Connect with us

Mohali

ਭਾਰਤਮਾਲਾ ਪ੍ਰੋਜੈਕਟ ਦੌਰਾਨ ਆਈ ਟੀ ਸਿਟੀ ਤੋਂ ਕੁਰਾਲੀ ਤਕ ਬਣਨ ਵਾਲੀ ਸੜਕ ਵਿੱਚ ਭ੍ਰਿਸ਼ਟਾਚਾਰ ਸੰਬੰਧੀ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ

Published

on

ਐਸ ਏ ਐਸ ਨਗਰ, 4 ਜੁਲਾਈ (ਸ.ਬ.) ਭਾਰਤਮਾਲਾ ਪ੍ਰੋਜੈਕਟ ਤਹਿਤ ਆਈ ਟੀ ਸਿਟੀ ਤੋਂ ਕੁਰਾਲੀ ਤੱਕ ਬਣਾਏ ਜਾ ਰਹੀ ਸੜਕ ਵਾਸਤੇ ਜਮੀਨ ਅਕਵਾਇਰ ਕਰਨ ਦੌਰਾਨ ਅਫ਼ਸਰਾਂ ਦੀ ਮਿਲੀਭੁਗਤ ਨਾਲ ਸਿਆਸੀ ਆਗੂਆਂ ਅਤੇ ਪ੍ਰਾਪਰਟੀ ਡੀਲਰਾਂ ਵਲੋਂ ਵੱਡੇ ਪੱਧਰ ਤੇ ਕਾਨੂੰਨ ਦੀ ਉਲੰਘਣਾ ਕਰਕੇ ਕਰੋੜਾ ਦਾ ਹੇਰ ਫੇਰ ਦੇ ਇਲਜਾਮਾਂ ਤਹਿਤ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਸ਼ਿਕਾਇਤ ਕਰਤਾ ਰਣਵੀਰ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਭਾਰਤਮਾਲਾ ਪ੍ਰੋਜੈਕਟ ਰਾਹੀਂ ਆਈ ਟੀ ਸਿਟੀ ਤੋਂ ਕੁਰਾਲੀ ਤੱਕ ਬਣਾਈ ਜਾ ਰਹੀ ਸੜਕ ਵਿੱਚ ਵੱਡੇ ਸਿਆਸੀ ਲੀਡਰ, ਪ੍ਰਾਪਟੀ ਡੀਲਰਾਂ ਤੇ ਮੌਜੂਦਾ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਅਕਵਾਇਰ ਜਮੀਨ ਦੀ ਖ਼ਰੀਦ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਰਜਿਸਟਰੀ ਕਰਵਾਈ ਗਈ। ਉਹਨਾਂ ਕਿਹਾ ਕਿ ਜ਼ਮੀਨ ਅਕਵਾਇਰ ਐਕਟ ਦੀ ਧਾਰਾ 3 ਡੀ ਲੱਗਣ ਤੇ ਉਹ ਜ਼ਮੀਨ ਐਨ ਐਚ ਏ ਆਈ ਦੀ ਹੋ ਜਾਂਦੀ ਹੈ ਪਰ ਸਰਕਾਰ ਵਲੋਂ ਅਕਵਾਇਰ ਜ਼ਮੀਨ ਦੀ ਉਸ ਸਮੇਂ ਦੇ ਤਹਿਸੀਲਦਾਰ ਵੱਲੋਂ ਗਲਤ ਤਰੀਕੇ ਨਾਲ ਰਜਿਸਟਰੀ ਕਰ ਦਿੱਤੀ ਅਤੇ ਇਸ ਬਾਰੇ ਪਟਵਾਰੀ ਨੂੰ ਦੱਸਣ ਦੇ ਬਾਵਜੂਦ ਸਰਕਾਰੀ ਜ਼ਮੀਨ ਦਾ ਇੰਤਕਾਲ ਸਿਆਸੀ ਲੀਡਰ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਕਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਮੁਹਾਲੀ ਦੇ ਇੱਕ ਵੱਡੇ ਰਾਜਨੀਤੀਕ ਲੀਡਰ ਨੇ ਆਪਣੇ ਭਰਾ ਤੇ ਭਤੀਜੇ ਅਤੇ ਕੁੱਝ ਪ੍ਰਾਪਟੀ ਡੀਲਰਾਂ ਰਾਹੀ ਨਾਲ ਮਿਲ ਕੇ ਪਿੰਡ ਗੋਬਿੰਦਗੜ ਦੀ ਜ਼ਮੀਨ ਕੌਡੀਆਂ ਦੇ ਭਾ ਖਰੀਦੀ ਗਈ ਤੇ ਉਸੇ ਜਮੀਨ ਦਾ ਸਰਕਾਰੀ ਮੁਆਵਜਾ 1 ਕਰੋੜ 60 ਲੱਖ ਦੇ ਹਿਸਾਬ ਨਾਲ ਲੈ ਕੇ ਮੋਟਾ ਮੁਨਾਫਾ ਦਵਾਇਆ ਗਿਆ। ਉਹਨਾਂ ਇਲਜਾਮ ਲਗਾਇਆ ਕਿ ਇਸ ਮਾਮਲੇ ਵਿੱਚ ਅਫ਼ਸਰਾਂ ਵੱਲੋਂ ਰਸੂਖਦਾਰਾਂ, ਪ੍ਰਾਪਟੀ ਡੀਲਰਾਂ ਤੇ ਰਾਜਸੀ ਵਿਅਕਤੀਆਂ ਨੂੰ ਫਾਇਦਾ ਪਚਾਉਣ ਲਈ ਐਨ ਐਚ ਏ ਆਈ ਵਲੋਂ ਜਮੀਨ ਅਕਵਾਇਰ ਹੋਣ ਤੋਂ 7 ਤੋਂ 8 ਮਹੀਨੇ ਬਾਅਦ ਅਫ਼ਸਰਾਂ ਦੀ ਮਿਲੀਭੁਕਤ ਨਾਲ ਰਜਿਸਟਰੀ ਕਰਵਾ ਦਿੱਤੀ ਗਈ ਅਤੇ ਜ਼ਮੀਨ ਐਕਟ ਦੀ ਧਾਰਾ 3 ਡੀ ਦੀ ਉਲੰਘਣਾ ਕੀਤੀ ਗਈ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਇਸੇ ਸੜਕ ਵਿੱਚ ਪਿੰਡ ਸੇਖਪੁਰਾ ਤਹਿਸੀਲ ਖਰੜ ਵਿਖੇ ਡੀ ਆਰ ਓ ਦਫਤਰ (ਜਿਸ ਨੇ ਐਨ ਐਚ ਏ ਆਈ ਨੂੰ ਜ਼ਮੀਨ ਅਕਵਾਇਰ ਕਰਕੇ ਦਿੱਤੀ) ਵਿੱਚ ਇੱਕ ਅਫਸਰ ਵੱਲੋ ਆਪਣੇ ਨਜਦੀਕੀ ਰਾਹੀ ਜਮੀਨ ਖ਼ਰੀਦੀ ਗਈ ਤੇ ਜਮੀਨ ਅਕਵਾਇਰ ਹੋਣ ਤੋ ਬਾਅਦ ਗਲਤ ਤਰੀਕੇ ਨਾਲ ਮੁਨਾਫਾ ਲੈਣ ਲਈ ਮੌਜੂਦਾ ਅਫ਼ਸਰਾਂ ਦੀ ਮਿਲੀਭੁਗਤ ਨਾਲ ਅਮਰੂਦਾਂ ਦਾ ਬਾਗ ਲਗਾਇਆ ਗਿਆ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਸੜਕ ਵਿੱਚ ਕਿਸਾਨਾਂ ਦੀ ਜਮੀਨ ਅਕਵਾਇਰ ਹੋਣ ਤੇ ਮੁਆਵਜਾ ਦੇਣ ਵੇਲੇ ਕਈ ਪਿੰਡਾ ਜਿਵੇਂ ਪਡਿਆਲਾ, ਰੁੜਕੀ, ਮਦਨਹੇੜੀ ਨੂੰ ਜਾਣਬੁਝ ਕੇ ਘੱਟ ਰੇਟ ਦਿੱਤਾ ਗਿਆ ਅਤੇ ਬਾਅਦ ਵਿੱਚ ਅਫਸਰਾਂ ਦੀ ਮਿਲੀਭੁਗਤ ਨਾਲ ਰਾਤੋ ਰਾਤ ਮੁਆਵਜਾ ਵਧਾ ਦਿੱਤਾ ਗਿਆ।

ਸ਼ਿਕਾਇਤ ਕਰਤਾ ਨੇ ਕਿਹਾ ਕਿ ਵਿਜੀਲੈਂਸ ਵਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।

Continue Reading

Mohali

ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ:) ਵਲੋਂ ਸ੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਅਤੇ ਚੰਡੀਗੜ੍ਹ ਦਿਨ ਭਰ ਨਿਊਜ਼ ਚੈਨਲ ਦੇ ਸਹਿਯੋਗ ਨਾਲ ਮੁਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਰਸਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ ) ਵਿਖੇ ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਫਾਊਂਡੇਸ਼ਨ ਦੇ ਫਾਊਂਡਲ ਜਰਨਲ ਸਕੱਤਰ ਪਰਦੀਪ ਸਿੰਘ ਹੈਪੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੂਬਾ ਪੱਧਰੀ ਸੈਮੀਨਾਰ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਅੱਜ ਵੀ ਸਮੁੱਚੀ ਕਾਇਨਾਤ ਦੇ ਲਈ ਪ੍ਰਸੰਗਿਕ ਹੈ। ਉਹਨਾਂ ਕਿਹਾ ਕਿ ਭਗਤ ਕਬੀਰ ਜੀ ਨੇ ਅਧਿਆਤਮ ਦੀ ਜੋ ਸਿੱਖਿਆ ਦਿੱਤੀ, ਉਹ ਅੱਜ ਵੀ ਫਿਜ਼ਾ ਵਿੱਚ ਪੂਰੀ ਤਰ੍ਹਾਂ ਕਾਇਮ ਹੈ। ਉਹਨਾਂ ਨੇ ਲੋਕਾਂ ਨੂੰ ਗੁਰਬਾਣੀ ਦੇ ਜਰੀਏ ਜੋ ਰਸਤਾ ਵਿਖਾਇਆ ਹੈ, ਜੇਕਰ ਉਸ ਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਵੇ ਤਾਂ ਹਰ ਕੋਈ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਤੇ ਪਾ ਸਕਦਾ ਹੈ।

ਸੈਮੀਨਾਰ ਦੌਰਾਨ ਸੈਂਟਰ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕੁਲਦੀਪ ਚੰਦ ਅਗਨੀਹੋਤਰੀ ਨੇ ਭਗਤ ਕਬੀਰ ਜੀ ਦੀ ਦੇ ਜੀਵਨ ਅਤੇ ਸਿੱਖਿਆਵਾਂ ਸਦੇ ਸਬੰਧ ਵਿੱਚ ਵਿਸਥਾਰ ਵਿੱਚ ਚਰਚਾ ਕੀਤੀ। ਇਸ ਮੌਕੇ ਸਟੇਜ ਸੰਚਾਲਨ ਪ੍ਰਸਿੱਧ ਐਂਕਰ ਸਤਿੰਦਰ ਸੱਤੀ ਵੱਲੋਂ ਕੀਤਾ ਗਿਆ।

ਇਸ ਮੌਕੇ ਸ਼੍ਰੀ ਬ੍ਰਾਹਮਣ ਮਹਾਸਭਾ ਪੰਜਾਬ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਅਤੇ ਜਨਰਲ ਸਕੱਤਰ ਚੰਦਰਸ਼ੇਖਰ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਦੀ ਚੇਅਰਪਰਸਨ ਜਗਜੀਤ ਕੌਰ ਕਾਹਲੋਂ, ਸੀਨੀਅਰ ਭਾਜਪਾ ਨੇਤਾ ਅਮਨਜੋਤ ਕੌਰ ਰਾਮੂਵਾਲੀਆ, ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਵਸਿਸਟ, ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ ਅਤੇ ਅਹੁਦੇਦਾਰ, ਕਮਲਜੀਤ ਸਿੰਘ ਰੂਬੀ, ਸੰਜੀਵ ਮਹਾਜਨ, ਪ੍ਰੇਮ ਸਿੰਘ ਢਿੱਲੋਂ, ਗੁਰਜੀਤ ਸਿੰਘ, ਰਾਜੀਵ ਜੇਤਲੀ, ਹਰਦੀਪ ਸਿੰਘ ਖਾਲਸਾ, ਬਾਬਾ ਨਰਿੰਦਰ ਸਿੰਘ, ਜਥੇਦਾਰ ਧੀਰਾ ਸਿੰਘ ਕਪੂਰਥਲਾ ਸਮੇਤ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੇਤਾ ਅਤੇ ਆਗੂਆਂ ਤੋਂ ਇਲਾਵਾ ਮੁਹਾਲੀ ਵੀ ਹਾਜਿਰ ਸਨ।

Continue Reading

Mohali

ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਵਿਖੇ ਕੰਪੋਜ਼ਿਟ ਮਲਟੀ ਸਕਿੱਲ ਅਤੇ ਏ ਆਈ ਲੈਬ ਦਾ ਉਦਘਾਟਨ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਪੈਰਾਗਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੁਹਾਲੀ ਵਲੋਂ ਆਪਣੀ ਕੰਪੋਜ਼ਿਟ ਮਲਟੀ ਸਕਿੱਲ ਅਤੇ ਏਆਈ ਲੈਬ ਦਾ ਉਦਘਾਟਨ ਕੀਤਾ ਗਿਆ ਹੈ।

ਸਕੂਲ ਦੇ ਪ੍ਰਧਾਨ ਸ਼੍ਰੀਮਤੀ ਕੁਲਵੰਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਸੀ ਬੀ ਐਸ ਈ ਵਲੋਂ 2026-27 ਸੈਸ਼ਨ ਲਈ ਤੀਜੀ ਤੋਂ 10ਵੀਂ ਕਲਾਸ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਕੰਪਿਊਟੇਸ਼ਨਲ ਥਿੰਕਿੰਗ (ਸੀਟੀ) ਨੂੰ ਲਾਜ਼ਮੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਲੈਬ ਦਾ ਉਦੇਸ਼ ਤਰਕਪੂਰਨ ਸੋਚ, ਸਮੱਸਿਆ-ਹੱਲ ਕਰਨ ਦੇ ਹੁਨਰ, ਪੈਟਰਨ ਪਛਾਣ ਅਤੇ ਏ ਆਈ ਦੇ ਨੈਤਿਕ ਵਰਤੋਂ ਦੀ ਸਮਝ ਨੂੰ ਵਿਕਸਤ ਕਰਨਾ ਹੈ। ਉਹਨਾਂ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰੇਗੀ ਅਤੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਜ਼ਰੂਰੀ ਹੁਨਰਾਂ ਨਾਲ ਲੈਸ ਕਰੇਗੀ।

Continue Reading

Mohali

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼-7, ਮੁਹਾਲੀ ਵਿੱਚ ਇੱਕ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਨਵੇਂ ਚੁਣੇ ਗਏ ਹੈਡ ਬੁਆਏ, ਹੈਡ ਗਰਲ ਅਤੇ ਹੋਰ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਦੀ ਸਹੁੰ ਚੁਕਾਈ ਗਈ। ਜਿਕਰਯੋਗ ਹੈ ਕਿ ਸਕੂਲ ਦੇ ਚਾਰੇ ਹਾਊਸਾਂ (ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਅਤੇ ਸਾਹਿਬਜ਼ਾਦਾ ਫਤਿਹ ਸਿੰਘ) ਲਈ ਇੱਕ ਵਿਦਿਆਰਥੀ ਕਪਤਾਨ ਅਤੇ ਇੱਕ ਉਪ-ਕਪਤਾਨ ਚੁਣਿਆ ਗਿਆ।

ਇਸ ਮੌਕੇ ਐਨ.ਸੀ.ਸੀ. ਦੇ ਵਿਦਿਆਰਥੀਆਂ ਨੇ ਪਰੇਡ ਕੀਤੀ ਅਤੇ ਸਲਾਮੀ ਦਿੱਤੀ। ਵਿਦਿਆਰਥੀਆਂ ਨੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨ, ਅਨੁਸ਼ਾਸਨ ਬਣਾਈ ਰੱਖਣ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਬੱਚਿਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਆਪਣੇ ਅਹੁਦੇ ਦੀ ਅਹਿਮੀਅਤ ਨੂੰ ਸਮਝਣ ਅਤੇ ਨਿਰਪੱਖ ਹੋ ਕੇ ਕੰਮ ਕਰਨ। ਉਹਨਾਂ ਵਿਦਿਆਰਥੀਆਂ ਨੂੰ ਝੰਡੇ ਅਤੇ ਸੈਸ਼ ਵੀ ਸੌਂਪੇ ਗਏ।

ਸਕੂਲ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵੀ ਵਿਦਿਆਰਥੀਆਂ ਨੂੰ ਸਕੂਲ ਦੇ ਮਾਣ-ਸਨਮਾਨ, ਗੌਰਵ ਅਤੇ ਅਨੁਸ਼ਾਸ਼ਨ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ।

Continue Reading

Latest News

Trending