Connect with us

International

ਯੂਨਾਈਟਿਡ ਕਿੰਗਡਮ ਦੇ ਲੀਡਸ ਸ਼ਹਿਰ ਵਿੱਚ ਪ੍ਰਦਸ਼ਨਕਾਰੀਆਂ ਵੱਲੋਂ ਦੰਗੇ, ਅੱਗਜ਼ਨੀ

Published

on

 

ਲੀਡਜ਼, 19 ਜੁਲਾਈ (ਸ.ਬ.) ਯੂਨਾਈਟਿਡ ਕਿੰਗਡਮ ਦੇ ਲੀਡਜ਼ ਸ਼ਹਿਰ ਵਿੱਚ ਬੀਤੀ ਰਾਤ ਭਾਰੀ ਦੰਗੇ ਹੋਏ। ਸ਼ਹਿਰ ਦੇ ਮੱਧ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਕੀਤਾ। ਇਨ੍ਹਾਂ ਲੋਕਾਂ ਨੇ ਇਕ ਬੱਸ ਨੂੰ ਅੱਗ ਲਗਾ ਦਿੱਤੀ। ਪੁਲੀਸ ਦੀਆਂ ਗੱਡੀਆਂ ਤੇ ਵੀ ਹਮਲਾ ਕੀਤਾ ਗਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਘਟਨਾ ਦੀ ਵੀਡੀਓ ਵਿੱਚ ਦੰਗਾਕਾਰੀਆਂ ਦੀ ਭੀੜ ਵਿੱਚ ਬੱਚੇ ਵੀ ਦੇਖੇ ਜਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਪੁਲੀਸ ਦੀ ਕਾਰ ਤੇ ਹਮਲਾ ਕਰ ਰਹੇ ਹਨ। ਭੀੜ ਪੁਲੀਸ ਵੈਨ ਨੂੰ ਪਲਟਦੀ ਨਜ਼ਰ ਆ ਰਹੀ ਹੈ ਪਰ ਇਸ ਤੋਂ ਪਹਿਲਾਂ ਇਸ ਦੀਆਂ ਖਿੜਕੀਆਂ ਤੋੜੀਆਂ ਜਾ ਰਹੀਆਂ ਹਨ। ਇਸ ਦੌਰਾਨ ਇਕ ਵਿਅਕਤੀ ਬੱਸ ਨੂੰ ਅੱਗ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ ਜਦਕਿ ਕੁਝ ਲੋਕ ਕੂੜਾ ਸੁੱਟ ਰਹੇ ਹਨ। ਕੁਝ ਲੋਕ ਇਕ ਵੱਡਾ ਫਰੀਜ਼ਰ ਲਿਆ ਕੇ ਸੜਕ ਤੇ ਲੱਗੀ ਅੱਗ ਵਿੱਚ ਸੁੱਟ ਰਹੇ ਹਨ। ਇਨ੍ਹਾਂ ਦੰਗਿਆਂ ਕਾਰਨ ਕਈ ਸੜਕਾਂ ਨੂੰ ਜਾਮ ਕਰ ਦਿੱਤਾ ਗਿਆ। ਲੋਕਾਂ ਨੂੰ ਇਸ ਖੇਤਰ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਜਦੋਂ ਤੱਕ ਕਿ ਸਥਿਤੀ ਤੇ ਕਾਬੂ ਨਹੀਂ ਪਾਇਆ ਜਾਂਦਾ ਹੈ। ਉਹ ਸਥਿਤੀ ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ। ਹੈਰਹਿਲਜ਼ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਹੈ।

ਲੀਡਜ਼ ਸ਼ਹਿਰ ਵਿੱਚ ਅਚਾਨਕ ਭੜਕ ਉੱਠੇ ਇਨ੍ਹਾਂ ਦੰਗਿਆਂ ਤੇ 26 ਸਾਲਾ ਰੀਸਾ ਨੇ ਦੱਸਿਆ ਕਿ ਦੰਗਾਕਾਰੀ ਪੁਲੀਸ ਵੈਨ ਤੇ ਵੀ ਹਮਲਾ ਕਰ ਰਹੇ ਸਨ। ਉਹ ਪੁਲੀਸ ਵੈਨ ਤੇ ਪੱਥਰਾਂ ਤੋਂ ਲੈ ਕੇ ਪੀਣ ਵਾਲੇ ਪਦਾਰਥਾਂ ਅਤੇ ਕੂੜਾ ਤੱਕ ਜੋ ਵੀ ਲੱਭ ਸਕਦੇ ਹਨ, ਸੁੱਟ ਰਹੇ ਹਨ। ਰੀਸਾ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਦੰਗਾਕਾਰੀਆਂ ਨੇ ਇਕ ਬੱਸ ਨੂੰ ਘੇਰ ਲਿਆ। ਬੱਸ ਚਾਲਕ ਨੇ ਬੱਸ ਨੂੰ ਉਥੋਂ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਅਜਿਹਾ ਨਾ ਕਰ ਸਕਿਆ ਤਾਂ ਉਹ ਬੱਸ ਨੂੰ ਉਥੇ ਹੀ ਛੱਡ ਕੇ ਆਪਣੀ ਜਾਨ ਬਚਾਉਣ ਲਈ ਭੱਜ ਗਿਆ। ਗਿਪਟਨ ਅਤੇ ਹਾਰਹਿਲਸ ਦੀ ਕੌਂਸਲਰ ਸਲਮਾ ਆਰਿਫ ਨੇ ਸਥਾਨਕ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਸਥਾਨਕ ਚਾਈਲਡ ਕੇਅਰ ਏਜੰਸੀ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਕੇ ਬਾਲ ਸੰਭਾਲ ਘਰ ਵਿੱਚ ਰੱਖਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਬਾਲ ਸੰਭਾਲ ਘਰਾਂ ਵਿੱਚ ਰੱਖਿਆ ਗਿਆ ਹੈ। ਦਰਅਸਲ ਜੇਕਰ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਦੇਖ-ਰੇਖ ਵਿੱਚ ਬੱਚੇ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ, ਤਾਂ ਅਜਿਹੇ ਬੱਚਿਆਂ ਨੂੰ ਬਾਲ ਸੰਭਾਲ ਘਰਾਂ ਵਿਚ ਰੱਖਿਆ ਜਾਂਦਾ ਹੈ। ਇਸ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ।

Continue Reading

International

ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੇ ਬਿਨਾਂ ਪੁਲਾੜ ਤੋਂ ਪਰਤਿਆ ਸਟਾਰਲਾਈਨਰ

Published

on

By

 

 

ਹਿਊਸਟਨ, 7 ਸਤੰਬਰ (ਸ.ਬ.) ਬੋਇੰਗ ਦਾ ਸਟਾਰਲਾਈਨਰ ਪੁਲਾੜ ਯਾਨ ਬੀਤੇ ਦਿਨ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਤੋਂ ਬਿਨਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਤੇ ਵਾਪਸ ਪਰਤ ਆਇਆ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਉਡਾਣ ਭਰਨ ਤੋਂ ਛੇ ਘੰਟੇ ਬਾਅਦ, ਸਟਾਰਲਾਈਨਰ ਨਿਊ ਮੈਕਸੀਕੋ ਵਿੱਚ ਵ੍ਹਾਈਟ ਸੈਂਡਜ਼ ਮਿਜ਼ਾਈਲ ਰੇਂਜ ਤੇ ਉਤਰ ਆਇਆ ਹੈ।

ਜ਼ਿਕਰਯੋਗ ਹੈ ਕਿ ਨਾਸਾ ਨੇ ਲੰਮੇ ਇੰਤਜ਼ਾਰ ਤੋਂ ਬਾਅਦ ਸੁਨੀਤਾ ਵਿਲੀਅਮਜ਼ ਅਤੇ ਕੈਪਟਨ ਵਿਲਮੋਰ ਦੀ ਅਗਵਾਈ ਵਿਚ ਸਟਾਰਲਾਈਨਰ ਯਾਨ ਨੂੰ ਜੂਨ ਵਿਚ ਪੁਲਾੜ ਲਈ ਰਵਾਨਾ ਕੀਤਾ ਸੀ। ਇਸ ਪੁਲਾੜ ਯਾਨ ਨੇ ਇਕ ਹਫ਼ਤੇ ਬਾਅਦ ਜੂਨ ਵਿਚ ਹੀ ਧਰਤੀ ਤੇ ਵਾਪਸ ਪਰਤ ਆਉਣਾ ਸੀ। ਪਰ ਪੁਲਾੜ ਯਾਨ ਦੇ ਥਰਸਟਰ ਵਿੱਚ ਸਮੱਸਿਆ ਆਉਣ ਅਤੇ ਹੀਲੀਅਮ ਲੀਕ ਵਰਗੀਆਂ ਸਮੱਸਿਆਵਾਂ ਦੇ ਕਾਰਨ ਇਹ ਦੋਵੇਂ ਯਾਤਰੀ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਪੁਲਾੜ ਵਿੱਚ ਹੀ ਫਸੇ ਹੋਏ ਹਨ।

ਹਾਲਾਂਕਿ, ਪੁਲਾੜ ਯਾਨ ਦੇ ਥਰਸਟਰ ਅਤੇ ਹੀਲੀਅਮ ਲੀਕ ਹੋਣ ਨਾਲ ਸਮੱਸਿਆਵਾਂ ਦੇ ਕਾਰਨ, ਇਹ ਪੁਲਾੜ ਯਾਤਰੀਆਂ ਨੂੰ ਧਰਤੀ ਤੇ ਵਾਪਸ ਲਿਆਉਣ ਵਿੱਚ ਅਸਫਲ ਰਿਹਾ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋ ਪਾਇਲਟ ਹੁਣ ਅਗਲੇ ਸਾਲ ਤੱਕ ਆਈਐਸਐਸ ਤੇ ਰਹਿਣਗੇ।

ਸਟਾਰਲਾਈਨਰ ਦੇ ਸਪੇਸ ਸਟੇਸ਼ਨ ਤੋਂ ਰਵਾਨਾ ਹੋਣ ਦੇ ਬਾਅਦ ਸੁਨੀਤਾ ਵਿਲੀਅਮਸ ਨੇ ਰੇਡਿਓ ਸੰਦੇਸ਼ ਵਿਚ ਕਿਹਾ ਕਿ ਯਾਨ ਆਪਣੇ ਘਰ ਜਾ ਰਿਹਾ ਹੈ।

ਨਾਸਾ ਨੇ ਕਿਹਾ ਸੀ ਕਿ ਸਟਾਰਲਾਈਨਰ ਤੋਂ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣਾ ਬਹੁਤ ਜੋਖਮ ਭਰਿਆ ਹੈ। ਇਸ ਲਈ, ਇਹ ਪੂਰੀ ਤਰ੍ਹਾਂ ਆਟੋਮੇਟਿਡ ਵਾਹਨ ਖਾਲੀ ਸੀਟ, ਸਟੇਸ਼ਨ ਤੇ ਮੌਜੂਦ ਕੁਝ ਪੁਰਾਣੇ ਉਪਕਰਣ ਅਤੇ ਪੁਲਾੜ ਵਿਚ ਪਹਿਨੇ ਹੋਏ ਨੀਲੇ ਸਪੇਸ ਸੂਟ ਦੇ ਨਾਲ ਧਰਤੀ ਤੇ ਵਾਪਸ ਆ ਗਿਆ ਹੈ। ਹੁਣ ਸਪੇਸਐਕਸ ਪੁਲਾੜ ਯਾਨ ਅਗਲੇ ਸਾਲ ਫਰਵਰੀ ਵਿਚ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਏਗਾ।

ਪੁਲਾੜ ਯਾਤਰੀ ਅਤੇ ਸੇਵਾਮੁਕਤ ਨੇਵੀ ਕੈਪਟਨ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਆਪਣੇ ਆਪ ਨੂੰ ਪੁਲਾੜ ਵਿੱਚ ਵਿਅਸਤ ਰੱਖ ਰਹੇ ਹਨ ਅਤੇ ਰੱਖ-ਰਖਾਅ ਦੇ ਕੰਮ ਅਤੇ ਪ੍ਰਯੋਗਾਂ ਵਿੱਚ ਮਦਦ ਕਰ ਰਹੇ ਹਨ। ਉਹ ਹੁਣ ਸਪੇਸ ਸਟੇਸ਼ਨ ਤੇ ਸਵਾਰ ਸੱਤ ਹੋਰ ਯਾਤਰੀਆਂ ਨਾਲ ਕੰਮ ਕਰ ਰਹੇ ਹਨ।

Continue Reading

International

ਚੀਨ ਦੇ ਹੈਨਾਨ ਵਿੱਚ ਚੱਕਰਵਾਤ ਕਾਰਨ 2 ਵਿਅਕਤੀਆਂ ਦੀ ਮੌਤ, 92 ਜ਼ਖਮੀ

Published

on

By

 

 

ਹੈਨਾਨ, 7 ਸਤੰਬਰ (ਸ.ਬ.) ਚੀਨ ਦੇ ਹੈਨਾਨ ਸੂਬੇ ਵਿੱਚ ਸ਼ਕਤੀਸ਼ਾਲੀ ਚੱਕਰਵਾਤ ਯਾਗੀ ਨਾਲ ਟਕਰਾਉਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 92 ਹੋਰ ਜ਼ਖਮੀ ਹੋ ਗਏ, ਇਹ ਜਾਣਕਾਰੀ ਅਧਿਕਾਰੀਆਂ ਨੇ ਅੱਜ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤ ਨੇ ਭਾਰੀ ਮੀਂਹ ਅਤੇ ਹਵਾਵਾਂ ਕਾਰਨ 8,00,000 ਤੋਂ ਵੱਧ ਘਰਾਂ ਨੂੰ ਬਿਜਲੀ ਸਪਲਾਈ ਵਿੱਚ ਰੁਕਾਵਟਾਂ ਪਈਆਂ।

ਚੱਕਰਵਾਤੀ ਤੂਫਾਨ ਯਾਗੀ ਅੱਜ ਟੋਂਕਿਨ ਦੀ ਖਾੜੀ ਦੇ ਉੱਪਰ ਉੱਤਰੀ ਵੀਅਤਨਾਮ ਵੱਲ ਵਧ ਰਿਹਾ ਹੈ। ਵੀਅਤਨਾਮੀ ਅਧਿਕਾਰੀਆਂ ਨੇ ਯਾਗੀ ਨੂੰ ਪਿਛਲੇ ਦਹਾਕੇ ਵਿੱਚ ਇਸ ਖੇਤਰ ਵਿੱਚ ਆਉਣ ਵਾਲੇ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿੱਚੋਂ ਇਕ ਦੱਸਿਆ। ਚੀਨ ਦੇ ਰਾਸ਼ਟਰੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਯਾਗੀ ਪਤਝੜ ਵਿੱਚ ਚੀਨ ਵਿੱਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ।

 

Continue Reading

International

ਸੜਕ ਤੋਂ ਮਿਲੀ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼

Published

on

By

 

ਨੋਇਡਾ, 5 ਸਤੰਬਰ (ਸ.ਬ.) ਗ੍ਰੇਟਰ ਨੋਇਡਾ ਵਿਚ ਅੱਜ ਸੜਕ ਤੇ ਇਕ ਵਿਅਕਤੀ ਦੀ ਲਾਸ਼ ਲਹੂ-ਲੁਹਾਣ ਹਾਲਤ ਵਿੱਚ ਮਿਲੀ। ਪੁਲੀਸ ਨੂੰ ਸ਼ੱਕ ਹੈ ਕਿ ਕਤਲ ਮਗਰੋਂ ਲਾਸ਼ ਇੱਥੇ ਸੁੱਟ ਦਿੱਤੀ ਗਈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਹਿਰਦੇਸ਼ ਕਠੇੜੀਆ ਨੇ ਦੱਸਿਆ ਕਿ ਅੱਜ ਸਵੇਰੇ ਸੂਰਜਪੁਰ ਥਾਣੇ ਵਿਚ 130 ਮੀਟਰ ਰੋਡ ਤੇ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ।

ਉਨ੍ਹਾਂ ਨੇ ਦੱਸਿਆ ਕਿ ਮੌਕੇ ਤੇ ਪਹੁੰਚੀ ਪੁਲੀਸ ਨੂੰ ਜਾਂਚ ਵਿੱਚ ਲਾਸ਼ ਤੇ ਸੱਟ ਦੇ ਕਈ ਨਿਸ਼ਾਨ ਮਿਲੇ ਹਨ। ਗਲੇ ਤੇ ਵੀ ਸੱਟ ਦੇ ਨਿਸ਼ਾਨ ਹਨ। ਕਠੇੜੀਆ ਨੇ ਦੱਸਿਆ ਕਿ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਰਾਂ ਅਤੇ ਕੁੱਤਿਆਂ ਦੀ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਅਤੇ ਆਲੇ-ਦੁਆਲੇ ਦੇ ਲੋਕਾਂ ਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ।

Continue Reading

Latest News

Trending