Connect with us

Mohali

ਪਿੰਡ ਮੋਟੇਮਾਜਰਾ ਨੇੜੇ ਕੌਮੀ ਮਾਰਗ ਦੀ ਉਸਾਰੀ ਕਾਰਨ ਬਰਸਾਤੀ ਪਾਣੀ ਦੇ ਵਹਾਅ ਵਿਚਲਾ ਅੜਿੱਕਾ ਫੌਰੀ ਹਟਾਇਆ ਜਾਵੇ: ਡਿਪਟੀ ਕਮਿਸ਼ਨਰ

Published

on

ਦੋ ਦਿਨਾਂ ਵਿੱਚ ਬਨੂੜ ਡਰੇਨ ਦੀ ਪੁਲੀ ਹੇਠਲੀ ਸਫ਼ਾਈ ਕਰਵਾਉਣ ਲਈ ਕਿਹਾ

ਬਨੂੜ, 3 ਜੁਲਾਈ (ਜਤਿੰਦਰ ਲੱਕੀ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕੌਮੀ ਮਾਰਗ ਅਥਾਰਟੀ ਤੇ ਡਰੇਨਜ਼ ਮਹਿਕਮੇ ਦੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਲਾਂਡਰਾਂ ਬਨੂੜ ਸੜਕ ਤੇ ਪਿੰਡ ਮੋਟੇਮਾਜਰਾ ਕੋਲ ਕੌਮੀ ਮਾਰਗ ਅਥਾਰਟੀ ਵੱਲੋਂ ਬਣਾਈ ਜਾ ਰਹੀ ਪੁਲੀ ਦੇ ਚੱਲ ਰਹੇ ਕੰਮ ਦੌਰਾਨ ਬਰਸਾਤੀ ਪਾਣੀ ਦੀ ਕ੍ਰਾਸਿੰਗ ਵਿੱਚ ਲੱਗਦੇ ਅੜਿੱਕੇ ਨੂੰ ਤੁਰੰਤ ਦੂਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਇਸੇ ਸੜਕ ਤੇ ਪੈਂਦੀ ਬਨੂੜ ਡਰੇਨ ਦੀ ਸਫ਼ਾਈ ਦਾ ਜਾਇਜ਼ਾ ਵੀ ਲਿਆ ਤੇ ਇਹ ਕੰਮ ਫੌਰੀ ਕਰਵਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਡ੍ਰੇਨ ਦੀ ਪੁਲੀ ਨੇੜੇ ਦਾ ਏਰੀਆ ਜੋ ਕਿ ਬੂਟੀ ਨਾਲ ਭਰਿਆ ਹੋਇਆ ਹੈ, ਨੂੰ ਤੁਰੰਤ ਸਾਫ਼ ਕਰਕੇ ਪਾਣੀ ਦੇ ਲੰਘਣ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਇਸ ਕੰਮ ਨੂੰ ਦੋ ਦਿਨ ਵਿੱਚ ਮੁਕੰਮਲ ਕਰਨ ਲਈ ਆਖਿਆ। ਇਸ ਮੌਕੇ ਐਸ ਡੀ ਐਮ ਮੁਹਾਲੀ ਦੀਪਾਂਕਰ ਗਰਗ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਬਨੂੜ ਰਾਜਪੁਰਾ ਰੋਡ ਤੇ ਇੱਕ ਪ੍ਰਾਈਵੇਟ ਕੌਲੋਨਾਈਜ਼ਰ ਵੱਲੋਂ ਪਾਣੀ ਦੇ ਕੁਦਰਤੀ ਵਹਾਅ ਵਿੱਚ ਲਾਏ ਅੜਿੱਕੇ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਕੌਲੋਨਾਈਜ਼ਰ ਵੱਲੋਂ ਬਰਸਾਤੀ ਚੋਅ ਵਿੱਚ ਲਾਇਆ ਅੜਿੱਕਾ ਫੌਰੀ ਹਟਾਉਣ ਲਈ ਕਿਹਾ। ਇਸ ਕੌਲੋਨਾਈਜ਼ਰ ਵੱਲੋਂ ਚੋਅ ਵਿੱਚ ਪਾਈਪਾਂ ਪਾ ਕੇ ਉਸ ਉੱਪਰ ਫ਼ਰਸ਼ ਕੰਕਰੀਟ ਦਾ ਲੈਂਟਰ ਪਾਇਆ ਹੋਇਆ ਹੈ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਨੂੜ ਦੇ ਬਾਜ਼ਾਰ ਦੇ ਦੁਕਾਨਦਾਰਾਂ ਦੀਆਂ ਦਿੱਕਤਾਂ ਵੀ ਸੁਣੀਆਂ ਅਤੇ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਉਂਦੀਆਂ ਮੁਸ਼ਕਲਾਂ ਦੀ ਜਾਣਕਾਰੀ ਲਈ। ਉਹਨਾਂ ਦੱਸਿਆ ਕਿ ਭਾਵੇਂ ਨਗਰ ਕੌਂਸਲ ਵਲੋਂ ਪੰਪ ਨਾਲ ਪਾਣੀ ਕੱਢ ਦਿੱਤਾ ਜਾਂਦਾ ਹੈ ਪਰ ਇਸ ਮੁਸ਼ਕਲ ਦਾ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇਸ ਮੁਸ਼ਕਲ ਦੇ ਹੱਲ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਕਹਿ ਕੇ ਸਰਵਿਸ ਲੇਨ ਨਾਲ ਬਣਾਏ ਨਿਕਾਸੀ ਨਾਲੇ ਦੀ ਸਫ਼ਾਈ ਤੇ ਹੋਰ ਡੂੰਘਾਈ ਕਰਵਾਈ ਜਾਵੇਗੀ।

Continue Reading

Mohali

ਮੁਹਾਲੀ ਹਲਕੇ ਵਿੱਚ ਸਿਹਤ ਸੇਵਾਵਾਂ ਦੇ ਅਧੂਰੇ ਪ੍ਰਾਜੈਕਟਾਂ ਨੂੰ ਤੁਰੰਤ ਮੁਕੰਮਲ ਕਰੇ ਸਰਕਾਰ : ਬਲਬੀਰ ਸਿੱਧੂ

Published

on

By

 

ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਹਰ ਪ੍ਰਾਜੈਕਟ ਦੀ ਦਿੱਤੀ ਜਾਣਕਾਰੀ

ਐਸ ਏ ਐਸ ਨਗਰ, 23 ਜਨਵਰੀ (ਸ.ਬ.) ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਮੁਹਾਲੀ ਵਿਚ ਪਿਛਲੀ ਕਾਂਗਰਸ ਸਰਕਾਰ ਵਲੋਂ ਸਿਹਤ ਸਹੂਲਤਾਂ ਸਬੰਧੀ ਸ਼ੁਰੂ ਕੀਤੇ (ਪਰ ਅਧੂਰੇ ਪਏ ਪ੍ਰਾਜੈਕਟਾਂ ਨੂੰ) ਮੁਕੰਮਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।

ਇਸ ਸੰਬੰਧੀ ਮੁੱਖ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਸੈਕਟਰ 79 ਵਿੱਚ ਨਿਊਰੋਲੋਜੀ ਨਾਲ ਸਬੰਧਤ ਬੀਮਾਰੀਆਂ ਦੇ ਇਲਾਜ ਲਈ 12 ਕਰੋੜ ਰੁਪਏ ਦੀ ਲਾਗਤ ਵਾਲੇ ਸੈਂਟਰ ਦੀ ਉਸਾਰੀ ਸ਼ੁਰੂ ਕਰਵਾਈ ਗਈ ਸੀ, ਪਰ ਇਸ ਪ੍ਰਾਜੈਕਟ ਦਾ ਕੰਮ ਪਿਛਲੇ ਲੰਬੇ ਸਮੇਂ ਤੋ ਬੰਦ ਪਿਆ ਹੈ। ਇਸ ਅਹਿਮ ਅਤੇ ਬਹੁਤ ਹੀ ਲੋੜੀਂਦੇ ਪ੍ਰਾਜੈਕਟ ਨੂੰ ਪੂਰਾ ਕਰਨ ਵਾਸਤੇ ਕੋਈ ਯਤਨ ਹੁੰਦਾ ਦਿਸ ਨਹੀਂ ਰਿਹਾ ਅਤੇ ਲੋਕਾਂ ਨੂੰ ਇਹਨਾਂ ਬੀਮਾਰੀਆਂ ਦੇ ਇਲਾਜ ਲਈ ਪੀ. ਜੀ. ਆਈ. ਵਿਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਉਹਨਾਂ ਦੱਸਿਆ ਕਿ ਸੈਕਟਰ 79 ਵਿੱਚ ਬਣ ਰਹੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ ਲਈ 105 ਲੱਖ ਰੁਪਏ ਪ੍ਰਵਾਨ ਹੋਏ ਸਨ, ਪਰ ਇਸ ਕੰਮ ਦੀ ਉਸਾਰੀ ਵੀ ਪਿਛਲੇ ਲੰਬੇ ਸਮੇਂ ਤੋ ਬੰਦ ਹੈ। ਉਨ੍ਹਾਂ ਕਿਹਾ ਕਿ ਸੈਕਟਰ 69 ਵਿੱਚ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪ੍ਰਾਇਮਰੀ ਹੈਲਥ ਸੈਂਟਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਪੂਰਾ ਹੋ ਚੁਕਿਆ ਹੈ ਪ੍ਰੰਤੂ ਇਸ ਹੈਲਥ ਸੈਂਟਰ ਵਿਚ ਸਟਾਫ ਦੀ ਤੈਨਾਤੀ ਨਾ ਹੋਣ ਕਾਰਨ ਲੋਕਾਂ ਨੂੰ ਇਸ ਦਾ ਲਾਹਾ ਨਹੀਂ ਮਿਲ ਰਿਹਾ।

ਸz. ਸਿੱਧੂ ਨੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਪਿੰਡ ਦਿਆਲਪੁਰ ਸੋਢੀਆਂ ਵਿਖੇ 50 ਬਿਸਤਰਿਆਂ ਦੇ ਆਯੁਰਵੈਦਿਕ ਹਸਪਤਾਲ ਦੀ ਉਸਾਰੀ ਲਈ 6.5 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਸਨ, ਪਰ ਇਸ ਦੀ ਉਸਾਰੀ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹੋ ਹਾਲ ਸੈਕਟਰ 66 ਵਿੱਚ ਜਿਲ੍ਹਾ ਹਸਪਤਾਲ ਦੀ ਉਸਾਰੀ ਦਾ ਹੈ ਜਿਹੜਾ ਗਮਾਡਾ ਤੋਂ ਅਗਸਤ 2021 ਵਿੱਚ ਅਲਾਟ ਕਰਵਾਈ ਗਈ 8.72 ਏਕੜ ਜਮੀਨ ਉਤੇ ਬਣਾਇਆ ਜਾਣਾ ਹੈ। ਇਸ ਹਸਪਤਾਲ ਦਾ ਨੀਂਹ ਪੱਥਰ ਉਸ ਵੇਲੇ ਮੁੱਖ ਮੰਤਰੀ ਪੰਜਾਬ ਵੱਲੋਂ 9 ਨਵੰਬਰ 2021 ਨੂੰ ਰੱਖਿਆ ਗਿਆ ਸੀ ਅਤੇ ਤਿੰਨ ਸਾਲ ਦਾ ਸਮਾਂ ਲੰਘਣ ਤੋਂ ਬਾਅਦ ਵੀ ਇਸ ਕੰਮ ਵਿਚ ਕੋਈ ਪ੍ਰਗਤੀ ਨਹੀ ਹੋਈ।

ਕਾਂਗਰਸੀ ਆਗੂ ਨੇ ਕਿਹਾ ਕਿ ਉਹਨਾਂ ਵਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਸਦਕਾ ਪਿੰਡ ਸਨੇਟਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਮਨਜ਼ੂਰ ਕਰਵਾਕੇ ਇਸ ਦੀ ਇਮਾਰਤ ਦੀ ਉਸਾਰੀ ਸਬੰਧੀ ਸ਼ੁਰੂ ਕਰਵਾਈ ਗਈ ਸੀ ਜਿਸ ਨੂੰ ਮੁਕੰਮਲ ਹੋਇਆਂ ਤਕਰੀਬਨ ਇਕ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਅਜੇ ਤੱਕ ਕਿਸੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੀ ਤੈਨਾਤੀ ਨਾ ਹੋਣ ਕਾਰਨ ਇਹ ਸਹੂਲਤ ਚਾਲੂ ਨਹੀਂ ਹੋ ਸਕੀ।

ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਇਹਨਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਵਾਉਣ ਲਈ ਢੁਕਵੇਂ ਦਿਸ਼ਾ ਨਿਰਦੇਸ਼ ਜਾਰੀ ਕਰਨ ਤਾਂ ਕਿ ਮੁਹਾਲੀ ਹਲਕੇ ਦੇ ਲੋਕ ਇਹਨਾਂ ਸਹੂਲਤਾਂ ਦਾ ਭਰਪੂਰ ਲਾਭ ਲੈ ਸਕਣ ।

Continue Reading

Mohali

ਪਿੰਡ ਹਸਨਪੁਰ ਦੇ ਸਰਪੰਚ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

Published

on

By

 

 

ਘਨੌਰ, 23 ਜਨਵਰੀ (ਅਭਿਸ਼ੇਕ ਸੂਦ) ਘਨੌਰ ਨੇੜਲੇ ਪਿੰਡ ਹਸਨਪੁਰ ਦੇ ਸਰਪੰਚ ਵਲੋਂ ਪਿੰਡ ਦੀਆਂ ਪੁਰਾਣੀਆਂ ਪੰਚਾਇਤਾਂ ਵੇਲੇ ਦੇ ਰੁਕੇ ਕਾਰਜ਼ਾਂ ਨੂੰ ਮੁਕੰਮਲ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਸਰਪੰਚ ਰੁੜ ਸਿੰਘ ਨੇ ਪਿੰਡ ਦੀ ਧਰਮਸ਼ਾਲਾ ਵਿੱਚ ਇੰਟਰਲਾਕਿੰਗ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ।

ਸਰਪੰਚ ਰੁੜ ਸਿੰਘ ਨੇ ਦੱਸਿਆ ਕਿ ਪੰਚਾਇਤ ਵਲੋਂ ਪਹਿਲਾਂ ਧਰਮਸ਼ਾਲਾ ਦੀ ਚਾਰਦੀਵਾਰੀ ਦਾ ਕੰਮ ਮੁਕੰਮਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਨਹਿਰੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਅਤੇ ਹਰ ਘਰ ਵਿੱਚ ਵਾਟਰ ਵਰਕਸ ਦੀਆਂ ਟੂਟੀਆਂ ਦੇ ਕੁਨੈਕਸ਼ਨ ਦਿੱਤੇ ਜਾਣਗੇ। ਪੀਣ ਵਾਲੇ ਪਾਣੀ ਦੀ ਸਹੂਲਤ ਵੀ ਨਾਲੋ ਨਾਲ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਨਾਹਰ ਸਿੰਘ, ਸੁਖਜਿੰਦਰ ਸਿੰਘ, ਗੁਰਜੰਟ ਸਿੰਘ, ਜਸਪਾਲ ਕੌਰ, ਅਕਬਰੀ (ਸਾਰੇ ਪੰਚ), ਗਗਨ ਅੱਗਰਵਾਲ, ਕਸ਼ਮੀਰ ਸਿੰਘ, ਸਾਬਕਾ ਸਰਪੰਚ ਗਗਨ ਚੌਧਰੀ, ਮਨੋਜ ਕੁਮਾਰ ਬਾਂਸਲ, ਤਰਸੇਮ ਸਿੰਘ, ਐਡਵੋਕੇਟ ਕਰਮਜੀਤ ਚੌਧਰੀ, ਐਡਵੋਕੇਟ ਪਰਮਵੀਰ, ਸ਼ਿਵ ਸ਼ਰਮਾ, ਅਮਰਿੰਦਰ ਸਿੰਘ ਆਦਿ ਮੌਜੂਦ ਸਨ।

Continue Reading

Mohali

ਰਾਜਪੁਰਾ ਪੁਲੀਸ ਵੱਲੋਂ ਇੱਕ ਮੋਟਰਸਾਈਕਲ ਚੋਰ ਗ੍ਰਿਫਤਾਰ

Published

on

By

 

 

ਰਾਜਪੁਰਾ, 23 ਜਨਵਰੀ (ਜਤਿੰਦਰ ਲੱਕੀ) ਰਾਜਪੁਰਾ ਪੁਲੀਸ ਵੱਲੋਂ ਇੱਕ ਹੋਰ ਮੋਟਰਸਾਈਕਲ ਚੋਰ ਨੂੰ ਗ੍ਰਿਫਤਾਰ ਕਕੇ ਉਸਦੇ ਕਬਜੇ ਤੋਂ ਚੋਰੀ ਦੇ 5 ਮੋਟਰ ਸਾਈਕਲ ਬਰਾਮਦ ਕੀਤੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ ਐਚ ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ਤੇ ਸ਼ਰਾਰਤੀ ਅੰਸਰਾਂ ਤੇ ਨਕੇਲ ਕੱਸਣ ਲਈ ਚਲਾਈ ਮੁਹਿੰਮ ਤਹਿਤ ਅਭਿਸ਼ੇਕ ਵਾਸੀ ਪਟਿਆਲਾ ਨਾਮ ਦੇ ਇਸ ਵਿਅਕਤੀ ਨੂੰ ਲੱਕੜ ਮੰਡੀ ਚੌਂਕ ਰਾਜਪੁਰਾ ਤੋਂ ਨਾਕੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਕੋਲੋਂ ਤਿੰਨ ਬਿਨਾਂ ਨੰਬਰ ਦੇ ਅਤੇ ਦੋ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਹਨ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ ਉਕਤ ਵਿਅਕਤੀ ਦੇ ਖਿਲਾਫ ਬੀ ਐਨ ਐਸ ਐਕਟ ਦੀ ਧਾਰਾ 303(2), 317(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅਭਿਸ਼ੇਕ ਕੁਮਾਰ ਦੇ ਖਿਲਾਫ ਪਹਿਲਾਂ ਵੀ ਪਟਿਆਲਾ ਅਤੇ ਅੰਬਾਲਾ ਦੇ ਵੱਖ-ਵੱਖ ਥਾਣਿਆਂ ਵਿੱਚ 10 ਮੁਕਦਮੇ ਦਰਜ ਹਨ ਤੇ ਇਹ ਗਿਆਰਵਾਂ ਮੁਕਦਮਾ ਦਰਜ ਹੋਇਆ ਹੈ।

Continue Reading

Latest News

Trending