Connect with us

Mohali

ਮਹਿਲਾ ਵਲੋਂ ਫਾਹਾ ਲੈ ਕੇ ਖੁਦਕੁਸ਼ੀ

Published

on

 

ਡੇਰਾਬੱਸੀ, 15 ਜੁਲਾਈ (ਜਤਿੰਦਰ ਲੱਕੀ) ਡੇਰਾ ਬੱਸੀ ਦੇ ਗੁਲਾਬਗੜ੍ਹ ਰੋਡ ਤੇ ਇੱਕ ਮਹਿਲਾ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਹੁਣੇ ਪਤਾ ਨਹੀਂ ਲੱਗਿਆ। ਮ੍ਰਿਤਕਾ ਆਪਣੇ ਪਿੱਛੇ ਦੋ ਬੱਚੇ ਛੱਡ ਗਈ ਹੈ।

ਡੇਰਾਬਸੀ ਪੁਲੀਸ ਦੇ ਜਾਂਚ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਲਾਖੋਦੇਵੀ ਹੈ ਜਿਸਦੀ ਉਮਰ 24 ਸਾਲ ਹੈ। ਉਸਦਾ ਪਤੀ ਦਿਨੇਸ਼ ਕੁਮਾਰ ਦਿਹਾੜੀ ਦਾ ਕੰਮ ਕਰਦਾ ਹੈ ਅਤੇ ਮ੍ਰਿਤਕ ਮਹਿਲਾ ਆਪਣੇ ਪਤੀ ਅਤੇ ਬੱਚਿਆਂ ਨਾਲ ਪਿਛਲੇ ਇਕ ਮਹੀਨੇ ਤੋਂ ਗੁਲਾਬਗੜ ਰੋਡ ਤੇ ਪ੍ਰੀਤ ਨਗਰ ਦੀ ਗਲੀ ਨੰਬਰ 6 ਦੇ ਇੱਕ ਮਕਾਨ ਵਿੱਚ ਰਹਿ ਰਹੀ ਸੀ।

ਉਹਨਾਂ ਦੱਸਿਆ ਕਿ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਪਰੰਤੂ ਮਹਿਲਾ ਅਤੇ ਉਸਦੇ ਪਤੀ ਕੋਲ ਕੋਈ ਫੋਨ ਨਾ ਹੋਣ ਕਾਰਨ ਉਸਦੇ ਕਿਸੇ ਰਿਸ਼ਤੇਦਾਰ ਨੂੰ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਮਹਿਲਾ ਦਾ ਪਰਿਵਾਰ ਪ੍ਰਵਾਸੀ ਹੈ ਅਤੇ ਉਸ ਦੇ ਪਤੀ ਕੋਲ ਫੋਨ ਨਾ ਹੋਣ ਕਰਕੇ ਉਸ ਨਾਲ ਵੀ ਸੰਪਰਕ ਨਹੀਂ ਹੋ ਪਾਇਆ ਹੈ।

ਉਹਨਾਂ ਕਿਹਾ ਕਿ ਪੁਲੀਸ ਵਲੋਂ ਮ੍ਰਿਤਕਾ ਦੇ ਪਤੀ ਅਤੇ ਨਜਦੀਕੀ ਰਿਸ਼ਤੇਦਾਰਾਂ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਬਣਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

Continue Reading

Mohali

ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ

Published

on

By

 

 

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਗਿਆਨ ਜਯੋਤੀ ਸਕੂਲ, ਫ਼ੇਜ਼ 2 ਵੱਲੋਂ ਕਲਾ ਏਕੀਕਰਨ ਤੇ ਸੀ ਬੀ ਐਸ ਈ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੂੰ ਕਲਾ ਨੂੰ ਸਿੱਖਿਆ ਵਿਚ ਸ਼ਾਮਲ ਕਰਨ ਲਈ ਨਵੀਨਤਾਕਾਰੀ ਰਣਨੀਤੀਆਂ ਪ੍ਰਦਾਨ ਕੀਤੀਆਂ ਗਈਆਂ।

ਸਕੂਲ ਦੇ ਪ੍ਰਿੰਸੀਪਲ ਗਿਆਨ ਜੋਤ ਨੇ ਦੱਸਿਆ ਕਿ ਇਸ ਵਰਕਸ਼ਾਪ ਦੇ ਮੁੱਖ ਬੁਲਾਰਿਆਂ ਡੀ ਏ ਵੀ ਮਾਡਲ ਸਕੂਲ, ਸੈਕਟਰ 15-ਏ, ਚੰਡੀਗੜ੍ਹ ਦੀ ਪ੍ਰਿੰਸੀਪਲ ਅਨੁਜਾ ਸ਼ਰਮਾ ਅਤੇ ਪੀ ਜੀ ਟੀ ਡੀ ਏ ਵੀ ਮਾਡਲ ਸਕੂਲ ਦੇ ਪ੍ਰਿੰਸੀਪਲ ਹੇਮਾ ਵਲੋਂ ਰਚਨਾਤਮਿਕਤਾ ਅਤੇ ਸੰਪੂਰਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ।

ਸੈਸ਼ਨ ਦੌਰਾਨ, ਅਧਿਆਪਕਾਂ ਨੇ ਸਿੱਖਣ ਦੇ ਨਤੀਜਿਆਂ ਅਤੇ ਵਿੱਦਿਅਕ ਵਿਧੀਆਂ ਨੂੰ ਬਿਹਤਰ ਬਣਾਉਣ ਬਾਰੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਅਖੀਰ ਵਿੱਚ ਪ੍ਰਿੰਸੀਪਲ ਗਿਆਨ ਜੋਤ ਨੇ ਮੁੱਖ ਬੁਲਾਰਿਆਂ, ਸੀ ਬੀ ਐਸ ਈ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

Continue Reading

Mohali

ਬੀ ਐਡ ਅਧਿਆਪਕ ਫ਼ਰੰਟ ਵਲੋਂ ਪੰਜਵੀਂ ਜਮਾਤ ਬੋਰਡ ਪ੍ਰੀਖਿਆ ਦੌਰਾਨ ਸੈਂਟਰ ਵਿੱਚੋਂ ਨਿਗਰਾਨ ਡਿਊਟੀਆਂ ਲਗਾਉਣ ਦੀ ਮੰਗ

Published

on

By

 

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਬੀ ਐਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਪੰਜਵੀਂ ਜਮਾਤ ਦੀ ਲਈ ਜਾ ਰਹੀ ਬੋਰਡ ਪ੍ਰੀਖਿਆ ਵਿੱਚ ਨਿਗਰਾਨ ਵਜੋਂ ਅਧਿਆਪਕਾਂ ਦੀਆਂ ਦੂਸਰੇ ਬਲਾਕਾਂ ਵਿੱਚ ਬਦਲ ਕੇ ਲਗਾਈਆਂ ਜਾ ਰਹੀਆਂ ਡਿਊਟੀਆਂ ਦਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਨਿਗਰਾਨ ਡਿਊਟੀਆਂ ਸੈਂਟਰ ਵਿੱਚੋਂ ਹੀ ਲਗਾਈਆਂ ਜਾਣ।

ਫ਼ਰੰਟ ਦੇ ਸੂਬਾ ਚੇਅਰਮੈਨ ਪਰਗਟਜੀਤ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਪਹਿਲਾਂ ਪੰਜਵੀ ਜਮਾਤ ਦੀ ਬੋਰਡ ਪ੍ਰੀਖਿਆ ਲਈ ਅਧਿਆਪਕਾਂ ਦੀਆਂ ਡਿਊਟੀਆਂ ਨਿਗਰਾਨ ਵਜੋਂ ਸੈਂਟਰ ਪੱਧਰ ਉਪਰ ਹੀ ਲਗਾਈਆਂ ਜਾਂਦੀਆਂ ਸਨ ਜਿਸ ਨਾਲ ਸਮੇਂ ਸਿਰ ਪੇਪਰ ਡਿਊਟੀ ਜਾਣ, ਪੇਪਰ ਚੈਕ ਕਰਕੇ ਉਸੇ ਦਿਨ ਨੰਬਰ ਬੋਰਡ ਦੀ ਸਾਈਟ ਉੱਪਰ ਚੜ੍ਹਾਉਣ ਦਾ ਕੰਮ ਵਧੀਆ ਤਰੀਕੇ ਨਾਲ ਹੋ ਰਿਹਾ ਸੀ ਪਰ ਇਸ ਵਾਰ ਡਿਊਟੀਆਂ ਦੂਸਰੇ ਬਲਾਕਾਂ ਵਿੱਚ ਲਗਾਉਣ ਨਾਲ ਸੈਂਟਰ ਸਕੂਲ ਤੋਂ ਹਰ ਰੋਜ਼ ਪੇਪਰ ਲੈਣ ਕਰਕੇ ਡਿਊਟੀ ਸਮੇਂ ਸਿਰ ਪਹੁੰਚਣ ਅਤੇ ਫਿਰ ਉਸੇ ਦਿਨ ਚੈਕ ਕਰਕੇ ਵਾਪਿਸ ਜਮਾਂ ਕਰਾਉਣ ਦੇ ਕੰਮ ਵਿੱਚ ਮੁਸ਼ਕਿਲ ਆਵੇਗੀ ਅਤੇ ਲੇਡੀਜ਼ ਅਧਿਆਪਕਾਂ ਨੂੰ ਸਵੇਰ ਸਮੇਂ ਹੋਰਨਾਂ ਬਲਾਕਾਂ ਵਿੱਚ ਆਉਣ ਜਾਣ ਦੀ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।

ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਨੂੰ ਪਹਿਲਾਂ ਵਾਂਗ ਸੁਚਾਰੂ ਢੰਗ ਨਾਲ ਕਰਾਉਣ ਲਈ ਉਹ ਖੁਦ ਨਿੱਜੀ ਤੌਰ ਤੇ ਇਸ ਮਸਲੇ ਨੂੰ ਹੱਲ ਕਰਨ ਤਾਂ ਜੋ ਪ੍ਰਾਇਮਰੀ ਸਕੂਲ ਅਧਿਆਪਕ ਵਧੀਆ ਢੰਗ ਨਾਲ ਪ੍ਰੀਖਿਆ ਲੈ ਸਕਣ ਅਤੇ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਤੇਜਿੰਦਰ ਸਿੰਘ ਮੁਹਾਲੀ, ਸੁਖਦਰਸ਼ਨ ਸਿੰਘ, ਪਰਮਜੀਤ ਸਿੰਘ ਫਿਰੋਜਪੁਰ, ਦੇਪਿੰਦਰ ਸਿੰਘ ਢਿਲੋਂ ਫਾਜਿਲਕਾ, ਪਰਮਿੰਦਰ ਸਿੰਘ ਢਿੱਲੋਂ, ਸਰਤਾਜ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਮਨਵੀਰ ਸਿੰਘ, ਹਰਪ੍ਰੀਤ ਸਿੰਘ, ਮਨਜੋਤ ਸਿੰਘ ਕਲੇਰ, ਰਾਜਪ੍ਰੀਤ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਵਰਿੰਦਰ ਸਿੰਘ ਵੀਰਪਾਲ ਕੌਰ, ਕੁਲਵਿੰਦਰ ਕੌਰ, ਕਮਲਪ੍ਰੀਤ, ਗੁਰਪ੍ਰੀਤ ਸਿੰਘ, ਪੁਸਪਿੰਦਰ ਸਿੰਘ, ਜਸਵਿੰਦਰ, ਆਦਿ ਅਧਿਆਪਕ ਆਗੂ ਹਾਜਰ ਸਨ।

 

Continue Reading

Mohali

ਸੈਕਟਰ 49 ਦੀ ਪਾਰਕ ਦੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਆਯੋਜਿਤ

Published

on

By

 

 

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਸੈਕਟਰ 49 ਦੀ ਪਾਰਕ ਦੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪਾਰਕ ਦੀ ਸਾਫ ਸਫਾਈ ਅਤੇ ਪਲਾਂਟੇਸਨ ਬਾਰੇ ਚਰਚਾ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸz ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਕੇ ਕੇ ਅਗਰਵਾਲ ਵੱਲੋਂ ਕੀਤੇ ਵਾਇਦੇ ਅਨੁਸਾਰ 15 ਬੂਟੇ ਦਿੱਤੇ ਗਏ ਜਿਹਨਾਂ ਨੂੰ ਹਾਜ਼ਰ ਮੈਂਬਰਾਂ ਦੇ ਸਹਿਯੋਗ ਨਾਲ ਪਾਰਕ ਵਿੱਚ ਲਗਾਇਆ ਗਿਆ।

ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਪਤਵੰਤ ਸਿੰਘ ਰਿਆੜ, ਅਸ਼ੋਕ ਕੁਮਾਰ, ਮਦਨ ਲਾਲ ਵਰਮਾ, ਕੇ ਕੇ ਅਗਰਵਾਲ, ਏ ਪੀ ਸਿੰਘ, ਅਮਰਜੀਤ ਸਿੰਘ ਸੈਣੀ, ਗੋਇਲ ਸਾਹਿਬ, ਰਣਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Continue Reading

Trending