Mohali
ਪਾਰਕ ਵਿੱਚ ਪੌਦੇ ਲਗਾਏ
![](https://skyhawktimes.com/wp-content/uploads/2024/07/bhai-ghanaya.jpg)
ਐਸ ਏ ਐਸ ਨਗਰ, 13 ਜੁਲਾਈ (ਸ.ਬ.) ਲਾਇਨਸ ਕਲੱਬ ਪੰਚਕੂਲਾ ਸੈਂਟਰਲ ਵੱਲੋਂ ਸਥਾਨਕ ਫੇਜ਼ 5 ਦੇ ਪਾਰਕ ਨੰਬਰ 42 ਵਿੱਚ ਦਵਾਈ ਗੁਣਾਂ ਵਾਲੇ ਪੌਦੇ ਲਗਾਏ ਗਏ। ਪਾਰਕ ਦੀ ਸਾਂਭ ਸੰਭਾਲ ਕਰਨ ਵਾਲੀ ਸੰਸਥਾ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਕਲੱਬ ਵੱਲੋਂ ਸ੍ਰੀਮਤੀ ਸੁਰਿੰਦਰ ਕੌਰ ਗਿੱਲ, ਰਣਜੀਤ ਮਹਿਤਾ, ਡਾਕਟਰ ਹਰਪਾਲ ਕੌਰ ਵਲੋਂ ਸੋਸ਼ਲ ਸਬ ਸਟਾਂਸ ਚੰਡੀਗੜ੍ਹ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ। ਇਸ ਮੌਕੇ ਸੋਸਾਇਟੀ ਦੇ ਵਲੰਟੀਅਰ ਡਾਕਟਰ ਸੁਸ਼ੋਭਿਤ, ਨੀਰਜ, ਰਜਿੰਦਰ ਕੁਮਾਰ, ਕਿਸ਼ਨ ਸਿੰਘ ਵੀ ਹਾਜ਼ਰ ਸਨ।
Mohali
ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ
![](https://skyhawktimes.com/wp-content/uploads/2025/02/gian-jyoti.jpg)
ਐਸ ਏ ਐਸ ਨਗਰ, 8 ਫਰਵਰੀ (ਸ.ਬ.) ਗਿਆਨ ਜਯੋਤੀ ਸਕੂਲ, ਫ਼ੇਜ਼ 2 ਵੱਲੋਂ ਕਲਾ ਏਕੀਕਰਨ ਤੇ ਸੀ ਬੀ ਐਸ ਈ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੂੰ ਕਲਾ ਨੂੰ ਸਿੱਖਿਆ ਵਿਚ ਸ਼ਾਮਲ ਕਰਨ ਲਈ ਨਵੀਨਤਾਕਾਰੀ ਰਣਨੀਤੀਆਂ ਪ੍ਰਦਾਨ ਕੀਤੀਆਂ ਗਈਆਂ।
ਸਕੂਲ ਦੇ ਪ੍ਰਿੰਸੀਪਲ ਗਿਆਨ ਜੋਤ ਨੇ ਦੱਸਿਆ ਕਿ ਇਸ ਵਰਕਸ਼ਾਪ ਦੇ ਮੁੱਖ ਬੁਲਾਰਿਆਂ ਡੀ ਏ ਵੀ ਮਾਡਲ ਸਕੂਲ, ਸੈਕਟਰ 15-ਏ, ਚੰਡੀਗੜ੍ਹ ਦੀ ਪ੍ਰਿੰਸੀਪਲ ਅਨੁਜਾ ਸ਼ਰਮਾ ਅਤੇ ਪੀ ਜੀ ਟੀ ਡੀ ਏ ਵੀ ਮਾਡਲ ਸਕੂਲ ਦੇ ਪ੍ਰਿੰਸੀਪਲ ਹੇਮਾ ਵਲੋਂ ਰਚਨਾਤਮਿਕਤਾ ਅਤੇ ਸੰਪੂਰਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੈਸ਼ਨ ਦੌਰਾਨ, ਅਧਿਆਪਕਾਂ ਨੇ ਸਿੱਖਣ ਦੇ ਨਤੀਜਿਆਂ ਅਤੇ ਵਿੱਦਿਅਕ ਵਿਧੀਆਂ ਨੂੰ ਬਿਹਤਰ ਬਣਾਉਣ ਬਾਰੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਅਖੀਰ ਵਿੱਚ ਪ੍ਰਿੰਸੀਪਲ ਗਿਆਨ ਜੋਤ ਨੇ ਮੁੱਖ ਬੁਲਾਰਿਆਂ, ਸੀ ਬੀ ਐਸ ਈ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
Mohali
ਬੀ ਐਡ ਅਧਿਆਪਕ ਫ਼ਰੰਟ ਵਲੋਂ ਪੰਜਵੀਂ ਜਮਾਤ ਬੋਰਡ ਪ੍ਰੀਖਿਆ ਦੌਰਾਨ ਸੈਂਟਰ ਵਿੱਚੋਂ ਨਿਗਰਾਨ ਡਿਊਟੀਆਂ ਲਗਾਉਣ ਦੀ ਮੰਗ
ਐਸ ਏ ਐਸ ਨਗਰ, 8 ਫਰਵਰੀ (ਸ.ਬ.) ਬੀ ਐਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਪੰਜਵੀਂ ਜਮਾਤ ਦੀ ਲਈ ਜਾ ਰਹੀ ਬੋਰਡ ਪ੍ਰੀਖਿਆ ਵਿੱਚ ਨਿਗਰਾਨ ਵਜੋਂ ਅਧਿਆਪਕਾਂ ਦੀਆਂ ਦੂਸਰੇ ਬਲਾਕਾਂ ਵਿੱਚ ਬਦਲ ਕੇ ਲਗਾਈਆਂ ਜਾ ਰਹੀਆਂ ਡਿਊਟੀਆਂ ਦਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਨਿਗਰਾਨ ਡਿਊਟੀਆਂ ਸੈਂਟਰ ਵਿੱਚੋਂ ਹੀ ਲਗਾਈਆਂ ਜਾਣ।
ਫ਼ਰੰਟ ਦੇ ਸੂਬਾ ਚੇਅਰਮੈਨ ਪਰਗਟਜੀਤ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਪਹਿਲਾਂ ਪੰਜਵੀ ਜਮਾਤ ਦੀ ਬੋਰਡ ਪ੍ਰੀਖਿਆ ਲਈ ਅਧਿਆਪਕਾਂ ਦੀਆਂ ਡਿਊਟੀਆਂ ਨਿਗਰਾਨ ਵਜੋਂ ਸੈਂਟਰ ਪੱਧਰ ਉਪਰ ਹੀ ਲਗਾਈਆਂ ਜਾਂਦੀਆਂ ਸਨ ਜਿਸ ਨਾਲ ਸਮੇਂ ਸਿਰ ਪੇਪਰ ਡਿਊਟੀ ਜਾਣ, ਪੇਪਰ ਚੈਕ ਕਰਕੇ ਉਸੇ ਦਿਨ ਨੰਬਰ ਬੋਰਡ ਦੀ ਸਾਈਟ ਉੱਪਰ ਚੜ੍ਹਾਉਣ ਦਾ ਕੰਮ ਵਧੀਆ ਤਰੀਕੇ ਨਾਲ ਹੋ ਰਿਹਾ ਸੀ ਪਰ ਇਸ ਵਾਰ ਡਿਊਟੀਆਂ ਦੂਸਰੇ ਬਲਾਕਾਂ ਵਿੱਚ ਲਗਾਉਣ ਨਾਲ ਸੈਂਟਰ ਸਕੂਲ ਤੋਂ ਹਰ ਰੋਜ਼ ਪੇਪਰ ਲੈਣ ਕਰਕੇ ਡਿਊਟੀ ਸਮੇਂ ਸਿਰ ਪਹੁੰਚਣ ਅਤੇ ਫਿਰ ਉਸੇ ਦਿਨ ਚੈਕ ਕਰਕੇ ਵਾਪਿਸ ਜਮਾਂ ਕਰਾਉਣ ਦੇ ਕੰਮ ਵਿੱਚ ਮੁਸ਼ਕਿਲ ਆਵੇਗੀ ਅਤੇ ਲੇਡੀਜ਼ ਅਧਿਆਪਕਾਂ ਨੂੰ ਸਵੇਰ ਸਮੇਂ ਹੋਰਨਾਂ ਬਲਾਕਾਂ ਵਿੱਚ ਆਉਣ ਜਾਣ ਦੀ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਨੂੰ ਪਹਿਲਾਂ ਵਾਂਗ ਸੁਚਾਰੂ ਢੰਗ ਨਾਲ ਕਰਾਉਣ ਲਈ ਉਹ ਖੁਦ ਨਿੱਜੀ ਤੌਰ ਤੇ ਇਸ ਮਸਲੇ ਨੂੰ ਹੱਲ ਕਰਨ ਤਾਂ ਜੋ ਪ੍ਰਾਇਮਰੀ ਸਕੂਲ ਅਧਿਆਪਕ ਵਧੀਆ ਢੰਗ ਨਾਲ ਪ੍ਰੀਖਿਆ ਲੈ ਸਕਣ ਅਤੇ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਤੇਜਿੰਦਰ ਸਿੰਘ ਮੁਹਾਲੀ, ਸੁਖਦਰਸ਼ਨ ਸਿੰਘ, ਪਰਮਜੀਤ ਸਿੰਘ ਫਿਰੋਜਪੁਰ, ਦੇਪਿੰਦਰ ਸਿੰਘ ਢਿਲੋਂ ਫਾਜਿਲਕਾ, ਪਰਮਿੰਦਰ ਸਿੰਘ ਢਿੱਲੋਂ, ਸਰਤਾਜ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਮਨਵੀਰ ਸਿੰਘ, ਹਰਪ੍ਰੀਤ ਸਿੰਘ, ਮਨਜੋਤ ਸਿੰਘ ਕਲੇਰ, ਰਾਜਪ੍ਰੀਤ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਵਰਿੰਦਰ ਸਿੰਘ ਵੀਰਪਾਲ ਕੌਰ, ਕੁਲਵਿੰਦਰ ਕੌਰ, ਕਮਲਪ੍ਰੀਤ, ਗੁਰਪ੍ਰੀਤ ਸਿੰਘ, ਪੁਸਪਿੰਦਰ ਸਿੰਘ, ਜਸਵਿੰਦਰ, ਆਦਿ ਅਧਿਆਪਕ ਆਗੂ ਹਾਜਰ ਸਨ।
Mohali
ਸੈਕਟਰ 49 ਦੀ ਪਾਰਕ ਦੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਆਯੋਜਿਤ
![](https://skyhawktimes.com/wp-content/uploads/2025/02/sec49.jpg)
ਐਸ ਏ ਐਸ ਨਗਰ, 8 ਫਰਵਰੀ (ਸ.ਬ.) ਸੈਕਟਰ 49 ਦੀ ਪਾਰਕ ਦੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪਾਰਕ ਦੀ ਸਾਫ ਸਫਾਈ ਅਤੇ ਪਲਾਂਟੇਸਨ ਬਾਰੇ ਚਰਚਾ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸz ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਕੇ ਕੇ ਅਗਰਵਾਲ ਵੱਲੋਂ ਕੀਤੇ ਵਾਇਦੇ ਅਨੁਸਾਰ 15 ਬੂਟੇ ਦਿੱਤੇ ਗਏ ਜਿਹਨਾਂ ਨੂੰ ਹਾਜ਼ਰ ਮੈਂਬਰਾਂ ਦੇ ਸਹਿਯੋਗ ਨਾਲ ਪਾਰਕ ਵਿੱਚ ਲਗਾਇਆ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਪਤਵੰਤ ਸਿੰਘ ਰਿਆੜ, ਅਸ਼ੋਕ ਕੁਮਾਰ, ਮਦਨ ਲਾਲ ਵਰਮਾ, ਕੇ ਕੇ ਅਗਰਵਾਲ, ਏ ਪੀ ਸਿੰਘ, ਅਮਰਜੀਤ ਸਿੰਘ ਸੈਣੀ, ਗੋਇਲ ਸਾਹਿਬ, ਰਣਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National2 months ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National2 months ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International4 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ