਐਕਟੀਵਿਟੀ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ। ਬੀਐਸਐਫ ਦੀ 117 ਬਟਾਲੀਅਨ ਦੇ ਅਧਿਕਾਰੀਆਂ ਤੇ ਜਵਾਨਾਂ ਤੋਂ ਇਲਾਵਾ ਪੁਲੀਸ ਵੱਲੋਂ ਸੰਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਅਭਿਆਨ ਚਲਾਇਆ ਹੋਇਆ ਹੈ।

 

Continue Reading

Punjab

ਕਾਰੋਬਾਰੀ ਤੋਂ ਆਈਫੋਨ ਅਤੇ 15 ਹਜ਼ਾਰ ਖੋਹੇ

Published

on

By

 

ਲੁਧਿਆਣਾ, 23 ਦਸੰਬਰ (ਸ.ਬ.) ਹੋਟਲ ਕਾਰੋਬਾਰੀ ਦੇ ਮੋਢੇ ਉੱਪਰ ਪੁੱਠੇ ਦਾਤ ਨਾਲ ਵਾਰ ਕਰਕੇ ਬਦਮਾਸ਼ਾਂ ਨੇ ਉਸ ਕੋਲੋਂ ਇੱਕ ਆਈਫੋਨ 15 ਪ੍ਰੋ ਅਤੇ 15 ਹਜਾਰ ਰੁਪਏ ਦੀ ਨਕਦੀ ਲੁੱਟ ਲਈ। ਜਾਣਕਾਰੀ ਦਿੰਦਿਆਂ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਵਾਸੀ ਸ਼ੇਖਰ ਚੌਧਰੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਦੇ ਰਿਜੋਰਟ ਹਨ। ਬੀਤੇ ਦਿਨ ਚੌਧਰੀ ਲੁਧਿਆਣਾ ਵਿੱਚ ਇੱਕ ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋਣ ਆਏ ਸਨ।

ਸ਼ੇਖਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ 11:30 ਵਜੇ ਹੋਟਲ ਕੀਜ ਵਿੱਚ ਡਿਨਰ ਕੀਤਾ। ਖਾਣਾ ਖਾਣ ਤੋਂ ਬਾਅਦ ਉਹ ਹੈਰੀਟੇਜ ਹੋਟਲ ਵੱਲ ਪੈਦਲ ਹੀ ਚੱਲ ਪਏ। ਹੋਟਲ ਕਾਰੋਬਾਰੀ ਨੇ ਦੱਸਿਆ ਕਿ ਅਜੇ ਉਹ ਵੈਡਿੰਗ ਵਿਲਾ ਪੈਲਸ ਦੇ ਲਾਗੇ ਹੀ ਪਹੁੰਚੇ ਸਨ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜਮਾਂ ਚੋਂ ਇੱਕ ਨੇ ਸ਼ੇਖਰ ਦੇ ਮੋਢੇ ਉੱਪਰ ਪੁੱਠੇ ਦਾਤ ਨਾਲ ਵਾਰ ਕਰਕੇ ਉਨ੍ਹਾਂ ਨੂੰ ਜਮੀਨ ਤੇ ਸੁੱਟ ਦਿੱਤਾ। ਬਦਮਾਸ਼ ਕਾਰੋਬਾਰੀ ਕੋਲੋਂ ਆਈਫੋਨ 15 ਪ੍ਰੋ ਅਤੇ 15,000 ਦੀ ਰਕਮ ਲੁੱਟ ਕੇ ਫੁੱਲਾਂਵਾਲ ਵੱਲ ਨੂੰ ਫਰਾਰ ਹੋ ਗਏ।

ਜਾਣਕਾਰੀ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਗੌਤਮ ਬੁੱਧ ਨਗਰ ਉੱਤਰ ਪ੍ਰਦੇਸ਼ ਦੇ ਵਾਸੀ ਸ਼ੇਖਰ ਚੌਧਰੀ ਦੇ ਬਿਆਨ ਲੈ ਕੇ ਅਣਪਛਾਤੇ ਦੋ ਬਦਮਾਸ਼ਾਂ ਦੇ ਖ਼ਿਲਾਫ਼ ਮੁਕਦਮਾ ਦਰਜ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਵਾਰਦਾਤ ਵਾਲੀ ਥਾਂ ਦੇ ਲਾਗਿਓ ਇੱਕ ਸੀਸੀਟੀਵੀ ਫੁਟੇਜ ਮਿਲੀ। ਫੁਟੇਜ ਵਿੱਚ ਬਦਮਾਸ਼ ਕਾਰੋਬਾਰੀ ਨੂੰ ਲੁੱਟਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਦਾ ਕਹਿਣਾ ਹੈ ਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

Continue Reading

Latest News

Trending