Mohali
ਫੇਜ਼ 2 ਤੋਂ 4 ਦੀਆਂ ਲਾਈਟਾਂ ਅਤੇ ਫੇਜ਼ 4 ਦੀ ਮਾਰਕੀਟ ਵੱਲ ਜਾਂਦੀ ਸੜਕ ਤੇ ਰੇਹੜੀਆਂ ਫੜੀਆਂ ਦੀ ਭਰਮਾਰ

ਸੜਕ ਕਿਨਾਰੇ ਖੜਦੀਆਂ ਫਰੂਟ ਵੇਚਣ ਵਾਲੀਆਂ ਰੇਹੜੀਆਂ ਕਾਰਨ ਆਵਾਜਾਈ ਵਿੱਚ ਪੈਂਦਾ ਹੈ ਵਿਘਨ
ਐਸ ਏ ਐਸ ਨਗਰ, 12 ਜੁਲਾਈ (ਸ.ਬ.) ਸਥਾਨਕ ਮਦਨਪੁਰ ਚੌਂਕ ਤੋਂ ਡਿਪਲਾਸਟ ਚੌਂਕ ਵੱਲ ਜਾਂਦੀ ਸੜਕ ਤੇ ਫੇਜ਼ 2-4 ਦੀਆਂ ਲਾਈਟਾਂ ਨੇੜੇ ਸਾਰਾ ਦਿਨ ਫਲ ਫਰੂਟ ਅਤੇ ਹੋਰ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਦੀ ਭਰਮਾਰ ਰਹਿੰਦੀ ਹੈ। ਇਹ ਰੇਹੜੀਆਂ ਮੁੱਖ ਸੜਕ ਤੇ ਤਾਂ ਖੜਦੀਆਂ ਹੀ ਹਨ, ਫੇੇਜ਼ 4 ਦੀ ਮਾਰਕੀਟ ਵੱਲ ਜਾਂਦੀ ਸੜਕ ਦੇ ਦੋਵੇਂ ਪਾਸੇ ਵੀ ਇਹਨਾਂ ਰੇਹੜੀਆਂ ਵਾਲਿਆਂ ਵਲੋਂ ਪੱਕੇ ਕਬਜੇ ਕਰ ਲਏ ਗਏ ਹਨ। ਸੜਕ ਕਿਨਾਰੇ ਖੜ੍ਹਦੀਆਂ ਇਹ ਰੇਹੜੀਆਂ ਕਾਫੀ ਥਾਂ ਘੇਰ ਲੈਂਦੀਆਂ ਹਨ ਅਤੇ ਸੜਕ ਦੇ ਨਾਲ ਲੱਗਦੀ ਕੱਚੀ ਥਾਂ ਤੇ ਵੀ ਇਹਨਾਂ ਰੇਹੜੀਆਂ ਵਾਲਿਆਂ ਵਲੋਂ ਆਪਣੀਆਂ ਪੇਟੀਆਂ ਆਦਿ ਰੱਖ ਲਈਆਂ ਜਾਂਦੀਆਂ ਹਨ। ਇਹਨਾਂ ਰੇਹੜੀਆਂ ਤੋਂ ਖਰੀਦਦਾਰੀ ਕਰਨ ਵਾਲੇ ਵਾਹਨ ਚਾਲਕ ਵੀ ਆਪਣਾ ਵਾਹਨ ਸੜਕ ਤੇ ਹੀ ਖੜ੍ਹਾ ਲੈਂਦੇ ਹਨ ਜਿਸ ਕਾਰਨ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਵਿਤ ਹੁੰਦੀ ਹੈ ਅਤੇ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਫੇਜ਼ 4 ਦੀ ਇਸ ਸੜਕ ਤੇ ਮੰਦਰ, ਗਰੂਦੁਆਰਾ ਅਤੇ ਮਾਰਕੀਟ ਬਣੀ ਹੋਣ ਕਾਰਨ ਇਸ ਸੜਕ ਤੇ ਹਰ ਵੇਲੇ ਆਵਾਜਾਈ ਰਹਿੰਦੀ ਹੈ ਅਤੇ ਨਾਲ ਹੀ ਸਾਰਾ ਦਿਨ ਮੰਦਰ ਅਤੇ ਗੁਰੂਦੁਆਰੇ ਜਾਣ ਵਾਲੇ ਵੱਡੀ ਗਿਣਤੀ ਸ਼ਰਧਾਲੂ ਇੱਥੋਂ ਪੈਦਲ ਲੰਘਦੇ ਹਨ। ਸੜਕ ਤੇ ਚਲਦੀਆਂ ਗੱਡੀਆਂ ਅਤੇ ਸੜਕ ਕਿਨਾਰੇ ਲੱਗਦੀਆਂ ਰੇਹੜੀਆਂ ਕਾਰਨ ਪੈਦਲ ਚਲਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਅਤੇ ਮਜਬੂਰਨ ਉਹਨਾਂ ਨੂੰ ਸੜਕ ਤੇ ਹੀ ਚਲਣਾ ਪੈਂਦਾ ਹੈ। ਇਸ ਭੀੜ ਭੜੱਕੇ ਵਾਲੀ ਥਾਂ ਤੇ ਵੱਡੀ ਗਿਣਤੀ ਵਿੱਚ ਲੱਗਦੀਆਂ ਇਹਨਾਂ ਰੇਹੜੀਆਂ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਪਰੰਤੂ ਇਸਦੇ ਬਾਵਜੂਦ ਨਗਰ ਨਿਗਮ ਵਲੋਂ ਇਹਨਾਂ ਰੇਹੜੀਆਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਜਿਸ ਕਾਰਨ ਨਗਰ ਨਿਗਮ ਦੇ ਨਾਜਾਇਜ਼ ਕਬਜੇ ਹਟਾਉਣ ਵਾਲੇ ਅਮਲੇ ਦੀ ਕਾਰਗੁਜਾਰੀ ਤੇ ਵੀ ਸਵਾਲ ਉਠਦੇ ਹਨ।
ਇਸ ਖੇਤਰ ਦੇ ਵਸਨੀਕ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਨਗਰ ਨਿਗਮ ਦੇ ਫੀਲਡ ਸਟਾਫ ਵਲੋਂ ਇਹਨਾਂ ਰੇਹੜੀਆਂ ਵਾਲਿਆਂ ਤੋਂ ਹਰ ਮਹੀਨੇ ਇੱਕ ਬੱਝਵੀਂ ਰਕਮ ਦੀ ਵਸੂਲੀ ਕੀਤੀ ਜਾਂਦੀ ਹੈ ਜਿਸਦੇ ਬਦਲੇ ਨਿਗਮ ਦੇ ਕਰਮਚਾਰੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ। ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਇਹਨਾਂ ਰੇਹੜੀਆਂ ਵਾਲਿਆਂ ਨੂੰ ਪਾਸੇ ਹੋਣ ਲਈ ਕਹਿੰਦੇ ਹਨ ਤਾਂ ਇਹ ਰੇਹੜੀਆਂ ਵਾਲੇ ਅੱਗੋਂ ਉਹਨਾਂ ਨਾਲ ਲੜਣ ਨੂੰ ਪੈਂਦੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਨੂੰ ਇੱਥੋਂ ਕੋਈ ਨਹੀਂ ਹਟਾ ਸਕਦਾ ਕਿਉਂਕਿ ਉਹਨਾਂ ਦੀ ਨਿਗਮ ਅਧਿਕਾਰੀਆਂ ਤਕ ਪੰਹੁਚ ਹੈ। ਵਸਨੀਕਾਂ ਦੀ ਮੰਗ ਹੈ ਕਿ ਇਸ ਸੜਕ ਤੇ ਖੜਦੀਆਂ ਰੇਹੜੀਆਂ ਦੇ ਨਾਜਾਇਜ ਕਬਜੇ ਖਤਮ ਕਰਵਾਏ ਜਾਣ ਅਤੇ ਇੱਥੇ ਰੇਹੜੀਆਂ ਲਗਾ ਕੇ ਕਾਰੋਬਾਰ ਕਰਨ ਵਾਲਿਆਂ ਨੂੰ ਹਟਾ ਕੇ ਇਸ ਖੇਤਰ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਕਾਰਨ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇ।
Mohali
ਖੁਦ ਨੂੰ ਸੀ ਆਈ ਏ ਸਟਾਫ ਦਾ ਸਿਪਾਹੀ ਦੱਸ ਕੇ ਦੁਕਾਨਦਾਰ ਤੋਂ ਜਬਰੀ ਵਸੂਲੀ ਕਰਨ ਵਾਲਾ ਤੀਜੀ ਕਮਾਂਡੋ ਬਟਾਲੀਅਨ ਦਾ ਕਰਮਚਾਰੀ ਸਾਥੀ ਸਮੇਤ ਕਾਬੂ

ਸੋਹਾਣਾ ਵਿੱਚ ਹੱਡੀਆਂ ਦਾ ਇਲਾਜ ਕਰਨ ਵਾਲੇ ਦੁਕਾਨਦਾਰ ਨੂੰ ਨਸ਼ੇ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਵਸੂਲੀ ਸੀ ਰਕਮ
ਐਸ ਏ ਐਸ ਨਗਰ, 12 ਮਾਰਚ (ਸ.ਬ.) ਮੁਹਾਲੀ ਪੁਲੀਸ ਨੇ ਤੀਜੀ ਕਮਾਂਡੋ ਬਟਾਲੀਅਨ ਵਿੱਚ ਨਿਯੁਕਤ ਬਬਨਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਅਤੇ ਉਸਦੇ ਇੱਕ ਸਾਥੀ ਮਨਪ੍ਰੀਤ ਸੰਧੂ ਨੂੰ ਪਿੰਡ ਸੋਹਾਣਾ ਵਿੱਚ ਹੱਡੀਆਂ ਦਾ ਕਲੀਨਿਕ ਚਲਾਉਣ ਵਾਲੇ ਰਮਨ ਕੁਮਾਰ ਨੂੰ ਨਸ਼ਿਆਂ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸਦੇ ਗੱਲੇ ਤੋਂ ਨਕਦ ਰਕਮ ਵਸੂਲਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਦੀਪਕ ਪਾਰਿਕ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸੋਹਾਣਾ ਦੇ ਮੁੱਖ ਅਫਸਰ ਇੰਸਪੈਕਟਰ ਸਿਮਰਨ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਸੈਕਟਰ 77, ਸੋਹਾਣਾ ਵਿੱਚ ਹੱਡੀਆ ਦੇ ਇਲਾਜ ਦਾ ਕਲੀਨਕ ਚਲਾਉਣ ਵਾਲੇ ਰਮਨ ਕੁਮਾਰ ਵਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਬੀਤੀ 8 ਮਾਰਚ ਨੂੰ ਪੰਜਾਬ ਪੁਲੀਸ ਦੀ ਵਰਦੀ ਪਾ ਕੇ ਉਸਦੀ ਦੁਕਾਨ ਵਿੱਚ ਆਏ ਬਬਨਪ੍ਰੀਤ ਸਿੰਘ (ਜੋ ਖੁਦ ਨੂੰ ਸੀ ਆਈ ਏ ਸਟਾਫ ਦਾ ਮੁਲਾਜਮ ਦੱਸ ਰਿਹਾ ਸੀ) ਨੇ ਆਪਣੇ ਜੇਬ ਵਿਚੋਂ ਕੁੱਝ ਨਸ਼ੀਲੇ ਪਦਾਰਥ ਕੱਢ ਕੇ ਉਸਦੇ ਕਲੀਨਕ ਵਿਚ ਰੱਖੇ ਅਤੇ ਕਿਹਾ ਕਿ ਤੁਸੀਂ ਨਸ਼ੀਲੇ ਪਦਾਰਥ ਵੇਚਦੇ ਹੋ। ਬਾਅਦ ਵਿੱਚ ਬਬਨਜੀਤ ਵਲੋਂ ਉਸਦੇ ਕਲੀਨਕ ਵਿਚੋਂ ਫੋਨ ਅਤੇ 30000/- ਨਕਦ ਗਲੇ ਵਿਚ ਕੱਢ ਲਏ ਅਤੇ ਆਪਣੀ ਗੱਡੀ ਵਿੱਚ ਬੈਠਾ ਕੇ ਛੱਡਣ ਦੀ ਏਵਜ ਵਿਚ ਰੂਪੈ 2 ਲੱਖ ਦੀ ਮੰਗ ਕੀਤੀ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ ਬਬਨਜੀਤ ਸਿੰਘ ਉਰਫ ਬੱਬਲੂ ਵਾਸੀ ਨਾਨਕ ਨਗਰੀ ਮੋਗਾ ਅਤੇ ਮਨਪ੍ਰੀਤ ਸੰਧੂ ਉਰਫ ਮੰਨੂੰ ਸੰਧੂ ਵਾਸੀ ਅਨੰਦ ਨਗਰੀ, ਅਬੋਹਰ ਜਿਲ੍ਹਾ ਫਾਜ਼ਿਲਕਾ ਦੇ ਖਿਲਾਫ ਬੀ ਐਨ ਐਸ ਦੀ ਧਾਰਾ 308(2),303(2), 35,61 (2),351(2) ਤਹਿਤ ਮਾਮਲਾ ਦਰਜ ਕਰਕੇ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਬਬਨਜੀਤ ਸਿੰਘ ਨੇ ਪੁਛਗਿਛ ਵਿੱਚ ਦਸਿਆ ਕਿ ਉਹ ਤੀਜੀ ਕਮਾਡੋ ਬਟਾਲੀਅਨ ਵਿਚ ਭਰਤੀ ਹੈ ਅਤੇ ਹੁਣ ਰਿਟਾ ਆਈ. ਏ. ਐਸ ਨਾਲ ਗੰਨਮੈਨ ਤਾਇਨਾਤ ਹੈ। ਬਬਨਜੀਤ ਦੇ ਸਾਥੀ ਮਨਪੀਤ ਸੰਧੂ ਤੇ ਜਿੰਦ ਸਿਧੂ ਨਾਲ ਮਿਲ ਕੇ ਮੈਡੀਕਲ ਦੀ ਦੁਕਾਨ ਤੋਂ ਦੁਕਾਨਦਾਰ ਨੂੰ ਧਮਕੀ ਦਿੰਦੇ ਹੋਏ ਸੀ. ਆਈ. ਏ ਸਟਾਫ ਦੱਸਕੇ ਮੋਬਾਇਲ ਫੋਨ ਤੇ ਪੈਸੇ ਚੁੱਕ ਲਏ ਅਤੇ ਜਿੰਦ ਸੰਧੂ ਦੇ ਗੁਗਲਪੇਅ ਤੇ 42500/- ਰੁਪਏ ਭਿਜਵਾ ਦਿੱਤੇ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਿੰਦ ਸੰਧੂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ ਇਹਨਾਂ ਵਿਅਕਤੀਆਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।
Mohali
ਏਅਰਪੋਰਟ ਰੋਡ ਉੱਤੇ ਸਪੀਡ ਦੀ ਹੱਦ 50 ਦੀ ਥਾਂ 65 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ ਜਾਵੇ : ਕੁਲਜੀਤ ਸਿੰਘ ਬੇਦੀ
ਡਿਪਟੀ ਮੇਅਰ ਨੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ
ਐਸ ਏ ਐਸ ਨਗਰ, 12 ਮਾਰਚ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਏਅਰਪੋਰਟ ਰੋਡ ਉੱਤੇ ਵਾਹਨ ਚਾਲਕਾਂ ਵਾਸਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਬੋਰਡ ਲਗਾਏ ਜਾਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਹ ਸਪੀਡ ਲਿਮਿਟ ਕਾਰਾਂ ਵਾਸਤੇ 65 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਜਾਵੇ। ਇਸ ਸਬੰਧੀ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਵੀ ਲਿਖਿਆ ਹੈ।
ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਮਾੜੀ ਤੋਂ ਮਾੜੀ ਸੜਕ ਉੱਤੇ ਵੀ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਹੈ ਤਾਂ ਮੁਹਾਲੀ ਦੀ ਏਅਰਪੋਰਟ ਨੂੰ ਜੋੜਦੀ ਇਸ ਸੜਕ ਦੀ 50 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਕਰਕੇ ਲੋਕਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਾਲ ਖਾਸ ਤੌਰ ਤੇ ਏਅਰਪੋਰਟ ਪਹੁੰਚਣ ਵਾਲੇ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਇਸ ਦੇ ਨਾਲ ਨਾਲ ਸਪੀਡ ਲਿਮਿਟ ਘੱਟ ਕਰਨ ਦੇ ਨਾਲ ਪਹਿਲਾਂ ਤੋਂ ਹੀ ਲੱਗ ਰਹੇ ਟਰੈਫਿਕ ਜਾਮ ਹੋਰ ਵਧਣਗੇ ਜਿਸ ਨਾਲ ਲੋਕਾਂ ਨੂੰ ਹੋਰ ਪਰੇਸ਼ਾਨੀ ਹੋਵੇਗੀ।
ਡਿਪਟੀ ਮੇਅਰ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਇਹ ਸੜਕ ਉੱਤੇ ਕੁਝ ਥਾਵਾਂ ਉੱਤੇ ਫਲਾਈ ਓਵਰ ਬਣਾਏ ਜਾਣ ਤਾਂ ਜੋ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਅਤੇ ਉਸ ਸਮੇਂ ਸਿਰ ਏਅਰਪੋਰਟ ਪਹੁੰਚ ਸਕਣ ਪਰੰਤੂ ਉਲਟਾ ਕੈਮਰੇ ਲਗਾ ਕੇ 50 ਕਿਲੋਮੀਟਰ ਸਪੀਡ ਕਰਕੇ ਲੋਕਾਂ ਦੇ ਬੇਵਜਾ ਚਲਾਨ ਕੱਟਣ ਦੀ ਨੀਤੀ ਆਪਣਾ ਕੇ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਤਾਲਮੇਲ ਕਰਕੇ ਇਸ ਸਬੰਧੀ ਸਪੀਡ ਦੀ ਨੋਟੀਫਿਕੇਸ਼ਨ ਕਰਵਾਈ ਜਾਵੇ ਅਤੇ ਇਹ ਸਪੀਡ ਨੂੰ ਕਾਰ ਚਾਲਕਾਂ ਵਾਸਤੇ ਘੱਟੋ ਘੱਟ 65 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਿਰਧਾਰਿਤ ਕੀਤੀ ਜਾਵੇ।
Mohali
ਰਾਸ਼ਟਰਪਤੀ ਦੀ ਫੇਰੀ ਦੌਰਾਨ ਕੀਤੇ ਸੁਰਖਿਆ ਪ੍ਰਬੰਧਾਂ ਕਾਰਨ ਲੋਕ ਹੋਏ ਪਰੇਸ਼ਾਨ
ਐਸ ਏ ਐਸ ਨਗਰ, 12 ਮਾਰਚ (ਭਗਵੰਤ ਸਿੰਘ ਬੇਦੀ) ਬੀਤੇ ਦਿਨ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਮੁਹਾਲੀ ਦੌਰੇ ਦੌਰਾਨ ਪੁਲੀਸ ਵਲੋਂ ਲਾਈਆਂ ਰੋਕਾਂ ਕਾਰਨ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਪਰੇੇਸ਼ਾਨ ਹੋਣਾ ਪਿਆ।
ਜਿਕਰਯੋਗ ਹੈ ਕਿ ਬੀਤੀ ਸ਼ਾਮ ਦੇ ਰਾਸ਼ਟਰਪਤੀ ਦੇ ਦੌਰੇ ਨੂੰ ਮੁੱਖ ਰੱਖਦਿਆਂ ਪੁਲੀਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਵੱਖ ਵੱਖ ਸੜਕਾਂ ਦੇ ਟ੍ਰੈਫਿਕ ਨੂੰ ਵੀ ਡਾਈਵਰਟ ਕੀਤਾ ਗਿਆ ਸੀ, ਜਿਸ ਕਾਰਨ ਸੈਕਟਰ 66,67, 68, ਅਤੇ ਫੇਜ਼ 9, 10, 11 ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦੇਰ ਤਕ ਖੱਜਲ ਖੁਆਰ ਹੋਣਾ ਪਿਆ।
ਇਸ ਸੰਬੰਧੀ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਕੋਈ ਅਗਾਉਂ ਅਡਵਾਈਜਰੀ ਵੀ ਜਾਰੀ ਨਹੀਂ ਕੀਤੀ ਗਈ ਸੀ। ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਵੀ ਵੀ ਆਈ ਪੀ ਆਉਂਦਾ ਹੈ ਤਾਂ ਪੁਲੀਸ ਵੱਲੋਂ ਰੂਟ ਤੈਅ ਕੀਤਾ ਜਾਂਦਾ ਹੈ। ਪਰ ਆਮ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ।
ਇਸ ਸੰਬੰਧੀ ਰਮਨੀਕ ਸਿੰਘ ਸਟੇਟ ਅਵਾਰਡੀ, ਬਲਜਿੰਦਰ ਸਿੰਘ, ਰਘਵੀਰ ਸਿੰਘ, ਇੰਸਪੈਕਟਰ ਪੀ ਪੀ ਬਹਾਦਰ ਸਿੰਘ, ਮੋਹਨ ਸਿੰਘ, ਕਰਨੈਲ ਸਿੰਘ ਨੇ ਕਿਹਾ ਕਿ ਇਸ ਸਭ ਨਾਲ ਪੁਲੀਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਦੇ ਹਨ। ਉਹਨਾਂ ਮੰਗ ਕੀਤੀ ਕਿ ਜਦੋਂ ਵੀ ਕਿਸੇ ਵੀ ਵੀ ਆਈ ਪੀ ਦੀ ਆਮਦ ਤੇ ਰੂਟ ਬਦਲਣਾ ਹੋਵੇ ਤਾਂ ਇਸ ਸੰਬੰਧੀ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਅਗਾਉਂ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਖੱਜਲਖੁਆਰੀ ਘੱਟ ਹੋਵੇ।
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International2 months ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
Editorial1 month ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ
-
National2 months ago
ਕਪਿਲ ਸ਼ਰਮਾ, ਰੇਮੋ ਡਿਸੂਜ਼ਾ, ਸੁਗੰਧਾ ਮਿਸ਼ਰਾ ਅਤੇ ਰਾਜਪਾਲ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ