Connect with us

Punjab

ਤੇਜ਼ ਰਫ਼ਤਾਰ ਕਾਰ ਨੇ ਫੁੱਟਪਾਥ ਤੇ ਸੁੱਤੇ 4 ਮਜ਼ਦੂਰਾਂ ਨੂੰ ਮਾਰੀ ਟੱਕਰ, ਦੋ ਵਿਅਕਤੀਆਂ ਦੀ ਮੌਤ

Published

on

 

 

ਜਲੰਧਰ, 13 ਜੁਲਾਈ (ਸ.ਬ.) ਪਠਾਨਕੋਟ ਚੌਕ ਨੇੜੇ ਬੀਤੀ ਦੇਰ ਰਾਤ ਕਰੀਬ 11 ਵਜੇ ਇਕ ਤੇਜ਼ ਰਫ਼ਤਾਰ ਬੋਲੈਰੇ ਪਿਕਅੱਪ ਗੱਡੀ ਫੁੱਟਪਾਥ ਤੇ ਖਾਣਾ ਖਾਣ ਬੈਠੇ ਲੋਕਾਂ ਤੇ ਜਾ ਚੜ੍ਹੀ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਿਕ ਕਈ ਲੋਕ ਜ਼ਖ਼ਮੀ ਹੋ ਗਏ। ਗੁੱਸੇ ਵਿੱਚ ਭੀੜ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਬੁਰੀ ਤਰ੍ਹਾਂ ਮਾਰਕੁੱਟ ਮਗਰੋਂ ਥਾਣਾ ਡਵੀਜ਼ਨ ਨੰਬਰ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲੀਸ ਨੇ ਲਾਸ਼ਾਂ ਸਿਵਲ ਹਸਪਤਾਲ ਪਹੁੰਚਾਈਆਂ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਮੌਕੇ ਤੇ ਪੁੱਜੇ ਲੋਕਾਂ ਨੇ ਦੱਸਿਆ ਕਿ ਜਿਸ ਗੱਡੀ ਨਾਲ ਹਾਦਸਾ ਹੋਇਆ, ਉਸ ਵਿੱਚ ਕੁਝ ਡਿਸਪੋਜ਼ਲ ਪਾਣੀ ਗਿਲਾਸ ਮਿਲੇ ਹਨ ਤੇ ਗੱਡੀ ਵਿੱਚੋਂ ਸ਼ਰਾਬ ਦੀ ਬਦਬੂ ਵੀ ਆ ਰਹੀ ਸੀ। ਹਾਲਾਂਕਿ ਪੁਲੀਸ ਨੇ ਅਜੇ ਇਸ ਸਬੰਧੀ ਕੁਝ ਨਹੀਂ ਕਿਹਾ। ਚਾਲਕ ਦਾ ਨਾਂ ਸ਼ਿਵਮ ਦੱਸਿਆ ਜਾ ਰਿਹਾ ਹੈ।

ਪੁਲੀਸ ਮੁਤਾਬਕ ਬੀਤੀ ਰਾਤ ਕਰੀਬ ਸਵਾ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਸਮੇਂ ਪਹਿਲਾਂ ਪਠਾਨਕੋਟ ਚੌਕ ਵਿੱਚ ਇਕ ਹਾਦਸਾ ਵਾਪਰਿਆ। ਲੋਕਾਂ ਨੇ ਦੱਸਿਆ ਫੁਟਪਾਥ ਕਿਨਾਰੇ ਸਾਮਾਨ ਵੇਚਣ ਵਾਲੇ ਕੁਝ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ। ਏਨੀ ਦੇਰ ਵਿੱਚ ਪਠਾਨਕੋਟ ਵੱਲੋਂ ਇਕ ਬੋਲੈਰੋ ਪਿਕਅੱਪ ਵਾਹਨ ਤੇਜ਼ ਰਫ਼ਤਾਰ ਵਿੱਚ ਆਇਆ ਤੇ ਦੋਆਬਾ ਚੌਕ ਵੱਲ ਜਾਣ ਲੱਗਾ। ਦੇਖਦੇ ਹੀ ਦੇਖਦੇ ਵਾਹਨ ਫੁਟਪਾਥ ਤੇ ਜਾ ਚੜ੍ਹਿਆ ਤੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ੋਰਦਾਰ ਸੀ ਕਿ ਦੋ ਵਿਅਕਤੀਆਂ ਵਿੱਚੋਂ ਇਕ ਪੰਜ ਫੁੱਟ ਤੇ ਦੂਜਾ 15 ਫੁੱਟ ਦੂਰ ਜਾ ਕੇ ਡਿੱਗਿਆ। ਇਸ ਤੋਂ ਬਾਅਦ ਵੀ ਵਾਹਨ ਨਹੀਂ ਰੁਕਿਆ। ਉਸ ਨੇ ਸੜਕ ਕਿਨਾਰੇ ਖੜ੍ਹੇ ਦੋ ਹੋਰ ਵਾਹਨਾਂ ਨੂੰ ਟੱਕਰ ਮਾਰੀ। ਇਸ ਦੌਰਾਨ ਉੱਥੇ ਨੇੜੇ ਹੀ ਸੁੱਤਾ ਇਕ ਸਾਈਕਲ ਸਟੈਂਡ ਦਾ ਮਾਲਕ ਮਸਾਂ ਬਚਿਆ। ਉਸ ਤੋਂ ਬਾਅਦ ਤੇਜ਼ ਰਫ਼ਤਾਰ ਵਾਹਨ ਨੇ ਫੁਟਪਾਥ ਤੇ ਲੱਗੇ ਛੋਟੇ-ਛੋਟੇ ਗਾਰਡਰ ਵੀ ਤੋੜ ਦਿੱਤੇ। ਅਖ਼ੀਰ ਇਕ ਵੱਡੇ ਖੰਭੇ ਨਾਲ ਟਕਰਾ ਕੇ ਵਾਹਨ ਰੁਕਿਆ। ਵਾਹਨ ਦੀ ਰਫ਼ਤਾਰ ਏਨੀ ਤੇਜ਼ ਸੀ ਕਿ ਖੰਬੇ ਨਾਲ ਵੱਜਦੇ ਹੀ ਗੱਡੀ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਜਿਵੇਂ ਹੀ ਚਾਲਕ ਬਾਹਰ ਨਿਕਲਿਆ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ੍ਹ ਕੇ ਕੁੱਟਿਆ। ਉਨ੍ਹਾਂ ਨੇ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਤੋਂ ਬਾਅਦ ਸੂਚਨਾ ਮਿਲਣ ਤੇ ਪੁੱਜੀ ਸੜਕ ਸੁਰੱਖਿਆ ਫੋਰਸ ਤੇ ਥਾਣਾ ਅੱਠ ਦੀ ਪੁਲੀਸ ਨੇ ਚਾਲਕ ਨੂੰ ਕਾਬੂ ਕੀਤਾ। ਪੁਲੀਸ ਦੀ ਹਿਰਾਸਤ ਵਿੱਚ ਚਾਲਕ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਮੋਟਰ ਸਾਈਕਲ ਸਵਾਰ ਦੋ ਲੋਕ ਉਨ੍ਹਾਂ ਦੇ ਅੱਗੇ ਆ ਗਏ ਸਨ। ਉਨ੍ਹਾਂ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਬੇਕਾਬੂ ਹੋ ਗਈ। ਉਹ ਹਿਮਾਚਲ ਤੋਂ ਫਲ ਤੇ ਸਬਜ਼ੀਆਂ ਲੈ ਕੇ ਪਠਾਨਕੋਟ ਚੌਕ ਕੋਲੋਂ ਨਿਕਲੇ ਸਨ।

Continue Reading

Mohali

ਵਿਸ਼ਵ ਸ਼ਾਂਤੀ ਹਵਨ ਯੱਗ ਕਰਵਾਇਆ

Published

on

By

ਐਸ ਏ ਐਸ ਨਗਰ, 20 ਅਪ੍ਰੈਲ (ਆਰ ਪੀ ਵਾਲੀਆ) ਆਰਿਆ ਸਮਾਜ ਮੰਦਰ, ਫੇਜ਼ 6 ਮੁਹਾਲੀ ਵਿੱਚ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਸ਼੍ਰੀ ਚਰਨਜੀਤ (ਪ੍ਰਧਾਨ) ਅਤੇ ਮਹਾਮੰਤਰੀ ਸ਼੍ਰੀ ਚਿਰੰਜੀ ਲਾਲ ਨੇ ਕੀਤੀ। ਹਵਨ ਯੱਗ ਸ਼੍ਰੀ ਮਨੁ ਆਰਿਆ ਅਤੇ ਦਿਵਾਂਸ਼ੂ ਆਰਿਆ ਵੱਲੋਂ ਕਰਵਾਇਆ ਗਿਆ।

ਸ਼੍ਰੀ ਰਾਜ ਕੁਮਾਰ ਨੇ ਗਾਇਤ੍ਰੀ ਮੰਤਰ ਦਾ ਉਚਾਰਣ ਕਰਕੇ ਹਵਨ ਦੀ ਸ਼ੁਰੂਆਤ ਕੀਤੀ। ਇਸ ਹਵਨ ਵਿੱਚ ਮੁੱਖ ਯਜਮਾਨ ਵਜੋਂ ਸ਼੍ਰੀ ਚਰਨਜੀਤ ਪ੍ਰਧਾਨ ਅਤੇ ਸ਼੍ਰੀਮਤੀ ਰੇਨੂ ਬਾਲਾ ਆਪਣੇ ਪੁੱਤਰ ਰਾਹੁਲ ਸਮੇਤ ਸਾਰੇ ਪਰਿਵਾਰ ਨਾਲ ਸ਼ਾਮਲ ਹੋਏ। ਸਭ ਨੇ ਵੇਦ ਮੰਤਰਾਂ ਦੇ ਉਚਾਰਣ ਨਾਲ ਵਿਸ਼ਵ ਸ਼ਾਂਤੀ ਲਈ ਅਹੁਤੀਆਂ ਪਾਈਆਂ ਅਤੇ ਪ੍ਰਾਰਥਨਾ ਕੀਤੀ।

ਇਸ ਮੌਕੇ ਸ਼੍ਰੀ ਸੁਰਿੰਦਰ ਵੋਹਰਾ ਅਤੇ ਰੇਨੂ ਬਾਲਾ ਨੇ ਭਜਨ ਸੁਣਾਏ। ਸ਼੍ਰੀ ਅਨਿਲ ਭੱਲਾ ਨੇ ਜੀਵਨ ਜਿਉਣ ਦੇ ਸਹੀ ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਬਾਅਦ ਵਿੱਚ ਯਜਮਾਨ ਪਰਿਵਾਰਾਂ ਨੂੰ ਆਸ਼ੀਰਵਾਦ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਚਾਹ ਅਤੇ ਪਕੌੜਿਆਂ ਦਾ ਭੰਡਾਰਾ ਲਗਾਇਆ ਗਿਆ। ਸ਼੍ਰੀ ਰਾਜ ਕੁਮਾਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

Continue Reading

Mohali

ਸੰਜੀਵਨ ਦੀ ਸ਼ਬਦ-ਚਿੱਤਰਾਂ ਦੀ ਨਵ-ਪ੍ਰਕਸ਼ਿਤ ਕਿਤਾਬ ਬੜੇ ਚੇਤੇ ਆਉਂਦੇ ਨੇ ਤੇ ਵਿਚਾਰ-ਚਰਚਾ

Published

on

By

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਲੇਖਕ ਸੰਜੀਵਨ ਸਿੰਘ ਦੀ ਨਵ-ਪ੍ਰਕਾਸ਼ਿਤ ਸ਼ਬਦ-ਚਿੱਤਰਾਂ ਦੀ ਕਿਤਾਬ ‘ਬੜੇ ਚੇਤੇ ਆਉਂਦੇ ਨੇ…’ ਬਾਰੇ ਭਾਵ-ਪੂਰਤ ਵਿਚਾਰ-ਚਰਚਾ ਨਾਮਵਰ ਲੇਖਕਾਂ, ਵਿਦਵਾਨਾਂ, ਚਿੰਤਕਾਂ, ਰੰਗਮੰਚ ਅਤੇ ਫਿਲਮ ਅਦਾਕਰਾਂ ਦੀ ਭਰਵੀਂ ਹਾਜ਼ਰੀ ਵਿੱਚ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਵਪਨ ਫਾਊਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪ੍ਰੀਸ਼ਦ,ਚੰਡਗੜ੍ਹ ਵੱਲੋਂ ਆਯੋਜਿਤ ਕੀਤੀ।

ਇਸ ਮੌਕੇ ਮੁੱਖ ਵਕਤਾ ਆਲੋਚਕ ਡਾ. ਪਵਨ ਕੁਮਾਰ ਨੇ ਕਿਹਾ ਕਿ ਕਿਤਾਬ ਦਾ ਸਿਰਲੇਖ ਢੁੱਕਵਾਂ ਅਤੇ ਸ਼ਬਦ ਚਿੱਤਰਾਂ ਦੀ ਤਰਜ਼ਮਾਨੀ ਕਰਦਾ ਹੈ। ਲੇਖਕ ਪਾਲ ਅਜਨਬੀ ਨੇ ਕਿਹਾ ਕਿ ਸੰਜੀਵਨ ਇਕ ਪਰਪੱਕ ਲੇਖਕ ਹੈ। ਵੱਖ-ਵੱਖ ਸ਼ਖ਼ਸ਼ੀਅਤਾਂ ਬਾਰੇ ਲਿਖਣਾ ਔਖਾ ਹੈ। ਗੀਤਕਾਰ ਤੇ ਵਾਰਤਕ ਲੇਖਕ ਸੁਰਜੀਤ ਸੁਮਨ ਨੇ ਕਿਹਾ ਕਿ ਇਸ ਪੁਸਤਕ ਨੂੰ ਪੜ੍ਹ ਕੇ ਉਹਨਾਂ ਨੂੰ ਕਈ ਗੀਤ ਚੇਤੇ ਆਏ।

ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਪਣੇ ਅਨੁਭਵ ਨਾਲ ਕਈ ਥਾਂਈਂ ਹੋਰ ਤੱਥਾਂ ਦੀ ਗੁਜਾਇੰਸ਼ ਦੀ ਗੱਲ ਕੀਤੀ ਤੇ ਕਈ ਗੱਲਾਂ ਜੋੜੀਆਂ। ਕੇਨੈਡਾਂ ਤੋਂ ਆਏ ਸੈਵਨਥ ਰਿਵਰ ਦੇ ਸੰਪਾਦਕ ਹਰਕੰਵਲਜੀਤ ਸਾਹਿਲ ਨੇ ਸੰਜੀਵਨ ਦੀ ਲੇਖਣੀ ਬਾਰੇ ਕਈ ਨੁਕਤੇ ਸਾਂਝੇ ਕੀਤੇ। ਕਵੀ ਸ਼ਬਦੀਸ਼ ਨੇ ਕਿਤਾਬ ਨੂੰ ਤਿੰਨ ਹਿੱਸਿਆਂ ਵਿਚ ਵੰਡੀ ਹੋਣ ਬਾਰੇ ਗੱਲ ਕੀਤੀ। ਉਹਨਾਂ ਕਈ ਲੇਖਾਂ ਵਿਚ ਤੱਥਾਂ ਦੀ ਸੀਮਾਂ ਬਾਰੇ ਵੀ ਇਤਰਾਜ਼ ਉਠਾਇਆ।

ਸ੍ਰੀਮਤੀ ਕੁਲਵਿੰਦਰ ਕੋਮਲ ਨੇ ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਅਤੇ ਸ਼ਿਵਨਸਥ ਸਮੇਤ ਕਿਤਾਬ ਵਿਚ ਸ਼ਾਮਿਲ ਸ਼ਬਦ ਚਿੱਤਰਾਂ ਦੇ ਕਈ ਕਿਰਦਾਰਾਂ ਨਾਲ ਨਿੱਜੀ ਸਾਂਝ ਨੂੰ ਸਾਂਝਾ ਕੀਤਾ। ਸ਼੍ਰੀ ਪ੍ਰੇਮ ਵਿੱਜ ਨੇ ਦੱਸਿਆ ਕਿ ਸ਼ਬਦ ਚਿੱਤਰਾਂ ਦੀ ਕੀ ਖ਼ੂਬੀ ਹੋਣੀ ਚਾਹੀਦੀ ਹੈ ਅਤੇ ਇਸ ਕਿਤਾਬ ਵਿਚਲੇ ਸ਼ਬਦ ਚਿੱਤਰ ਆਉਣ ਵਾਲ਼ੀਆਂ ਨਸਲਾਂ ਲਈ ਕਿੰਨੇ ਮਹੱਤਵਪੂਰਨ ਹੋ ਨਿਭੜਨਗੇ।

ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਚਰਚਾ ਨੂੰ ਸਾਰਥਕ ਦਸਦਿਆਂ ਕਿਹਾ ਕਿ ਇਪਟਾ ਅਤੇ ਸਾਹਿਤ ਦੇ ਖੇਤਰ ਵਿਚ ਆਪਣੇ ਨਾਲ ਵਿਚਰੀਆਂ ਵਿਛੜ ਚੁੱਕੀਆਂ ਨਾਮਵਰ ਸਖਸ਼ਸੀਅਤਾਂ ਨੂੰ ਸੰਜੀਵਨ ਨੇ ਬਹੁਤ ਹੀ ਕਲਾਮਾਈ ਤਰੀਕੇ ਨਾਲ ਚੇਤੇ ਕੀਤਾ ਹੈ।

ਕਿਤਾਬ ਦੇ ਲੇਖਕ ਸੰਜੀਵਨ ਨੇ ਬੁਲਾਰਿਆਂ ਵੱਲੋਂ ਕਿਤਾਬ ਸੰਬੰਧੀ ਉਠਾਏ ਗਏ ਨੁਕਤਿਆਂ ਦਾ ਨਿਵਾਰਨ ਕੀਤਾ ਤੇ ਆਪਣੀ ਸਿਰਜਣ ਪ੍ਰਕ੍ਰਿਆ ਬਾਬਤ ਦੱਸਦਿਆਂ ਕਿਹਾ ਕਿ ਉਹਨਾਂ ਨੇ ਇਕ ਤੋਂ ਵਧੇਰੇ ਲੇਖਕਾਂ ਦੀਆਂ ਸ਼ਬਦ ਚਿੱਤਰਾਂ ਦੀਆਂ ਕਿਤਾਬਾਂ ਪੜੀਆਂ, ਪਰ ਜਦੋਂ ਉਹਨਾ ਬਲਵੰਤ ਗਾਰਗੀ ਦੀ ਆਪਣੇ ਸਮਕਾਲੀ ਪ੍ਰਮੁੱਖ ਸਾਹਿਤਕਾਰਾਂ ਅਤੇ ਕਲਾਕਾਰਾਂ ਬਾਰੇ ਜੀਵੰਤ ਸ਼ਬਦ ਵਿਚ, ਬੇਬਾਕ ਅਤੇ ਦਿਲਚਸਪ ਵਾਰਤਕ ਸ਼ੈਲੀ ਵਿਚ ਸ਼ਬਦ ਚਿੱਤਰਾਂ ਦੀ ਕਿਤਾਬ ‘ਸੂਰਮੇ ਵਾਲੀ ਅੱਖ’ ਪੜ੍ਹੀ, ਤਾਂ ਉਹਨਾਂ ਸੋਚਿਆ, ਮੈਂ ਵੀ ਕੁੱਝ ਅਦੀਬਾਂ/ਫਨਕਾਰਾਂ ਬਾਰੇ ਲਿਖਾਂ, ਜਿੰਨ੍ਹਾਂ ਦੇ ਸਾਹਿਤਕ, ਰੰਗਮੰਚੀ ਅਤੇ ਸਭਿਆਚਾਰਕ ਕੰਮ ਤੋਂ ਇਲਾਵਾ ਉਨ੍ਹਾਂ ਦੀ ਵਿਅਕਤੀਗਤ ਜ਼ਿੰਦਗੀ ਨੇ ਮੈਂਨੂੰ ਪ੍ਰਭਾਵਿਤ ਕੀਤਾ।

ਪ੍ਰਧਾਨਗੀ ਭਾਸ਼ਨ ਵਿਚ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਸਭਿਆਚਾਰਕ ਪ੍ਰਦੂਸ਼ਣ ਦੀ ਹਮਾਇਤ ਜਾਂ ਵਿਰੋਧ ਕਰਨ ਵਾਲਿਆਂ ਦਾ ਇਤਿਹਾਸ ਜਦੋਂ ਵੀ ਲਖਿਆਂ ਜਾਵੇਗਾ ਤਾਂ ਸੰਜੀਵਨ ਦੇ ਜ਼ਿਕਰ ਬਿਨਾ ਅਧੂਰਾ ਹੋਵੇਗਾ।

ਸਮਾਗਮ ਵਿਚ ਹੋਰਨਾ ਤੋਂ ਇਲਾਵਾ ਨਾਟਕਰਮੀ ਅਤੇ ਸ਼ਾਇਰਾ ਬਖਸ਼ ਸੰਘਾ (ਐਡਿਮੰਨ, ਕੇਨੇਡਾ) ਲੋਕ-ਹਿਤੈਸ਼ੀ ਚਿੰਤਕ ਏ. ਐਸ. ਪਾਲ, ਲੇਖਿਕਾ ਗੁਰਦੇਵ ਕੌਰ ਪਾਲ, ਅਜਾਇਬ ਔਜਲਾ, ਬਲਵਿੰਦਰ ਉੱਤਮ, ਵਰਿੰਦਰ ਸਿੰਘ, ਭੁਪਿੰਦਰ ਮਲਿਕ, ਸਵੈਰਾਜ ਸੰਧੂ ਤੋਂ ਇਲਾਵਾ ਨਰਿੰਦਰ ਨੀਨਾ, ਕੁੱਕੂ ਦੀਵਾਨ, ਗੁਰਵਿੰਦਰ ਬਾਕਰਪੁਰੀਆ, ਜਸਦੀਪ ਜੱਸੂ, ਸੱਚਪ੍ਰੀਤ ਖੀਵਾ, ਕਿਸ਼ਣ ਲਾਲ ਸੈਣੀ, ਗੁਰਮੀਤ ਗਿੱਲ, ਨਿਰਮਲ ਮਾਨ, ਗੁਰਮਾਨ ਸੈਣੀ, ਕਰਨ ਸਹਰ, ਡਾ. ਹਰਬੰਸ ਕੌਰ ਗਿੱਲ, ਦਿਆਨ ਸਿੰਘ ਕਾਹਲੋਂ, ਚਰਨਜੀਤ ਬਾਠ, ਹਰਿੰਦਰ ਹਰ (ਮਨੌਲੀ ਵਾਲਾ), ਐਡਵੋਕੇਟ ਹੁਸਨ, ਜਗਤਾਰ ਜੋਗ, ਪੰਨਾ ਲਾਲ ਮੁਸਤਫ਼ਾਬਾਦੀ, ਸਤਨਾਮ ਸ਼ੋਕਰ, ਸਤੀਸ਼ ਚਾਵਲਾ ਕਹਾਣੀਕਾਰ ਸਰੂਪ ਸਿਆਲਵੀ, ਸਾਹਿਲ ਨੇਗੀ ਆਦਿ ਨੇ ਸ਼ਿਰਕਤ ਕੀਤੀ। ਰੰਗਮੰਚ ਅਤੇ ਫਿਲਮਾਂ ਦੇ ਅਦਾਕਾਰ ਰੰਜੀਵਨ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Continue Reading

Chandigarh

ਪੰਜਾਬ ਪੁਲੀਸ ਵਲੋਂ ਸਰਹੱਦ ਪਾਰੋ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ 64.6 ਕਿਲੋ ਹੈਰੋਇਨ ਸਮੇਤ ਕਾਬੂ

Published

on

By

ਪਾਕਿਸਤਾਨੀ ਨਸ਼ਾ ਤਸਕਰ ਮੂਸਾ ਅਤੇ ਪੁਰਤਗਾਲ ਆਧਾਰਤ ਹੈਂਡਲਰ ਨਾਲ ਜੁੜੇ ਹਨ ਗਿਰੋਹ ਦੇ ਤਾਰ

ਚੰਡੀਗੜ੍ਹ, 18 ਅਪ੍ਰੈਲ (ਸ.ਬ.) ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸ ਐਸ ਓ ਸੀ) ਅੰਮ੍ਰਿਤਸਰ ਯੂਨਿਟ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁਲਜ਼ਮਾਂ ਨੂੰ 64.62 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਅਵਾਨ ਵਾਸਾਊ ਦੇ ਵਸਨੀਕ ਸਰਵਣ ਸਿੰਘ ਉਰਫ਼ ਗੁੱਜਰ ਅਤੇ ਅੰਮ੍ਰਿਤਸਰ ਦੇ ਪਿੰਡ ਦਿਆਲ ਰੰਗੜ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਇਸ ਗਿਰੋਹ ਦੇ ਪਾਕਿਸਤਾਨੀ ਤਸਕਰ ਮੂਸਾ (ਜਿਸਦਾ ਨਾਮ 532 ਕਿਲੋਗ੍ਰਾਮ ਹੈਰੋਇਨ ਰਿਕਵਰੀ ਮਾਮਲੇ ਵਿੱਚ ਸਾਹਮਣੇ ਆਇਆ ਸੀ) ਅਤੇ ਪੁਰਤਗਾਲ ਆਧਾਰਤ ਹੈਂਡਲਰ ਨਾਲ ਵੀ ਸਬੰਧ ਹਨ। ਉਹਨਾਂ ਦੱਸਿਆ ਕਿ ਪੁਲੀਸ ਟੀਮ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਦੀ ਮਾਰੂਤੀ ਸਵਿਫਟ ਕਾਰ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰਦੇ ਸਨ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਐਸ. ਐਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਸਰਵਣ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਤੇ ਹੋਰ ਛਾਣਬੀਣ ਕਰਦਿਆਂ ਪਤਾ ਲੱਗਿਆ ਕਿ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਇਹ ਦੋਵੇਂ ਪ੍ਰਾਪਤ ਕੀਤੀ ਖੇਪ ਨੂੰ ਕਿਸੇ ਹੋਰ ਧਿਰ ਤੱਕ ਪਹੁੰਚਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਸ. ਐਸ. ਓ. ਸੀ. ਅੰਮ੍ਰਿਤਸਰ ਯੂਨਿਟ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਮਾਹਲ ਬਾਈਪਾਸ ਨੇੜਿਓਂ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 64.62 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਉਹਨਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਹੈਂਡਲਰਾਂ ਵੱਲੋਂ ਖੇਪ ਡਿਲੀਵਰ ਕਰਨ ਬਦਲੇ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

Continue Reading

Trending