Connect with us

Punjab

ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੇ ਆਗੂ 18 ਜੁਲਾਈ ਨੂੰ ਸਾਂਸਦ ਡਾ ਗਾਂਧੀ ਨੂੰ ਸੌਂਪਣਗੇ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਸੰਬੰਧੀ ਮੰਗ ਪੱਤਰ

Published

on

 

ਪਟਿਆਲਾ, 15 ਜੁਲਾਈ (ਬਿੰਦੂ ਧੀਮਾਨ) ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੇ ਆਗੂਆਂ ਵਲੋਂ 18 ਜੁਲਾਈ ਨੂੰ ਸਾਂਸਦ ਡਾ ਗਾਂਧੀ ਨੂੰ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਪਿਆ ਜਾਵੇਗਾ। ਇਸ ਸੰਬੰਧੀ ਫੈਸਲਾ ਕਿਸਾਨ ਆਗੂ ਪਵਨ ਕੁਮਾਰ ਸ਼ੋਗਲਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਦੂਖ ਨਿਵਾਰਨ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਲਿਆ ਗਿਆ।

ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਪੱਧਰ ਦੇ ਫੈਸਲੇ ਅਨੁਸਾਰ 18 ਜੁਲਾਈ ਨੂੰ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ ਧਰਮਵੀਰ ਗਾਂਧੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ, ਤਾਂ ਕਿ ਕੇਂਦਰ ਸਰਕਾਰ ਦੇ ਵਿਰੋਧੀ ਧਿਰ ਦੇ ਮੈਂਬਰ ਸਰਕਾਰ ਦਾ ਧਿਆਨ ਦਿਵਾਉਂਦੇ ਹੋਏ ਸਰਕਾਰ ਵੱਲੋਂ ਮੰਨੀਆਂ ਗਈਆਂ ਕਿਸਾਨੀ ਮੰਗਾਂ ਰੱਖ ਕੇ ਆਪਣੀ ਅਵਾਜ਼ ਉਠਾਉਣ। ਇਨ੍ਹਾਂ ਮੰਗਾਂ ਵਿਚ ਉਚੇਚੇ ਤੌਰ ਤੇ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨੀ, ਪੰਜਾਬ ਦੇ ਪਾਣੀਆਂ ਦੇ ਮਸਲਿਆਂ ਦਾ ਸਹੀ ਹੱਲ ਕਰਨਾ, ਕਿਸਾਨਾਂ ਦੇ ਸੰਘਰਸ਼ ਦੌਰਾਨ ਦਰਜ ਕੇਸਾਂ ਦੀ ਵਾਪਸੀ, ਲਖਮੀਰਪੁਰ ਖੀਰੀ ਦੇ ਮਾਰੇ ਗਏ ਕਿਸਾਨਾਂ ਲਈ ਇਨਸਾਫ ਆਦਿ ਪ੍ਰਮੁਖ ਹਨ।

ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਮੰਗ ਪੱਤਰ ਦੇਣ ਲਈ ਕਿਸਾਨ ਜੱਥੇਬੰਦੀਆਂ ਵਲੋਂ ਮੋਤੀ ਮਹਿਲ ਦੇ ਚੌਕ ਵਿੱਚ ਇਕੱਠ ਕਰਨ ਉਪਰੰਤ ਕਿਸਾਨ ਕਾਫਲੇ ਦੇ ਰੂਪ ਵਿਚ ਡਾ ਗਾਂਧੀ ਦੀ ਰਿਹਾਇਸ਼ ਵੱਲ ਜਾਣਗੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ, ਦਵਿੰਦਰ ਸਿੰਘ ਪੂਨੀਆ, ਰਾਜ ਕਿਸ਼ਨ ਨੂਰਖੇੜੀਆਂ, ਜਸਬੀਰ ਸਿੰਘ ਖੇੜੀ, ਗੁਰਮੀਤ ਸਿੰਘ ਛੱਜੂਭੱਟ, ਟਹਿਲ ਸਿੰਘ ਕੱਕੇਪੁਰ, ਜਗਪਾਲ ਸਿੰਘ ਊਧਾ, ਕੁਲਦੀਪ ਸਿੰਘ ਪਾਲੀਆ, ਸਤਬੰਤ ਸਿੰਘ ਦਦਹੇੜਾ, ਦਰਸ਼ਨ ਸਿੰਘ ਬੇਲੂਮਾਜਰਾ ਆਦਿ ਕਿਸਾਨ ਆਗੂ ਹਾਜ਼ਰ ਸਨ।

Continue Reading

Mohali

ਸੰਜੀਵਨ ਦੀ ਸ਼ਬਦ-ਚਿੱਤਰਾਂ ਦੀ ਨਵ-ਪ੍ਰਕਸ਼ਿਤ ਕਿਤਾਬ ਬੜੇ ਚੇਤੇ ਆਉਂਦੇ ਨੇ ਤੇ ਵਿਚਾਰ-ਚਰਚਾ

Published

on

By

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਲੇਖਕ ਸੰਜੀਵਨ ਸਿੰਘ ਦੀ ਨਵ-ਪ੍ਰਕਾਸ਼ਿਤ ਸ਼ਬਦ-ਚਿੱਤਰਾਂ ਦੀ ਕਿਤਾਬ ‘ਬੜੇ ਚੇਤੇ ਆਉਂਦੇ ਨੇ…’ ਬਾਰੇ ਭਾਵ-ਪੂਰਤ ਵਿਚਾਰ-ਚਰਚਾ ਨਾਮਵਰ ਲੇਖਕਾਂ, ਵਿਦਵਾਨਾਂ, ਚਿੰਤਕਾਂ, ਰੰਗਮੰਚ ਅਤੇ ਫਿਲਮ ਅਦਾਕਰਾਂ ਦੀ ਭਰਵੀਂ ਹਾਜ਼ਰੀ ਵਿੱਚ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਵਪਨ ਫਾਊਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪ੍ਰੀਸ਼ਦ,ਚੰਡਗੜ੍ਹ ਵੱਲੋਂ ਆਯੋਜਿਤ ਕੀਤੀ।

ਇਸ ਮੌਕੇ ਮੁੱਖ ਵਕਤਾ ਆਲੋਚਕ ਡਾ. ਪਵਨ ਕੁਮਾਰ ਨੇ ਕਿਹਾ ਕਿ ਕਿਤਾਬ ਦਾ ਸਿਰਲੇਖ ਢੁੱਕਵਾਂ ਅਤੇ ਸ਼ਬਦ ਚਿੱਤਰਾਂ ਦੀ ਤਰਜ਼ਮਾਨੀ ਕਰਦਾ ਹੈ। ਲੇਖਕ ਪਾਲ ਅਜਨਬੀ ਨੇ ਕਿਹਾ ਕਿ ਸੰਜੀਵਨ ਇਕ ਪਰਪੱਕ ਲੇਖਕ ਹੈ। ਵੱਖ-ਵੱਖ ਸ਼ਖ਼ਸ਼ੀਅਤਾਂ ਬਾਰੇ ਲਿਖਣਾ ਔਖਾ ਹੈ। ਗੀਤਕਾਰ ਤੇ ਵਾਰਤਕ ਲੇਖਕ ਸੁਰਜੀਤ ਸੁਮਨ ਨੇ ਕਿਹਾ ਕਿ ਇਸ ਪੁਸਤਕ ਨੂੰ ਪੜ੍ਹ ਕੇ ਉਹਨਾਂ ਨੂੰ ਕਈ ਗੀਤ ਚੇਤੇ ਆਏ।

ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਪਣੇ ਅਨੁਭਵ ਨਾਲ ਕਈ ਥਾਂਈਂ ਹੋਰ ਤੱਥਾਂ ਦੀ ਗੁਜਾਇੰਸ਼ ਦੀ ਗੱਲ ਕੀਤੀ ਤੇ ਕਈ ਗੱਲਾਂ ਜੋੜੀਆਂ। ਕੇਨੈਡਾਂ ਤੋਂ ਆਏ ਸੈਵਨਥ ਰਿਵਰ ਦੇ ਸੰਪਾਦਕ ਹਰਕੰਵਲਜੀਤ ਸਾਹਿਲ ਨੇ ਸੰਜੀਵਨ ਦੀ ਲੇਖਣੀ ਬਾਰੇ ਕਈ ਨੁਕਤੇ ਸਾਂਝੇ ਕੀਤੇ। ਕਵੀ ਸ਼ਬਦੀਸ਼ ਨੇ ਕਿਤਾਬ ਨੂੰ ਤਿੰਨ ਹਿੱਸਿਆਂ ਵਿਚ ਵੰਡੀ ਹੋਣ ਬਾਰੇ ਗੱਲ ਕੀਤੀ। ਉਹਨਾਂ ਕਈ ਲੇਖਾਂ ਵਿਚ ਤੱਥਾਂ ਦੀ ਸੀਮਾਂ ਬਾਰੇ ਵੀ ਇਤਰਾਜ਼ ਉਠਾਇਆ।

ਸ੍ਰੀਮਤੀ ਕੁਲਵਿੰਦਰ ਕੋਮਲ ਨੇ ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਅਤੇ ਸ਼ਿਵਨਸਥ ਸਮੇਤ ਕਿਤਾਬ ਵਿਚ ਸ਼ਾਮਿਲ ਸ਼ਬਦ ਚਿੱਤਰਾਂ ਦੇ ਕਈ ਕਿਰਦਾਰਾਂ ਨਾਲ ਨਿੱਜੀ ਸਾਂਝ ਨੂੰ ਸਾਂਝਾ ਕੀਤਾ। ਸ਼੍ਰੀ ਪ੍ਰੇਮ ਵਿੱਜ ਨੇ ਦੱਸਿਆ ਕਿ ਸ਼ਬਦ ਚਿੱਤਰਾਂ ਦੀ ਕੀ ਖ਼ੂਬੀ ਹੋਣੀ ਚਾਹੀਦੀ ਹੈ ਅਤੇ ਇਸ ਕਿਤਾਬ ਵਿਚਲੇ ਸ਼ਬਦ ਚਿੱਤਰ ਆਉਣ ਵਾਲ਼ੀਆਂ ਨਸਲਾਂ ਲਈ ਕਿੰਨੇ ਮਹੱਤਵਪੂਰਨ ਹੋ ਨਿਭੜਨਗੇ।

ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਚਰਚਾ ਨੂੰ ਸਾਰਥਕ ਦਸਦਿਆਂ ਕਿਹਾ ਕਿ ਇਪਟਾ ਅਤੇ ਸਾਹਿਤ ਦੇ ਖੇਤਰ ਵਿਚ ਆਪਣੇ ਨਾਲ ਵਿਚਰੀਆਂ ਵਿਛੜ ਚੁੱਕੀਆਂ ਨਾਮਵਰ ਸਖਸ਼ਸੀਅਤਾਂ ਨੂੰ ਸੰਜੀਵਨ ਨੇ ਬਹੁਤ ਹੀ ਕਲਾਮਾਈ ਤਰੀਕੇ ਨਾਲ ਚੇਤੇ ਕੀਤਾ ਹੈ।

ਕਿਤਾਬ ਦੇ ਲੇਖਕ ਸੰਜੀਵਨ ਨੇ ਬੁਲਾਰਿਆਂ ਵੱਲੋਂ ਕਿਤਾਬ ਸੰਬੰਧੀ ਉਠਾਏ ਗਏ ਨੁਕਤਿਆਂ ਦਾ ਨਿਵਾਰਨ ਕੀਤਾ ਤੇ ਆਪਣੀ ਸਿਰਜਣ ਪ੍ਰਕ੍ਰਿਆ ਬਾਬਤ ਦੱਸਦਿਆਂ ਕਿਹਾ ਕਿ ਉਹਨਾਂ ਨੇ ਇਕ ਤੋਂ ਵਧੇਰੇ ਲੇਖਕਾਂ ਦੀਆਂ ਸ਼ਬਦ ਚਿੱਤਰਾਂ ਦੀਆਂ ਕਿਤਾਬਾਂ ਪੜੀਆਂ, ਪਰ ਜਦੋਂ ਉਹਨਾ ਬਲਵੰਤ ਗਾਰਗੀ ਦੀ ਆਪਣੇ ਸਮਕਾਲੀ ਪ੍ਰਮੁੱਖ ਸਾਹਿਤਕਾਰਾਂ ਅਤੇ ਕਲਾਕਾਰਾਂ ਬਾਰੇ ਜੀਵੰਤ ਸ਼ਬਦ ਵਿਚ, ਬੇਬਾਕ ਅਤੇ ਦਿਲਚਸਪ ਵਾਰਤਕ ਸ਼ੈਲੀ ਵਿਚ ਸ਼ਬਦ ਚਿੱਤਰਾਂ ਦੀ ਕਿਤਾਬ ‘ਸੂਰਮੇ ਵਾਲੀ ਅੱਖ’ ਪੜ੍ਹੀ, ਤਾਂ ਉਹਨਾਂ ਸੋਚਿਆ, ਮੈਂ ਵੀ ਕੁੱਝ ਅਦੀਬਾਂ/ਫਨਕਾਰਾਂ ਬਾਰੇ ਲਿਖਾਂ, ਜਿੰਨ੍ਹਾਂ ਦੇ ਸਾਹਿਤਕ, ਰੰਗਮੰਚੀ ਅਤੇ ਸਭਿਆਚਾਰਕ ਕੰਮ ਤੋਂ ਇਲਾਵਾ ਉਨ੍ਹਾਂ ਦੀ ਵਿਅਕਤੀਗਤ ਜ਼ਿੰਦਗੀ ਨੇ ਮੈਂਨੂੰ ਪ੍ਰਭਾਵਿਤ ਕੀਤਾ।

ਪ੍ਰਧਾਨਗੀ ਭਾਸ਼ਨ ਵਿਚ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਸਭਿਆਚਾਰਕ ਪ੍ਰਦੂਸ਼ਣ ਦੀ ਹਮਾਇਤ ਜਾਂ ਵਿਰੋਧ ਕਰਨ ਵਾਲਿਆਂ ਦਾ ਇਤਿਹਾਸ ਜਦੋਂ ਵੀ ਲਖਿਆਂ ਜਾਵੇਗਾ ਤਾਂ ਸੰਜੀਵਨ ਦੇ ਜ਼ਿਕਰ ਬਿਨਾ ਅਧੂਰਾ ਹੋਵੇਗਾ।

ਸਮਾਗਮ ਵਿਚ ਹੋਰਨਾ ਤੋਂ ਇਲਾਵਾ ਨਾਟਕਰਮੀ ਅਤੇ ਸ਼ਾਇਰਾ ਬਖਸ਼ ਸੰਘਾ (ਐਡਿਮੰਨ, ਕੇਨੇਡਾ) ਲੋਕ-ਹਿਤੈਸ਼ੀ ਚਿੰਤਕ ਏ. ਐਸ. ਪਾਲ, ਲੇਖਿਕਾ ਗੁਰਦੇਵ ਕੌਰ ਪਾਲ, ਅਜਾਇਬ ਔਜਲਾ, ਬਲਵਿੰਦਰ ਉੱਤਮ, ਵਰਿੰਦਰ ਸਿੰਘ, ਭੁਪਿੰਦਰ ਮਲਿਕ, ਸਵੈਰਾਜ ਸੰਧੂ ਤੋਂ ਇਲਾਵਾ ਨਰਿੰਦਰ ਨੀਨਾ, ਕੁੱਕੂ ਦੀਵਾਨ, ਗੁਰਵਿੰਦਰ ਬਾਕਰਪੁਰੀਆ, ਜਸਦੀਪ ਜੱਸੂ, ਸੱਚਪ੍ਰੀਤ ਖੀਵਾ, ਕਿਸ਼ਣ ਲਾਲ ਸੈਣੀ, ਗੁਰਮੀਤ ਗਿੱਲ, ਨਿਰਮਲ ਮਾਨ, ਗੁਰਮਾਨ ਸੈਣੀ, ਕਰਨ ਸਹਰ, ਡਾ. ਹਰਬੰਸ ਕੌਰ ਗਿੱਲ, ਦਿਆਨ ਸਿੰਘ ਕਾਹਲੋਂ, ਚਰਨਜੀਤ ਬਾਠ, ਹਰਿੰਦਰ ਹਰ (ਮਨੌਲੀ ਵਾਲਾ), ਐਡਵੋਕੇਟ ਹੁਸਨ, ਜਗਤਾਰ ਜੋਗ, ਪੰਨਾ ਲਾਲ ਮੁਸਤਫ਼ਾਬਾਦੀ, ਸਤਨਾਮ ਸ਼ੋਕਰ, ਸਤੀਸ਼ ਚਾਵਲਾ ਕਹਾਣੀਕਾਰ ਸਰੂਪ ਸਿਆਲਵੀ, ਸਾਹਿਲ ਨੇਗੀ ਆਦਿ ਨੇ ਸ਼ਿਰਕਤ ਕੀਤੀ। ਰੰਗਮੰਚ ਅਤੇ ਫਿਲਮਾਂ ਦੇ ਅਦਾਕਾਰ ਰੰਜੀਵਨ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Continue Reading

Chandigarh

ਪੰਜਾਬ ਪੁਲੀਸ ਵਲੋਂ ਸਰਹੱਦ ਪਾਰੋ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ 64.6 ਕਿਲੋ ਹੈਰੋਇਨ ਸਮੇਤ ਕਾਬੂ

Published

on

By

ਪਾਕਿਸਤਾਨੀ ਨਸ਼ਾ ਤਸਕਰ ਮੂਸਾ ਅਤੇ ਪੁਰਤਗਾਲ ਆਧਾਰਤ ਹੈਂਡਲਰ ਨਾਲ ਜੁੜੇ ਹਨ ਗਿਰੋਹ ਦੇ ਤਾਰ

ਚੰਡੀਗੜ੍ਹ, 18 ਅਪ੍ਰੈਲ (ਸ.ਬ.) ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸ ਐਸ ਓ ਸੀ) ਅੰਮ੍ਰਿਤਸਰ ਯੂਨਿਟ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁਲਜ਼ਮਾਂ ਨੂੰ 64.62 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਅਵਾਨ ਵਾਸਾਊ ਦੇ ਵਸਨੀਕ ਸਰਵਣ ਸਿੰਘ ਉਰਫ਼ ਗੁੱਜਰ ਅਤੇ ਅੰਮ੍ਰਿਤਸਰ ਦੇ ਪਿੰਡ ਦਿਆਲ ਰੰਗੜ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਇਸ ਗਿਰੋਹ ਦੇ ਪਾਕਿਸਤਾਨੀ ਤਸਕਰ ਮੂਸਾ (ਜਿਸਦਾ ਨਾਮ 532 ਕਿਲੋਗ੍ਰਾਮ ਹੈਰੋਇਨ ਰਿਕਵਰੀ ਮਾਮਲੇ ਵਿੱਚ ਸਾਹਮਣੇ ਆਇਆ ਸੀ) ਅਤੇ ਪੁਰਤਗਾਲ ਆਧਾਰਤ ਹੈਂਡਲਰ ਨਾਲ ਵੀ ਸਬੰਧ ਹਨ। ਉਹਨਾਂ ਦੱਸਿਆ ਕਿ ਪੁਲੀਸ ਟੀਮ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਦੀ ਮਾਰੂਤੀ ਸਵਿਫਟ ਕਾਰ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰਦੇ ਸਨ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਐਸ. ਐਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਸਰਵਣ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਤੇ ਹੋਰ ਛਾਣਬੀਣ ਕਰਦਿਆਂ ਪਤਾ ਲੱਗਿਆ ਕਿ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਇਹ ਦੋਵੇਂ ਪ੍ਰਾਪਤ ਕੀਤੀ ਖੇਪ ਨੂੰ ਕਿਸੇ ਹੋਰ ਧਿਰ ਤੱਕ ਪਹੁੰਚਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਸ. ਐਸ. ਓ. ਸੀ. ਅੰਮ੍ਰਿਤਸਰ ਯੂਨਿਟ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਮਾਹਲ ਬਾਈਪਾਸ ਨੇੜਿਓਂ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 64.62 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਉਹਨਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਹੈਂਡਲਰਾਂ ਵੱਲੋਂ ਖੇਪ ਡਿਲੀਵਰ ਕਰਨ ਬਦਲੇ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

Continue Reading

Punjab

ਕੈਬਿਨਟ ਮੰਤਰੀ ਸੰਜੀਵ ਅੋਰੜਾ ਦੇ ਘਰ ਈ ਡੀ ਦੀ ਕਾਰਵਾਈ ਮੁੱਕੀ

Published

on

By

ਗੁਰੂਗ੍ਰਾਮ ਦੇ ਦਫ਼ਤਰਾਂ ਵਿੱਚ ਤਲਾਸ਼ੀ ਜਾਰੀ

ਲੁਧਿਆਣਾ, 18 ਅਪ੍ਰੈਲ (ਸ.ਬ.) ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਘਰ ਤੇ ਚਲ ਰਹੀ ਈਡੀ ਦੀ ਛਾਪੇਮਾਰੀ ਖ਼ਤਮ ਹੋ ਗਈ ਹੈ। ਹਾਲਾਂਕਿ ਉਨ੍ਹਾਂ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ਤੇ ਕਾਰਵਾਈ ਅਜੇ ਵੀ ਜਾਰੀ ਹੈ। ਈ ਡੀ ਦੀ ਟੀਮ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ਤੋਂ ਰਵਾਨਾ ਹੋਈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 6 ਵਜੇ ਸ਼ੁਰੂ ਹੋਈ ਈਡੀ ਦੀ ਛਾਪੇਮਾਰੀ ਦੌਰਾਨ ਸੰਜੀਵ ਅਰੋੜਾ, ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੇ ਦੋ ਕਾਰੋਬਾਰੀ ਭਾਈਵਾਲਾਂ ਹੇਮੰਤ ਸੂਦ ਅਤੇ ਚੰਦਰਸ਼ੇਖਰ ਅਗਰਵਾਲ ਦੇ ਰਿਹਾਇਸ਼ੀ ਅਤੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈ ਡੀ ਵਲੋਂ ਲੁਧਿਆਣਾ, ਜਲੰਧਰ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਫੈਲੀਆਂ 13 ਥਾਵਾਂ ਤੇ ਇਕੋ ਸਮੇਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਕਾਰਵਾਈ ਦੌਰਾਨ ਮੰਤਰੀ ਅਰੋੜਾ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼, ਉਨ੍ਹਾਂ ਦੇ ਨਿੱਜੀ ਘਰ, ਉਨ੍ਹਾਂ ਦੇ ਕੰਪਨੀ ਦਫ਼ਤਰਾਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਕਰੀਬੀ ਸਾਥੀਆਂ ਦੇ ਘਰਾਂ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਗਈ।

ਲੁਧਿਆਣਾ ਵਿੱਚ ਅਰੋੜਾ ਅਤੇ ਹੇਮੰਤ ਸੂਦ ਦੋਵਾਂ ਦੇ ਟਿਕਾਣਿਆਂ ਤੇ ਤਲਾਸ਼ੀ ਪੂਰੀ ਕਰਨ ਤੋਂ ਬਾਅਦ ਈਡੀ ਦੀਆਂ ਟੀਮਾਂ ਨੇ ਆਪਣਾ ਧਿਆਨ ਗੁਰੂਗ੍ਰਾਮ ਸਥਿਤ ਉਨ੍ਹਾਂ ਦੇ ਦਫ਼ਤਰਾਂ ਵੱਲ ਮੋੜ ਲਿਆ ਹੈ। ਕੇਂਦਰੀ ਸੁਰੱਖਿਆ ਬਲਾਂ ਦੀਆਂ ਟੀਮਾਂ ਜੋ ਲੁਧਿਆਣਾ ਦੇ ਗੁਰਦੇਵ ਨਗਰ ਵਿੱਚ ਅਰੋੜਾ ਦੀ ਰਿਹਾਇਸ਼ ਤੇ ਤਾਇਨਾਤ ਸਨ, ਹੁਣ ਉਥੋਂ ਹਟ ਗਈਆਂ ਹਨ। ਮੰਤਰੀ ਖੁਦ ‘ਇਨਵੈਸਟ ਸਮਿਟ’ ਦੇ ਸਿਲਸਿਲੇ ਵਿੱਚ ਯੂਰਪ ਦੌਰੇ ਤੇ ਹਨ।

Continue Reading

Latest News

Trending