Connect with us

Mohali

ਸੀਟੂ ਦੀ ਅਗਵਾਈ ਵਿੱਚ ਸਿੱਖਿਆ ਬੋਰਡ ਦੇ ਕੱਚੇ ਕਾਮਿਆਂ ਨੇ ਬੋਰਡ ਅੱਗੇ ਕੀਤੀ ਰੋਸ ਰੈਲੀ

Published

on

 

ਰੈਲੀ ਉਪਰੰਤ ਸਿੱਖਿਆ ਬੋਰਡ ਤੋਂ ਕਿਰਤ ਭਵਨ ਤੱਕ ਕੀਤਾ ਰੋਸ ਮਾਰਚ

ਐਸ ਏ ਐਸ ਨਗਰ, 2 ਜੁਲਾਈ (ਸ.ਬ.) ਸੀਟੂ ਪੰਜਾਬ ਰਾਜ ਕਮੇਟੀ ਦੇ ਸੱਦੇ ਉੱਤੇ ਅੱਜ ਮੁਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫਤਰ ਅੱਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕੱਚੇ ਕਰਮਚਾਰੀਆਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਅਤੇ ਸਫਾਈ ਮਜਦੂਰਾਂ ਯੂਨੀਅਨ ਦੇ ਆਗੂਆਂ ਨੂੰ ਨੌਕਰੀ ਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ। ਰੈਲੀ ਉਪਰੰਤ ਕੱਚੇ ਕਰਮਚਾਰੀਆਂ ਨੇ ਲੇਬਰ ਕਮਿਸ਼ਨਰ ਫੇਜ਼-10 ਮੁਹਾਲੀ ਵਿੱਚ ਸਥਿਤ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਲੇਬਰ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਰੋਸ ਮਾਰਚ ਵਿੱਚ ਸ਼ਾਮਿਲ ਕੱਚੇ ਕਾਮਿਆਂ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੈਲੀ ਵਿੱਚ ਸੀਟੂ ਜਿਲਾ ਮੁਹਾਲੀ ਨਾਲ ਸਬੰਧਤ ਯੂਨੀਅਨਾਂ ਅਤੇ ਸੀਟੂ ਦੀਆਂ 15 ਸੂਬਾਈ ਯੂਨੀਅਨਾਂ ਅਤੇ ਮੁਕਾਮੀ ਪੱਧਰ ਦੀਆਂ 63 ਯੂਨੀਅਨਾਂ ਦੇ ਵਰਕਰ ਅਤੇ ਆਗੂ ਸ਼ਾਮਿਲ ਹੋਏ।

ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਸੀਟੂ ਦੀ ਕੁੱਲ ਹਿੰਦ ਸਕੱਤਰ ਊਸ਼ਾ ਰਾਣੀ, ਪ੍ਰਧਾਨ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਚੰਦਰ ਸੇਖਰ ਤੇ ਸੂਬਾਈ ਅਹੁੱਦੇਦਾਰਾਂ ਹਰਜੀਤ ਕੌਰ, ਸੁਭਾਸ਼ ਰਾਣੀ, ਅਮਰ ਨਾਥ ਕੂੰਮ ਕਲਾਂ, ਗੁਰਦੀਪ ਸਿੰਘ ਮੁਹਾਲੀ, ਦਲਜੀਤ ਕੁਮਾਰ ਗੋਰਾ, ਸ਼ੇਰ ਸਿੰਘ ਫਰਵਾਹੀ, ਗੁਰਨਾਮ ਸਿੰਘ ਘਨੌਰ, ਨਾਇਬ ਸਿੰਘ ਲੋਚਮਾ, ਭੁਪਿੰਦਰ ਕੌਰ, ਬੋਰਡ ਕਾਰਪੋਰੇਸ਼ਨ ਕਰਮਚਾਰੀ ਮਹਾਂ ਸੰਘ ਦੇ ਪ੍ਰਧਾਨ ਤਾਰਾ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ, ਡੇਲੀਵੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਇੰਦਰਜੀਤ ਸਿੰਘ, ਪਰਮਜੀਤ ਸਿੰਘ ਨੀਲੋ, ਦਰਸ਼ਨ ਸਿੰਘ ਲਾਡੀ, ਸਮਸ਼ੇਰ ਸਿੰਘ, ਜੋਗਿੰਦਰ ਸਿੰਘ ਔਲਖ, ਗੁਰਦਰਸ਼ਨ ਸਿੰਘ, ਹਰਕੇਸ਼ ਰਾਣਾ ਆਦਿ ਨੇ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ 7 ਅਕਤੂਬਰ 2022 ਦੇ ਸਪੈਸ਼ਲ ਕੈਡਰ ਨੋਟੀਫਿਕੇਸ਼ਨ ਅਧੀਨ ਰੈਗੂਲਰ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਤਹਿ ਕੀਤੀਆਂ ਘੱਟੋਂ ਘੱਟ ਉਜਰਤਾਂ ਲਾਗੂ ਕੀਤੀਆਂ ਜਾਣ।

ਉਹਨਾਂ ਮੰਗ ਕੀਤੀ ਕਿ ਕਿਰਤ ਵਿਭਾਗ ਦੇ ਪੱਤਰ ਅਨੁਸਾਰ ਦਫਤਰੀ ਸਟਾਫ ਕੈਟਾਗਿਰੀ ਏ, ਬੀ, ਸੀ ਅਤੇ ਡੀ ਅਨੁਸਾਰ ਮਹੀਨੇ ਦੀ ਪੂਰੀ ਤਨਖਾਹ ਅਤੇ ਛੁੱਟੀਆਂ ਦਿੱਤੀਆਂ ਜਾਣ, ਪੰਜਾਬ ਵਿੱਚ ਪਿਛਲੇ 12 ਸਾਲਾਂ ਤੋਂ ਲਮਕਦੀਆਂ ਘੱਟੋ ਘੱਟ ਉਜਰਤਾਂ ਵਿੱਚ ਫੌਰੀ ਤੌਰ ਤੇ ਵਾਧਾ ਕੀਤਾ ਜਾਵੇ।

ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਮਜਦੂਰਾਂ ਦੀ ਦਿਹਾੜੀ ਖੇਤ ਮਜਦੂਰਾਂ ਦੇ ਬਰਾਬਰ ਕੀਤੀ ਜਾਵੇ, ਆਸ਼ਾ ਵਰਕਰਾਂ ਨੂੰ ਦਿੱਤੇ ਜਾ ਰਹੇ ਗੈਰ ਕਾਨੂੰਨੀ ਨੋਟਿਸ ਵਾਪਿਸ ਲਏ ਜਾਣ, ਆਂਗਨਵਾੜੀ ਆਸ਼ਾ, ਮਿਡ ਡੇ ਮਿਲ ਆਦਿ ਸਕੀਮ ਵਰਕਰਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਗਰੈਚੂਟੀ ਲਾਗੂ ਕੀਤੀ ਜਾਵੇ, ਪਿੰਡ ਚੌਕੀਦਾਰ ਤੇ ਆਸਾ ਵਰਕਰਾਂ ਦੀ ਤਨਖਾਹ ਹਰਿਆਣਾ ਦੇ ਬਰਾਬਰ ਕੀਤੀ ਜਾਵੇ , ਨਿਰਮਾਣ ਮਜਦੂਰਾਂ ਦੇ ਲਾਭ ਵਿੱਚ ਕੀਤੀਆਂ ਕਟੌਤੀਆਂ ਵਾਪਿਸ ਲਈਆਂ ਜਾਣ ਅਤੇ ਉਹਨਾਂ ਦੇ ਲਾਭ ਵਿੱਚ ਲੋੜ ਅਤੇ ਮਹਿੰਗਾਈ ਵਿੱਚ ਵਾਧੇ ਅਨੁਸਾਰ ਹੋਰ ਵਾਧਾ ਯਕੀਨੀ ਬਣਾਇਆ ਜਾਵੇ, ਕਿਰਤ ਵਿਭਾਗ ਦੀਆਂ ਸਾਰੀਆਂ ਤਿੰਨ ਧਿਰ ਕਮੇਟੀਆਂ ਨੂੰ ਮੁੜ ਗਠਿਤ ਕੀਤਾ ਜਾਵੇ ਅਤੇ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਖਤਮ ਕਰਕੇ ਸਥਾਈ ਕੰਮਾਂ ਉੱਤੇ ਲੱਗੇ ਵਰਕਰਾਂ ਅਤੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।

Continue Reading

Mohali

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕੈਂਸਰ ਸਬੰਧੀ ਫਰੀ ਚੈਕਅੱਪ ਟੈਸਟ ਅਤੇ ਮੈਡੀਕਲ ਕੈਂਪ ਦਾ ਆਯੋਜਨ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੈਂਸਰ ਸਬੰਧੀ ਫਰੀ ਚੈਕਅੱਪ ਟੈਸਟ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵਲੋਂ ਕੈਂਸਰ ਦੀ ਜਾਂਚ ਲਈ ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਟੈਸਟ, ਪੈਪ ਸਮੀਅਰ ਟੈਸਟ, ਪੀ ਐਸ ਏ ਟੈਸਟ, ਮੂੰਹ ਅਤੇ ਗੱਲੇ ਦੀ ਜਾਂਚ ਲਈ ਟੈਸਟ, ਮਰਦਾਂ ਦੇ ਗਦੂਦਾਂ ਦੀ ਜਾਂਚ ਲਈ ਟੈਸਟ, ਖੂਨ ਦੇ ਕੈਂਸਰ ਦੀ ਜਾਂਚ ਲਈ ਟੈਸਟ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ੁਗਰ ਅਤੇ ਬੀ ਪੀ ਚੈਕਅੱਪ, ਹੱਡੀਆਂ ਦੀ ਜਾਂਚ ਲਈ ਟੈਸਟ, ਜਨਰਲ ਦਵਾਈਆਂ ਵੀ ਦਿੱਤੀਆਂ ਗਈਆਂ। ਡਾਕਟਰ ਮਲਵਿੰਦਰ ਕੌਰ ਚੀਮਾ (ਐਮ ਡੀ ਐਸ ਓਰਲ ਸਕ੍ਰੀਨਿੰਗ ਸਪੈਸ਼ਲਿਸਟ) ਵਲੋ ਕੈਂਸਰ ਦੇ ਮਰੀਜਾਂ ਨੂੰ ਸਹੀ ਸਲਾਹ ਦਿੱਤੀ ਗਈ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਮਰੀਜਾਂ ਨੇ ਚੈਕਅੱਪ ਕਰਵਾਇਆ ਅਤੇ ਲੋੜ ਅਨੁਸਾਰ ਦਵਾਈਆਂ ਪ੍ਰਾਪਤ ਕੀਤੀਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Continue Reading

Mohali

ਪਿੰਡ ਸ਼ਾਹੀ ਮਾਜਰਾ ਵਿੱਚ ਸੀਵਰੇਜ ਦੀਆਂ ਨਵੀਆਂ ਲਾਈਨਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਜਨਸਿਹਤ ਵਿਭਾਗ ਵਲੋਂ ਪਿੰਡ ਸ਼ਾਹੀ ਮਾਜਰਾ ਵਿੱਚ ਸੀਵਰੇਜ ਦੀਆਂ ਖਤਮ ਹੋ ਚੁੱਕੀਆਂ ਲਾਈਨਾਂ ਨੂੰ ਬਦਲਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਪਿੰਡ ਦੇ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ ਵਲੋਂ ਪਿੰਡ ਵਿੱਚ 57 ਲੱਖ ਰੁਪਏ ਦੀ ਲਾਗਤ ਨਾਲ ਪਾਈਆਂ ਜਾ ਰਹੀਆਂ ਸੀਵਰੇਜ ਲਾਈਨਾਂ ਦੇ ਕੰਮ ਦੀ ਸ਼ੁਰੂਆਤ ਕੀਤੀ।

ਸz. ਜੱਗਾ ਨੇ ਦੱਸਿਆ ਕਿ ਪਿੰਡ ਵਿੱਚ ਪਈਆਂ ਸੀਵਰੇਜ ਦੀਆਂ ਪੁਰਾਣੀ ਲਾਈਨਾਂ ਖਤਮ ਹੋ ਗਈਆਂ ਹਨ ਅਤੇ ਇਹਨਾਂ ਕਾਰਨ ਸੀਵਰੇਜ ਜਾਮ ਦੀ ਸ਼ਿਕਾਇਤ ਆਉਂਦੀ ਸੀ ਅਤੇ ਗੰਦਾ ਪਾਣੀ ਉਵਰਫਲੋ ਹੋਣ ਕਾਰਨ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਸੀ। ਉਹਨਾਂ ਕਿਹਾ ਕਿ ਅੱਜ ਪਿੰਡ ਦੇ ਮਕਾਨ ਨੰਬਰ 174 ਤੋਂ 185 ਤਕ ਅਤੇ ਮਕਾਨ ਨੰਬਰ 17/4 ਤੋਂ 97 ਦੇ ਖੇਤਰ ਦੀ ਨਵੀਂ ਸੀਵਰੇਜ ਲਾਈਨ ਪਾਉਣ ਦਾ ਕੰਮ ਆਰੰਭ ਕਰਵਾਇਆ ਗਿਆ ਹੈ। ਜਿਹਨਾਂ ਵਿੱਚੋਂ ਮਕਾਨ ਨੰਬਰ 174 ਤੋਂ 185 ਤਕ ਦੀ ਗਲੀ ਵਿੱਚ 9.84 ਲੱਖ ਅਤੇ 17/4 ਤੋਂ 97 ਤਕ ਦੇ ਕੰਮ ਤੇ 47.74 ਲੱਖ ਰੁਪਏ ਦਾ ਖਰਚਾ ਆਉਣਾ ਹੈ।

ਉਹਨਾਂ ਦੱਸਿਆ ਕਿ ਇਹ ਲਾਈਨਾਂ ਪਾਉਣ ਦੇ ਕੰਮ ਦਾ ਐਸਟੀਮੇਟ ਜਨ ਸਿਹਤ ਵਿਭਾਗ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਵਾਸਤੇ ਨਗਰ ਨਿਗਮ ਵਲੋਂ ਰਕਮ ਜਾਰੀ ਕੀਤੀ ਗਈ ਹੈ ਜਿਸਤੋਂ ਬਾਅਦ ਹੁਣ ਇਹ ਕੰਮ ਆਰੰਭ ਹੋਇਆ ਹੈ ਜਿਹੜਾ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸਦੇ ਮੁਕੰਮਲ ਹੋਣ ਤੇ ਇਸ ਖੇਤਰ ਦੇ ਵਸਨੀਕਾਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਸ ਮੌਕੇ ਉਹਨਾਂ ਦੇ ਨਾਲ ਰਾਮ ਕੁਮਾਰ, ਬਾਬੂ ਖਾਨ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਵੀ ਹਾਜਿਰ ਸਨ।

Continue Reading

Mohali

ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਦਾ ਧਰਨਾ ਜਾਰੀ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਸਥਾਨਕ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਵਲੋਂ ਗ੍ਰੀਨ ਪਾਰਕ ਰੈਜੀਡੈਂਟ ਵੈਲਫੇਅਰ ਸੋਸਾਇਟੀ (ਰਜਿ.) ਫੇਜ਼ 5 ਮੁਹਾਲੀ ਦੀ ਅਗਵਾਈ ਹੇਠ ਇੱਥੇ ਲੱਗਦੀ ਮੰਡੀ ਵਾਲੀ ਥਾਂ ਦੇ ਨਾਲ ਬਣੇ ਕੂੜੇ ਦੇ ਆਰਜੀ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ ਵਿੱਚ ਦਾਖਿਲ ਹੋ ਗਿਆ ਹੈ।

ਜਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਸਬਜੀ ਮੰਡੀ ਵਾਲੀ ਥਾਂ ਤੇ ਪਏ ਕੂੜੇ ਦੇ ਢੇਰ ਨੂੰ ਅੱਗ ਲਗ ਗਈ ਸੀ ਅਤੇ ਉਸਦੇ ਬਾਅਦ ਤੋਂ ਹੀ ਵਸਨੀਕਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਵਸਨੀਕਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਫੇਜ਼ 5 ਅਤੇ ਉਦਯੋਗਿਕ ਖੇਤਰ ਨੁੰ ਵੰਡਦੀ ਸੜਕ ਤੇ ਪਿੰਡ ਸ਼ਾਹੀਮਾਜਰਾ ਵੱਲ ਮੁੜਦੀ ਸੜਕ ਕਿਨਾਰੇ ਆਰ ਐਮ ਸੀ ਕੇਂਦਰ ਬਣਾਇਆ ਗਿਆ ਹੈੈ ਜਿੱਥੇ ਕੂੜਾ ਭਰਿਆ ਪਿਆ ਹੈ ਅਤੇ ਕੂੜੇ ਦੀ ਨਿਕਾਸੀ ਨਾ ਹੋਣ ਤੇ ਠੇਕੇਦਾਰ ਵਲੋਂ ਇੱਥੇ ਆਉਣ ਵਾਲੀਆਂ ਕੂੜੇ ਦੀਆਂ ਟਰਾਲੀਆਂ ਨੂੰ ਮੰਡੀ ਵਾਲੀ ਥਾਂ ਵਿੱਚ ਸੁਟਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਥਾਂ ਤੇ ਕੂੜੇ ਦੀਆਂ 1 ਹਜਾਰ ਤੋਂ ਵੱਧ ਟਰਾਲੀਆਂ ਕੂੜਾ ਸੁੱਟਿਆ ਜਾ ਚੁੱਕਿਆ ਹੈ। ਇੱਥੇ ਬਣੇ ਕੂੜੇ ਦੇ ਢੇਰ ਤੇ ਬੀਤੇ ਦਿਨੀਂ ਅੱਗ ਲੱਗ ਗਈ ਜਿਸਤੇ ਫਾਇਰ ਬ੍ਰਿਗੇਡ ਵਲੋਂ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਸੀ ਅਤੇ ਜੇਕਰ ਇਸਤੇ ਸਮਾਂ ਰਹਿੰਦਿਆਂ ਕਾਬੂ ਨਾ ਕੀਤਾ ਗਿਆ ਹੁੰਦਾ ਤਾਂ ਇਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀੇ।

ਉਹਨਾਂ ਕਿਹਾ ਕਿ ਵਸਨੀਕਾਂ ਵਲੋਂ ਇਸ ਆਰ ਐਮ ਸੀ ਕੇਂਦਰ ਨੂੰ ਇੱਥੋਂ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਵਸਨੀਕਾਂ ਵਲੋਂ ਪਹਿਲਾਂ ਵੀ ਸੰਘਰਸ਼ ਕੀਤਾ ਜਾ ਚੁੱਕਿਆ ਹੈ ਅਤੇ ਉਸ ਵੇਲੇ ਹਲਕਾ ਵਿਧਾਇਕ ਵਲੋਂ ਇਸ ਕੇਂਦਰ ਨੂੰ ਇੱਥੋਂ ਤਬਦੀਲ ਕਰਨ ਦਾ ਭਰੋਸਾ ਦੇ ਕੇ ਵਸਨੀਕਾਂ ਦਾ ਧਰਨਾ ਖਤਮ ਕਰਵਾਇਆ ਗਿਆ ਸੀ ਪਰੰਤੂ ਹੁਣ ਤਾਂ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਉਹਨਾਂ ਕਿਹਾ ਕਿ ਇਹ ਧਰਨਾ ਤਾਂ ਹੀ ਚੁੱਕਿਆ ਜਾਵੇਗਾ ਜੇਕਰ ਇਹ ਆਰ ਐਮ ਸੀ ਕੇਂਦਰ ਇੱਥੋਂ ਪੱਕੇ ਤੌਰ ਤੇ ਚੁੱਕਿਆ ਜਾਵੇਗਾ।

ਇਸ ਦੌਰਾਨ ਵਸਨੀਕਾਂ ਦੇ ਇੱਕ ਵਫਦ ਵਲੋਂ ਇੱਥੇ ਪਏ ਕੂੜੇ ਦੇ ਢੇਰ ਚੁਕਵਾਉਣ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਮੁਹਾਲੀ ਦੇ ਜਾਇੰਟ ਕਮਿਸ਼ਨਰ ਜਸਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਜਾਇੰਟ ਕਮਿਸ਼ਨਰ ਜਸਜੀਤ ਸਿੰਘ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਥੋਂ ੇਰੋਜਾਨਾ 20 ਟ੍ਰਾਲੀਆਂ ਕੂੜਾ ਚੁਕਵਾਇਆ ਜਾਵੇਗਾ ਅਤੇ 10-15 ਦਿਨਾਂ ਵਿੱਚ ਇਸ ਥਾਂ ਦੀ ਮੁਕੰਮਲ ਸਫਾਈ ਕਰਵਾ ਦਿੱਤੀ ਜਾਵੇਗੀ।

ਵਫਦ ਵਿੱਚ ਸਾਬਕਾ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ ਅਤੇ ਸ੍ਰੀ ਅਸ਼ੋਕ ਝਾਅ, ਸੁਖਮਿੰਦਰ ਸਿੰਘ, ਰੁਪਿੰਦਰ ਸਿੰਘ, ਮਹਿੰਦਰ ਸਿੰਘ, ਉਸ਼ਾ ਸ਼ਾਹੀ, ਸੁਰਿੰਦਰ ਸਿੰਘ ਅਤੇ ਹੋਰ ਸਥਾਨਕ ਵਸਨੀਕ ਹਾਜ਼ਰ ਸਨ।

Continue Reading

Latest News

Trending