Connect with us

Punjab

ਸ਼ੇਖਪੁਰਾ ਵਿੱਚ ਦਿਨ-ਦਿਹਾੜੇ ਬੈਂਕ ਤੋਂ 45 ਲੱਖ ਦੀ ਲੁੱਟ, ਸਟਾਫ ਦੀ ਕੁੱਟਮਾਰ

Published

on

ਸ਼ੇਖਪੁਰਾ, 1 ਜੁਲਾਈ (ਸ.ਬ.) ਸ਼ੇਖਪੁਰਾ ਵਿੱਚ ਅੱਜ ਦਿਨ ਦਿਹਾੜੇ ਬੈਂਕ ਲੁੱਟਣ ਦੀ ਘਟਨਾ ਵਾਪਰੀ। ਬਾਰਬੀਘਾ ਦੇ ਸ਼੍ਰੀ ਕ੍ਰਿਸ਼ਨਾ ਚੌਕ ਸਥਿਤ ਐਕਸਿਸ ਬੈਂਕ ਵਿੱਚ 10 ਦੇ ਕਰੀਬ ਬਦਮਾਸ਼ ਦਾਖਲ ਹੋਏ। ਜਦੋਂ ਤੱਕ ਬੈਂਕ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਬਦਮਾਸ਼ਾਂ ਨੇ ਆਪਣੇ ਹਥਿਆਰ ਕੱਢ ਲਏ ਅਤੇ ਸਾਰਿਆਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਕੈਸ਼ ਕਾਊਂਟਰ ਅਤੇ ਲਾਕਰ ਵਿਚ ਰੱਖੀ ਸਾਰੀ ਨਕਦੀ ਲੁੱਟ ਲਈ ਗਈ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਬੈਂਕ ਦੇ ਅੰਦਰ ਗਾਹਕਾਂ ਨੂੰ ਵੀ ਲੁੱਟਿਆ। ਕੁੱਲ 45 ਲੱਖ ਰੁਪਏ ਦੀ ਲੁੱਟ ਕੀਤੀ।

ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੋਸ਼ੀਆਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੈਂਕ ਦੇ ਸਟਾਫ਼ ਅਤੇ ਮੈਨੇਜਰ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ।

ਚਸ਼ਮਦੀਦ ਮੁਤਾਬਕ ਸਵੇਰੇ 10 ਵਜੇ ਬੈਂਕ ਖੁੱਲ੍ਹਣ ਦੇ ਕੁਝ ਸਮੇਂ ਬਾਅਦ 10 ਦੇ ਕਰੀਬ ਬਦਮਾਸ਼ ਅੰਦਰ ਆਏ। ਉਹ ਵੱਖ-ਵੱਖ ਥਾਵਾਂ ਤੇ ਖੜ੍ਹੇ ਸਨ। ਕੁਝ ਸਮੇਂ ਬਾਅਦ ਬਦਮਾਸ਼ਾਂ ਨੇ ਹਥਿਆਰ ਕੱਢ ਲਏ ਅਤੇ ਸਭ ਤੋਂ ਪਹਿਲਾਂ ਸਾਰਿਆਂ ਦੇ ਫੋਨ ਜ਼ਬਤ ਕਰ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਲੁੱਟ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਬੈਂਕ ਸਟਾਫ ਦੀ ਵੀ ਕੁੱਟਮਾਰ ਕੀਤੀ।

Continue Reading

Punjab

ਅੱਗ ਲੱਗਣ ਕਾਰਨ ਵਰਕਸ਼ਾਪ ਦੇ ਬਾਹਰ ਖੜ੍ਹੀਆਂ ਗੱਡੀਆਂ ਸੜ ਕੇ ਸੁਆਹ

Published

on

By

ਮੋਗਾ, 18 ਅਪ੍ਰੈਲ (ਸ.ਬ.) ਮੋਗਾ ਵਿੱਚ ਬੁੱਘੀਪੁਰਾ ਚੌਕ ਦੇ ਨੇੜੇ ਅੱਜ ਇੱਕ ਵਰਕਸ਼ਾਪ ਦੇ ਬਾਹਰ ਕਟਰ ਨਾਲ ਕੰਮ ਕਰਦੇ ਸਮੇਂ ਨਿਕਲੀ ਚੰਗਿਆੜੀ ਨੇ ਭਿਆਨਕ ਅੱਗ ਦਾ ਰੂਪ ਧਾਰ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਪਲਾਂ ਵਿੱਚ ਵਰਕਸ਼ਾਪ ਦੇ ਬਾਹਰ ਖੜ੍ਹੀਆਂ ਕਈ ਗੱਡੀਆਂ ਇਸ ਦੀ ਲਪੇਟ ਵਿੱਚ ਆ ਗਈਆਂ ਅਤੇ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈਆਂ। ਇਸ ਹਾਦਸੇ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਬੁੱਘੀਪੁਰਾ ਚੌਕ ਸਥਿਤ ਮੈਡੀਸਿਟੀ ਦੇ ਕੋਲ ‘ਸਿੰਘ ਮੋਟਰਜ਼’ ਨਾਮ ਦੀ ਵਰਕਸ਼ਾਪ ਵਿੱਚ ਅੱਜ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਇੱਕ ਕਰਮਚਾਰੀ ਪੁਰਾਣੀ ਗੱਡੀ ਦੀ ਮੁਰੰਮਤ ਲਈ ਕਟਰ ਨਾਲ ਕਟਿੰਗ ਕਰ ਰਿਹਾ ਸੀ। ਅਚਾਨਕ ਕਟਰ ਵਿੱਚੋਂ ਨਿਕਲੀ ਚੰਗਿਆੜੀ ਨਾਲ ਜਲਣਸ਼ੀਲ ਸਾਮਾਨ ਨੂੰ ਅੱਗ ਲੱਗ ਗਈ ਅਤੇ ਅੱਗ ਭੜਕ ਉੱਠੀ।

ਸ਼ੁਰੂਆਤ ਵਿੱਚ ਅੱਗ ਮਾਮੂਲੀ ਸੀ, ਪਰ ਤੇਜ਼ ਹਵਾ ਅਤੇ ਨੇੜੇ ਖੜ੍ਹੀਆਂ ਗੱਡੀਆਂ ਕਾਰਨ ਕੁਝ ਹੀ ਸਮੇਂ ਵਿੱਚ ਇਸ ਨੇ ਵਿਕਰਾਲ ਰੂਪ ਧਾਰ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉੱਥੇ ਮੌਜੂਦ ਲੋਕ ਬੁਰੀ ਤਰ੍ਹਾਂ ਘਬਰਾ ਗਏ।

ਆਪਣੀ ਜਾਨ ਬਚਾਉਣ ਲਈ ਲੋਕ ਇਧਰ-ਉਧਰ ਭੱਜਣ ਲੱਗੇ। ਦੇਖਦੇ ਹੀ ਦੇਖਦੇ ਅੱਗ ਨੇ ਨੇੜੇ ਖੜ੍ਹੀਆਂ ਕਈ ਗੱਡੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਕਾਬੂ ਪਾਉਣ ਵਿੱਚ ਕਾਫੀ ਸਮਾਂ ਲੱਗ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਦੇ ਸਮੇਂ ਸੜਕ ਤੇ ਆਵਾਜਾਈ ਜਾਰੀ ਸੀ, ਪਰ ਸਮਾਂ ਰਹਿੰਦੇ ਲੋਕਾਂ ਨੇ ਦੂਰੀ ਬਣਾ ਲਈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਨੇੜੇ ਖੜ੍ਹੇ ਹੋਰ ਵਾਹਨਾਂ ਨੂੰ ਵੀ ਲੋਕਾਂ ਨੇ ਤੁਰੰਤ ਹਟਾ ਕੇ ਸੁਰੱਖਿਅਤ ਥਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਨੁਕਸਾਨ ਕੁਝ ਹੱਦ ਤੱਕ ਘੱਟ ਹੋ ਸਕਿਆ। ਪ੍ਰਸ਼ਾਸਨ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

Punjab

ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ਵਿੱਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

Published

on

By

ਤਰਨਤਾਰਨ, 18 ਅਪ੍ਰੈਲ (ਸ.ਬ.) ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਛਾਲ ਮਾਰਨ ਵਾਲੇ ਵਿਅਕਤੀ ਦੀ ਲਾਸ਼ ਅੱਜ ਸਵੇਰੇ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਕੋਈ ਸ਼ਨਾਖਤੀ ਕਾਗਜਾਤ ਨਾ ਮਿਲਣ ਕਰਕੇ ਅਜੇ ਤਕ ਉਸਦੀ ਪਛਾਣ ਨਹੀਂ ਹੋ ਸਕੀ।

ਜ਼ਿਕਰਯੋਗ ਹੈ ਕਿ ਮੱਸਿਆ ਦੇ ਦਿਹਾੜੇ ਮੌਕੇ ਬੀਤੀ ਦੁਪਹਿਰ ਕਰੀਬ ਢਾਈ ਵਜੇ ਇਕ ਨੌਜਵਾਨ ਨੇ ਦੀਵਾਨ ਹਾਲ ਵਿੱਚੋਂ ਨਿਕਲ ਕੇ ਤੇਜੀ ਨਾਲ ਸ੍ਰੀ ਦਰਬਾਰ ਸਾਹਿਬ ਦੇ ਸਰੋਵਾਰ ਵਿਚ ਛਾਲ ਮਾਰ ਦਿੱਤੀ ਸੀ।

ਹਰੀਕੇ ਤੋਂ ਆਏ ਗੋਤਾਖੋਰ ਦੇਰ ਸ਼ਾਮ ਤਕ ਉਸਦੀ ਭਾਲ ਕਰਦੇ ਰਹੇ ਪਰ ਹਨੇਰਾ ਹੋਣ ਤਕ ਉਸਦਾ ਪਤਾ ਨਾ ਲੱਗਣ ਕਰਕੇ ਤਲਾਸ਼ ਦਾ ਕਾਰਜ ਰੋਕ ਦਿੱਤਾ ਗਿਆ। ਜਦੋਂਕਿ ਅੱਜ ਸਵੇਰੇ ਮੁੜ ਤਲਾਸ਼ ਸ਼ੁਰੂ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ।

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਮ੍ਰਿਤਕ ਦੇ ਕੱਪੜਿਆਂ ਵਿੱਚੋਂ ਸ਼ਨਾਖਤ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਜਿਸਦੇ ਚੱਲਦਿਆਂ ਉਸਦੀ ਪਛਾਣ ਅਜੇ ਤਕ ਨਹੀਂ ਹੋ ਸਕੀ।

ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ 72 ਘੰਟੇ ਲਈ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਤਰਨਤਾਰਨ ਦੇ ਡੈਡ ਹਾਊਸ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਉਸਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।

Continue Reading

Punjab

ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ

Published

on

By

ਖੰਨਾ, 18 ਅਪ੍ਰੈਲ (ਸ.ਬ.) ਖੰਨਾ ਦੀ ਮੰਜਾ ਮਾਰਕੀਟ ਵਿੱਚ ਬੀਤੀ ਦੇਰ ਰਾਤ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਅੱਗ ਲੱਗ ਗਈ। ਅੱਗ ਲੱਗਣ ਨਾਲ ਦੁਕਾਨ ਵਿਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਤੇ ਕੁਝ ਹੀ ਸਮੇਂ ਵਿੱਚ ਅੱਗ ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਦੁਕਾਨ ਵਿਚ ਅੱਗ ਬੀਤੀ ਰਾਤ ਕਰੀਬ 9 ਵਜੇ ਲੱਗੀ। ਦੁਕਾਨ ਦਾ ਮਾਲਕ ਸੋਨੂ ਜੌਹਰ ਸ਼ਾਮ ਕਰੀਬ ਸਾਢੇ ਸੱਤ ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਉਸ ਨੂੰ ਕਿਸੇ ਨੇ ਫੋਨ ਰਾਹੀਂ ਦੱਸਿਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਉਹ ਤੁਰੰਤ ਮੌਕੇ ਤੇ ਪਹੁੰਚਿਆ ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀ।

ਦੁਕਾਨ ਅੰਦਰ ਪਏ ਵੱਡੀ ਮਾਤਰਾ ਵਿੱਚ ਕੱਪੜੇ ਕਰਕੇ ਅੱਗ ਤੇਜੀ ਨਾਲ ਫੈਲੀ ਤੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦ 15 ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੀ ਮੌਕੇ ਤੇ ਪਹੁੰਚੇ।

Continue Reading

Latest News

Trending