Mohali
ਰਾਜਪੁਰਾ ਦੇ ਅੰਡਰ ਪਾਸ ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਓਵਰ ਬ੍ਰਿਜ ਪਹਿਲਾਂ ਹੀ ਮੁਰੰਮਤ ਲਈ ਬੰਦ ਹੋਣ ਕਾਰਨ ਲੋਕ ਹੋ ਰਹੇ ਹਨ ਖੱਜਲਖੁਆਰ
ਰਾਜਪੁਰਾ, 3 ਜੁਲਾਈ (ਜਤਿੰਦਰ ਲੱਕੀ) ਰਾਜਪੁਰਾ ਦਾ ਮੇਨ ਓਵਰ ਬ੍ਰਿਜ ਪਿਛਲੇ ਕਈ ਦਿਨਾਂ ਤੋਂ ਮੁਰੰਮਤ ਲਈ ਬੰਦ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਲਈ ਅੰਡਰ ਬ੍ਰਿਜ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਇਸ ਦੌਰਾਨ ਮੌਨਸੂਨ ਦੀ ਪਹਿਲੀ ਬਾਰਿਸ਼ ਹੋਣ ਉਪਰੰਤ ਦੋਵੇਂ ਅੰਡਰ ਪਾਸ ਪਾਣੀ ਨਾਲ ਭਰ ਗਏ ਹਨ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਆਪਣੇ ਕੰਮਾਂ ਕਾਜਾਂ ਤੇ ਜਾਣ ਵਾਲੇ ਲੋਕ ਜਾਮ ਲੱਗਣ ਕਰਕੇ ਲੇਟ ਹੋ ਰਹੇ ਹਨ ਅਤੇ ਉਹਨਾਂ ਦਾ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਵਲੋਂ ਮਾਨਸੂਨ ਦੇ ਮੌਸਮ ਦਾ ਧਿਆਨ ਕੀਤੇ ਬਿਨਾਂ ਇਹ ਉਵਰਬ੍ਰਿਜ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਅਤੇ ਪ੍ਰਸ਼ਾਸ਼ਨ ਦੇ ਇਸ ਗਲਤ ਫੈਸਲੇ ਕਾਰਨ ਲੋਕ ਬੁਰੀ ਤਰ੍ਹਾਂ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਇਹ ਕੰਮ ਦੋ ਮਹੀਨੇ ਬਾਅਦ ਸਰਦੀਆਂ ਦੇ ਦੌਰਾਨ ਕਰਵਾਇਆ ਜਾਂਦਾ ਤਾਂ ਇਹ ਜਿਆਦਾ ਲਾਹੇਵੰਦ ਹੋਣਾ ਸੀ ਅਤੇ ਆਮ ਲੋਕਾਂ ਨੂੰ ਇੰਨੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪੈਣਾ ਸੀ।
ਵਸਨੀਕਾਂ ਨੇ ਕਿਹਾ ਕਿ ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਹੀ ਇਹ ਹਾਲ ਹੋ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਅੰਡਰ ਪਾਸ ਤੇ ਪਾਣੀ ਹੋਰ ਜਿਆਦਾ ਵੱਧ ਜਾਵੇਗਾ ਜਿਸ ਕਾਰਨ ਲੋਕਾਂ ਦਾ ਇਸ ਅੰਡਰ ਪਾਸ ਤੋਂ ਲੰਘਣਾ ਬੰਦ ਹੋ ਜਾਵੇਗਾ ਅਤੇ ਲੋਕਾਂ ਨੂੰ ਬਾਈਪਾਸ ਤੋਂ ਹੋ ਕੇ ਜਾਣ ਲਈ ਮਜਬੂਰ ਹੋਣਾ ਪਵੇਗਾ ਜਿਸ ਨਾਲ ਲੋਕਾਂ ਦੀ ਜੇਬ ਤੇ ਵਾਧੂ ਬੋਝ ਪੈਣ ਦੇ ਨਾਲ ਉੱਥੇ ਵੀ ਜਾਮ ਦੀ ਸਥਿਤੀ ਬਣ ਜਾਵੇਗੀ।
Mohali
ਵਿਰੋਧੀ ਪਾਰਟੀਆਂ ਦੀ ਸੋਚ ਮਹਿਲਾ ਵਿਰੋਧੀ : ਅਮਨਜੋਤ ਕੌਰ ਰਾਮੂੰਵਾਲੀਆ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੀ ਸੋਚ ਮਹਿਲਾ ਵਿਰੋਧੀ ਹੈ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਲੋਕਸਭਾ ਵਿੱਚ ਪੇਸ਼ ਕੀਤਾ ਗਿਆ ਨਾਰੀ ਸ਼ਕਤੀ ਵੰਦਨ ਬਿੱਲ ਦਾ ਮੰਤਵ ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਵਾਲੀ ਪ੍ਰਕਿਰਿਆ ਵਿੱਚ ਸਮਾਨ ਹਿੱਸੇਦਾਰੀ ਦੇਣਾ ਸੀ, ਪਰੰਤੂ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀ ਐਮ ਕੇ, ਅਤੇ ਆਰ ਜੇ ਡੀ ਵੱਲੋਂ ਇਸਦੇ ਖਿਲਾਫ ਵੋਟਿੰਗ ਕੀਤੀ ਗਈ। ਉਹਨਾਂ ਕਿਹਾ ਕਿ ਇਹ ਸਿਰਫ਼ ਇਕ ਬਿੱਲ ਦਾ ਵਿਰੋਧ ਨਹੀਂ, ਸਗੋਂ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਦੇ ਹੱਕਾਂ ਅਤੇ ਉਮੀਦਾਂ ਨਾਲ ਖਿਲਵਾੜ ਹੈ।
Mohali
ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ:) ਵਲੋਂ ਸ੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਅਤੇ ਚੰਡੀਗੜ੍ਹ ਦਿਨ ਭਰ ਨਿਊਜ਼ ਚੈਨਲ ਦੇ ਸਹਿਯੋਗ ਨਾਲ ਮੁਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਰਸਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ ) ਵਿਖੇ ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਫਾਊਂਡੇਸ਼ਨ ਦੇ ਫਾਊਂਡਲ ਜਰਨਲ ਸਕੱਤਰ ਪਰਦੀਪ ਸਿੰਘ ਹੈਪੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੂਬਾ ਪੱਧਰੀ ਸੈਮੀਨਾਰ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਅੱਜ ਵੀ ਸਮੁੱਚੀ ਕਾਇਨਾਤ ਦੇ ਲਈ ਪ੍ਰਸੰਗਿਕ ਹੈ। ਉਹਨਾਂ ਕਿਹਾ ਕਿ ਭਗਤ ਕਬੀਰ ਜੀ ਨੇ ਅਧਿਆਤਮ ਦੀ ਜੋ ਸਿੱਖਿਆ ਦਿੱਤੀ, ਉਹ ਅੱਜ ਵੀ ਫਿਜ਼ਾ ਵਿੱਚ ਪੂਰੀ ਤਰ੍ਹਾਂ ਕਾਇਮ ਹੈ। ਉਹਨਾਂ ਨੇ ਲੋਕਾਂ ਨੂੰ ਗੁਰਬਾਣੀ ਦੇ ਜਰੀਏ ਜੋ ਰਸਤਾ ਵਿਖਾਇਆ ਹੈ, ਜੇਕਰ ਉਸ ਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਵੇ ਤਾਂ ਹਰ ਕੋਈ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਤੇ ਪਾ ਸਕਦਾ ਹੈ।
ਸੈਮੀਨਾਰ ਦੌਰਾਨ ਸੈਂਟਰ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕੁਲਦੀਪ ਚੰਦ ਅਗਨੀਹੋਤਰੀ ਨੇ ਭਗਤ ਕਬੀਰ ਜੀ ਦੀ ਦੇ ਜੀਵਨ ਅਤੇ ਸਿੱਖਿਆਵਾਂ ਸਦੇ ਸਬੰਧ ਵਿੱਚ ਵਿਸਥਾਰ ਵਿੱਚ ਚਰਚਾ ਕੀਤੀ। ਇਸ ਮੌਕੇ ਸਟੇਜ ਸੰਚਾਲਨ ਪ੍ਰਸਿੱਧ ਐਂਕਰ ਸਤਿੰਦਰ ਸੱਤੀ ਵੱਲੋਂ ਕੀਤਾ ਗਿਆ।
ਇਸ ਮੌਕੇ ਸ਼੍ਰੀ ਬ੍ਰਾਹਮਣ ਮਹਾਸਭਾ ਪੰਜਾਬ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਅਤੇ ਜਨਰਲ ਸਕੱਤਰ ਚੰਦਰਸ਼ੇਖਰ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਦੀ ਚੇਅਰਪਰਸਨ ਜਗਜੀਤ ਕੌਰ ਕਾਹਲੋਂ, ਸੀਨੀਅਰ ਭਾਜਪਾ ਨੇਤਾ ਅਮਨਜੋਤ ਕੌਰ ਰਾਮੂਵਾਲੀਆ, ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਵਸਿਸਟ, ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ ਅਤੇ ਅਹੁਦੇਦਾਰ, ਕਮਲਜੀਤ ਸਿੰਘ ਰੂਬੀ, ਸੰਜੀਵ ਮਹਾਜਨ, ਪ੍ਰੇਮ ਸਿੰਘ ਢਿੱਲੋਂ, ਗੁਰਜੀਤ ਸਿੰਘ, ਰਾਜੀਵ ਜੇਤਲੀ, ਹਰਦੀਪ ਸਿੰਘ ਖਾਲਸਾ, ਬਾਬਾ ਨਰਿੰਦਰ ਸਿੰਘ, ਜਥੇਦਾਰ ਧੀਰਾ ਸਿੰਘ ਕਪੂਰਥਲਾ ਸਮੇਤ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੇਤਾ ਅਤੇ ਆਗੂਆਂ ਤੋਂ ਇਲਾਵਾ ਮੁਹਾਲੀ ਵੀ ਹਾਜਿਰ ਸਨ।
Mohali
ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਵਿਖੇ ਕੰਪੋਜ਼ਿਟ ਮਲਟੀ ਸਕਿੱਲ ਅਤੇ ਏ ਆਈ ਲੈਬ ਦਾ ਉਦਘਾਟਨ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਪੈਰਾਗਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੁਹਾਲੀ ਵਲੋਂ ਆਪਣੀ ਕੰਪੋਜ਼ਿਟ ਮਲਟੀ ਸਕਿੱਲ ਅਤੇ ਏਆਈ ਲੈਬ ਦਾ ਉਦਘਾਟਨ ਕੀਤਾ ਗਿਆ ਹੈ।
ਸਕੂਲ ਦੇ ਪ੍ਰਧਾਨ ਸ਼੍ਰੀਮਤੀ ਕੁਲਵੰਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਸੀ ਬੀ ਐਸ ਈ ਵਲੋਂ 2026-27 ਸੈਸ਼ਨ ਲਈ ਤੀਜੀ ਤੋਂ 10ਵੀਂ ਕਲਾਸ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਕੰਪਿਊਟੇਸ਼ਨਲ ਥਿੰਕਿੰਗ (ਸੀਟੀ) ਨੂੰ ਲਾਜ਼ਮੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਲੈਬ ਦਾ ਉਦੇਸ਼ ਤਰਕਪੂਰਨ ਸੋਚ, ਸਮੱਸਿਆ-ਹੱਲ ਕਰਨ ਦੇ ਹੁਨਰ, ਪੈਟਰਨ ਪਛਾਣ ਅਤੇ ਏ ਆਈ ਦੇ ਨੈਤਿਕ ਵਰਤੋਂ ਦੀ ਸਮਝ ਨੂੰ ਵਿਕਸਤ ਕਰਨਾ ਹੈ। ਉਹਨਾਂ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰੇਗੀ ਅਤੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਜ਼ਰੂਰੀ ਹੁਨਰਾਂ ਨਾਲ ਲੈਸ ਕਰੇਗੀ।
-
International2 months ago
ਇਰਾਨ ਵਿੱਚ ਮੌਜੂਦ ਹਨ 10,000 ਤੋਂ ਵਧੇਰੇ ਭਾਰਤੀ
-
International2 months agoਲੰਡਨ ਵਿੱਚ ਮਕਾਨ ਨੂੰ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Chandigarh2 months ago
ਪੰਜਾਬ ਵਿਚ ਸਕੂਲਾਂ ਦਾ ਸਮਾਂ ਬਦਲਿਆ
-
National2 months agoਛਿੜ ਗਿਆ ਵਿਸ਼ਵ ਯੁੱਧ : ਇਜ਼ਰਾਈਲ ਵੱਲੋਂ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ਤੇ ਹਵਾਈ ਹਮਲਾ
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
