Punjab
ਛੱਤ ਡਿੱਗਣ ਕਾਰਨ 4 ਸਾਲਾ ਬੱਚੀ ਦੀ ਮੌਤ, ਮਾਂ ਅਤੇ ਭੈਣ ਗੰਭੀਰ ਜ਼ਖਮੀ
ਲੁਧਿਆਣਾ, 3 ਜੁਲਾਈ (ਸ.ਬ.) ਲੁਧਿਆਣਾ ਦੇ ਪਿੰਡ ਭੁੱਖੜੀ ਵਿਚ ਤੇਜ਼ ਬਾਰਿਸ਼ ਕਾਰਨ ਇਕ ਘਰ ਦੀ ਛੱਤ ਡਿੱਗ ਗਈ, ਜਿਸ ਵਿਚ 4 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੀ 7 ਮਹੀਨਿਆਂ ਦੀ ਭੈਣ ਅਤੇ ਮਾਂ ਵੀ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਭੁੱਖੜੀ ਦੇ ਰਹਿਣ ਵਾਲਾ ਕਰਮਜੀਤ ਸਿੰਘ ਆਪਣੇ ਪੁਰਾਣੇ ਘਰ ਵਿਚ ਪਤਨੀ ਮਨਪ੍ਰੀਤ ਕੌਰ ਤੇ ਦੋ ਬੱਚੀਆਂ ਨਾਲ ਸੁੱਤਾ ਹੋਇਆ ਸੀ। ਰਾਤ ਨੂੰ ਹੋਈ ਬਰਸਾਤ ਕਾਰਨ ਘਰ ਦੀ ਛੱਤ ਉਨ੍ਹਾਂ ਉੱਪਰ ਡਿੱਗ ਗਈ, ਜਿਸ ਨਾਲ ਇਕ 4 ਸਾਲਾ ਬੱਚੀ ਕਰਮਨਜੋਤ ਕੌਰ ਦੀ ਮੌਤ ਹੋ ਗਈ। ਕਰਮਜੀਤ ਦੀ ਛੋਟੀ ਧੀ ਜੋ ਕਿ ਸਿਰਫ਼ 7 ਮਹੀਨਿਆਂ ਦੀ ਹੈ ਅਤੇ ਉਸ ਦੀ ਪਤਨੀ ਵੀ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਸੀ.ਐਮ.ਸੀ. ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਕਰਮਜੀਤ ਦੇ ਭਰਾ ਹੈਪੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Punjab
ਅੱਗ ਲੱਗਣ ਕਾਰਨ ਵਰਕਸ਼ਾਪ ਦੇ ਬਾਹਰ ਖੜ੍ਹੀਆਂ ਗੱਡੀਆਂ ਸੜ ਕੇ ਸੁਆਹ
ਮੋਗਾ, 18 ਅਪ੍ਰੈਲ (ਸ.ਬ.) ਮੋਗਾ ਵਿੱਚ ਬੁੱਘੀਪੁਰਾ ਚੌਕ ਦੇ ਨੇੜੇ ਅੱਜ ਇੱਕ ਵਰਕਸ਼ਾਪ ਦੇ ਬਾਹਰ ਕਟਰ ਨਾਲ ਕੰਮ ਕਰਦੇ ਸਮੇਂ ਨਿਕਲੀ ਚੰਗਿਆੜੀ ਨੇ ਭਿਆਨਕ ਅੱਗ ਦਾ ਰੂਪ ਧਾਰ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਪਲਾਂ ਵਿੱਚ ਵਰਕਸ਼ਾਪ ਦੇ ਬਾਹਰ ਖੜ੍ਹੀਆਂ ਕਈ ਗੱਡੀਆਂ ਇਸ ਦੀ ਲਪੇਟ ਵਿੱਚ ਆ ਗਈਆਂ ਅਤੇ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈਆਂ। ਇਸ ਹਾਦਸੇ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਬੁੱਘੀਪੁਰਾ ਚੌਕ ਸਥਿਤ ਮੈਡੀਸਿਟੀ ਦੇ ਕੋਲ ‘ਸਿੰਘ ਮੋਟਰਜ਼’ ਨਾਮ ਦੀ ਵਰਕਸ਼ਾਪ ਵਿੱਚ ਅੱਜ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਇੱਕ ਕਰਮਚਾਰੀ ਪੁਰਾਣੀ ਗੱਡੀ ਦੀ ਮੁਰੰਮਤ ਲਈ ਕਟਰ ਨਾਲ ਕਟਿੰਗ ਕਰ ਰਿਹਾ ਸੀ। ਅਚਾਨਕ ਕਟਰ ਵਿੱਚੋਂ ਨਿਕਲੀ ਚੰਗਿਆੜੀ ਨਾਲ ਜਲਣਸ਼ੀਲ ਸਾਮਾਨ ਨੂੰ ਅੱਗ ਲੱਗ ਗਈ ਅਤੇ ਅੱਗ ਭੜਕ ਉੱਠੀ।
ਸ਼ੁਰੂਆਤ ਵਿੱਚ ਅੱਗ ਮਾਮੂਲੀ ਸੀ, ਪਰ ਤੇਜ਼ ਹਵਾ ਅਤੇ ਨੇੜੇ ਖੜ੍ਹੀਆਂ ਗੱਡੀਆਂ ਕਾਰਨ ਕੁਝ ਹੀ ਸਮੇਂ ਵਿੱਚ ਇਸ ਨੇ ਵਿਕਰਾਲ ਰੂਪ ਧਾਰ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉੱਥੇ ਮੌਜੂਦ ਲੋਕ ਬੁਰੀ ਤਰ੍ਹਾਂ ਘਬਰਾ ਗਏ।
ਆਪਣੀ ਜਾਨ ਬਚਾਉਣ ਲਈ ਲੋਕ ਇਧਰ-ਉਧਰ ਭੱਜਣ ਲੱਗੇ। ਦੇਖਦੇ ਹੀ ਦੇਖਦੇ ਅੱਗ ਨੇ ਨੇੜੇ ਖੜ੍ਹੀਆਂ ਕਈ ਗੱਡੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਕਾਬੂ ਪਾਉਣ ਵਿੱਚ ਕਾਫੀ ਸਮਾਂ ਲੱਗ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਦੇ ਸਮੇਂ ਸੜਕ ਤੇ ਆਵਾਜਾਈ ਜਾਰੀ ਸੀ, ਪਰ ਸਮਾਂ ਰਹਿੰਦੇ ਲੋਕਾਂ ਨੇ ਦੂਰੀ ਬਣਾ ਲਈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਨੇੜੇ ਖੜ੍ਹੇ ਹੋਰ ਵਾਹਨਾਂ ਨੂੰ ਵੀ ਲੋਕਾਂ ਨੇ ਤੁਰੰਤ ਹਟਾ ਕੇ ਸੁਰੱਖਿਅਤ ਥਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਨੁਕਸਾਨ ਕੁਝ ਹੱਦ ਤੱਕ ਘੱਟ ਹੋ ਸਕਿਆ। ਪ੍ਰਸ਼ਾਸਨ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Punjab
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ਵਿੱਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ
ਤਰਨਤਾਰਨ, 18 ਅਪ੍ਰੈਲ (ਸ.ਬ.) ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਛਾਲ ਮਾਰਨ ਵਾਲੇ ਵਿਅਕਤੀ ਦੀ ਲਾਸ਼ ਅੱਜ ਸਵੇਰੇ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਕੋਈ ਸ਼ਨਾਖਤੀ ਕਾਗਜਾਤ ਨਾ ਮਿਲਣ ਕਰਕੇ ਅਜੇ ਤਕ ਉਸਦੀ ਪਛਾਣ ਨਹੀਂ ਹੋ ਸਕੀ।
ਜ਼ਿਕਰਯੋਗ ਹੈ ਕਿ ਮੱਸਿਆ ਦੇ ਦਿਹਾੜੇ ਮੌਕੇ ਬੀਤੀ ਦੁਪਹਿਰ ਕਰੀਬ ਢਾਈ ਵਜੇ ਇਕ ਨੌਜਵਾਨ ਨੇ ਦੀਵਾਨ ਹਾਲ ਵਿੱਚੋਂ ਨਿਕਲ ਕੇ ਤੇਜੀ ਨਾਲ ਸ੍ਰੀ ਦਰਬਾਰ ਸਾਹਿਬ ਦੇ ਸਰੋਵਾਰ ਵਿਚ ਛਾਲ ਮਾਰ ਦਿੱਤੀ ਸੀ।
ਹਰੀਕੇ ਤੋਂ ਆਏ ਗੋਤਾਖੋਰ ਦੇਰ ਸ਼ਾਮ ਤਕ ਉਸਦੀ ਭਾਲ ਕਰਦੇ ਰਹੇ ਪਰ ਹਨੇਰਾ ਹੋਣ ਤਕ ਉਸਦਾ ਪਤਾ ਨਾ ਲੱਗਣ ਕਰਕੇ ਤਲਾਸ਼ ਦਾ ਕਾਰਜ ਰੋਕ ਦਿੱਤਾ ਗਿਆ। ਜਦੋਂਕਿ ਅੱਜ ਸਵੇਰੇ ਮੁੜ ਤਲਾਸ਼ ਸ਼ੁਰੂ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਮ੍ਰਿਤਕ ਦੇ ਕੱਪੜਿਆਂ ਵਿੱਚੋਂ ਸ਼ਨਾਖਤ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਜਿਸਦੇ ਚੱਲਦਿਆਂ ਉਸਦੀ ਪਛਾਣ ਅਜੇ ਤਕ ਨਹੀਂ ਹੋ ਸਕੀ।
ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ 72 ਘੰਟੇ ਲਈ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਤਰਨਤਾਰਨ ਦੇ ਡੈਡ ਹਾਊਸ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਉਸਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।
Punjab
ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਖੰਨਾ, 18 ਅਪ੍ਰੈਲ (ਸ.ਬ.) ਖੰਨਾ ਦੀ ਮੰਜਾ ਮਾਰਕੀਟ ਵਿੱਚ ਬੀਤੀ ਦੇਰ ਰਾਤ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਅੱਗ ਲੱਗ ਗਈ। ਅੱਗ ਲੱਗਣ ਨਾਲ ਦੁਕਾਨ ਵਿਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਤੇ ਕੁਝ ਹੀ ਸਮੇਂ ਵਿੱਚ ਅੱਗ ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਦੁਕਾਨ ਵਿਚ ਅੱਗ ਬੀਤੀ ਰਾਤ ਕਰੀਬ 9 ਵਜੇ ਲੱਗੀ। ਦੁਕਾਨ ਦਾ ਮਾਲਕ ਸੋਨੂ ਜੌਹਰ ਸ਼ਾਮ ਕਰੀਬ ਸਾਢੇ ਸੱਤ ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਉਸ ਨੂੰ ਕਿਸੇ ਨੇ ਫੋਨ ਰਾਹੀਂ ਦੱਸਿਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਉਹ ਤੁਰੰਤ ਮੌਕੇ ਤੇ ਪਹੁੰਚਿਆ ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀ।
ਦੁਕਾਨ ਅੰਦਰ ਪਏ ਵੱਡੀ ਮਾਤਰਾ ਵਿੱਚ ਕੱਪੜੇ ਕਰਕੇ ਅੱਗ ਤੇਜੀ ਨਾਲ ਫੈਲੀ ਤੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦ 15 ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੀ ਮੌਕੇ ਤੇ ਪਹੁੰਚੇ।
-
International2 months ago
ਇਰਾਨ ਵਿੱਚ ਮੌਜੂਦ ਹਨ 10,000 ਤੋਂ ਵਧੇਰੇ ਭਾਰਤੀ
-
International2 months agoਲੰਡਨ ਵਿੱਚ ਮਕਾਨ ਨੂੰ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
National2 months agoਛਿੜ ਗਿਆ ਵਿਸ਼ਵ ਯੁੱਧ : ਇਜ਼ਰਾਈਲ ਵੱਲੋਂ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ਤੇ ਹਵਾਈ ਹਮਲਾ
-
Chandigarh2 months ago
ਪੰਜਾਬ ਵਿਚ ਸਕੂਲਾਂ ਦਾ ਸਮਾਂ ਬਦਲਿਆ
-
Mohali4 weeks agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
