Mohali
ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਹੋਏ ਪਰੇਸ਼ਾਨ
ਐਸ ਏ ਐਸ ਨਗਰ, 10 ਜੁਲਾਈ (ਸ.ਬ.) ਨੇੜਲੇ ਕਸਬੇ ਨਵਾਂਗਾਉਂ ਵਿੱਚ ਅੱਜ ਸਵੇਰੇ ਹੋਈ ਡੇਢ ਘੰਟੇ ਦੀ ਬਰਸਾਤ ਤੋਂ ਬਾਅਦ ਨਾਢਾ ਰੋਡ ਤੇ ਬਹੁਤ ਜਿਆਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇੱਥੇ ਹਰ ਵਾਰ ਬਰਸਾਤ ਦੌਰਾਨ ਪਾਣੀ ਭਰ ਜਾਂਦਾ ਹੈ ਅਤੇ ਕਈ ਵਾਰ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜਸੇਵੀ ਸ੍ਰੀ ਪ੍ਰੇਮ ਪ੍ਰਸਾਦ ਡੇਗਰਾ ਅਤੇ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਹਰ ਸਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਪਰੰਤੂ ਉਹਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ।
ਇਸ ਸਬੰਧੀ ਗੱਲ ਕਰਨ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਈ ਓ ਰਵੀ ਜਿੰਦਲ ਨੇ ਕਿਹਾ ਕਿ ਕੌਂਸਲ ਵਲੋਂ ਪਾਣੀ ਕੱਢਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਕੌਂਸਲ ਦੇ ਕਰਮਚਾਰੀ ਇਸ ਕੰਮ ਤੇ ਲਗਾਏ ਗਏ ਹਨ ਜਿਹਨਾਂ ਵਲੋਂ ਸ਼ਾਮ ਤਕ ਸਾਰਾ ਪਾਣੀ ਕੱਢ ਦਿੱਤਾ ਜਾਵੇਗਾ।
ਇੱਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਗਰਮੀ ਕਾਰਨ ਗ੍ਰਾਹਕ ਨਹੀਂ ਨਿਕਲਦੇ ਸੀ ਅਤੇ ਹੁਣ ਬਾਰਿਸ਼ ਕਾਰਨ ਸੜਕਾਂ ਤੇ ਪਾਣੀ ਭਰ ਗਿਆ ਹੈ ਅਤੇ ਗ੍ਰਾਹਕ ਚਾਹ ਕੇ ਵੀ ਦੁਕਾਨਾਂ ਤਕ ਨਹੀਂ ਪਹੁੰਚਦੇ।
Mohali
ਤਿਉਹਾਰਾਂ ਦੌਰਾਨ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਪੁਲੀਸ ਨੇ ਕੀਤੀ ਮੌਕ ਡ੍ਰਿਲ, ਬੰਬ ਡਿਸਪੋਜਲ ਟੀਮ ਨੇ ਕੀਤੀ ਜਾਂਚ
ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਤਿਉਹਾਰਾਂ ਦੇ ਸੀਜਨ ਦੌਰਾਨ ਹੋਣ ਵਾਲੇ ਭੀੜ ਭੜੱਕੇ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮੁਹਾਲੀ ਪੁਲੀਸ ਵਲੋਂ ਅੱਜ ਵੱਖ ਵੱਖ ਥਾਂਵਾਂ ਤੇ ਮੌਕ ਡ੍ਰਿਲ ਚਲਾਈ ਗਈ ਜਿਸ ਦੌਰਾਨ ਪੁਲੀਸ ਵਲੋਂ ਸੀ ਪੀ 67 ਮਾਲ, ਬੈਸਟੈਕ ਅਤੇ ਮੁਹਾਲੀ ਵਾਕ ਵਿਖੇ ਜਾਂਚ ਕੀਤੀ ਗਈ।
ਮੌਕ ਡ੍ਰਿਲ ਦੀ ਅਗਵਾਈ ਕਰ ਰਹੇ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਬਾਕਾਇਦਾ ਨਾਕੇਬੰਦੀ ਕਰਕੇ ਸ਼ੱਕੀ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਬੰਬ ਡਿਸਪੋਜਲ ਯੂਨਿਟ ਵਲੋਂ ਜਾਂਚ ਕੀਤੀ ਜਾ ਰਹੀ ਸੀ ਅਤੇ ਡਾਗ ਸਕੂਐਡ ਵੀ ਤੈਨਾਤ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਸ ਮੌਕ ਡ੍ਰਿਲ ਦਾ ਉਦੇਸ਼ ਲੋਕਾਂ ਵਿੱਚ ਕਾਨੂੰਨ ਵਿਵਸਥਾ ਪ੍ਰਤੀ ਭਰੋਸਾ ਬਹਾਲ ਰੱਖਣ ਦੇ ਨਾਲ ਨਾਲ ਪੁਲੀਸ ਦੀ ਕਾਰਗੁਜਾਰੀ ਦੀ ਸਮੀਖਿਆ ਕਰਨਾ ਵੀ ਹੁੰਦਾ ਹੈ ਕਿ ਅਜਿਹੀ ਕਿਸੇ ਹਾਲਤ ਵਿੱਚ ਕਿਸ ਤਰੀਕੇ ਨਾਲ ਹਾਲਾਤ ਤੇ ਕਾਬੂ ਕੀਤਾ ਜਾਵੇ।
ਇਸ ਮੌਕੇ ਐਸ ਐਸ ਉ ਫੇਜ਼ 8 ਰੁਪਿੰਦਰ ਸਿੰਘ, ਐਸ ਐਸ ਉ ਫੇਜ਼ 11 ਸz. ਗਗਨਦੀਪ ਸਿੰਘ ਅਤੇ ਐਸ ਐਸ ਉ ਸੋਹਾਣਾ ਜਸਪ੍ਰੀਤ ਸਿੰਘ ਕਾਹਲੋਂ ਦੇ ਨਾਲ ਵੱਖ ਵੱਖ ਥਾਣਿਆਂ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
Mohali
ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ
ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਪੰਜਾਬ ਸਰਕਾਰ ਨੇ ਵੱਧਦੀ ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਸਮੇਂ ਬਦਲ ਦਿੱਤਾ ਹੈ। ਇਸਦੇ ਤਹਿਤ 1 ਨੰਵਬਰ ਤੋਂ ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਦੀਵਾਲੀ ਹਫਤੇ ਵਿੱਚ 31 ਅਕਤੂਬਰ ਤੋਂ ਐਤਵਾਰ 3 ਨਵੰਬਰ ਤਕ ਛੁੱਟੀਆਂ ਹੋਣ ਦੇ ਚੱਲਦੇ ਪੰਜਾਬ ਦੇ ਸਾਰੇ ਸਕੂਲ 4 ਨਵੰਬਰ ਸੋਮਵਾਰ ਨੂੰ ਸਵੇਰੇ 9 ਵਜੇ ਖੁੱਲਣਗੇ ਅਤੇ ਦੁਪਹਿਰ 3 ਵਜੇ ਸਮਾਪਤ ਹੋਣਗੇ।
ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
Mohali
ਟ੍ਰੈਫਿਕ ਪ੍ਰਬੰਧ ਵਿੱਚ ਪ੍ਰਸ਼ਾਸ਼ਨ ਹੋਇਆ ਨਾਕਾਮ
ਸ਼ਹਿਰ ਦੀਆਂ ਸੜਕਾਂ ਤੇ ਥਾਂ ਥਾਂ ਲੱਗੇ ਜਾਮ, ਲੋਕ ਹੋ ਰਹੇ ਹਨ ਖੱਜਲ ਖੁਆਰ
ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਤੇ ਲੱਗੇ ਭਾਰੀ ਜਾਮਾਂ ਕਾਰਨ ਲੋਕਾਂ ਨੂੰ ਬੁਰੀ ਤਰ੍ਹਾਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਪ੍ਰਸ਼ਾਸ਼ਨ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਸ਼ਹਿਰ ਦੀ ਮੁੱਖ ਸੜਕ ਜਿਹੜੀ ਫੇਜ਼ 1 ਤੋਂ ਫੇਜ਼ 11 ਤਕ ਜੋੜਦੀ ਹੈ ਉੱਪਰ ਗੱਡੀਆਂ ਦੀ ਭਾਰੀ ਭੀੜ ਹੈ ਅਤੇ ਫੇਜ਼ 7 ਤਕ ਤਾਂ ਹਾਲਾਤ ਫਿਰ ਵੀ ਕਾਬੂ ਹਠ ਹਨ ਪਰੰਤੂ ਫੇਜ਼ 8 ਤੋਂ ਫੇਜ਼ 11 ਤਕ ਸੜਕਾਂ ਦੇ ਦੋਵੇਂ ਪਾਸੇ ਸੜਕ ਦੀ ਉਸਾਰੀ ਦੇ ਕੰਮ ਲਈ ਕੀਤੀ ਖੁਦਾਈ ਕਾਰਨ ਇਸ ਪੂਰੇ ਖੇਤਰ ਵਿੱਚ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਜਾਮ ਹੋ ਗਈ ਹੈ। ਇਸ ਖੇਤਰ ਵਿੱਚ ਲੰਬੇ ਜਾਮ ਲੱਗ ਰਹੇ ਹਨ ਅਤੇ ਵਾਹਨ ਚਾਲਕ ਘੰਟਿਆਂ ਬੱਧੀ ਖੱਜਲ ਖੁਆਰ ਹੋ ਰਹੇ ਹਨ।
ਇਸ ਖੇਤਰ ਵਿੱਚ ਟ੍ਰੈਫਿਕ ਪੁਲੀਸ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਨਜਰ ਨਹੀਂ ਆਉਂਦਾ ਅਤੇ ਵਾਹਨ ਚਾਲਕ ਇੱਕ ਦੂਜੇ ਤੋਂ ਅੱਗੇ ਵੱਧ ਕੇ ਗੱਡੀ ਕੱਢਣ ਦੇ ਚੱਕਰ ਵਿੱਚ ਆਪਣੀਆਂ ਗੱਡੀਆਂ ਫਸਾ ਲੈਂਦੇ ਹਨ ਜਿਸ ਕਾਰਨ ਜਾਮ ਦੀ ਨੌਬਤ ਬਣ ਜਾਂਦੀ ਹੈ। ਇਸ ਦੌਰਾਨ ਇਲਾਕੇ ਦੇ ਲੋਕ ਖੁਦ ਹੀ ਅੱਗੇ ਆ ਕੇ ਟ੍ਰੈਫਿਕ ਨੂੰ ਕਾਬੂ ਕਰਨ ਦੀ ਕੋਸ਼ਸ਼ ਕਰਦੇ ਦਿਖਦੇ ਹਨ ਅਤੇ ਇਸ ਖੇਤਰ ਦੀ ਟ੍ਰੈਫਿਕ ਵਿਵਸਥਾ ਰੱਬ ਆਸਰੇ ਹੀ ਚਲ ਰਹੀ ਹੈ।
ਇਸਤੋਂ ਇਲਾਵਾ ਏਅਰਪੋਰਟ ਰੋਡ ਤੇ ਵੀ ਹਾਲਾਤ ਤਰਸਯੋਗ ਬਣੇ ਹੋਏ ਹਨ। ਸੈਕਟਰ 82 ਤੋਂ ਲੈ ਕੇ ਏਅਰਪੋਰਟ ਚੌਂਕ ਤਕ ਸੜਕ ਜਾਮ ਦੀ ਹਾਲਤ ਬਣੀ ਹੋਈ ਹੈ ਅਤੇ ਵਾਹਨਾਂ ਦੀ ਭਾਰੀ ਭੀੜ ਹੋਣ ਕਾਰਨ ਲੋਕਾਂ ਨੂੰ ਬੁਰੀ ਤਰ੍ਹਾਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿੱਚ ਗੱਡੀਆਂ ਦੀ ਪਾਰਕਿੰਗ ਵਾਲੀ ਥਾਂ ਤੇ ਹੋਏ ਨਾਜਾਇਜ ਕਬਜਿਆਂ ਕਾਰਨ ਲੋਕਾਂ ਵਲੋਂ ਆਪਣੇ ਵਾਹਨ ਸੜਕ ਤੇ ਹੀ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਸੜਕਾਂ ਤੇ ਭੀੜ ਹੋਰ ਵੀ ਵੱਧ ਜਾਂਦੀ ਹੈ।
ਇਸ ਸੰਬੰਧੀ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਟ੍ਰੈਫਿਕ ਜਾਮ ਹੈ ਅਤੇ ਅਜਿਹਾ ਲੱਗਦਾ ਹੈ ਕਿ ਸ਼ਹਿਰ ਵਿੱਚ ਪ੍ਰਸ਼ਾਸ਼ਨ ਨਾਮ ਦੀ ਕੋਈ ਚੀਜ ਹੀ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਐਸ ਐਸ ਪੀ ਮੁਹਾਲੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਕਿਉਂਕਿ ਜੇਕਰ ਦਿਵਾਲੀ ਤੋਂ ਦੋ ਦਿਨ ਪਹਿਲਾਂ ਹੀ ਇਹ ਹਾਲਾਤ ਹਨ ਤਾਂ ਦਿਵਾਲੀ ਵਾਲੇ ਦਿਨ ਹਾਲਾਤ ਹੋਰ ਵੀ ਬਦਤਰ ਹੋ ਜਾਣੇ ਹਨ ਇਸ ਲਈ ਟ੍ਰੈਫਿਕ ਜਾਮ ਵਾਲੀਆਂ ਥਾਂਵਾਂ ਤੇ ਤੁਰੰਤ ਟ੍ਰਫਿ ਕਪੁਲੀਸ ਦੇ ਮੀਂੁਲਾਜਮ ਤੈਨਾਤ ਕੀਤੇ ਜਾਣ।
-
International2 months ago
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
-
International2 months ago
ਅਮਰੀਕਾ ਵਿੱਚ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ
-
International2 months ago
ਵੀਅਤਨਾਮ ਵਿੱਚ ਯਾਗੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 141 ਹੋਈ
-
International1 month ago
ਕੋਲੰਬੀਆ ਵਿੱਚ ਮਹਿਸੂਸ ਹੋਏ ਭੂਚਾਲ ਦੇ 2 ਝਟਕੇ
-
Mohali1 month ago
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
-
International1 month ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali2 months ago
ਪੰਜਾਬ ਪੁਲੀਸ ਨੇ ਗੈਰਕਾਨੂੰਨੀ ਟਰੈਵਲ ਏਜੰਟਾਂ ਤੇ ਸ਼ਿਕੰਜਾ ਕਸਿਆ, 25 ਏਜੰਟਾਂ ਵਿਰੁੱਧ ਮਾਮਲਾ ਦਰਜ
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ