International
ਭਾਰਤੀ ਵਿਦਿਆਰਥਣ ਦੀ ਮੌਤ ਤੇ ਹੱਸਣ ਵਾਲਾ ਪੁਲੀਸ ਅਧਿਕਾਰੀ ਬਰਖ਼ਾਸਤ
ਨਿਊਯਾਰਕ, 18 ਜੁਲਾਈ (ਸ.ਬ.) ਅਮਰੀਕਾ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਸੰਵੇਦਨਸ਼ੀਲ ਟਿੱਪਣੀ ਕਰਨ ਅਤੇ ਹੱਸਣ ਵਾਲੇ ਪੁਲੀਸ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਵਿਦਿਆਰਥਣ ਜ੍ਹਾਨਵੀ ਕੰਡੁਲਾ ਨੂੰ ਸੜਕ ਪਾਰ ਕਰਨ ਮੌਕੇ ਪੁਲੀਸ ਦੀ ਕਾਰ ਨੇ ਟੱਕਰ ਮਾਰ ਦਿੱਤੀ ਸੀ। ਉਸ ਦਾ ਕਾਰ ਚਾਲਕ ਕੇਵਿਨ ਡੇਵ ਨਾਂ ਦਾ ਪੁਲੀਸ ਅਧਿਕਾਰੀ ਕਿਸੇ ਕੇਸ ਦੀ ਜਾਂਚ ਲਈ ਤੇਜ਼ੀ ਨਾਲ ਜਾ ਰਿਹਾ ਸੀ। ਟੱਕਰ ਤੋਂ ਬਾਅਦ ਜ੍ਹਾਨਵੀ 100 ਫੁੱਟ ਦੁਰ ਜਾ ਡਿੱਗੀ ਸੀ।
ਸਿਆਟਲ ਪੁਲੀਸ ਵਿਭਾਗ ਵੱਲੋਂ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਟੱਕਰ ਮਾਰਨ ਤੋਂ ਬਾਅਦ ਪੁਲੀਸ ਅਧਿਕਾਰੀ ਨੇ ਅਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ ਅਤੇ ਚਾਰ ਸਕਿੰਟ ਤੱਕ ਹੱਸਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਦੇ ਇਸ ਰਵੱਈਏ ਨੇ ਪੂਰੇ ਪੁਲੀਸ ਵਿਭਾਗ ਅਤੇ ਪੇਸ਼ੇ ਨੂੰ ਸ਼ਰਮਸਾਰ ਕੀਤਾ ਹੈ। ਰਾਹ ਨੇ ਕਿਹਾ ਇਸ ਅਧਿਕਾਰੀ ਨੂੰ ਪੁਲੀਸ ਬਲ ਵਿਚ ਬਣੇ ਰਹਿਣ ਨਾ ਵਿਭਾਗ ਲਈ ਅਪਮਾਨਜਨਕ ਹੋਵੇਗਾ ਇਸ ਲਈ ਉਸਨੂੰ ਬਰਖ਼ਾਸਤ ਕੀਤਾ ਜਾਂਦਾ ਹੈ।
International
ਅਮਰੀਕਾ ਵਿੱਚ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ
ਕੈਲੀਫੋਰਨੀਆ, 10 ਸਤੰਬਰ (ਸ.ਬ.) ਅਮਰੀਕਾ ਦੇ ਵਰਮੌਂਟ ਰਾਜ ਵਿਚ ਇਕ ਛੋਟੇ ਜਹਾਜ਼ ਦੇ ਤਬਾਹ ਹੋ ਕੇ ਜੰਗਲੀ ਖੇਤਰ ਵਿਚ ਡਿੱਗ ਜਾਣ ਦੀ ਖ਼ਬਰ ਹੈ, ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 4 ਲੋਕ ਮਾਰੇ ਗਏ। ਇਹ ਜਾਣਕਾਰੀ ਵਰਮੌਂਟ ਸਟੇਟ ਪੁਲੀਸ ਨੇ ਦਿੱਤੀ ਹੈ। ਵਰਮੌਂਟ ਪੁਲੀਸ ਨੇ ਦੱਸਿਆ ਕਿ ਜਹਾਜ਼ ਵਿੰਧਾਮ ਏਅਰਪੋਰਟ, ਕੋਨੈਕਟੀਕਟ ਤੋਂ ਵਰਮੌਂਟ ਦੇ ਬੈਸਿਨ ਹਾਰਬੋਰ ਏਅਰਪੋਰਟ ਲਈ ਰਵਾਨਾ ਹੋਇਆ ਸੀ ਪਰੰਤੂ ਜਦੋਂ ਯੋਜਨਾ ਅਨੁਸਾਰ ਜਹਾਜ਼ ਕੋਨੈਕਟੀਕਟ ਵਾਪਿਸ ਨਾ ਆਇਆ ਤਾਂ ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਕੋਨੈਕਟੀਕਟ ਸਟੇਟ ਪੁਲੀਸ ਤੇ ਮਿਡਲਟਾਊਨ ਕੋਨੈਕਟੀਕਟ ਪੁਲੀਸ ਵਿਭਾਗ ਨੂੰ ਸੂਚਿਤ ਕੀਤਾ। ਉਪਰੰਤ ਪੁਲੀਸ ਨੇ ਫੈਡਰਲ ਐਵੀਏਸ਼ਨ ਪ੍ਰਸਾਸ਼ਨ ਦੀ ਮਦਦ ਨਾਲ ਜਹਾਜ਼ ਨੂੰ ਲੱਭਣ ਦੇ ਯਤਨ ਸ਼ੁਰੂ ਕੀਤੇ। ਜਹਾਜ਼ ਦੀ ਜਗਾ ਦਾ ਪਤਾ ਲਾਉਣ ਲਈ ਸੈਲ ਫੋਨ ਤੇ ਡਰੋਨ ਦੀ ਵਰਤੋਂ ਕੀਤੀ ਗਈ।
ਅਧਿਕਾਰੀਆਂ ਅਨੁਸਾਰ ਆਖਰੀ ਵਾਰ ਜਹਾਜ਼ ਵਰਮੌਂਟ ਵਿਚ ਏਅਰਸਟਰਿਪ ਨੇੜੇ ਵੇਖਿਆ ਗਿਆ। ਅੱਜ ਸਵੇਰੇ ਤਕਰੀਬਨ 12.20 ਮਿੰਟ ਤੇ ਜਹਾਜ਼ ਦਾ ਮਲਬਾ ਜੰਗਲੀ ਖੇਤਰ ਵਿਚੋਂ ਲੱਭ ਲਿਆ ਗਿਆ। ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਲਾਸ਼ਾਂ ਨੂੰ ਬਰਲਿੰਗਟਨ, ਵਰਮੌਂਟ ਦੇ ਹਸਪਤਾਲ ਲਿਜਾਇਆ ਗਿਆ ਹੈ।
International
ਭਾਰਤ ਵਿੱਚ ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹੈ: ਰਾਹੁਲ ਗਾਂਧੀ
ਵਾਸ਼ਿੰਗਟਨ, 9 ਸਤੰਬਰ (ਸ.ਬ.) ਅਮਰੀਕਾ ਦੇ ਟੈਕਸਾਸ ਸੂਬੇ ਦੇ ਡੱਲਾਸ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਲੱਖਾਂ ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ। ਉਨ੍ਹਾਂ ਮਹਾਭਾਰਤ ਦੇ ਏਕਲਵਿਆ ਦੀ ਪੁਰਾਣੀ ਕਥਾ ਦਾ ਜ਼ਿਕਰ ਵੀ ਕੀਤਾ ਜਿਸ ਨੇ ਆਪਣੇ ਗੁਰੂ ਦੇ ਕਹਿਣ ਤੇ ਆਪਣਾ ਅੰਗੂਠਾ ਕੱਟ ਕੇ ਉਨ੍ਹਾਂ ਨੂੰ ਦੇ ਦਿੱਤਾ ਸੀ। ਲੋਕ ਸਭਾ ਵਿੱਚ ਵਿਰੋਧ ਧਿਰ ਦੇ ਨੇਤਾ ਨੇ ਬੀਤੇ ਦਿਨ ਡੱਲਾਸ ਵਿੱਚ ਟੈਕਸਾਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਵਿੱਚ ਹੁਨਰ ਦੀ ਕੋਈ ਘਾਟ ਨਹੀਂ ਹੈ ਬਲਕਿ ਉੱਥੇ ਹੁਨਰਮੰਦ ਲੋਕਾਂ ਲਈ ਸਨਮਾਨ ਨਹੀਂ ਹੈ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉੱਤੇ ਕਾਂਗਰਸ ਦੇ ਅਧਿਕਾਰਤ ਖਾਤੇ ਤੇ ਰਾਹੁਲ ਗਾਂਧੀ ਦੇ ਹਵਾਲੇ ਨਾਲ ਪੋਸਟ ਕੀਤਾ ਗਿਆ ਕਿ ਕੀ ਤੁਸੀਂ ਏਕਲਵਿਆ ਦੀ ਕਹਾਣੀ ਸੁਣੀ ਹੈ? ਭਾਰਤ ਵਿੱਚ ਜੋ ਕੁਝ ਹੋ ਰਿਹਾ ਹੈ, ਜੇਕਰ ਤੁਸੀਂ ਇਸ ਨੂੰ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਲੱਖਾਂ, ਕਰੋੜਾਂ ਏਕਲਵਿਆ ਦੀਆਂ ਕਹਾਣੀਆਂ ਹਰ ਰੋਜ਼ ਸਾਹਮਣੇ ਆਉਂਦੀਆਂ ਹਨ। ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ, ਵੁਨ੍ਹਾਂ ਨੂੰ ਕੰਮ ਕਰਨ ਜਾਂ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਇਹ ਹਰ ਜਗ੍ਹਾ ਹੋ ਰਿਹਾ ਹੈ। ਰਾਹੁਲ ਗਾਂਧੀ ਅਮਰੀਕਾ ਦੇ ਚਾਰ ਰੋਜ਼ਾ ਗੈਰ ਰਸਮੀ ਦੌਰੇ ਤੇ ਹਨ। ਇਸ ਦੌਰਾਨ ਉਹ ਭਾਰਤੀ ਮੂਲ ਦੇ ਲੋਕਾਂ ਤੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ।
ਇਸੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟੈਕਸਾਸ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਰਾਜਨੀਤੀ ਵਿੱਚ ਪਿਆਰ, ਸਨਮਾਨ ਅਤੇ ਨਿਮਰਤਾ ਦੀ ਘਾਟ ਹੈ ਅਤੇ ਉਨ੍ਹਾਂ ਨੇ ਇਹ ਮੰਨਣ ਲਈ ਆਰਐਸਐਸ ਦੀ ਵੀ ਆਲੋਚਨਾ ਕੀਤੀ ਕਿ ਭਾਰਤ ਇਕ ਵਿਚਾਰ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਮੰਨਦਾ ਹੈ ਕਿ ਭਾਰਤ ਇਕ ਵਿਚਾਰ ਹੈ। ਅਸੀਂ ਮੰਨਦੇ ਹਾਂ ਕਿ ਭਾਰਤ ਵਿਚਾਰਾਂ ਦੇ ਵਖਰੇਵਿਆਂ ਵਾਲਾ ਦੇਸ਼ ਹੈ।
International
ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੇ ਬਿਨਾਂ ਪੁਲਾੜ ਤੋਂ ਪਰਤਿਆ ਸਟਾਰਲਾਈਨਰ
ਹਿਊਸਟਨ, 7 ਸਤੰਬਰ (ਸ.ਬ.) ਬੋਇੰਗ ਦਾ ਸਟਾਰਲਾਈਨਰ ਪੁਲਾੜ ਯਾਨ ਬੀਤੇ ਦਿਨ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਤੋਂ ਬਿਨਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਤੇ ਵਾਪਸ ਪਰਤ ਆਇਆ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਉਡਾਣ ਭਰਨ ਤੋਂ ਛੇ ਘੰਟੇ ਬਾਅਦ, ਸਟਾਰਲਾਈਨਰ ਨਿਊ ਮੈਕਸੀਕੋ ਵਿੱਚ ਵ੍ਹਾਈਟ ਸੈਂਡਜ਼ ਮਿਜ਼ਾਈਲ ਰੇਂਜ ਤੇ ਉਤਰ ਆਇਆ ਹੈ।
ਜ਼ਿਕਰਯੋਗ ਹੈ ਕਿ ਨਾਸਾ ਨੇ ਲੰਮੇ ਇੰਤਜ਼ਾਰ ਤੋਂ ਬਾਅਦ ਸੁਨੀਤਾ ਵਿਲੀਅਮਜ਼ ਅਤੇ ਕੈਪਟਨ ਵਿਲਮੋਰ ਦੀ ਅਗਵਾਈ ਵਿਚ ਸਟਾਰਲਾਈਨਰ ਯਾਨ ਨੂੰ ਜੂਨ ਵਿਚ ਪੁਲਾੜ ਲਈ ਰਵਾਨਾ ਕੀਤਾ ਸੀ। ਇਸ ਪੁਲਾੜ ਯਾਨ ਨੇ ਇਕ ਹਫ਼ਤੇ ਬਾਅਦ ਜੂਨ ਵਿਚ ਹੀ ਧਰਤੀ ਤੇ ਵਾਪਸ ਪਰਤ ਆਉਣਾ ਸੀ। ਪਰ ਪੁਲਾੜ ਯਾਨ ਦੇ ਥਰਸਟਰ ਵਿੱਚ ਸਮੱਸਿਆ ਆਉਣ ਅਤੇ ਹੀਲੀਅਮ ਲੀਕ ਵਰਗੀਆਂ ਸਮੱਸਿਆਵਾਂ ਦੇ ਕਾਰਨ ਇਹ ਦੋਵੇਂ ਯਾਤਰੀ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਪੁਲਾੜ ਵਿੱਚ ਹੀ ਫਸੇ ਹੋਏ ਹਨ।
ਹਾਲਾਂਕਿ, ਪੁਲਾੜ ਯਾਨ ਦੇ ਥਰਸਟਰ ਅਤੇ ਹੀਲੀਅਮ ਲੀਕ ਹੋਣ ਨਾਲ ਸਮੱਸਿਆਵਾਂ ਦੇ ਕਾਰਨ, ਇਹ ਪੁਲਾੜ ਯਾਤਰੀਆਂ ਨੂੰ ਧਰਤੀ ਤੇ ਵਾਪਸ ਲਿਆਉਣ ਵਿੱਚ ਅਸਫਲ ਰਿਹਾ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋ ਪਾਇਲਟ ਹੁਣ ਅਗਲੇ ਸਾਲ ਤੱਕ ਆਈਐਸਐਸ ਤੇ ਰਹਿਣਗੇ।
ਸਟਾਰਲਾਈਨਰ ਦੇ ਸਪੇਸ ਸਟੇਸ਼ਨ ਤੋਂ ਰਵਾਨਾ ਹੋਣ ਦੇ ਬਾਅਦ ਸੁਨੀਤਾ ਵਿਲੀਅਮਸ ਨੇ ਰੇਡਿਓ ਸੰਦੇਸ਼ ਵਿਚ ਕਿਹਾ ਕਿ ਯਾਨ ਆਪਣੇ ਘਰ ਜਾ ਰਿਹਾ ਹੈ।
ਨਾਸਾ ਨੇ ਕਿਹਾ ਸੀ ਕਿ ਸਟਾਰਲਾਈਨਰ ਤੋਂ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣਾ ਬਹੁਤ ਜੋਖਮ ਭਰਿਆ ਹੈ। ਇਸ ਲਈ, ਇਹ ਪੂਰੀ ਤਰ੍ਹਾਂ ਆਟੋਮੇਟਿਡ ਵਾਹਨ ਖਾਲੀ ਸੀਟ, ਸਟੇਸ਼ਨ ਤੇ ਮੌਜੂਦ ਕੁਝ ਪੁਰਾਣੇ ਉਪਕਰਣ ਅਤੇ ਪੁਲਾੜ ਵਿਚ ਪਹਿਨੇ ਹੋਏ ਨੀਲੇ ਸਪੇਸ ਸੂਟ ਦੇ ਨਾਲ ਧਰਤੀ ਤੇ ਵਾਪਸ ਆ ਗਿਆ ਹੈ। ਹੁਣ ਸਪੇਸਐਕਸ ਪੁਲਾੜ ਯਾਨ ਅਗਲੇ ਸਾਲ ਫਰਵਰੀ ਵਿਚ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਏਗਾ।
ਪੁਲਾੜ ਯਾਤਰੀ ਅਤੇ ਸੇਵਾਮੁਕਤ ਨੇਵੀ ਕੈਪਟਨ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਆਪਣੇ ਆਪ ਨੂੰ ਪੁਲਾੜ ਵਿੱਚ ਵਿਅਸਤ ਰੱਖ ਰਹੇ ਹਨ ਅਤੇ ਰੱਖ-ਰਖਾਅ ਦੇ ਕੰਮ ਅਤੇ ਪ੍ਰਯੋਗਾਂ ਵਿੱਚ ਮਦਦ ਕਰ ਰਹੇ ਹਨ। ਉਹ ਹੁਣ ਸਪੇਸ ਸਟੇਸ਼ਨ ਤੇ ਸਵਾਰ ਸੱਤ ਹੋਰ ਯਾਤਰੀਆਂ ਨਾਲ ਕੰਮ ਕਰ ਰਹੇ ਹਨ।
-
International2 months ago
ਚੀਨ ਵਿੱਚ ਤੂਫਾਨ ਗਾਏਮੀ ਦਾ ਕਹਿਰ, ਦੋ ਵਿਅਕਤੀਆਂ ਦੀ ਮੌਤ, 201 ਜ਼ਖਮੀ
-
Chandigarh2 months ago
ਕੇਂਦਰ ਸਰਕਾਰ ਦੇ ਬਜਟ ਨੇ ਹਰੇਕ ਵਰਗ ਨੂੰ ਰਾਹਤ ਪਹੁੰਚਾਈ : ਬੀਬੀ ਅਮਨਜੋਤ ਰਾਮੂੰਵਾਲੀਆ
-
Chandigarh2 months ago
ਜ਼ੀਰਕਪੁਰ ਦੀ ਛੱਤ ਲਾਈਟ ਪੁਆਇੰਟ ਤੇ ਸੜਕ ਹਾਦਸਾ
-
International1 month ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International2 months ago
ਓਲੰਪਿਕ ਤੋਂ ਠੀਕ ਪਹਿਲਾਂ ਫਰਾਂਸ ਵਿੱਚ ਵੱਡਾ ਹਮਲਾ
-
Chandigarh2 months ago
ਸਰਕਾਰ ਨੇ 77 ਬਾਲ ਭਿਖਾਰੀਆਂ ਦਾ ਮੁੜ ਵਸੇਬਾ ਕੀਤਾ : ਡਾ. ਬਲਜੀਤ ਕੌਰ
-
Chandigarh2 months ago
ਚੰਡੀਗੜ੍ਹ ਵਿੱਚ ਐਮ ਬੀ ਬੀ ਐਸ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
-
International2 months ago
ਆਸਟ੍ਰੇਲੀਆ ਵਿੱਚ ਦੋ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਦੋਵੇਂ ਪਾਇਲਟਾਂ ਦੀ ਮੌਤ