Connect with us

Mohali

ਨਿੱਜੀ ਕੰਪਨੀ ਤੋਂ ਕਰਵਾਇਆ ਜਾਵੇਗਾ ਸ਼ਹਿਰ ਵਿੱਚ ਇਕੱਤਰ ਹੁੰਦੇ ਕੂੜੇ ਦੀ ਨਿਕਾਸੀ ਦਾ ਕੰਮ : ਕੁਲਵੰਤ ਸਿੰਘ

Published

on

ਕੰਪਨੀ ਵਲੋਂ ਛੇਤੀ ਹੀ ਸ਼ੁਰੂ ਹੋ ਜਾਵੇਗਾ ਸ਼ਹਿਰ ਦੇ ਕੂੜੇ ਦੀ ਨਿਕਾਸੀ ਦਾ ਕੰਮ

ਐਸ ਏ ਐਸ ਨਗਰ, 2 ਜੁਲਾਈ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਵਿੱਚੋਂ ਨਿਕਲਦੇ ਕੂੜੇ ਦੀ ਨਿਕਾਸੀ ਦਾ ਕੰਮ ਨਿੱਜੀ ਕੰਪਨੀ ਨੂੰ ਸੌਂਪਿਆ ਜਾ ਰਿਹਾ ਹੈ ਅਤੇ ਕੰਪਨੀ ਵਲੋਂ ਛੇਤੀ ਹੀ ਇਸ ਕੰਮ ਆਰੰਭ ਕਰ ਦਿੱਤਾ ਜਾਵੇਗਾ। ਇਸਦੇ ਤਹਿਤ ਪਹਿਲਾਂ ਵਾਂਗ ਹੀ ਕੂੜਾ ਕਲੈਕਟਰਾਂ ਵਲੋਂ ਲੋਕਾਂ ਦੇ ਘਰਾਂ ਤੋਂ ਇਕੱਠਾ ਹੋਣ ਵਾਲਾ ਕੂੜਾ ਆਰ ਐਮ ਸੀ ਕੇਂਦਰਾਂ ਤਕ ਪਹੁੰਚਾਇਆ ਜਾਵੇਗਾ ਜਿੱਥੋਂ ਇਹ ਕੂੜਾ ਨਿੱਜੀ ਕੰਪਨੀ ਵਲੋਂ ਆਪਣੇ ਪਲਾਂਟ ਵਿੱਚ ਪਹੁੰਚਾ ਦਿੱਤਾ ਜਾਵੇਗਾ। ਇਸਦੇ ਬਦਲੇ ਨਗਰ ਨਿਗਮ ਵਲੋਂ ਕੰਪਨੀ ਨੂੰ ਅਦਾਇਗੀ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਿਦਾਇਤਾਂ ਤੋਂ ਬਾਅਦ ਸ਼ਹਿਰ ਵਿੱਚੋਂ ਨਿਕਲਣ ਵਾਲੇ ਕੂੜੇ ਨੂੰ ਡਪਿੰਗ ਮੈਦਾਨ ਵਿੱਚ ਸੁੱਟੇ ਜਾਣ ਤੇ ਲੱਗੀ ਰੋਕ ਕਾਰਨ ਸ਼ਹਿਰ ਵਿੱਚੋਂ ਕੂੜੇ ਦੀ ਨਿਕਾਸੀ ਦਾ ਕੰਮ ਰੁਕ ਗਿਆ ਹੈ ਅਤੇ ਇਸ ਵੇਲੇ ਸਾਰਾ ਕੂੜਾ ਆਰ ਐਮ ਸੀ ਕੇਂਦਰਾਂ ਵਿੱਚ ਹੀ ਇਕੱਠਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁਹਾਲੀ ਦੇ ਡੰਪਿਗ ਮੈਦਾਨ ਦੀ ਸਮਰਥਾ ਤੋਂ ਕਿਤੇ ਵੱਧ ਕੂੜਾ ਉੱਥੇ ਸੁੱਟਿਆ ਜਾ ਰਿਹਾ ਸੀ ਜਿਸ ਕਾਰਨ ਡੰਪਿਗ ਮੈਦਾਨ ਵਿੱਚ ਕੂੜਾ ਸੁੱਟੇ ਜਾਣ ਤੇ ਰੋਕ ਲੱਗੀ ਸੀ।

ਗਮਾਡਾ ਦੇ ਸੈਕਟਰਾਂ ਤੋਂ ਨਿਕਲਦੇ ਕੂੜੇ ਬਾਰੇ ਉਹਨਾਂ ਕਿਹਾ ਕਿ ਇਹ ਕੂੜੇ ਦੀ ਨਿਕਾਸੀ ਦਾ ਕੰਮ ਵੀ ਨਾਲ ਹੀ ਕੀਤਾ ਜਾਵੇਗਾ ਅਤੇ ਜਦੋਂ ਤਕ ਗਮਾਡਾ ਵਲੋਂ ਆਪਣੇ ਸੈਕਟਰਾਂ ਵਿੱਚ ਆਰ ਐਮ ਸੀ ਕੇਂਦਰਾਂ ਦਾ ਪ੍ਰਬੰਧ ਨਹੀਂ ਹੁੰਦਾ ਇਹ ਕੂੜਾ ਪਹਿਲਾਂ ਵਾਂਗ ਮੁਹਾਲੀ ਦੇ ਕੇਂਦਰਾਂ ਤਕ ਲਿਆ ਕੇ ਨਿੱਜੀ ਕੰਪਨੀ ਨੂੰ ਚੁਕਵਾਇਆ ਜਾਵੇਗਾ ਅਤੇ ਕੰਪਨੀ ਨੂੰ ਅਦਾ ਕੀਤੀ ਜਾਣ ਵਾਲੀ ਰਕਮ ਵਿੱਚ ਗਮਾਡਾ ਵਲੋਂ ਆਪਣੇ ਹਿੱਸੇ ਦੀ ਰਕਮ ਦੀ ਅਦਾਇਗੀ ਕੀਤੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਪਹਿਲਾਂ ਤੋਂ ਹੀ ਨਵਾਂ ਗਰਾਓ ਤੋਂ ਕੂੜੇ ਦੀ ਨਿਕਾਸੀ ਕਰਨ ਵਾਲੀ ਕੰਪਨੀ ਨੂੰ ਆਰਜੀ ਤੌਰ ਤੇ ਇਹ ਕੰਮ ਸੌਂਪਿਆ ਜਾ ਸਕਦਾ ਹੈ। ਇਸ ਸਬੰਧੀ ਨਿਗਮ ਵੱਲੋਂ ਸਥਾਨਕ ਸਰਕਾਰ ਵਿਭਾਗ ਨੂੰ ਤਜਵੀਜ ਭੇਜੀ ਗਈ ਹੈ।

ਇੱਥੇ ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਕੂੜੇ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਸੰਬੰਧੀ ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਵਲੋਂ ਨਗਰ ਨਿਗਮ ਅਤੇ ਗਮਾਡਾ ਦੇ ਅਧਿਕਾਰੀਆਂ ਦੇ ਖਿਲਾਫ ਧਰਨਾ ਦਿੰਦਿਆਂ ਉਹਨਾਂ ਦੇ ਪੁਤਲੇ ਵੀ ਫੂਕੇ ਜਾ ਚੁੱਕੇ ਹਨ ਅਤੇ ਇਸ ਸਮੱਸਿਆ ਦਾ ਛੇਤੀ ਹਲ ਨਾ ਹੋਣ ਤੇ ਭੁੱਖ ਹੜਤਾਲ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

Mohali

ਵਿਰੋਧੀ ਪਾਰਟੀਆਂ ਦੀ ਸੋਚ ਮਹਿਲਾ ਵਿਰੋਧੀ : ਅਮਨਜੋਤ ਕੌਰ ਰਾਮੂੰਵਾਲੀਆ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੀ ਸੋਚ ਮਹਿਲਾ ਵਿਰੋਧੀ ਹੈ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਲੋਕਸਭਾ ਵਿੱਚ ਪੇਸ਼ ਕੀਤਾ ਗਿਆ ਨਾਰੀ ਸ਼ਕਤੀ ਵੰਦਨ ਬਿੱਲ ਦਾ ਮੰਤਵ ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਵਾਲੀ ਪ੍ਰਕਿਰਿਆ ਵਿੱਚ ਸਮਾਨ ਹਿੱਸੇਦਾਰੀ ਦੇਣਾ ਸੀ, ਪਰੰਤੂ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀ ਐਮ ਕੇ, ਅਤੇ ਆਰ ਜੇ ਡੀ ਵੱਲੋਂ ਇਸਦੇ ਖਿਲਾਫ ਵੋਟਿੰਗ ਕੀਤੀ ਗਈ। ਉਹਨਾਂ ਕਿਹਾ ਕਿ ਇਹ ਸਿਰਫ਼ ਇਕ ਬਿੱਲ ਦਾ ਵਿਰੋਧ ਨਹੀਂ, ਸਗੋਂ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਦੇ ਹੱਕਾਂ ਅਤੇ ਉਮੀਦਾਂ ਨਾਲ ਖਿਲਵਾੜ ਹੈ।

Continue Reading

Mohali

ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ:) ਵਲੋਂ ਸ੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਅਤੇ ਚੰਡੀਗੜ੍ਹ ਦਿਨ ਭਰ ਨਿਊਜ਼ ਚੈਨਲ ਦੇ ਸਹਿਯੋਗ ਨਾਲ ਮੁਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਰਸਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ ) ਵਿਖੇ ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਫਾਊਂਡੇਸ਼ਨ ਦੇ ਫਾਊਂਡਲ ਜਰਨਲ ਸਕੱਤਰ ਪਰਦੀਪ ਸਿੰਘ ਹੈਪੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੂਬਾ ਪੱਧਰੀ ਸੈਮੀਨਾਰ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਅੱਜ ਵੀ ਸਮੁੱਚੀ ਕਾਇਨਾਤ ਦੇ ਲਈ ਪ੍ਰਸੰਗਿਕ ਹੈ। ਉਹਨਾਂ ਕਿਹਾ ਕਿ ਭਗਤ ਕਬੀਰ ਜੀ ਨੇ ਅਧਿਆਤਮ ਦੀ ਜੋ ਸਿੱਖਿਆ ਦਿੱਤੀ, ਉਹ ਅੱਜ ਵੀ ਫਿਜ਼ਾ ਵਿੱਚ ਪੂਰੀ ਤਰ੍ਹਾਂ ਕਾਇਮ ਹੈ। ਉਹਨਾਂ ਨੇ ਲੋਕਾਂ ਨੂੰ ਗੁਰਬਾਣੀ ਦੇ ਜਰੀਏ ਜੋ ਰਸਤਾ ਵਿਖਾਇਆ ਹੈ, ਜੇਕਰ ਉਸ ਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਵੇ ਤਾਂ ਹਰ ਕੋਈ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਤੇ ਪਾ ਸਕਦਾ ਹੈ।

ਸੈਮੀਨਾਰ ਦੌਰਾਨ ਸੈਂਟਰ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕੁਲਦੀਪ ਚੰਦ ਅਗਨੀਹੋਤਰੀ ਨੇ ਭਗਤ ਕਬੀਰ ਜੀ ਦੀ ਦੇ ਜੀਵਨ ਅਤੇ ਸਿੱਖਿਆਵਾਂ ਸਦੇ ਸਬੰਧ ਵਿੱਚ ਵਿਸਥਾਰ ਵਿੱਚ ਚਰਚਾ ਕੀਤੀ। ਇਸ ਮੌਕੇ ਸਟੇਜ ਸੰਚਾਲਨ ਪ੍ਰਸਿੱਧ ਐਂਕਰ ਸਤਿੰਦਰ ਸੱਤੀ ਵੱਲੋਂ ਕੀਤਾ ਗਿਆ।

ਇਸ ਮੌਕੇ ਸ਼੍ਰੀ ਬ੍ਰਾਹਮਣ ਮਹਾਸਭਾ ਪੰਜਾਬ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਅਤੇ ਜਨਰਲ ਸਕੱਤਰ ਚੰਦਰਸ਼ੇਖਰ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਦੀ ਚੇਅਰਪਰਸਨ ਜਗਜੀਤ ਕੌਰ ਕਾਹਲੋਂ, ਸੀਨੀਅਰ ਭਾਜਪਾ ਨੇਤਾ ਅਮਨਜੋਤ ਕੌਰ ਰਾਮੂਵਾਲੀਆ, ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਵਸਿਸਟ, ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ ਅਤੇ ਅਹੁਦੇਦਾਰ, ਕਮਲਜੀਤ ਸਿੰਘ ਰੂਬੀ, ਸੰਜੀਵ ਮਹਾਜਨ, ਪ੍ਰੇਮ ਸਿੰਘ ਢਿੱਲੋਂ, ਗੁਰਜੀਤ ਸਿੰਘ, ਰਾਜੀਵ ਜੇਤਲੀ, ਹਰਦੀਪ ਸਿੰਘ ਖਾਲਸਾ, ਬਾਬਾ ਨਰਿੰਦਰ ਸਿੰਘ, ਜਥੇਦਾਰ ਧੀਰਾ ਸਿੰਘ ਕਪੂਰਥਲਾ ਸਮੇਤ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੇਤਾ ਅਤੇ ਆਗੂਆਂ ਤੋਂ ਇਲਾਵਾ ਮੁਹਾਲੀ ਵੀ ਹਾਜਿਰ ਸਨ।

Continue Reading

Mohali

ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਵਿਖੇ ਕੰਪੋਜ਼ਿਟ ਮਲਟੀ ਸਕਿੱਲ ਅਤੇ ਏ ਆਈ ਲੈਬ ਦਾ ਉਦਘਾਟਨ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਪੈਰਾਗਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੁਹਾਲੀ ਵਲੋਂ ਆਪਣੀ ਕੰਪੋਜ਼ਿਟ ਮਲਟੀ ਸਕਿੱਲ ਅਤੇ ਏਆਈ ਲੈਬ ਦਾ ਉਦਘਾਟਨ ਕੀਤਾ ਗਿਆ ਹੈ।

ਸਕੂਲ ਦੇ ਪ੍ਰਧਾਨ ਸ਼੍ਰੀਮਤੀ ਕੁਲਵੰਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਸੀ ਬੀ ਐਸ ਈ ਵਲੋਂ 2026-27 ਸੈਸ਼ਨ ਲਈ ਤੀਜੀ ਤੋਂ 10ਵੀਂ ਕਲਾਸ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਕੰਪਿਊਟੇਸ਼ਨਲ ਥਿੰਕਿੰਗ (ਸੀਟੀ) ਨੂੰ ਲਾਜ਼ਮੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਲੈਬ ਦਾ ਉਦੇਸ਼ ਤਰਕਪੂਰਨ ਸੋਚ, ਸਮੱਸਿਆ-ਹੱਲ ਕਰਨ ਦੇ ਹੁਨਰ, ਪੈਟਰਨ ਪਛਾਣ ਅਤੇ ਏ ਆਈ ਦੇ ਨੈਤਿਕ ਵਰਤੋਂ ਦੀ ਸਮਝ ਨੂੰ ਵਿਕਸਤ ਕਰਨਾ ਹੈ। ਉਹਨਾਂ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰੇਗੀ ਅਤੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਜ਼ਰੂਰੀ ਹੁਨਰਾਂ ਨਾਲ ਲੈਸ ਕਰੇਗੀ।

Continue Reading

Latest News

Trending