International
ਯੂਕ੍ਰੇਨ ਵਿਚ ਪਰਮਾਣੂ ਹਥਿਆਰਾਂ ਦੀ ਲੋੜ ਨਹੀਂ, ਪਰ ਬਦਲ ਖੁੱਲ੍ਹੇ : ਪੁਤਿਨ
ਮਾਸਕੋ, 6 ਜੁਲਾਈ (ਸ.ਬ.) ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਯੂਕਰੇਨ ਦੇ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ, ਪਰ ਜੇਕਰ ਯੂਕਰੇਨ ਦੀ ਮਦਦ ਕਰਨ ਵਾਲੇ ਪੱਛਮੀ ਦੇਸ਼ ਸੋਚਦੇ ਹਨ ਕਿ ਮਾਸਕੋ ਅਜਿਹਾ ਕਦੇ ਨਹੀਂ ਕਰੇਗਾ, ਤਾਂ ਉਹ ਗਲਤ ਹਨ। ਇਹ ਸੰਦੇਸ਼ ਪੁਤਿਨ ਨੇ ਉਸ ਸਮੇਂ ਦਿੱਤਾ ਜਦੋਂ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦੇ ਸਹਿਯੋਗੀ ਯੂਕਰੇਨ ਦੇ ਫੌਜੀ ਬਲਾਂ ਦੀ ਮਦਦ ਕਰਨ ਲਈ ਕਦਮ ਚੁੱਕ ਰਹੇ ਹਨ। ਪੁਤਿਨ ਨੇ ਨਾਟੋ ਮੈਂਬਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਯੂਕ੍ਰੇਨ ਨੂੰ ਸਹਾਇਤਾ ਕਰਨ ਨਾਲ ਉਨ੍ਹਾਂ ਦਾ ਰੂਸ ਨਾਲ ਟਕਰਾਅ ਹੋ ਸਕਦਾ ਹੈ, ਜੋ ਕਿ ਪਰਮਾਣੂ ਸੰਘਰਸ਼ ਵਿਚ ਬਦਲ ਸਕਦਾ ਹੈ।
ਮਾਸਕੋ ਨੇ ਹਾਲ ਹੀ ਵਿਚ ਦੱਖਣੀ ਰੂਸ ਵਿਚ ਸਹਿਯੋਗੀ ਬੇਲਾਰੂਸ ਦੇ ਨਾਲ ਮਿਲਕੇ ਰਣਨੀਤੀਕ ਅਭਿਆਸ ਕੀਤਾ ਸੀ। ਪੱਛਮੀ ਦੇਸ਼ ਯੂਕ੍ਰੇਨ ਵਿਚ ਨਾਟੋ ਸੈਨੀਕਾਂ ਦੀ ਤੈਨਾਤੀ ਅਤੇ ਰੂਸੀ ਖੇਤਰ ਵਿਚ ਸੀਮਤ ਹਮਲਿਆਂ ਦੇ ਲਈ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦੇਣ ਬਾਰੇ ਵਿਚਾਰ ਕਰ ਰਹੇ ਹਨ।
International
ਸਾਊਦੀ ਅਰਬ ਜਾ ਰਹੇ ਜਹਾਜ਼ ਦੀ ਕਰਾਚੀ ਵਿੱਚ ਹੋਈ ਐਮਰਜੈਂਸੀ ਲੈਂਡਿੰਗ
ਕਰਾਚੀ, 14 ਦਸੰਬਰ (ਸ.ਬ.) ਨਵੀਂ ਦਿੱਲੀ ਤੋਂ ਸਾਊਦੀ ਅਰਬ ਦੇ ਜੇਦਾਹ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਅੱਜ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੈਡੀਕਲ ਐਮਰਜੈਂਸੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸਿਵਲ ਏਵੀਏਸ਼ਨ ਅਥਾਰਟੀ ਦੇ ਸੂਤਰਾਂ ਅਨੁਸਾਰ ਨਵੀਂ ਦਿੱਲੀ ਤੋਂ ਰਵਾਨਾ ਹੋਇਆ ਇਹ ਜਹਾਜ਼ ਪਾਕਿਸਤਾਨੀ ਹਵਾਈ ਖੇਤਰ ਵਿੱਚ ਪੁੱਜਿਆ ਹੀ ਸੀ ਕਿ ਇੱਕ ਯਾਤਰੀ ਦੀ ਹਾਲਤ ਗੰਭੀਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 55 ਸਾਲਾ ਭਾਰਤੀ ਦੀ ਸਿਹਤ ਵਿਗੜਨ ਕਾਰਨ ਇੰਡੀਗੋ ਦੀ ਉਡਾਣ ਨੂੰ ਹੰਗਾਮੀ ਹਾਲਤ ਵਿਚ ਉਤਰਨਾ ਪਿਆ। ਇਸ ਤੋਂ ਪਹਿਲਾਂ ਜਹਾਜ਼ ਵਿਚ ਬਿਮਾਰ ਹੋਏ ਯਾਤਰੀ ਨੂੰ ਆਕਸੀਜ਼ਨ ਦਿੱਤੀ ਗਈ ਪਰ ਉਹ ਠੀਕ ਨਾ ਹੋਇਆ। ਇਸ ਤੋਂ ਬਾਅਦ ਪਾਇਲਟ ਨੇ ਕਰਾਚੀ ਹਵਾਈ ਅੱਡੇ ਤੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ। ਏਅਰ ਟ੍ਰੈਫਿਕ ਕੰਟਰੋਲ ਨੇ ਇੰਡੀਗੋ ਜਹਾਜ਼ ਨੂੰ ਕਰਾਚੀ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਜਿੱਥੇ ਇੱਕ ਮੈਡੀਕਲ ਟੀਮ ਨੇ ਯਾਤਰੀ ਨੂੰ ਇਲਾਜ ਮੁਹੱਈਆ ਕਰਵਾਇਆ। ਇਸ ਤੋਂ ਬਾਅਦ ਇਹ ਉਡਾਣ ਨਵੀਂ ਦਿੱਲੀ ਪਰਤ ਆਈ ਹੈ।
International
ਓਪਨ ਏ ਆਈ ਵਿਰੁਧ ਆਵਾਜ਼ ਚੁੱਕਣ ਵਾਲੇ ਭਾਰਤੀ ਨੇ ਕੀਤੀ ਖੁਦਕੁਸ਼ੀ
ਨਿਊਯਾਰਕ, 14 ਦਸੰਬਰ (ਸ.ਬ.) ਆਰਟੀਫੀਸ਼ੀਅਲ ਇੰਟੈਲੀਜੈਂਸ ਦਿੱਗਜ ਓਪਨਏਆਈ ਦੇ ਭਾਰਤੀ ਮੂਲ ਦੇ ਸਾਬਕਾ ਕਰਮਚਾਰੀ ਨੇ ਸੈਨ ਫਰਾਂਸਿਸਕੋ ਵਿੱਚ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੈਨ ਫਰਾਂਸਿਸਕੋ ਪੁਲੀਸ ਅਤੇ ਚੀਫ਼ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਸੁਚੀਰ ਬਾਲਾਜੀ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੀ ਬੁਕਾਨਨ ਸਟਰੀਟ ਤੇ ਸਥਿਤ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਏ ਗਏ ਸਨ। ਮੈਡੀਕਲ ਜਾਂਚਕਰਤਾ ਦੇ ਦਫ਼ਤਰ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ, ਜਦਕਿ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਫ਼ਿਲਹਾਲ ਇਸ ਵਿਚ ਕਿਸੇ ਗੜਬੜੀ ਦਾ ਕੋਈ ਸਬੂਤ ਨਹੀਂ ਹੈ। 26 ਨਵੰਬਰ ਦਾ ਇਹ ਮਾਮਲਾ 14 ਦਸੰਬਰ ਨੂੰ ਚਰਚਾ ਵਿੱਚ ਆਇਆ।
ਬਾਲਾਜੀ ਮਸ਼ਹੂਰ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਦੀਆਂ ਗਤੀਵਿਧੀਆਂ ਵਿਰੁਧ ਆਵਾਜ਼ ਉਠਾਉਣ ਲਈ ਜਾਣੇ ਜਾਂਦੇ ਸਨ। ਕੰਪਨੀ ਆਪਣੇ ਕਾਰੋਬਾਰੀ ਮਾਡਲ ਨੂੰ ਲੈ ਕੇ ਮੁਕੱਦਮੇ ਦਾ ਸਾਹਮਣਾ ਕਰ ਰਹੀ ਹੈ। ਨਵੰਬਰ 2020 ਤੋਂ ਅਗਸਤ 2024 ਤੱਕ ਓਪਨਏਆਈ ਲਈ ਕੰਮ ਕਰਨ ਵਾਲਾ ਸੁਚੀਰ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਸਨੇ ਕੰਪਨੀ ਬਾਰੇ ਕਈ ਹੈਰਾਨ ਕਰਨ ਵਾਲੇ ਪ੍ਰਗਟਾਵੇ ਕੀਤੇ।
ਸੁਚੀਰ ਨੇ ਦੋਸ਼ ਲਾਇਆ ਸੀ ਕਿ ਕੰਪਨੀ ਨੇ ਆਪਣੇ ਪ੍ਰੋਗਰਾਮ ਨੂੰ ਵਿਕਸਤ ਕਰਨ ਲਈ ਆਨਲਾਈਨ ਡੇਟਾ ਦੀ ਨਕਲ ਕਰ ਕੇ ਅਮਰੀਕੀ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਕੰਪਨੀ ਛੱਡਣ ਲਈ ਵੀ ਕਿਹਾ। ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਲੇਖਕਾਂ, ਕੰਪਿਊਟਰ ਪ੍ਰੋਗਰਾਮਰਾਂ ਅਤੇ ਪੱਤਰਕਾਰਾਂ ਨੇ ਓਪਨਏਆਈ ਵਿਰੁਧ ਇਕ ਤੋਂ ਬਾਅਦ ਇਕ ਕਈ ਮਾਮਲੇ ਦਰਜ ਕੀਤੇ।
International
ਗਾਜ਼ਾ ਤੇ ਇਜ਼ਰਾਈਲ ਦੇ ਹਮਲੇ ਕਾਰਨ 25 ਵਿਅਕਤੀਆਂ ਦੀ ਮੌਤ
ਗਾਜ਼ਾ, 13 ਦਸੰਬਰ (ਸ.ਬ.) ਗਾਜ਼ਾ ਪੱਟੀ ਤੇ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ 25 ਫਲਸਤੀਨੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਫਲਸਤੀਨੀ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕੁਝ ਘੰਟੇ ਪਹਿਲਾਂ ਹੀ ਗਾਜ਼ਾ ਵਿੱਚ ਜੰਗ ਖ਼ਤਮ ਕਰਨ ਲਈ ਜੰਗਬੰਦੀ ਸਮਝੌਤੇ ਦੀ ਉਮੀਦ ਜਤਾਈ ਸੀ।
ਗਾਜ਼ਾ ਪੱਟੀ ਦੇ ਉੱਤਰ ਵਿੱਚ ਅਲ-ਅਵਦਾ ਹਸਪਤਾਲ ਅਤੇ ਮੱਧ ਗਾਜ਼ਾ ਵਿੱਚ ਅਲ-ਅਕਸਾ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਬੀਤੇ ਦਿਨ ਸ਼ਹਿਰੀ ਨੁਸਰਾਏਤ ਸ਼ਰਨਾਰਥੀ ਕੈਂਪ ਵਿੱਚ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਉੱਤੇ ਹਮਲਾ ਕਰਨ ਤੋਂ ਬਾਅਦ ਕੁੱਲ 25 ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ।
ਡਾਕਟਰਾਂ ਨੇ ਦੱਸਿਆ ਕਿ ਹਮਲੇ ਵਿੱਚ ਜ਼ਖ਼ਮੀ ਹੋਏ 40 ਤੋਂ ਜ਼ਿਆਦਾ ਲੋਕਾਂ ਦਾ ਇਨ੍ਹਾਂ ਦੋਹਾਂ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹਨ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਹਮਲੇ ਵਿੱਚ ਨੁਸਰਤ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਜ਼ਰਾਇਲੀ ਫ਼ੌਜ ਨੇ ਅਜੇ ਤੱਕ ਇਸ ਘਾਤਕ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
-
Mohali2 months ago
ਫੈਂਸ ਨਾਲ ਰੂਬਰੂ ਹੋਏ ਸੂਫੀ ਗਾਇਕ ਸਤਿੰਦਰ ਸਰਤਾਜ
-
Horscope2 months ago
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
-
Mohali2 months ago
ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ
-
Punjab2 months ago
ਮਾਲ ਗੱਡੀ ਦੇ ਤੇਲ ਟੈਂਕਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Chandigarh2 months ago
ਭਾਰਤ ਭਰ ਵਿੱਚ ਹਰ ਸਾਲ ਸਾਮ੍ਹਣੇ ਆਉਂਦੇ ਹਨ 1.5 ਤੋਂ 2 ਮਿਲੀਅਨ ਨਵੇਂ ਬ੍ਰੇਨ ਸਟ੍ਰੋਕ ਦੇ ਮਾਮਲੇ: ਡਾ. ਵਿਨੀਤ ਸੱਗਰ
-
International1 month ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
National2 months ago
ਦਿੱਲੀ ਵਿੱਚ ਹਵਾ ਬਹੁਤ ਖਰਾਬ ਸ਼੍ਰੇਣੀ ਵਿੱਚ, ਏਕਿਊਆਈ 350 ਤੋਂ ਪਾਰ
-
International1 month ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ