Connect with us

National

ਤੜਕੇ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਕਾਰਨ 6 ਵਿਅਕਤੀਆਂ ਦੀ ਮੌਤ

Published

on

 

 

ਆਨੰਦ, 15 ਜੁਲਾਈ (ਸ.ਬ.) ਗੁਜਰਾਤ ਵਿੱਚ ਆਨੰਦ ਸ਼ਹਿਰ ਨੇੜੇ ਅਹਿਮਦਾਬਾਦ-ਵਡੋਦਰਾ ਐਕਸਪ੍ਰੈਸਵੇਅ ਤੇ ਅੱਜ ਸਵੇਰੇ ਇਕ ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਤੋਂ ਵੱਧ ਲੋਕ ਜ਼ਖਮੀ ਹੋ ਗਏ। ਆਨੰਦ ਗ੍ਰਾਮੀਣ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਆਨੰਦ ਜ਼ਿਲ੍ਹੇ ਦੇ ਪਿੰਡ ਚਿਖੋਦਰਾ ਨੇੜੇ ਤੜਕੇ 4.30 ਵਜੇ ਵਾਪਰਿਆ।

ਅਹਿਮਦਾਬਾਦ ਵੱਲ ਜਾ ਰਹੀ ਇਕ ਪ੍ਰਾਈਵੇਟ ਲਗਜ਼ਰੀ ਬੱਸ ਦਾ ਟਾਇਰ ਫਟ ਗਿਆ, ਜਿਸ ਕਾਰਨ ਬੱਸ ਸੜਕ ਕਿਨਾਰੇ ਖੜ੍ਹੀ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਟਾਇਰ ਬਦਲਿਆ ਜਾ ਰਿਹਾ ਸੀ ਤਾਂ ਬੱਸ ਦੀਆਂ ਸਵਾਰੀਆਂ ਹੇਠਾਂ ਉਤਰ ਗਈਆਂ ਅਤੇ ਉਨ੍ਹਾਂ ਵਿਚੋਂ ਕੁਝ ਬੱਸ ਦੇ ਅੱਗੇ ਖੜ੍ਹੇ ਹੋ ਕੇ ਉਡੀਕ ਕਰ ਰਹੇ ਸਨ। ਅਚਾਨਕ ਤੇਜ਼ ਰਫਤਾਰ ਨਾਲ ਆ ਰਹੇ ਇਕ ਟਰੱਕ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ। ਪੁਲੀਸ ਮੁਤਾਬਕ ਮਰਨ ਵਾਲਿਆਂ ਵਿਚ ਤਿੰਨ ਔਰਤਾਂ ਹਨ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Continue Reading

National

ਟਰੈਕਟਰ ਪਲਟਣ ਨਾਲ ਤਿੰਨ ਸਕੂਲੀ ਵਿਦਿਆਰਥੀਆਂ ਦੀ ਮੌਤ, ਇੱਕ ਜ਼ਖ਼ਮੀ

Published

on

By

 

 

ਰਾਏਪੁਰ, 6 ਫਰਵਰੀ (ਸ.ਬ.) ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿਚ ਇਕ ਟਰੈਕਟਰ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਉਸ ਵਿਚ ਸਵਾਰ ਤਿੰਨ ਸਕੂਲੀ ਵਿਦਿਆਰਥੀਆਂ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿਤੀ। ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਬੀਤੀ ਰਾਤ ਜ਼ਿਲ੍ਹੇ ਦੇ ਕੁਰੂੜ ਖੇਤਰ ਦੇ ਅਧੀਨ ਪੈਂਦੇ ਪਿੰਡ ਚਰਾੜਾ ਨੇੜੇ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਵਿੱਚ ਸਵਾਰ ਪ੍ਰੀਤਮ ਚੰਦਰਾਕਰ, ਮਯੰਕ ਧਰੁਵ ਅਤੇ ਚਰਰਾ ਪਿੰਡ ਦੇ ਹਨੇਂਦਰ ਸਾਹੂ ਦੀ ਮੌਤ ਹੋ ਗਈ ਅਤੇ ਬਾਂਗਰ ਪਿੰਡ ਦਾ ਰਹਿਣ ਵਾਲਾ ਅਰਜੁਨ ਯਾਦਵ ਜ਼ਖ਼ਮੀ ਹੋ ਗਿਆ। ਉਨ੍ਹਾਂ ਦਸਿਆ ਕਿ ਚਾਰੇ ਲੜਕੇ ਸਕੂਲ ਜਾਣ ਦੀ ਬਜਾਏ ਪ੍ਰੀਤਮ ਦੇ ਟਰੈਕਟਰ ਤੇ ਪਿੰਡ ਕੁਰੜ ਵੱਲ ਚਲੇ ਗਏ ਸਨ। ਪ੍ਰੀਤਮ ਟਰੈਕਟਰ ਚਲਾ ਰਿਹਾ ਸੀ।

ਪੁਲੀਸ ਨੇ ਦਸਿਆ ਕਿ ਵਾਪਸੀ ਦੌਰਾਨ ਜਦੋਂ ਉਹ ਪਿੰਡ ਚਰਾੜਾ ਨੇੜੇ ਪਹੁੰਚੇ ਤਾਂ ਟਰੈਕਟਰ ਬੇਕਾਬੂ ਹੋ ਕੇ ਇਕ ਛੱਪੜ ਨੇੜੇ ਪਲਟ ਗਿਆ। ਇਸ ਘਟਨਾ ਵਿਚ ਤਿੰਨ ਲੜਕਿਆਂ ਦੀ ਟਰੈਕਟਰ ਹੇਠਾਂ ਕੁਚਲਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਅਤੇ ਅਰਜੁਨ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਪੁਲੀਸ ਨੂੰ ਸੂਚਨਾ ਦਿਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜ਼ਖ਼ਮੀ ਅਰਜੁਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਵਿਰੋਧੀ ਧਿਰ ਦੇ ਆਗੂਆਂ ਵੱਲੋਂ ਹੱਥਕੜੀਆਂ ਪਾ ਕੇ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ

Published

on

By

 

 

ਨਵੀਂ ਦਿੱਲੀ, 6 ਫਰਵਰੀ (ਸ.ਬ.) ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅਮਰੀਕਾ ਤੋਂ ਕਥਿਤ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਣ ਦੇ ਮੁੱਦੇ ਤੇ ਅੱਜ ਸੰਸਦ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿਚ ਸ਼ਾਮਲ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਅਤੇ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਹੱਥਾਂ ਵਿਚ ਹੱਥਕੜੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ਦੇਸ਼ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੋਦੀ ਸਰਕਾਰ ਹਾਏ ਹਾਏ ਵਰਗੇ ਨਾਹਰੇ ਲਗਾਏ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਕਈ ਹੋਰ ਵਿਰੋਧੀ ਨੇਤਾ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਅਮਰੀਕਾ ਤੋਂ 104 ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇਕ ਅਮਰੀਕੀ ਫ਼ੌਜੀ ਜਹਾਜ਼ ਬੀਤੇ ਦਿਨ ਅੰਮ੍ਰਿਤਸਰ ਪਹੁੰਚਿਆ ਸੀ। ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕਾਰਵਾਈ ਦੇ ਤਹਿਤ ਭਾਰਤੀਆਂ ਦਾ ਇਹ ਪਹਿਲਾ ਜੱਥਾ ਵਾਪਸ ਭੇਜਿਆ ਗਿਆ ਹੈ।

Continue Reading

National

ਗੋਲੀਬਾਰੀ ਦੀ ਘਟਨਾ ਵਿੱਚ ਟਰੱਕ ਡਰਾਈਵਰ ਦੀ ਮੌਤ

Published

on

By

 

ਸ਼੍ਰੀਨਗਰ, 6 ਫਰਵਰੀ (ਸ.ਬ.) ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਇਕ ਮੋਬਾਇਲ ਵਾਹਨ ਚੈਕ ਪੋਸਟ ਤੇ ਕਈ ਵਾਰ ਰੁਕਣ ਦੀ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਉਸ ਨੂੰ ਅਣਸੁਣਾ ਕਰਨ ਵਾਲੇ ਟਰੱਕ ਨੂੰ ਰੋਕਣ ਲਈ ਸੁਰੱਖਿਆ ਫ਼ੋਰਸਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ, ਜਿਸ ਨਾਲ ਉਸ ਦੇ ਡਰਾਈਵਰ ਦੀ ਮੌਤ ਹੋ ਗਈ। ਫ਼ੌਜ ਦੇ ਚਿਨਾਰ ਕੋਰ ਨੇ ਐਕਸ ਤੇ ਇਕ ਪੋਸਟ ਵਿੱਚ ਦੱਸਿਆ ਕਿ ਬੀਤੀ ਰਾਤ ਅੱਤਵਾਦੀਆਂ ਦੀ ਗਤੀਵਿਧੀਆਂ ਨੂੰ ਲੈ ਕੇ ਮਿਲੀ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ ਤੇ ਸੁਰੱਖਿਆ ਫ਼ੋਰਸਾਂ ਨੇ ਇਕ ਐਮਵੀਸੀਪੀ ਸਥਾਪਤ ਕੀਤਾ। ਸੁਰੱਖਿਆ ਫ਼ੋਰਸਾਂ ਨੇ ਇਕ ਸ਼ੱਕੀ ਤੇਜ਼ ਰਫ਼ਤਾਰ ਸਿਵਲ ਟਰੱਕ ਨੂੰ ਦੇਖਿਆ ਅਤੇ ਜਦੋਂ ਉਸ ਨੂੰ ਰੁਕਣ ਦਾ ਸੰਕੇਤ ਦਿੱਤਾ ਗਿਆ ਤਾਂ ਉਹ ਨਹੀਂ ਰੁਕਿਆ ਸਗੋਂ ਡਰਾਈਵਰ ਨੇ ਚੈਕ ਪੋਸਟ ਪਾਰ ਕਰਦੇ ਹੋਏ ਆਪਣੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ।

ਚੌਕਸ ਜਵਾਨਾਂ ਨੇ ਵਾਹਨ ਦਾ ਕਰੀਬ 23 ਕਿਲੋਮੀਟਰ ਤੱਕ ਪਿੱਛਾ ਕੀਤਾ। ਟਰੱਕ ਨੂੰ ਰੋਕਣ ਲਈ ਉਸ ਦੇ ਟਾਇਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਵਾਹਨ ਸੰਗ੍ਰਾਮ ਚੌਕ ਤੇ ਰੁਕ ਗਿਆ। ਇਸ ਦੌਰਾਨ ਡਰਾਈਵਰ ਨੂੰ ਵੀ ਗੋਲੀ ਲੱਗ ਗਈ। ਫ਼ੌਜ ਨੇ ਕਿਹਾ ਕਿ ਤਲਾਸ਼ੀ ਤੋਂ ਬਾਅਦ ਜ਼ਖਮੀ ਡਰਾਈਵਰ ਨੂੰ ਸੁਰੱਖਿਆ ਫ਼ੋਰਸ ਦੇ ਜਵਾਨ ਤੁਰੰਤ ਜੀਐਮਸੀ ਬਾਰਾਮੂਲਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੂਰੀ ਤਰ੍ਹਾਂ ਨਾਲ ਭਰੇ ਹੋਏ ਟਰੱਕ ਨੂੰ ਜਾਂਚ ਲਈ ਨਜ਼ਦੀਕੀ ਪੁਲੀਸ ਸਟੇਸ਼ਨ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲੀਸ ਦੀ ਹਿਰਾਸਤ ਵਿੱਚ ਟਰੱਕ ਦੀ ਪੂਰੀ ਤਲਾਸ਼ੀ ਜਾਰੀ ਹੈ ਅਤੇ ਸ਼ੱਕੀ ਦੇ ਪਿਛਲੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰੇ ਗਏ ਟਰੱਕ ਡਰਾਈਵਰ ਦੀ ਪਛਾਣ ਵਸੀਮ ਅਹਿਮਦ ਮੀਰ ਵਜੋਂ ਕੀਤੀ ਗਈ ਹੈ, ਜੋ ਬੁਮਈ ਸੋਪੋਰ ਦਾ ਵਾਸੀ ਸੀ।

Continue Reading

Latest News

Trending