Connect with us

National

ਹਾਥਰਸ ਵਾਲੇ ਭੋਲੇ ਬਾਬਾ ਵਰਗੇ ਪਾਖੰਡੀਆਂ ਦੇ ਜਾਲ ਵਿੱਚ ਨਾ ਫਸੋ: ਮਾਇਆਵਤੀ

Published

on

 

ਲਖਨਊ, 6 ਜੁਲਾਈ (ਸ.ਬ.) ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਗ਼ਰੀਬਾਂ, ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਸ਼ਨੀਵਾਰ ਨੂੰ ਸਲਾਹ ਦਿੱਤੀ ਕਿ ਗ਼ਰੀਬੀ ਅਤੇ ਹੋਰ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹਾਥਰਸ ਦੇ ਭੋਲੇ ਬਾਬਾ ਵਰਗੇ ਵਿਅਕਤੀਆਂ ਦੇ ਪਾਖੰਡ ਤੋਂ ਗੁੰਮਰਾਹ ਨਾ ਹੋਵੋ। ਮਾਇਆਵਤੀ ਨੇ ਕਿਹਾ ਕਿ ਭੋਲੇ ਬਾਬਾ ਸਮੇਤ ਹਾਥਰਸ ਕਾਂਡ ਵਿੱਚ ਜੋ ਵੀ ਦੋਸ਼ੀ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਹੋਰ ਸਵੈ-ਘੋਸ਼ਿਤ ਬਾਬਿਆਂ ਖ਼ਿਲਾਫ਼ ਵੀ ਕਾਰਵਾਈ ਜ਼ਰੂਰੀ ਹੈ।

ਬਸਪਾ ਮੁਖੀ ਨੇ ਅੱਜ ਐਕਸ ਤੇ ਪੋਸਟਾਂ ਦੀ ਲੜੀ ਵਿੱਚ ਕਿਹਾ ਕਿ ਦੇਸ਼ ਵਿੱਚ ਗ਼ਰੀਬਾਂ, ਦਲਿਤਾਂ ਅਤੇ ਪੀੜਤਾਂ ਆਦਿ ਨੂੰ ਆਪਣੀ ਗ਼ਰੀਬੀ ਦੂਰ ਕਰਨ ਲਈ ਹਾਥਰਸ ਦੇ ਭੋਲੇ ਬਾਬਾ ਵਰਗੇ ਬਾਬਿਆਂ ਦੇ ਅੰਧਵਿਸ਼ਵਾਸ ਅਤੇ ਪਾਖੰਡ ਦੁਆਰਾ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਹੋਰ ਸਾਰੇ ਦੁੱਖ ਸਾਨੂੰ ਇੱਥੇ ਆ ਕੇ ਨਹੀਂ ਵਧਾਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਡਾ: ਭੀਮ ਰਾਓ ਅੰਬੇਡਕਰ ਦੇ ਦਰਸਾਏ ਮਾਰਗ ਤੇ ਚੱਲ ਕੇ ਸੱਤਾ ਆਪਣੇ ਹੱਥਾਂ ਵਿੱਚ ਲੈ ਕੇ ਆਪਣੀ ਕਿਸਮਤ ਆਪ ਹੀ ਬਦਲਨੀ ਪਵੇਗੀ। ਭਾਵ ਉਨ੍ਹਾਂ ਨੂੰ ਆਪਣੀ ਪਾਰਟੀ ਬਸਪਾ ਵਿੱਚ ਸ਼ਾਮਲ ਹੋਣਾ ਪਵੇਗਾ, ਤਾਂ ਹੀ ਉਹ ਹਾਥਰਸ ਵਰਗੀਆਂ ਘਟਨਾਵਾਂ ਤੋਂ ਬਚ ਸਕਦੇ ਹਨ। ਇਸ ਘਟਨਾ ਵਿੱਚ 121 ਲੋਕਾਂ ਦੀ ਮੌਤ ਹੋ ਗਈ ਹੈ, ਜੋ ਬੇਹੱਦ ਚਿੰਤਾਜਨਕ ਹੈ।

Continue Reading

National

ਬੱਸ ਅਤੇ ਕਾਰ ਦੀ ਟੱਕਰ ਦੌਰਾਨ 5 ਵਿਅਕਤੀਆਂ ਦੀ ਮੌਤ, 15 ਜ਼ਖਮੀ

Published

on

By

 

 

 

ਕਰੌਲੀ, 25 ਦਸੰਬਰ (ਸ.ਬ.) ਰਾਜਸਥਾਨ ਵਿਚ ਕਰੌਲੀ ਦੇ ਸਲੇਮਪੁਰ ਖੇਤਰ ਵਿੱਚ ਇੱਕ ਕਾਰ ਅਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 5 ਮ੍ਰਿਤਕਾਂ ਵਿੱਚੋਂ 3 ਔਰਤਾਂ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪਰਿਵਾਰ ਕਾਰ ਰਾਹੀਂ ਕੈਲਾਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਗੰਗਾਪੁਰ ਸ਼ਹਿਰ ਜਾ ਰਿਹਾ ਸੀ ਤਾਂ ਕਰੌਲੀ ਵੱਲ ਆ ਰਹੀ ਬੱਸ ਦੀ ਕਾਰ ਨਾਲ ਟੱਕਰ ਹੋ ਗਈ।

ਇਸ ਦੌਰਾਨ ਪੰਜ ਵਿੱਚੋਂ ਚਾਰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਕਰੌਲੀ ਹਸਪਤਾਲ ਲਿਜਾਇਆ ਗਿਆ ਹੈ। ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਰਮੇਸ਼ ਮੀਨਾ ਨੇ ਦੱਸਿਆ ਕਿ ਕਰੌਲੀ ਗੰਗਾਪੁਰ ਰੋਡ ਤੇ ਇੱਕ ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ ਵਿੰਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ, ਇਹ ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਪੁਲੀਸ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਵਿੱਚ ਸਵਾਰ 15 ਲੋਕ ਜ਼ਖਮੀ ਹੋ ਗਏ ਹਨ।

Continue Reading

National

ਬੋਰੀ ਵਿੱਚੋਂ ਮਿਲੀ ਅਪਾਹਜ ਲੜਕੀ ਦੀ ਲਾਸ਼

Published

on

By

 

 

 

ਵਾਰਾਣਸੀ, 25 ਦਸੰਬਰ (ਸ.ਬ.) ਵਾਰਾਣਸੀ ਦੇ ਰਾਮਨਗਰ ਥਾਣਾ ਖੇਤਰ ਤੋਂ ਲਾਪਤਾ ਹੋਈ ਅੱਠ ਸਾਲਾ ਅਪਾਹਜ ਬੱਚੀ ਦੀ ਲਾਸ਼ ਅੱਜ ਸਵੇਰੇ ਬਹਾਦੁਰਪੁਰ ਦੇ ਪ੍ਰਾਇਮਰੀ ਸਕੂਲ ਨੇੜੇ ਬੋਰੀ ਵਿੱਚ ਮਿਲੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਰਾਮਨਗਰ ਦੀ ਪੁਲੀਸ ਮੌਕੇ ਤੇ ਪਹੁੰਚ ਗਈ। ਰਾਮਨਗਰ ਥਾਣਾ ਖੇਤਰ ਦੇ ਸੁਜਾਬਾਦ ਇਲਾਕੇ ਵਿੱਚ ਕਾਮਿਲ ਸ਼ਹੀਦ ਮਜ਼ਾਰ ਨੇੜੇ ਰਹਿਣ ਵਾਲੇ ਇਕ ਵਿਅਕਤੀ ਦੀ ਅਪਾਹਜ ਬੇਟੀ ਬੀਤੀ ਸ਼ਾਮ 7 ਵਜੇ ਤੋਂ ਲਾਪਤਾ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਬੀਤੀ ਸ਼ਾਮ ਸੱਤ ਵਜੇ ਘਰੋਂ ਸਾਮਾਨ ਲੈਣ ਲਈ ਦੁਕਾਨ ਤੇ ਗਈ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਆਈ। ਕਾਫੀ ਭਾਲ ਕੀਤੀ ਗਈ ਅਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਪਰ ਉਹ ਕਿਤੇ ਨਹੀਂ ਮਿਲੀ। ਅੱਜ ਸਵੇਰੇ ਪਤਾ ਲੱਗਾ ਕਿ ਉਸ ਦੀ ਬੇਟੀ ਦੀ ਲਾਸ਼ ਬਹਾਦੁਰਪੁਰ ਦੇ ਪ੍ਰਾਇਮਰੀ ਸਕੂਲ ਨੇੜੇ ਬੋਰੀ ਵਿੱਚ ਸੁੱਟੀ ਗਈ ਸੀ। ਇਸ ਸਬੰਧੀ ਰਾਮਨਗਰ ਥਾਣਾ ਇੰਚਾਰਜ ਰਾਜੂ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਦੀ ਫੀਲਡ ਯੂਨਿਟ ਨੂੰ ਮੌਕੇ ਤੇ ਬੁਲਾਇਆ ਗਿਆ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Continue Reading

National

ਦਿੱਲੀ ਦੇ ਆਟੋ ਪਾਰਟਸ ਵਪਾਰੀਆਂ ਨੇ ਬੰਗਲਾਦੇਸ਼ ਨਾਲ ਕਾਰੋਬਾਰ ਦਾ ਬਾਈਕਾਟ ਕੀਤਾ

Published

on

By

 

ਨਵੀਂ ਦਿੱਲੀ, 25 ਦਸੰਬਰ (ਸ.ਬ.) ਬੰਗਲਾਦੇਸ਼ ਵਿੱਚ ਚੱਲ ਰਹੇ ਤਣਾਅ ਅਤੇ ਘੱਟ ਗਿਣਤੀਆਂ ਤੇ ਕਥਿਤ ਹਮਲਿਆਂ ਦੇ ਵਿਰੋਧ ਵਿਚ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਆਟੋ ਪਾਰਟਸ ਦੇ ਵਪਾਰੀਆਂ ਨੇ ਗੁਆਂਢੀ ਦੇਸ਼ ਨਾਲ ਵਪਾਰ ਰੋਕਣ ਦਾ ਫੈਸਲਾ ਕੀਤਾ ਹੈ। ਇਹ ਕਦਮ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਅਤੇ ਮੰਦਰਾਂ ਤੇ ਹਮਲਿਆਂ ਦੀਆਂ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਹੈ।

ਆਟੋਮੋਟਿਵ ਪਾਰਟਸ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਵਿਨੈ ਨਾਰੰਗ ਨੇ ਕਿਹਾ ਕਿ ਕਸ਼ਮੀਰੀ ਗੇਟ ਆਟੋ ਪਾਰਟਸ ਮਾਰਕੀਟ ਨੇ ਹਿੰਦੂਆਂ ਵਿਰੁੱਧ ਕਥਿਤ ਅੱਤਿਆਚਾਰਾਂ ਅਤੇ ਮੰਦਰਾਂ ਤੇ ਹਾਲ ਹੀ ਦੇ ਹਮਲਿਆਂ ਦੇ ਜਵਾਬ ਵਿੱਚ ਬੰਗਲਾਦੇਸ਼ ਨਾਲ ਕਾਰੋਬਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਥੇ (ਬੰਗਲਾਦੇਸ਼) ਹਿੰਦੂਆਂ ਤੇ ਅੱਤਿਆਚਾਰ ਹੋਏ ਹਨ, ਸਾਡੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਸਾਡੇ ਬਹੁਤ ਸਾਰੇ ਹਿੰਦੂ ਭਰਾਵਾਂ ਨੂੰ ਉੱਥੇ ਮਾਰ ਦਿੱਤਾ ਗਿਆ ਹੈ। ਸਾਡੀ ਮਾਰਕੀਟ (ਕਸ਼ਮੀਰੇ ਗੇਟ ਆਟੋ ਪਾਰਟਸ ਮਾਰਕੀਟ) ਨੇ ਫੈਸਲਾ ਕੀਤਾ ਹੈ ਕਿ ਅਸੀਂ ਬੰਗਲਾਦੇਸ਼ ਨਾਲ ਕਾਰੋਬਾਰ ਬੰਦ ਕਰਾਂਗੇ।

ਉਨ੍ਹਾਂ ਅੱਗੇ ਕਿਹਾ ਕਿ ਬੰਗਲਾਦੇਸ਼ ਇੱਕ ਵਿਕਾਸਸ਼ੀਲ ਦੇਸ਼ ਹੈ ਅਤੇ 15 ਜਨਵਰੀ ਤੱਕ ਗੱਡੀਆਂ ਦੇ ਪਾਰਟਸ ਦੀ ਬਰਾਮਦ ਨੂੰ ਰੋਕਣ ਦੇ ਫੈਸਲੇ ਨਾਲ ਉੱਥੇ ਆਵਾਜਾਈ ਠੱਪ ਹੋ ਜਾਵੇਗੀ। ਲੱਗਭੱਗ 2,000 ਦੁਕਾਨਾਂ ਨੇ ਬੰਗਲਾਦੇਸ਼ ਨੂੰ ਆਪਣਾ ਨਿਰਯਾਤ ਰੋਕ ਦਿੱਤਾ ਹੈ।

Continue Reading

Latest News

Trending