Connect with us

International

ਭਾਰਤੀ ਵਿਦਿਆਰਥਣ ਦੀ ਮੌਤ ਤੇ ਹੱਸਣ ਵਾਲਾ ਪੁਲੀਸ ਅਧਿਕਾਰੀ ਬਰਖ਼ਾਸਤ

Published

on

 

ਨਿਊਯਾਰਕ, 18 ਜੁਲਾਈ (ਸ.ਬ.) ਅਮਰੀਕਾ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਸੰਵੇਦਨਸ਼ੀਲ ਟਿੱਪਣੀ ਕਰਨ ਅਤੇ ਹੱਸਣ ਵਾਲੇ ਪੁਲੀਸ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਵਿਦਿਆਰਥਣ ਜ੍ਹਾਨਵੀ ਕੰਡੁਲਾ ਨੂੰ ਸੜਕ ਪਾਰ ਕਰਨ ਮੌਕੇ ਪੁਲੀਸ ਦੀ ਕਾਰ ਨੇ ਟੱਕਰ ਮਾਰ ਦਿੱਤੀ ਸੀ। ਉਸ ਦਾ ਕਾਰ ਚਾਲਕ ਕੇਵਿਨ ਡੇਵ ਨਾਂ ਦਾ ਪੁਲੀਸ ਅਧਿਕਾਰੀ ਕਿਸੇ ਕੇਸ ਦੀ ਜਾਂਚ ਲਈ ਤੇਜ਼ੀ ਨਾਲ ਜਾ ਰਿਹਾ ਸੀ। ਟੱਕਰ ਤੋਂ ਬਾਅਦ ਜ੍ਹਾਨਵੀ 100 ਫੁੱਟ ਦੁਰ ਜਾ ਡਿੱਗੀ ਸੀ।

ਸਿਆਟਲ ਪੁਲੀਸ ਵਿਭਾਗ ਵੱਲੋਂ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਟੱਕਰ ਮਾਰਨ ਤੋਂ ਬਾਅਦ ਪੁਲੀਸ ਅਧਿਕਾਰੀ ਨੇ ਅਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ ਅਤੇ ਚਾਰ ਸਕਿੰਟ ਤੱਕ ਹੱਸਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਦੇ ਇਸ ਰਵੱਈਏ ਨੇ ਪੂਰੇ ਪੁਲੀਸ ਵਿਭਾਗ ਅਤੇ ਪੇਸ਼ੇ ਨੂੰ ਸ਼ਰਮਸਾਰ ਕੀਤਾ ਹੈ। ਰਾਹ ਨੇ ਕਿਹਾ ਇਸ ਅਧਿਕਾਰੀ ਨੂੰ ਪੁਲੀਸ ਬਲ ਵਿਚ ਬਣੇ ਰਹਿਣ ਨਾ ਵਿਭਾਗ ਲਈ ਅਪਮਾਨਜਨਕ ਹੋਵੇਗਾ ਇਸ ਲਈ ਉਸਨੂੰ ਬਰਖ਼ਾਸਤ ਕੀਤਾ ਜਾਂਦਾ ਹੈ।

Continue Reading

International

ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ

Published

on

By

 

ਗਾਬਾ, 18 ਦਸੰਬਰ (ਸ.ਬ.) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ ਵਿੱਚ ਖੇਡਿਆ ਗਿਆ ਬਾਰਡਰ ਗਾਵਸਕਰ ਟਰਾਫ਼ੀ ਦਾ ਤੀਜਾ ਟੈਸਟ ਡਰਾਅ ਹੋ ਗਿਆ ਹੈ। ਇਹ ਮੈਚ ਮੀਂਹ ਕਾਰਨ ਪ੍ਰਭਾਵਤ ਹੋਇਆ। ਭਾਰਤ ਨੇ ਜਿੱਤ ਲਈ 275 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਬਿਨਾਂ ਕਿਸੇ ਨੁਕਸਾਨ ਦੇ ਅੱਠ ਦੌੜਾਂ ਬਣਾ ਲਈਆਂ ਸਨ ਜਦੋਂ ਖ਼ਰਾਬ ਰੋਸ਼ਨੀ ਅਤੇ ਮੀਂਹ ਕਾਰਨ ਖੇਡ ਰੋਕ ਦਿਤੀ ਗਈ। ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਚਾਰ-ਚਾਰ ਦੌੜਾਂ ਬਣਾ ਕੇ ਕ੍ਰੀਜ਼ ਤੇ ਸਨ। ਹਾਲਾਂਕਿ ਚਾਹ ਦੇ ਸਮੇਂ ਤੋਂ ਬਾਅਦ ਮੀਂਹ ਪੈ ਗਿਆ। ਅਜਿਹੇ ਵਿੱਚ ਦਿਨ ਦੀ ਖੇਡ ਖ਼ਤਮ ਹੋ ਗਈ ਅਤੇ ਮੈਚ ਦਾ ਨਤੀਜਾ ਡਰਾਅ ਰਿਹਾ। 3 ਮੈਚਾਂ ਤੋਂ ਬਾਅਦ ਹੁਣ ਲੜੀ 1-1 ਨਾਲ ਬਰਾਬਰ ਹੈ।

Continue Reading

International

19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ

Published

on

By

 

ਨਿਊਜਰਸੀ, 18 ਦਸੰਬਰ (ਸ.ਬ.) ਭਾਰਤੀ-ਅਮਰੀਕੀ ਕੈਟਲਿਨ ਸੈਂਡਰਾ ਨੀਲ ਨੂੰ ਮਿਸ ਇੰਡੀਆ ਯੂਐਸਏ 2024 ਦਾ ਤਾਜ ਪਹਿਨਾਇਆ ਗਿਆ ਹੈ। ਕੈਟਲਿਨ ਚੇਨਈ ਵਿਚ ਪੈਦਾ ਹੋਈ ਭਾਰਤੀ ਮੂਲ ਦੀ ਇਕ ਅਮਰੀਕੀ ਕਿਸ਼ੋਰ ਹੈ। ਨਿਊਜਰਸੀ ਵਿਚ ਮਿਸ ਇੰਡੀਆ ਯੂਐਸਏ 2024 ਦਾ ਆਯੋਜਨ ਕੀਤਾ ਗਿਆ। ਕੈਟਲਿਨ ਪਿਛਲੇ 14 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਉਹ ਵੈਬ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਹ ਮਾਡਲ ਵੀ ਹੈ ਅਤੇ ਐਕਟਿੰਗ ਵੀ ਕਰਦੀ ਹੈ।

ਕੈਟਲਿਨ ਸੈਂਡਰਾ ਨੀਲ 19 ਸਾਲ ਦੀ ਹੈ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਵਿਦਿਆਰਥਣ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕੈਟਲਿਨ ਨੇ ਕਿਹਾ ਕਿ ਉਹ ਪਣੇ ਭਾਈਚਾਰੇ ਤੇ ਸਕਾਰਾਤਮਕ ਪ੍ਰਭਾਵ ਪਾਉਣਾ ਚਾਹੁੰਦੀ ਹੈ ਅਤੇ ਮਹਿਲਾ ਸਸ਼ਕਤੀਕਰਨ ਅਤੇ ਸਾਖਰਤਾ ਤੇ ਵੀ ਧਿਆਨ ਦੇਣਾ ਚਾਹੁੰਦੀ ਹੈ।

ਇੰਡੀਆ ਫ਼ੈਸਟੀਵਲ ਕਮੇਟੀ ਦੁਆਰਾ ਕਰਵਾਏ ਗਏ ਮੁਕਾਬਲੇ ਵਿਚ ਇਲੀਨੋਇਸ ਦੀ ਸੰਸਕ੍ਰਿਤੀ ਸ਼ਰਮਾ ਨੂੰ ਮਿਸਿਜ਼ ਇੰਡੀਆ ਯੂਐਸਏ ਅਤੇ ਵਾਸ਼ਿੰਗਟਨ ਦੀ ਅਰਸ਼ਿਤਾ ਕਠਪਾਲੀਆ ਨੇ ਮਿਸ ਟੀਨ ਇੰਡੀਆ ਯੂਐਸਏ ਦਾ ਖ਼ਿਤਾਬ ਜਿੱਤਿਆ। ਰਿਜੁਲ ਮੈਨੀ (ਮਿਸ ਇੰਡੀਆ ਯੂ.ਐਸ.ਏ. 2023) ਅਤੇ ਸਨੇਹਾ ਨੰਬਰਬਾਰ (ਮਿਸਿਜ਼ ਇੰਡੀਆ ਯੂ.ਐਸ.ਏ. 2023) ਨੇ ਕੈਟਲਿਨ ਸੈਂਡਰਾ ਨੀਲ ਅਤੇ ਸੰਸਕ੍ਰਿਤੀ ਸ਼ਰਮਾ ਨੂੰ ਤਾਜ ਪਹਿਨਾਇਆ।

ਇਲੀਨੋਇਸ ਦੀ ਨਿਰਾਲੀ ਦੇਸੀਆ ਅਤੇ ਨਿਊਜਰਸੀ ਦੀ ਮਾਨਿਨੀ ਪਟੇਲ ਨੂੰ ਮਿਸ ਇੰਡੀਆ ਯੂਐਸਏ ਮੁਕਾਬਲੇ ਵਿਚ ਪਹਿਲੀ ਰਨਰ ਅੱਪ ਅਤੇ ਸੈਕਿੰਡ ਰਨਰ ਅੱਪ ਐਲਾਨਿਆ ਗਿਆ। ਵਰਜੀਨੀਆ ਤੋਂ ਸਪਨਾ ਮਿਸ਼ਰਾ ਅਤੇ ਕਨੈਕਟੀਕਟ ਤੋਂ ਚਿਨਮਯ ਅਯਾਚਿਤ ਨੂੰ ਮਿਸਿਜ਼ ਇੰਡੀਆ ਯੂਐਸਏ ਮੁਕਾਬਲੇ ਵਿਚ ਪਹਿਲਾ ਅਤੇ ਦੂਜਾ ਰਨਰ-ਅੱਪ ਬਣਾਇਆ ਗਿਆ ਸੀ । ਪ੍ਰਤੀਯੋਗਿਤਾ ਦੇ ਤਿੰਨ ਵਰਗਾਂ ਵਿਚ 25 ਰਾਜਾਂ ਦੇ 47 ਪ੍ਰਤੀਯੋਗੀਆਂ ਨੇ ਭਾਗ ਲਿਆ।

Continue Reading

International

ਰੂਸ ਦੇ ਨਿਊਕਲੀਅਰ ਚੀਫ਼ ਦੀ ਧਮਾਕੇ ਵਿੱਚ ਮੌਤ

Published

on

By

 

 

ਮਾਸਕੋ, 17 ਦਸੰਬਰ (ਸ.ਬ.) ਰੂਸ ਦੇ ਪਰਮਾਣੂ, ਜੈਵਿਕ ਅਤੇ ਰਸਾਇਣਕ ਰੱਖਿਆ ਬਲਾਂ ਦੇ ਮੁਖੀ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ ਅੱਜ ਸਵੇਰੇ ਇੱਥੇ ਰਿਹਾਇਸ਼ੀ ਅਪਾਰਟਮੈਂਟ ਬਲਾਕ ਨੇੜੇ ਵਿਸਫੋਟਕ ਯੰਤਰ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਰੂਸ ਦੀ ਜਾਂਚ ਕਮੇਟੀ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦਸਿਆ ਕਿ ਧਮਾਕੇ ਵਿਚ ਕਿਰਿਲੋਵ ਦੇ ਸਹਾਇਕ ਦੀ ਵੀ ਮੌਤ ਹੋ ਗਈ। ਇਹ ਧਮਾਕਾ ਸਕੂਟਰ ਵਿਚ ਰੱਖੇ ਵਿਸਫੋਟਕ ਯੰਤਰ ਕਾਰਨ ਹੋਇਆ। ਕਮੇਟੀ ਦੀ ਬੁਲਾਰਾ ਸਵੇਤਲਾਨਾ ਪੈਟਰੇਂਕੋ ਨੇ ਕਿਹਾ ਕਿ ਰੂਸੀ ਜਾਂਚ ਅਧਿਕਾਰੀਆਂ ਨੇ ਦੋਵਾਂ ਵਿਅਕਤੀਆਂ ਦੀ ਮੌਤ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।

ਪੇਟਰੇਂਕੋ ਨੇ ਇਕ ਬਿਆਨ ਵਿਚ ਕਿਹਾ ਕਿ ਜਾਂਚਕਾਰ, ਫੋਰੈਂਸਿਕ ਮਾਹਰ ਅਤੇ ਸੰਚਾਲਨ ਸੇਵਾਵਾਂ ਘਟਨਾ ਸਥਾਨ ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਅਪਰਾਧ ਦੇ ਆਲੇ ਦੁਆਲੇ ਦੇ ਸਾਰੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਅਤੇ ਖੋਜ ਕਾਰਜ ਚੱਲ ਰਹੇ ਹਨ।

 

Continue Reading

Latest News

Trending