Connect with us

Chandigarh

ਬੇਟੇ ਦੇ ਜਨਮ ਦਿਨ ਮੌਕੇ 100 ਛਾਂਦਾਰ ਅਤੇ ਫਲਦਾਰ ਬੂਟੇ ਲਗਾਏ

Published

on

 

ਘਨੌਰ, 10 ਜੁਲਾਈ (ਅਭਿਸ਼ੇਕ ਸੂਦ ਘਨੌਰ) ਹਲਕਾ ਘਨੌਰ ਦੇ ਪਿੰਡ ਕਾਮੀ ਖੁਰਦ ਦੇ ਸਾਬਕਾ ਸਰਪੰਚ ਅੰਗਰੇਜ ਸਿੰਘ ਨੇ ਆਪਣੇ ਬੇਟੇ ਹਰਸ਼ਦੀਪ ਸਿੰਘ ਦੇ ਜਨਮ ਦਿਨ ਮੌਕੇ 100 ਬੂਟੇ ਲਗਾ ਕੇ ਆਪਣੇ ਬੇਟੇ ਦਾ ਜਨਮਦਿਨ ਮਨਾਇਆ। ਇਸ ਮੌਕੇ ਉਹਨਾਂ ਕਿਹਾ ਕਿ ਹਰ ਇਕ ਵਿਅਕਤੀ ਨੂੰ ਇਸ ਤਰ੍ਹਾਂ ਦੀ ਪਹਿਲ ਕਰਕੇ ਵਾਤਾਵਰਨ ਨੂੰ ਹਰਾ ਭਰਾ ਤੇ ਖੂਬਸੂਰਤ ਬਣਾਉਣਾ ਚਾਹੀਦਾ ਹੈ। ਉਹਨਾਂ ਇਲਾਕੇ ਨੂੰ ਹਰਾ ਭਰਾ ਰੱਖਣ ਲਈ ਅਪੀਲ ਕਰਦਿਆਂ ਕਿਹਾ ਕੀ ਹਰੇਕ ਵਿਅਕਤੀ ਨੂੰ ਘੱਟ ਤੋਂ ਘੱਟ ਦੋ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ ਅਤੇ ਉਹਨ੍ਹਾਂ ਦੀ ਸਾਂਭ ਸੰਭਾਲ ਵੀ ਯਕੀਨੀ ਕਰਨੀ ਚਾਹੀਦੀ ਹੈ।

Continue Reading

Chandigarh

ਸ਼ੱਕ ਦੀ ਸੂਈ ਘੁੰਮਾਉਂਦੀ ਹਾਸਰਸ ਫਿਲਮ ‘ਜੀਜੇ ਦੀ ਮਾਸ਼ੂਕ’ ਚਰਚਾ ਵਿੱਚ

Published

on

By

 

ਚੰਡੀਗੜ੍ਹ 14 ਦਸੰਬਰ (ਸ.ਬ.) ਗੁਰਚੇਤ ਚਿੱਤਰਕਾਰ ਵਲੋਂ ਲਿਖੀ ਅਤੇ ਵਿਕਰਮ ਗਿੱਲ ਦੀ ਨਿਰਦੇਸ਼ਨਾ ਹੇਠ ਅੜਬ ਪਰਾਹੁਣਾ ਭਾਗ 10 ਰਾਹੀਂ ਬਣੀ ਹਾਸਰਸ ਫਿਲਮ ‘ਜੀਜੇ ਦੀ ਮਾਸ਼ੂਕ’ ਦਰਸ਼ਕਾਂ ਦੀ ਕਚਿਹਰੀ ਵਿੱਚ ਯੂ ਟਿਊਬ ਚੈਨਲ ਰਾਹੀ ਪੇਸ਼ ਕੀਤਾ ਹੈ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਮੁੱਖ ਭੂਮਿਕਾ ਗੁਰਚੇਤ ਚਿੱਤਰਕਾਰ ਦੀ ਹੈ ਤੇ ਉਸ ਦੀ ਘਰਵਾਲੀ ਬਣੀ ਹੈ ਰਾਜ ਧਾਲੀਵਾਲ। ਸਹੁਰੇ ਦਾ ਰੋਲ ਕੁਲਵੀਰ ਮੁਸ਼ਕਾਬਾਦ, ਸੱਸ ਬਣੀ ਮੰਜੂ ਮਾਹਲ ਅਤੇ ਸਾਲਿਆਂ ਦੇ ਰੋਲ ਵਿਚ ਤਿੱਕੜੀ ਕਮਲ ਰਾਜਪਾਲ, ਸਰਬੰਸ ਪ੍ਰਤੀਕ ਸਿੰਘ ਤੇ ਕੁਲਦੀਪ ਸਿੱਧੂ ਦੀ ਹੈ। ਸੀਰੀ ਦਾ ਦਮਦਾਰ ਕਿਰਦਾਰ ਸਤਵੀਰ ਬੈਨੀਪਾਲ ਨੇ ਕੀਤਾ ਹੈ। ਜਿਥੇ ਅਲਕਾ ਰਿਸ਼ੀ ਨੇ ਪਿੰਡ ਦੀ ਕੁੜੀ, ਵਿਧਵਾ ਬਣੀ ਪੂਨਮ ਸਿੰਘ ਨੇ ਆਪੋ-ਆਪਣੇ ਕਿਰਦਾਰ ਸਹੀ ਨਿਭਾਏ ਹਨ, ਉਥੇ ਹੀ ਬਾਲ ਅਦਾਕਾਰ ਗੁਰਸ਼ਾਨ ਮੋਟੂ ਨੇ ਸਟੀਕ ਗੱਲਾਂ ਕਰ ਹਾਸੇ ਬਖੇਰੇ ਹਨ। ਇਹ ਹਾਸਰਸ ਫਿਲਮ ਵਧੀਆ ਸੰਦੇਸ਼ ਦੇਣ ਵਿਚ ਕਾਮਯਾਬ ਹੋਈ ਹੈ।

ਨਿਰਦੇਸ਼ਕ ਵਿਕਰਮ ਗਿੱਲ ਨੇ ਕਿਹਾ ਕਿ ਉਹ ਪੰਜਾਬ ਦੇ 100 ਸਾਲ ਪਹਿਲਾਂ ਵਾਲੇ ਰਹਿਣ ਸਹਿਣ, ਪਹਿਰਾਵੇ ਅਤੇ ਸੋਚਣੀ ਨੂੰ ਦਰਸਾਉਣ ਦੀ ਕੋਸ਼ਿਸ਼ ਵਿਚ ਕਾਮਯਾਬ ਹੋਇਆ ਹੈ ਉਥੇ ਹੀ ਗੁਰਚੇਤ ਚਿੱਤਰਕਾਰ ਦਾ ਕਹਿਣਾ ਹੈ ਕਿ ਅੱਖ ਨਾਲ ਵੇਖੀ, ਕੰਨ ਨਾਲ ਸੁਣੀ ਦਾ ਫ਼ਰਕ ਹੁੰਦਾ ਆ ਪਰ ਯਕੀਨ ‘ਦਿਲ ਦੀ ਗੱਲ’ ਉਤੇ ਕਰਨਾ ਉਚਿਤ ਹੈ।

ਗੁਰਚੇਤ ਚਿੱਤਰਕਾਰ ਅਜਿਹਾ ਲੇਖਕ, ਅਦਾਕਾਰ, ਨਿਰਦੇਸ਼ਕ ਹੈ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਪੂਰਾ ਸੁਚੇਤ ਹੈ ਅਤੇ ਪੰਜਾਬ ਦੇ ਪਿੰਡਾਂ ਦੀ ਸਚਾਈ ਅਤੇ ਉਧੇੜਬੁਣ ਨੂੰ ਪਰਦੇ ਉਤੇ ਦਰਸਾਉਣ ਵਿੱਚ ਪ੍ਰਵੀਨ ਹੈ।

Continue Reading

Chandigarh

ਮੁੱਖ ਮੰਤਰੀ ਵੱਲੋਂ ਫਿਨਲੈਂਡ ਤੋਂ ਪਰਤੇ ਅਧਿਆਪਕਾਂ ਨਾਲ ਮੁਲਾਕਾਤ

Published

on

By

 

ਚੰਡੀਗੜ੍ਹ, 13 ਦਸੰਬਰ (ਸ.ਬ.) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਨਲੈਂਡ ਤੋਂ ਸਿਖਲਾਈ ਲੈ ਕੇ ਪਰਤੇ ਅਧਿਆਪਕਾਂ ਨੂੰ ਸੂਬੇ ਦੀ ਸਿੱਖਿਆ ਕ੍ਰਾਂਤੀ ਦਾ ਮੋਢੀ ਬਣਨ ਦਾ ਸੱਦਾ ਦਿੱਤਾ ਹੈ। ਫਿਨਲੈਂਡ ਵਿਖੇ ਸਿਖਲਾਈ ਹਾਸਲ ਕਰਨ ਤੋਂ ਬਾਅਦ ਪਰਤੇ ਪ੍ਰਾਇਮਰੀ ਅਧਿਆਪਕਾਂ ਨਾਲ ਅੱਜ ਇੱਥੇ ਆਪਣੇ ਸਰਕਾਰੀ ਨਿਵਾਸ ਉਤੇ ਵਿਚਾਰ ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਧਿਆਪਕ ਫਿਨਲੈਂਡ ਤੋਂ ਆਲਮੀ ਪੱਧਰ ਦੀ ਸਿੱਖਿਆ ਹਾਸਲ ਕਰਕੇ ਆਪਣੇ ਵਿਲੱਖਣ ਤਜਰਬੇ ਸਾਂਝੇ ਕਰ ਰਹੇ ਹਨ।

ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਰੋਲ ਮਾਡਲ ਬਣਨ ਦਾ ਸੱਦਾ ਦਿੰਦਿਆਂ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਨੇਕ ਕਾਰਜ ਲਈ ਫਿਨਲੈਂਡ ਭੇਜਿਆ ਗਿਆ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕਾਂ ਨੂੰ ਦੇਸ਼ ਲਈ ਮਜ਼ਬੂਤ ਨੀਂਹ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਨਵਾਂ ਹੁਨਰ ਹਾਸਲ ਕਰਨ ਵਾਲੇ ਇਹ ਅਧਿਆਪਕ ਹੁਣ ਸੂਬੇ ਅਤੇ ਦੇਸ਼ ਦਾ ਸਰਮਾਇਆ ਬਣਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਪੰਜਾਬ ਵਿੱਚ ਸੂਬਾ ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਲਗਾਤਾਰ ਸੁਧਾਰ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਬੱਚੇ ਦਾ ਪਿਛੋਕੜ ਭਾਵੇਂ ਕੋਈ ਵੀ ਹੋਵੇ, ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਸਕੇ।

ਪੰਜਾਬ ਨੇ ਸਿੱਖਿਆ ਪ੍ਰਣਾਲੀ ਵਿੱਚ ਇਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ ਅਤੇ ਪਹਿਲੀ ਵਾਰ ਸਾਡੇ 72 ਪ੍ਰਾਇਮਰੀ ਅਧਿਆਪਕਾਂ ਨੇ ਫਿਨਲੈਂਡ ਵਿੱਚ ਪੇਸ਼ੇਵਰ ਸਿਖਲਾਈ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਨਲੈਂਡ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਵਿਸ਼ਵ ਪੱਧਰ ਤੇ ਸਭ ਤੋਂ ਵੱਧ ਅਸਰਦਾਰ ਸਿੱਖਿਆ ਢਾਂਚੇ ਵਿੱਚੋਂ ਇੱਕ ਵਜੋਂ ਪ੍ਰਸਿੱਧ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਅਧਿਆਪਕਾਂ ਦੀ ਨਿੱਖਰੀ ਹੋਈ ਮੁਹਾਰਤ ਉਨ੍ਹਾਂ ਦੀਆਂ ਰੁਚੀਆਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਮਦਦ ਕਰੇਗੀ।

Continue Reading

Chandigarh

ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਪ੍ਰਬੰਧਾਂ ਦੀ ਨਿਗਰਾਨੀ ਲਈ ਚੋਣ ਅਬਜ਼ਰਵਰਾਂ ਵਜੋਂ ਤਾਇਨਾਤ ਆਈ.ਏ.ਐਸ. ਅਧਿਕਾਰੀਆਂ ਦੀ ਸੂਚੀ ਜਾਰੀ

Published

on

By

 

ਚੰਡੀਗੜ੍ਹ, 13 ਦਸੰਬਰ (ਸ.ਬ.) ਰਾਜ ਚੋਣ ਕਮਿਸ਼ਨ ਪੰਜਾਬ ਨੇ 21 ਦਸੰਬਰ, 2024 ਨੂੰ ਕਰਵਾਈਆਂ ਜਾਣ ਵਾਲੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ 22 ਆਈ.ਏ.ਐਸ. ਅਧਿਕਾਰੀਆਂ ਨੂੰ ਚੋਣ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ।

ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਘਨਸ਼ਿਆਮ ਥੋਰੀ ਨੂੰ ਨਗਰ ਨਿਗਮ ਅੰਮ੍ਰਿਤਸਰ, ਅਰਵਿੰਦਪਾਲ ਸਿੰਘ ਸੰਧੂ ਨੂੰ ਨਗਰ ਨਿਗਮ ਜਲੰਧਰ, ਪੁਨੀਤ ਗੋਇਲ ਨੂੰ ਨਗਰ ਨਿਗਮ ਲੁਧਿਆਣਾ, ਅਨਿੰਦਿਤਾ ਮਿੱਤਰਾ ਨੂੰ ਨਗਰ ਨਿਗਮ ਪਟਿਆਲਾ, ਬਬੀਤਾ ਨੂੰ ਨਗਰ ਨਿਗਮ ਫਗਵਾੜਾ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਹਰਗੁਣਜੀਤ ਕੌਰ ਅੰਮ੍ਰਿਤਸਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਸੰਯਮ ਅਗਰਵਾਲ ਨੂੰ ਬਠਿੰਡਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਭੁਪਿੰਦਰ ਸਿੰਘ ਨੂੰ ਬਰਨਾਲਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਅਮਨਦੀਪ ਕੌਰ ਨੂੰ ਫਤਿਹਗੜ੍ਹ ਸਾਹਿਬ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਤੇ ਉਪਕਾਰ ਸਿੰਘ ਨੂੰਫਿਰੋਜ਼ਪੁਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਅਪਨੀਤ ਰਿਆਤ ਨੂੰ ਹੁਸ਼ਿਆਰਪੁਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਅਮਿਤ ਤਲਵਾੜ ਨੂੰ ਜਲੰਧਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਸੰਦੀਪ ਹੰਸ ਨੂੰ ਕਪੂਰਥਲਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਰਾਮਵੀਰ ਨੂੰ ਲੁਧਿਆਣਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਦਲਜੀਤ ਸਿੰਘ ਮਾਂਗਟ ਨੂੰ ਮਾਨਸਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਕੇਸ਼ਵ ਹਿੰਗੋਨੀਆ ਨੂੰ ਮੋਗਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਅੰਮ੍ਰਿਤ ਸਿੰਘ ਨੂੰ ਐਸ. ਏ. ਐਸ. ਨਗਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਰਵਿੰਦਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਸਾਗਰ ਸੇਤੀਆ ਨੂੰ ਨਗਰ ਐਸ.ਬੀ.ਐਸ. ਨਗਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਹਰਬੀਰ ਸਿੰਘ ਨੂੰ ਪਟਿਆਲਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ, ਕੰਵਲਪ੍ਰੀਤ ਬਰਾੜ ਨੂੰ ਸੰਗਰੂਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਤੇ ਸੰਦੀਪ ਕੁਮਾਰ ਨੂੰ ਤਰਨਤਾਰਨ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਗਿਆ ਹੈ।

Continue Reading

Latest News

Trending