Connect with us

National

ਦਿੱਲੀ ਦੇ ਉੱਪ ਰਾਜਪਾਲ ਵੱਲੋਂ ਕੇਜਰੀਵਾਲ ਤੇ ਜੇਲ੍ਹ ਵਿੱਚ ਜਾਣਬੁੱਝ ਕੇ ਘੱਟ ਕੈਲੋਰੀ ਲੈਣ ਦਾ ਇਲਜ਼ਾਮ

Published

on

 

 

ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਰਿਪੋਰਟ ਮੰਗੀ

ਨਵੀਂ ਦਿੱਲੀ, 20 ਜੁਲਾਈ (ਸ.ਬ.) ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦੋਸ਼ ਲਗਾਇਆ ਹੈ ਕਿ ਨਿਆਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਣਬੁੱਝ ਕੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨਹੀਂ ਲੈ ਰਹੇ ਹਨ। ਉਪ ਰਾਜਪਾਲ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਲਿਖੀ ਚਿੱਠੀ ਵਿੱਚ ਕੇਜਰੀਵਾਲ ਦੀ ਸਿਹਤ ਦੀ ਸਥਿਤੀ ਬਾਰੇ ਜੇਲ੍ਹ ਸੁਪਰਡੈਂਟ ਤੋਂ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵਲੋਂ ਜਾਣਬੁੱਝ ਕੇ ਘੱਟ ਕੈਲੋਰੀ ਲਏ ਜਾਣ ਦੇ ਕਈ ਉਦਾਹਰਣ ਹਨ, ਜਦੋਂ ਕਿ ਉਨ੍ਹਾਂ ਦਾ ਘਰ ਦਾ ਖਾਣਾ ਪੂਰੀ ਮਾਤਰਾ ਵਿੱਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਤੇ ਆਪ ਸਰਕਾਰ ਨੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਪ ਰਾਜਪਾਲ ਦਫ਼ਤਰ ਨੇ ਕਿਹਾ ਕਿ ਸਕਸੈਨਾ ਨੇ ਜੇਲ੍ਹ ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਉਹ ਮੁੱਖ ਮੰਤਰੀ ਨੂੰ ਤੈਅ ਭੋਜਨ ਤੋਂ ਇਲਾਵਾ ਦਵਾਈ ਅਤੇ ਇੰਸੁਲਿਨ ਦੀ ਤੈਅ ਖ਼ੁਰਾਕ ਲੈਣ ਦੀ ਸਲਾਹ ਦੇ ਸਕਦੇ ਹਨ, ਕਿਉਂਕਿ ਕੇਜਰੀਵਾਲ ਟਾਈਪ-2 ਸ਼ੂਗਰ ਨਾਲ ਪੀੜਤ ਹਨ। ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਉਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਜੇਲ੍ਹ ਵਿੱਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਸਥਾਈ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਕਰਨ ਦਾ ਦੋਸ਼ ਲਗਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਆਪ ਮੁਖੀ ਦਾ ਭਾਰ ਘੱਟ ਹੋ ਗਿਆ ਅਤੇ ਉਨ੍ਹਾਂ ਦੇ ਸ਼ੂਗਰ ਘੱਟ ਗਈ ਹੈ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕੇਜਰੀਵਾਲ ਕੋਮਾ ਵਿੱਚ ਵੀ ਜਾ ਸਕਦੇ ਹਨ ਅਤੇ ਉਨ੍ਹਾਂ ਦੇ ਦਿਮਾਗ ਨੂੰ ਵੀ ਨੁਕਸਾਨ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਸ਼ੂਗਰ ਦਾ ਪੱਧਰ ਇਕ ਰਾਤ ਵਿੱਚ 5 ਵਾਰ 50 ਮਿਲੀਗ੍ਰਾਮ/ਡੀਐਲ ਤੱਕ ਡਿੱਗ ਗਿਆ ਸੀ। ਉਪ ਰਾਜਪਾਲ ਵਲੋਂ ਮੁੱਖ ਸਕੱਤਰ ਨੂੰ ਲਿਖੀ ਚਿੱਠੀ ਅਨੁਸਾਰ, ਭੋਜਨ ਨਿਗਰਾਨੀ ਚਾਰਟ ਤੋਂ ਪਤਾ ਲੱਗਾ ਹੈ ਕਿ 6 ਜੂਨ ਤੋਂ 13 ਜੁਲਾਈ ਦਰਮਿਆਨ ਮੁੱਖ ਮੰਤਰੀ ਨੇ ਦਿਨ ਵਿੱਚ ਤਿੰਨ ਵਾਰ ਭੋਜਨ ਲਈ ਤੈਅ ਪੂਰੀ ਖ਼ੁਰਾਕ ਦਾ ਸੇਵਨ ਨਹੀਂ ਕੀਤਾ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਰਿਪੋਰਟ ਵਿੱਚ ਭਾਰ ਵਿੱਚ ਕਮੀ ਦਾ ਵੀ ਸੰਕੇਤ ਮਿਲਦਾ ਹੈ। ਪਹਿਲੀ ਨਜ਼ਰ, ਇਸ ਦਾ ਕਾਰਨ ਘੱਟ ਕੈਲੋਰੀ ਸੇਵਨ ਪ੍ਰਤੀਤ ਹੁੰਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ 18 ਜੂਨ ਨੂੰ ਉਨ੍ਹਾਂ ਨੂੰ ਇੰਸੁਲਿਨ ਨਹੀਂ ਦਿੱਤਾ ਗਿਆ ਸੀ ਜਾਂ ਜੇਲ੍ਹ ਅਧਿਕਾਰੀਆਂ ਨੇ ਰਿਪੋਰਟ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਸੀ।

Continue Reading

National

ਮੰਦਰ ਵਿੱਚ ਆਤਿਸ਼ਬਾਜ਼ੀ ਦੌਰਾਨ ਹੋਏ ਧਮਾਕੇ ਕਾਰਨ 150 ਵਿਅਕਤੀ ਜ਼ਖਮੀ

Published

on

By

 

 

ਕੇਰਲ, 29 ਅਕਤੂਬਰ (ਸ.ਬ.) ਕੇਰਲ ਦੇ ਕਾਸਾਰਗੋਡ ਵਿੱਚ ਬੀਤੀ ਰਾਤ ਕਰੀਬ 12:30 ਵਜੇ ਮੰਦਰ ਵਿੱਚ ਆਤਿਸ਼ਬਾਜ਼ੀ ਦੌਰਾਨ ਧਮਾਕਾ ਹੋਇਆ। ਇਸ ਵਿੱਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਾਸਾਰਗੋਡ ਪੁਲੀਸ ਨੇ ਦੱਸਿਆ ਕਿ 8 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1500 ਲੋਕ ਸਲਾਨਾ ਕਾਲੀਆਤਮ ਤਿਉਹਾਰ ਲਈ ਮੰਦਰ ਵਿੱਚ ਇਕੱਠੇ ਹੋਏ ਸਨ। ਇੱਥੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ, ਜਿਸ ਕਾਰਨ ਚੰਗਿਆੜੀਆਂ ਪਟਾਕਿਆਂ ਦੇ ਸਟੋਰੇਜ ਏਰੀਏ ਤੱਕ ਪਹੁੰਚ ਗਈਆਂ, ਜਿੱਥੇ ਅੱਗ ਨੇ ਧਮਾਕਾ ਕਰ ਦਿੱਤਾ।

ਇਸ ਸਟੋਰੇਜ਼ ਏਰੀਏ ਵਿੱਚ 25 ਹਜ਼ਾਰ ਰੁਪਏ ਦੇ ਪਟਾਕੇ ਰੱਖੇ ਗਏ ਸਨ। ਪੁਲੀਸ ਨੇ ਹਾਦਸੇ ਸਬੰਧੀ ਮੰਦਰ ਕਮੇਟੀ ਦੇ ਦੋ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਦਰ ਕਮੇਟੀ ਨੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦਾ ਲਾਇਸੈਂਸ ਵੀ ਨਹੀਂ ਲਿਆ ਸੀ।

ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਤਿੰਨ ਗੰਭੀਰ ਲੋਕਾਂ ਨੂੰ ਪਰਿਆਰਾਮ ਮੈਡੀਕਲ ਕਾਲਜ ਅਤੇ ਕਈਆਂ ਨੂੰ ਮੈਂਗਲੋਰ, ਕੂਨੂਰ ਅਤੇ ਕਾਸਰਗੋਡ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਕਾਸਾਰਗੋਡ ਜ਼ਿਲ੍ਹਾ ਪੁਲੀਸ ਮੁਖੀ, ਕਲੈਕਟਰ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ।

 

Continue Reading

National

ਗਾਜ਼ੀਆਬਾਦ ਦੀ ਜਿਲ੍ਹਾ ਜੱਜ ਅਦਾਲਤ ਵਿੱਚ ਜੱਜ ਅਤੇ ਵਕੀਲਾਂ ਵਿਚਾਲੇ ਝੜਪ, ਕੁਰਸੀਆਂ ਸੁੱਟੀਆਂ

Published

on

By

 

ਗਾਜ਼ੀਆਬਾਦ, 29 ਅਕਤੂਬਰ (ਸ.ਬ.) ਗਾਜ਼ੀਆਬਾਦ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਅੱਜ ਸੁਣਵਾਈ ਦੌਰਾਨ ਹੰਗਾਮਾ ਹੋ ਗਿਆ। ਜੱਜ ਅਤੇ ਵਕੀਲਾਂ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਵਕੀਲਾਂ ਨੇ ਹੰਗਾਮਾ ਕਰ ਦਿੱਤਾ। ਜੱਜ ਤੇ ਕੁਰਸੀਆਂ ਸੁੱਟੀਆਂ ਗਈਆਂ। ਜੱਜ ਨੇ ਪੁਲੀਸ ਨੂੰ ਬੁਲਾਇਆ।

ਪੁਲੀਸ ਨੇ ਵਕੀਲਾਂ ਤੇ ਲਾਠੀਚਾਰਜ ਕਰਕੇ ਉਨ੍ਹਾਂ ਭਜਾਇਆ। ਇਸ ਤੋਂ ਨਾਰਾਜ਼ ਵਕੀਲਾਂ ਨੇ ਅਦਾਲਤ ਦੀ ਪੁਲੀਸ ਚੌਕੀ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਚੌਕੀ ਨੂੰ ਅੱਗ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਵਕੀਲ ਅਦਾਲਤ ਦੇ ਬਾਹਰ ਹੜਤਾਲ ਤੇ ਬੈਠ ਗਏ। ਜੱਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੁਰਵਿਵਹਾਰ ਦੇ ਖਿਲਾਫ ਜੱਜਾਂ ਨੇ ਵੀ ਆਪਣਾ ਕੰਮ ਬੰਦ ਕਰ ਦਿੱਤਾ ਹੈ।

ਸਾਰਾ ਮਾਮਲਾ ਜ਼ਿਲ੍ਹਾ ਜੱਜ ਅਦਾਲਤ ਦਾ ਹੈ। ਇੱਥੇ ਇੱਕ ਵਿਅਕਤੀ ਦੀ ਜ਼ਮਾਨਤ ਸਬੰਧੀ ਸੁਣਵਾਈ ਚੱਲ ਰਹੀ ਸੀ। ਪਹਿਲਾਂ ਤਾਂ ਬਹਿਸਬਾਜ਼ੀ ਹੋਈ। ਫਿਰ ਮਾਮਲਾ ਹੋਰ ਵਧ ਗਿਆ। ਇਸ ਨੂੰ ਲੈ ਕੇ ਜੱਜ ਅਤੇ ਵਕੀਲਾਂ ਵਿਚਕਾਰ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਜ਼ਿਲ੍ਹਾ ਜੱਜ ਨੇ ਪੁਲੀਸ ਅਤੇ ਪੀ.ਏ.ਸੀ. ਬੁਲਾਈ।

ਇਸ ਸਾਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਪੁਲੀਸ ਨੂੰ ਵਕੀਲਾਂ ਤੇ ਲਾਠੀਚਾਰਜ ਕਰਦੇ ਵੇਖਿਆ। ਇੱਕ ਪੁਲੀਸ ਮੁਲਾਜ਼ਮ ਕੁਰਸੀ ਚੁੱਕਦਾ ਵੀ ਨਜ਼ਰ ਆ ਰਿਹਾ ਹੈ। ਵਕੀਲਾਂ ਦਾ ਦੋਸ਼ ਹੈ ਕਿ ਜ਼ਿਲ੍ਹਾ ਜੱਜ ਨੇ ਅਦਾਲਤ ਦੇ ਕਮਰੇ ਵਿੱਚ ਚਾਰੋਂ ਪਾਸਿਓਂ ਦਰਵਾਜ਼ੇ ਬੰਦ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਵਿੱਚ ਕਈ ਜ਼ਖ਼ਮੀ ਵੀ ਹੋਏ ਹਨ।

 

Continue Reading

National

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ

Published

on

By

 

ਨਵੀਂ ਦਿੱਲੀ, 29 ਅਕਤੂਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀਆਂ 40 ਥਾਵਾਂ ਤੇ ਆਯੋਜਿਤ ਰੋਜ਼ਗਾਰ ਮੇਲੇ ਵਿੱਚ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਰੁਜ਼ਗਾਰ ਮੇਲਾ ਹੈ।

ਮੇਲਾ ਅਕਤੂਬਰ 2022 ਵਿੱਚ ਸ਼ੁਰੂ ਹੋਇਆ ਸੀ। ਹੁਣ ਤੱਕ 13 ਮੇਲਿਆਂ ਵਿੱਚ 8.50 ਲੱਖ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ 12 ਫਰਵਰੀ 2024 ਨੂੰ ਆਖਰੀ ਰੋਜ਼ਗਾਰ ਮੇਲਾ ਲਗਾਇਆ ਗਿਆ ਸੀ, ਜਿਸ ਵਿੱਚ 1 ਲੱਖ ਤੋਂ ਵੱਧ ਲੋਕਾਂ ਨੂੰ ਜੁਆਇਨਿੰਗ ਲੈਟਰ ਵੰਡੇ ਗਏ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਨੌਕਰੀ ਪੱਤਰ ਲੈਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਨਤਾ ਦੇ ਸੇਵਕ ਹੋ, ਸ਼ਾਸਕ ਨਹੀਂ। ਇਸ ਲਈ ਗਰੀਬਾਂ ਅਤੇ ਪਛੜਿਆਂ ਦੀ ਸੇਵਾ ਕਰੋ। ਕਿਉਂਕਿ ਅਗਲੇ 25 ਸਾਲਾਂ ਵਿੱਚ ਹੀ ਤੁਸੀਂ ਇੱਕ ਵਿਕਸਤ ਭਾਰਤ ਬਣਾਓਗੇ। ਅਸੀਂ ਦੇਸ਼ ਵਿੱਚ ਨਵੀਂ ਤਕਨੀਕ ਅਤੇ ਨਵਾਂ ਵਿਦੇਸ਼ੀ ਨਿਵੇਸ਼ ਲਿਆਉਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ। ਮੇਕ ਇਨ ਇੰਡੀਆ ਮੁਹਿੰਮ ਅਤੇ ਪੀ.ਐਲ.ਆਈ. ਸਕੀਮ ਨੇ ਮਿਲ ਕੇ ਰੁਜ਼ਗਾਰ ਪੈਦਾ ਕਰਨ ਦੀ ਰਫ਼ਤਾਰ ਨੂੰ ਕਈ ਗੁਣਾ ਵਧਾ ਦਿੱਤਾ ਹੈ। ਹਰ ਖੇਤਰ ਦੇ ਉਦਯੋਗਾਂ ਨੂੰ ਹੁਲਾਰਾ ਮਿਲ ਰਿਹਾ ਹੈ। ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋ ਰਹੇ ਹਨ।

Continue Reading

Latest News

Trending