Connect with us

Mohali

ਝੰਜੇੜੀ ਕੈਂਪਸ ਦੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੂੰ ਮਿਲਿਆ ਖੁਦਮੁਖਤਿਆਰ ਕੈਂਪਸ ਦਾ ਦਰਜਾ : ਅਰਸ਼ ਧਾਲੀਵਾਲ

Published

on

 

ਦੇਸ਼ ਦੇ 45,000 ਡਿਗਰੀ ਕਾਲਜਾਂ ਵਿਚੋਂ 995 ਹੀ ਹਨ ਖੁਦਮੁਖਤਿਆਰ

ਐਸ ਏ ਐਸ ਨਗਰ, 18 ਜੁਲਾਈ (ਸ.ਬ.) ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ ਜੀ ਸੀ) ਨੇ ਸੀ ਜੀ ਸੀ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੂੰ ਖੁਦਮੁਖਤਿਆਰ ਦਰਜਾ ਦਿੱਤਾ ਹੈ। ਇਸ ਦਰਜੇ ਦੇ ਨਾਲ, ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਆਪਣੇ ਕੋਰਸ, ਸਿਲੇਬਸ, ਰੁਟੀਨ ਤਿਆਰ ਕਰਨ ਅਤੇ ਇਮਤਿਹਾਨ ਦਾ ਆਯੋਜਨ ਕਰਨ ਦੇ ਨਾਲ-ਨਾਲ ਅਗਾਊਂ ਇਜਾਜ਼ਤ ਤੋਂ ਬਿਨਾਂ ਪੇਪਰਾਂ ਦਾ ਮੁਲਾਂਕਣ ਕਰਨ ਦੇ ਯੋਗ ਹੋਵੇਗਾ।

ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆ ਕਿ ਇਹ ਵੱਕਾਰੀ ਮਾਨਤਾ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ, ਖੋਜ ਦੇ ਇੱਕ ਮਜ਼ਬੂਤ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਕੱਲ੍ਹ ਦੇ ਦੂਰ-ਦਰਸ਼ੀ ਇੰਜੀਨੀਅਰ ਲੀਡਰਾਂ ਨੂੰ ਤਿਆਰ ਕਰਨ ਲਈ ਝੰਜੇੜੀ ਕੈਂਪਸ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਖੁਦਮੁਖਤਿਆਰੀ ਸਾਨੂੰ ਤੇਜ਼ੀ ਨਾਲ ਬਦਲ ਰਹੇ ਵਿੱਦਿਅਕ ਸਿਸਟਮ ਨੂੰ ਤੇਜ਼ੀ ਨਾਲ ਢਾਲਣ ਦੀ ਇਜਾਜ਼ਤ ਦੇਵੇਗੀ ਅਤੇ ਸਾਡੇ ਵਿਦਿਆਰਥੀਆਂ ਨੂੰ ਬਿਹਤਰੀਨ ਢੁਕਵੇਂ ਮੌਕੇ ਪ੍ਰਾਪਤ ਹੋਣਗੇ।

Continue Reading

Mohali

ਕੈਂਸਰ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ

Published

on

By

 

ਐਸ ਏ ਐਸ ਨਗਰ, 7 ਫਰਵਰੀ (ਸ.ਬ.) ਸਨ ਫਾਰਮਾ ਮੁਹਾਲੀ ਵੱਲੋਂ ਪਿੰਡ ਮਾਨਕ ਮਾਜਰਾ ਵਿਖੇ ਵਿਸ਼ਵ ਕੈਂਸਰ ਦਿਵਸ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਨ ਫਾਰਮਾ ਦੇ ਡਾਕਟਰ ਚਾਹਤ ਸ਼ਰਮਾ ਨੇ ਹਾਜਿਰ ਵਿਅਕਤੀਆਂ ਨੂੰ ਕੈਂਸਰ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਇਸ ਦੌਰਾਨ ਸਰੀਰ ਵਿੱਚ ਥਕਾਵਟ, ਮੂੰਹ ਵਿੱਚ ਪਸ ਆਉਣੀ, ਪੀਰੀਅਡਜ਼ ਵਿੱਚ ਪਰੇਸ਼ਾਨੀ, ਕਮਜ਼ੋਰੀ, ਛਾਤੀ ਵਿੱਚ ਅਚਾਨਕ ਬਦਲਾਅ ਆਦਿ ਮੁੱਖ ਲੱਛਣ ਹਨ। ਉਹਨਾਂ ਕਿਹਾ ਕਿ ਕੈਂਸਰ ਹੋਣ ਦੇ ਮੁੱਖ ਕਾਰਨਾਂ ਵਿੱਚ ਤੰਬਾਕੂਨੋਸ਼ੀ, ਸਿਗਰਟਨੋਸ਼ੀ, ਸਰੀਰਕ ਗਤੀਵਿਧੀ ਦੀ ਕਮੀ, ਮਾੜੀ ਖੁਰਾਕ, ਪਰਿਵਾਰਕ ਜੀਨ ਆਦਿ ਹੁੰਦੇ ਹਨ।

Continue Reading

Mohali

ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ

Published

on

By

 

ਐਸ ਏ ਐਸ ਨਗਰ, 7 ਫਰਵਰੀ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਭਾਈ ਗੁਰਪ੍ਰੀਤ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਅਮਰ ਸ਼ਹੀਦ ਜੱਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1710 ਈ: ਵਿੱਚ ਸਿੱਖ ਰਾਜ ਦੀ ਸਥਾਪਨਾ ਕਰਨ ਅਤੇ 18ਵੀਂ ਸਦੀ ਵਿੱਚ ਜਬਰ ਅਤੇ ਜੁਲਮ ਖਿਲਾਫ ਸਮੂਹ ਸ਼ਹੀਦ ਸਿੰਘਾਂ ਵੱਲੋਂ ਪ੍ਰਾਪਤ ਕੀਤੀਆਂ ਅਦੁੱਤੀ ਅਤੇ ਲਾਸਾਨੀ ਸ਼ਹਾਦਤਾਂ ਬਾਰੇ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਜਾਣੂ ਕਰਵਾਇਆ। ਭਾਈ ਬਹੁਲਿਵਲੀਨ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਹਰਜੀਤ ਸਿੰਘ ਸ਼ਾਹਬਾਦ ਮਾਰਕੰਡੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਖੰਡੇ ਬਾਟੇ ਦੀ ਅੰਮ੍ਰਿਤ ਦੀ ਮਹਤਤਾ ਦਸਦੇ ਹੋਏ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ।

ਇਸ ਤੋਂ ਇਲਾਵਾ ਭਾਈ ਧੰਨਾ ਸਿੰਘ ਨਵਾਂਸ਼ਹਿਰ ਵਾਲਿਆਂ ਦੇ ਇੰਨਟਰਨੈਸ਼ਲਲ ਢਾਡੀ ਜੱਥੇ, ਭਾਈ ਕੰਵਲਜੀਤ ਸਿੰਘ ਖੰਨ੍ਹੇ ਵਾਲੇ, ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ, ਸ਼੍ਰੋਮਣੀ ਪ੍ਰਚਾਰਕ ਭਾਈ ਅਮਰੀਕ ਸਿੰਘ, ਭਾਈ ਲਖਵਿੰਦਰ ਸਿੰਘ ਅੰਮ੍ਰਿਤਸਰ ਵਾਲੇ, ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਅਨੰਦਪੁਰ ਸਾਹਿਬ ਵਾਲੇ, ਭਾਈ ਸੁਖਵਿੰਦਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ।

ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਦਸਵੀਂ ਦਿਹਾੜੇ ਤੇ ਹਜ਼ਾਰਾਂ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ ਮੌਕੇ ਹਰ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਇਸ ਦਿਨ ਕਰਵਾਏ ਗਏ ਅੰਮ੍ਰਿਤ ਸੰਚਾਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।

Continue Reading

Mohali

ਗ੍ਰਾਮ ਪੰਚਾਇਤ ਅਬਦੁਲਪੁਰ ਦੀ ਸਰਪੰਚ ਨੇ ਹਲਕਾ ਵਿਧਾਇਕ ਤੇ ਧਕੇਸ਼ਾਹੀ ਦਾ ਦੋਸ਼ ਲਗਾਇਆ, ਵਿਧਾਇਕ ਨੇ ਦੋਸ਼ ਨਕਾਰੇ

Published

on

By

 

 

ਰਾਜਪੁਰਾ, 7 ਫਰਵਰੀ (ਜਤਿੰਦਰ ਲੱਕੀ) ਰਾਜਪੁਰਾ ਦੇ ਨਾਲ ਲਗਦੇ ਪਿੰਡ ਅਬਦੁਲਪੁਰ ਬਲਾਕ ਸ਼ੰਭੂ ਦੀ ਸਰਪੰਚ ਜਸਬੀਰ ਕੌਰ ਨੇ ਹਲਕਾ ਵਿਧਾਇਕ ਘਨੌਰ ਸz. ਗੁਰਲਾਲ ਘਨੌਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਵਿਧਾਇਕ ਵਲੋਂ ਉਹਨਾਂ ਨਾਲ ਬਦਲਾਖੋਰੀ ਦੀ ਭਾਵਨਾ ਰੱਖਦੇ ਹੋਏ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲਗਭਗ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਚਾਇਤ ਨੂੰ ਹਾਲੇ ਤੱਕ ਚਾਰਜ ਨਹੀਂ ਦਿੱਤਾ ਗਿਆ ਜਿਸ ਦੀ ਜਾਣਕਾਰੀ ਉਹ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਦੇ ਚੁੱਕੇ ਹਨ, ਪਰ ਕਿਸੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਉਹਨਾਂ ਕਿਹਾ ਕਿ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਿੰਡ ਦੀ ਸੇਵਾ ਕਰਨ ਲਈ ਚੁਣਿਆ ਹੈ ਅਤੇ ਉਹ ਪਿੰਡ ਦਾ ਵਿਕਾਸ ਕਰਵਾ ਰਹੇ ਹਨ ਪਰ ਹਲਕਾ ਵਿਧਾਇਕ ਵੱਲੋਂ ਪਿੰਡ ਦੇ ਕੰਮਾਂ ਵਿੱਚ ਦਖਲਅੰਦਾਜੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੰਚਾਇਤ ਦੀ ਮੀਟਿੰਗ ਬਿਨਾਂ ਬੁਲਾਏ ਹੀ ਜ਼ਿਲ੍ਹਾ ਪੰਚਾਇਤ ਅਫਸਰ ਨੂੰ ਪਿੰਡ ਵਿੱਚ ਪ੍ਰਬੰਧਕ ਲਗਾਉਣ ਲਈ ਕੇਸ ਭੇਜ ਦਿੱਤਾ ਗਿਆ ਹੈ ਜੋ ਲੋਕਤੰਤਰ ਦਾ ਸਿੱਧਾ ਕਤਲ ਹੈ। ਉਹਨਾਂ ਕਿਹਾ ਕਿ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ।

ਇਸ ਬਾਰੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਇਹ ਇਲਜ਼ਾਮ ਬੇਬੁਨਿਆਦ ਹੈ। ਉਹਨਾਂ ਕਿਹਾ ਕਿ ਇਹ ਬੀਡੀਪੀਓ ਡੀਡੀਪੀਓ ਤੇ ਪੰਚਾਇਤ ਦਾ ਮਾਮਲਾ ਹੈ। ਜੇਕਰ ਪੰਚਾਇਤ ਆਪਣਾ ਕੋਰਮ ਅਤੇ ਬਹੁਮਤ ਪੂਰੀ ਕਰਦੀ ਹੈ ਤਾਂ ਬੀ ਡੀ ਪੀ ਓ ਵੱਲੋਂ ਉਹਨਾਂ ਪੰਚਾਇਤਾਂ ਨੂੰ ਬਹਾਲ ਕਰਕੇ ਕੰਮ ਕਰਨ ਲਈ ਕਹਿ ਦਿੱਤਾ ਜਾਂਦਾ ਹੈ ਅਤੇ ਜੇਕਰ ਗ੍ਰਾਮ ਪੰਚਾਇਤ ਵੱਲੋਂ ਆਪਣਾ ਬਹੁਮਤ ਸਾਬਿਤ ਕਰ ਦਿੱਤਾ ਜਾਂਦਾ ਹੈ ਤਾਂ ਬੀ ਡੀ ਪੀ ਓ ਵੱਲੋਂ ਪੰਚਾਇਤ ਬਣਾ ਦਿੱਤੀ ਜਾਵੇਗੀ।

ਇਸ ਸੰਬੰਧੀ ਸ਼ੰਭੂ ਬਲਾਕ ਦੇ ਬੀ ਡੀ ਪੀ ਓ ਜਤਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨਾਂ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ। ਉਹਨਾਂ ਕਿਹਾ ਕਿ ਪਿੰਚ ਤੇ ਸਰਪੰਚ ਵਿੱਚ ਆਪਸ ਦੇ ਕੁਝ ਮਤਭੇਦ ਹਨ ਜਿਸ ਨੂੰ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਪੰਚਾਇਤ ਦਾ ਆਪਸੀ ਅਤੇ ਸਰਕਾਰ ਦਾ ਕੰਮ ਹੈ ਇਸ ਵਿੱਚ ਕਿਸੇ ਕਿਸਮ ਦਾ ਕੋਈ ਦਬਾਓ ਜਾਂ ਦਖਲਅੰਦਾਜੀ ਨਹੀਂ ਹੁੰਦੀ।

Continue Reading

Trending