Mohali
ਸੋਹਾਣਾ ਵਿੱਚ ਸਫਾਈ ਵਿਵਸਥਾ ਦੀ ਹਾਲਤ ਵਿਗੜੀ, ਥਾਂ ਥਾਂ ਤੇ ਲੱਗੇ ਹਨ ਗੰਦਗੀ ਦੇ ਢੇਰ
ਐਸ ਏ ਐਸ ਨਗਰ, 15 ਜੁਲਾਈ (ਸ.ਬ.) ਪਿੰਡ ਸੋਹਾਣਾ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਪਿੰਡ ਦੇ ਹਾਲਾਤ ਬਦਤਰ ਹੋ ਗਏ ਹਨ।
ਪਿੰਡ ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਪਿੰਡ ਵਿੱਚ ਸਫਾਈ ਵਿਵਸਥਾ ਦੀ ਬਦਹਾਲੀ ਕਾਰਨ ਇੱਥੇ ਬਿਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਪਿੰਡ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਲਈ ਸੰਬੰਧਿਤ ਕਰਮਚਾਰੀਆਂ ਨੂੰ ਕਿਹਾ ਜਾਂਦਾ ਹੈ ਉਹ ਅੱਗੋਂ ਸਟਾਫ ਦੀ ਕਮੀ ਦੀ ਗੱਲ ਕਰਕੇ ਹੱਥ ਝਾੜ ਲੈਂਦੇ ਹਨ।
ਉਹਨਾਂ ਕਿਹਾ ਕਿ ਪਿੰਡ ਸੋਹਾਣਾ ਦੇ ਨਾਲ ਲੱਗਦੇ ਸੈਕਟਰਾਂ ਦੇ ਲੋਕ ਵੀ ਲੋਕ ਆਪਣੇ ਘਰਾਂ ਦਾ ਕੂੜਾ ਕਬਾੜ ਪਿੰਡ ਸੋਹਾਣਾ ਵਿੱਚ ਸੜਕਾਂ ਕਿਨਾਰੇ ਸੁੱਟ ਜਾਂਦੇ ਹਨ ਅਤੇ ਨਗਰ ਨਿਗਮ ਵਲੋਂ ਅਜਿਹੇ ਵਿਅਕਤੀਆਂ ਨੂੰ ਰੋਕਣ ਲਈ ਉਹਨਾਂ ਦੇ ਚਲਾਨ ਕੱਟੇ ਜਾਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਪਿੰਡ ਵਿੱਚ ਸੁੱਟੇ ਹੋਏ ਕੂੜੇ ਕਾਰਨ ਮੱਛਰਾਂ ਤੇ ਮੱਖੀਆਂ ਦੀ ਬਹੁਤ ਭਰਮਾਰ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਬਰਸਾਤਾਂ ਦੇ ਦਿਨ ਹੋਣ ਕਾਰਨ ਪਿੰਡ ਨਿਵਾਸੀਆਂ ਨੂੰ ਬਿਮਾਰੀਆਂ ਫੈਲਣ ਦਾ ਵੀ ਡਰ ਸਤਾ ਰਿਹਾ ਹੈ। ਉਹਨਾਂ ਮੰਗ ਕੀਤੀ ਹੈ ਕਿ ਕੂੜੇ ਦੇ ਢੇਰ ਚੁਕਵਾਏ ਜਾਣ ਅਤੇ ਇਹਨਾਂ ਥਾਵਾਂ ਤੇ ਦਵਾਈ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਮੱਛਰ ਮੱਖੀਆਂ ਦੀ ਸਮੱਸਿਆ ਤੋਂ ਰਾਹਤ ਮਿਲ
Mohali
30 ਸਾਲਾਂ ਤੋਂ ਮਨਜ਼ੂਰਸ਼ੂਦਾ ਰਸਤੇ ਨੂੰ ਉਡੀਕ ਰਿਹਾ ਹੈ ਸੈਕਟਰ 69 : ਸਤਵੀਰ ਸਿੰਘ ਧਨੋਆ
ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਸੈਕਟਰ ਵਾਸੀਆਂ ਦਾ ਵਫ਼ਦ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਮਿਲਿਆ
ਐਸ ਏ ਐਸ ਨਗਰ, 26 ਦਸੰਬਰ (ਸ.ਬ.) ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਮੁਹਾਲੀ ਦਾ ਸੈਕਟਰ 69 30 ਸਾਲਾਂ ਦੇ ਲੰਮੇ ਅਰਸੇ ਤੋਂ ਮਨਜ਼ੂਰਸ਼ੁਦਾ ਰਸਤੇ ਨੂੰ ਉਡੀਕ ਰਿਹਾ ਹੈ ਅਤੇ ਇਸ ਸੰਬੰਧੀ ਗਮਾਡਾ ਨਾਲ ਵਾਰ ਵਾਰ ਸੰਪਰਕ ਕਰਕੇ ਰਸਤਾ ਮੁਹਈਆ ਕਰਵਾਉਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਗਮਾਡਾ ਵਲੋਂ ਸੈਕਟਰ ਵਾਸੀਆਂ ਦੀ ਇਸ ਮੰਗ ਨੂੰ ਅਣਸੁਣਿਆ ਕੀਤਾ ਜਾਂਦਾ ਰਿਹਾ ਹੈ।
ਇਸ ਸੰਬੰਧੀ ਸz. ਧਨੋਆ ਦੀ ਅਗਵਾਈ ਹੇਠ ਵਸਨੀਕਾਂ ਦੇ ਇੱਕ ਵਫਦ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲ ਕੇ ਆਪਣੀ ਇਸ ਪੁਰਾਣੀ ਸਮੱਸਿਆ ਸਮੇਤ ਹੋਰ ਬੁਨਿਆਦੀ ਮਸਲਿਆਂ ਦੇ ਹੱਲ ਦੀ ਮੰਗ ਕੀਤੀ। ਇਸ ਮੌਕੇ ਵਫਦ ਨੇ ਮੁੱਖ ਪ੍ਰਸ਼ਾਸਕ ਨੂੰ ਦਸਿਆ ਕਿ ਸੈਕਟਰ 69 ਨੂੰ ਆਬਾਦ ਹੋਇਆਂ 30 ਸਾਲ ਦਾ ਸਮਾਂ ਹੋ ਗਿਆ ਹੈ ਪਰੰਤੂ ਅੱਜ ਤੱਕ ਇਸ ਸੈਕਟਰ ਦੇ ਵੱਡੇ ਹਿੱਸੇ ਨੂੰ ਮਨਜ਼ੂਰਸ਼ੁਦਾ ਰਸਤਾ ਨਹੀਂ ਦਿੱਤਾ ਗਿਆ ਹੈ। ਵਫਦ ਵੱਲੋਂ ਸੈਕਟਰ 69 ਨਿਵਾਸੀਆਂ ਨੂੰ ਗਮਾਡਾ ਦੇ ਪੱਧਰ ਤੇ ਆ ਰਹੀਆ ਦਰਪੇਸ਼ ਸਮੱਸਿਆਵਾਂ ਨੂੰ ਹਲ ਕਰਨ ਲਈ ਮੰਗ ਪੱਤਰ ਵੀ ਦਿੱਤਾ ਗਿਆ।
ਸਾਬਕਾ ਕੌਸਲਰ ਸ. ਧਨੋਆ ਨੇ ਦਸਿਆ ਕਿ ਸੈਕਟਰ ਵਾਸੀਆਂ ਨੂੰ ਗਮਾਡਾ ਦੀ ਢਿੱਲੀ ਕਾਰਗੁਜ਼ਾਰੀ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਦੀ ਕਾਰਗੁਜਾਰੀ ਦਾ ਅੰਦਾਜ ਇਸ ਨਾਲ ਲੱਗਦਾ ਹੈ ਕਿ 25 ਸਾਲ ਤੋਂ ਵੱਧ ਸਮੇਂ ਵਿਚ ਵੀ ਉਹ ਸੈਕਟਰ ਦੇ ਵੱਡੇ ਹਿੱਸੇ ਨੂੰ ਲੱਗਦਾ ਮਨਜ਼ੂਰਸ਼ੁਦਾ ਰਸਤਾ (ਜੋ ਵਾਟਰ ਵਰਕਸ ਦੇ ਅੱਗੇ ਤੋਂ ਜਾਂਦਾ ਹੈ) ਮੁਹਈਆ ਕਰਾਉਣ ਵਿਚ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਵਸਨੀਕਾਂ ਨੂੰ ਮਹਿਜ਼ ਇਕ ਆਰਜ਼ੀ ਰਸਤਾ ਦਿੱਤਾ ਗਿਆ ਹੈ ਜੋ ਸਹੀ ਨਹੀਂ ਹੈ ਅਤੇ ਇਸ ਰਾਹੀਂ ਦਾਖਲ ਹੋਣ ਸਮੇਂ ਅਕਸਰ ਹਾਦਸੇ ਵਾਪਰਦੇ ਹਨ ਅਤੇ ਇਥੋਂ ਤਕ ਕੀ ਕਈ ਲੋਕ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸੈਕਟਰ ਵਿਚ ਪੰਜ ਸਾਈਟਾਂ ਅਤੇ ਤਕਰੀਬਨ 30 ਏਕੜ ਜਗ੍ਹਾ ਮਾਰਕੀਟ ਆਦਿ ਲਈ ਰਾਖਵੀਂ ਰਿਜ਼ਰਵ ਰੱਖੀ ਹੋਈ ਹੈ, ਜਿਸ ਦੀ ਨਾ ਗਮਾਡਾ ਚੰਗੀ ਤਰ੍ਹਾਂ ਸਫਾਈ ਕਰਵਾਉਂਦਾ ਹੈ ਤੇ ਨਾ ਹੀ ਜ਼ਮੀਨ ਦੀ ਵਰਤੋਂ ਕਰਦਾ ਹੈ। ਇਸ ਥਾਂ ਉਤੇ ਹਰ ਸਮੇਂ ਝਾੜੀਆਂ, ਜ਼ਹਿਰੀਲੀਆਂ ਬੂਟੀਆਂ ਉਗੀਆਂ ਰਹਿੰਦੀਆਂ ਹਨ। ਇਹਨਾਂ ਝਾੜੀਆਂ ਵਿੱਚ ਜ਼ਹਿਰੀਲੇ ਕੀੜੇ ਮਕੌੜੇ, ਸੱਪ ਆਦਿ ਰਹਿੰਦੇ ਹਨ ਜਿਹੜੇ ਲੋਕਾਂ ਦੇ ਘਰਾਂ ਵਿਚ ਵੜ ਜਾਦੇ ਹਨ। ਘਾਹ-ਫੂਸ ਅਤੇ ਕੂੜੇ ਨੂੰ ਨਿੱਤ ਦਿਨ ਅੱਗ ਲੱਗੀ ਰਹਿੰਦੀ ਹੈ ਜਿਸ ਕਾਰਨ ਵਸਨੀਕਾਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਹੋਰ ਤਾਂ ਹੋਰ ਗਮਾਡਾ ਗਰੀਨ ਬੈਲਟਾਂ ਵਾਸਤੇ ਰੱਖੀਆਂ ਸਾਈਟਾਂ ਨੂੰ ਵੀ ਵਿਕਸਤ ਕਰਨ ਤੋਂ ਇਨਕਾਰੀ ਹੈ। ਸz. ਧਨੋਆ ਨੇ ਕਿਹਾ ਕਿ ਗਮਾਡਾ ਨਵੇਂ ਸੈਕਟਰਾਂ ਤੋਂ ਕਮਾਈ ਕਰਨ ਨੂੰ ਤਰਜੀਹ ਦਿੰਦਾ ਹੈ ਤੇ ਪੁਰਾਣੇ ਸੈਕਟਰਾਂ ਦੇ ਲੋਕਾਂ ਨੂੰ ਅਣਗੌਲਿਆ ਕਰ ਰਿਹਾ ਹੈ।
ਵਫਦ ਨੇ ਕਿਹਾ ਕਿ ਸੈਕਟਰ 69 ਦੇ ਵਸਨੀਕਾਂ ਵਿੱਚ ਗਮਾਡਾ ਦੇ ਖਿਲਾਫ਼ ਰੋਹ ਵੱਧ ਰਿਹਾ ਹੈ ਅਤੇ ਇਹ ਬੁਨਿਆਦੀ ਮਸਲੇ ਤੁਰੰਤ ਹੱਲ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਮੁਨੀਸ ਕੁਮਾਰ ਨੇ ਵਫਦ ਨੂੰ ਧਿਆਨ ਨਾਲ ਸੁਣਦੇ ਹੋਏ ਸੈਕਟਰ ਨਿਵਾਸੀਆ ਦੇ ਮਸਲੇ ਬਿਨਾਂ ਹੋਰ ਦੇਰੀ ਹੱਲ ਕਰਨ ਦਾ ਭਰੋਸਾ ਦਿੱਤਾ।
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਰਾਜਬੀਰ ਸਿੰਘ, ਪ੍ਰਧਾਨ ਰੈਜੀਡੈਟਸ ਵੈਲਫੇਅਰ ਸੁਸਾਇਟੀ, ਕਰਮ ਸਿੰਘ ਮਾਵੀ, ਰਾਜਿੰਦਰ ਸਿੰਘ ਆਹਲੂਵਾਲੀਆ, ਰਣਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਗੋਸਲ, ਹਰਮੀਤ ਸਿੰਘ, ਕੈਪਟਨ ਮੱਖਣ ਸਿੰਘ,ਪਰਵਿੰਦਰ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ ਗਰਚਾ, ਐਸ ਐਸ ਬਰਾੜ ਵੀ ਸ਼ਾਮਿਲ ਸਨ।
Mohali
ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ
ਐਸ ਏ ਐਸ ਨਗਰ, 26 ਦਸੰਬਰ (ਸ.ਬ.) ਨਵਦੀਪ ਸਿੰਘ ਸੰਧੂ ਅਤੇ ਪਰਿਵਾਰ ਵੱਲੋਂ ਚਾਰ ਸਾਹਿਬਜਾਦਿਆ ਦੀ ਯਾਦ ਵਿੱਚ ਫੇਜ਼ 4 ਮੁਹਾਲੀ ਵਿਖੇ ਦੁੱਧ ਬਿਸਕੁਟ ਦੇ ਲੰਗਰ ਲਗਾਏ ਗਏ। ਇਸ ਮੌਕੇ ਸਾਬਕਾ ਮੰਤਰੀ ਸ:ਬਲਬੀਰ ਸਿੰਘ ਸਿੱਧੂ, ਮੇਅਰ ਸ: ਅਮਰਜੀਤ ਸਿੰਘ ਜੀਤੀ ਸਿੱਧੂ, ਰੂਬੀ ਸਿੱਧੂ, ਰਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ, ਦਵਿੰਦਰ ਕੌਰ ਵਾਲੀਆ ਅਤੇ ਰੁਪਿੰਦਰ ਕੌਰ (ਦੋਵੇਂ ਕੌਂਸਲਰ), ਸੁਖਦੀਪ ਸਿੰਘ ਜਰਨਲ ਸਕੱਤਰ ਬਲਾਕ ਕਾਂਗਰਸ ਮੁਹਾਲੀ, ਅਮਰਜੀਤ ਸਿੰਘ ਬਰਾੜ, ਨਵਜੋਤ ਸਿੰਘ ਸੰਧੂ, ਜਗਵਿੰਦਰ ਸਿੰਘ ਜੱਗਾ, ਗੁਰਦੇਵ ਸਿੰਘ ਪੰਨੂ, ਸੁਰਿੰਦਰ ਸਿੰਘ ਸੋਢੀ, ਜਤਿੰਦਰ ਸਿੰਘ ਸੋਢੀ, ਪਰਮਿੰਦਰ ਸਿੰਘ ਬੰਟੀ, ਸਤੀਸ, ਬਿਕਰਮਜੀਤ ਸਿੰਘ, ਨਿਪੀ ਵਾਲੀਆ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਸੰਧੂ, ਇੰਦਰਜੀਤ ਸਿੰਘ ਵਾਲੀਆ, ਹਰਪਾਲ ਸਿੰਘ ਬਿੱਟੂ, ਕਮਲਜੀਤ ਸਿੰਘ, ਰਵਿੰਦਰ ਸਿੰਘ ਰਵੀ, ਡਾਕਟਰ ਸੁਰਿੰਦਰ ਸਿੰਘ, ਹਰਿੰਦਰ ਸਿੰਘ ਸਰਪੰਚ ਹਾਜ਼ਰ ਸਨ।
Mohali
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ
ਰਾਜਪੁਰਾ, 26 ਦਸੰਬਰ (ਜਤਿੰਦਰ ਲੱਕੀ) ਆਈਸੀਐਲ ਪਬਲਿਕ ਸਕੂਲ ਰਾਜਪੁਰਾ ਵਿੱਚ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਗੁਰੂ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੰਦਿਆਂ ਕਵਿਤਾਵਾਂ ਅਤੇ ਭਜਨ ਗਾਇਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਹਰਸ ਅਲਰੇਜਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਯਾਦ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਧਰਮ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਇਹ ਘਟਨਾ ਸਿੱਖਾਂ ਲਈ ਪ੍ਰੇਰਨਾ ਸਰੋਤ ਬਣੀ ਅਤੇ ਉਨ੍ਹਾਂ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਲਈ ਲੜਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਸਕੂਲ ਦੇ ਬੱਚਿਆਂ ਸਮੇਤ ਸਕੂਲ ਸਟਾਫ ਮੌਜੂਦ ਰਿਹਾ।
-
International2 months ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International1 month ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali1 month ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Mohali1 month ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Editorial1 month ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
Editorial1 month ago
ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸੱਚਮੁੱਚ ਸਖ਼ਤ ਕਾਰਵਾਈ ਕਰਨਗੇ ਟਰੰਪ?
-
International1 month ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ