Connect with us

Mohali

ਸਾਹਿਬਜਾਦਾ ਅਜੀਤ ਸਿੰਘ ਫੁੱਟਬਾਲ ਕੱਪ ਦੌਰਾਨ ਪ੍ਰੀ ਕਵਾਟਰ ਫਾਈਨਲ ਮੁਕਾਬਲਿਆਂ ਤੋਂ ਬਾਅਦ ਅੱਠ ਟੀਮਾਂ ਮੈਦਾਨ ਵਿੱਚ

Published

on

 

ਐਸ ਏ ਐਸ ਨਗਰ, 20 ਜੁਲਾਈ (ਸ.ਬ.) ਜਿਲ੍ਹਾ ਪੁਲੀਸ ਵਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਦੇ ਤਹਿਤ ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਦੇ ਫੁੱਟਬਾਲ ਮੈਦਾਨ ਵਿੱਚ ਕਰਵਾਏ ਜਾ ਰਹੇ ਪਹਿਲੇ ਸਾਹਿਬਜਾਦਾ ਅਜੀਤ ਸਿੰਘ ਫੁੱਟਬਾਲ ਕੱਪ ਤਹਿਤ ਪ੍ਰੀ ਕਵਾਟਰ ਫਾਈਨ ਮੁਕਾਬਲਿਆਂ ਤੋਂ ਬਾਅਦ ਹੁਣ ਅੱਠ ਟੀਮਾਂ ਮੈਦਾਨ ਵਿੱਚ ਰਹਿ ਗਈਆਂ ਹਨ ਜਿਹਲਾਂ ਵਿਚਾਲੇ ਕੁਆਟਰ ਫਾਈਨ ਮੁਕਾਬਲੇ ਕਰਵਾਏ ਜਾਣਗੇ।

ਕੱਪ ਦਾ ਪ੍ਰਬੰਧ ਸੰਭਾਲ ਰਹੇ ਡੀ ਐਸ ਪੀ ਸਿਟੀ 2 ਸz. ਹਰਮਿਸਰਨ ਸਿੰਘ ਬੱਲ ਨੇ ਦੱਸਿਆ ਕਿ ਪ੍ਰੀ ਕੁਆਟਰ ਮੁਕਾਬਲਿਆਂ ਦੌਰਾਨ ਸੈਕਟਰ 68 ਦੀ ਟੀਮ ਨੇ ਮੌਲੀ ਬੈਦਵਾਨ ਨੂੰ 4-1 ਨਾਲ, ਤਿਊੜ ਦੀ ਟੀਮ ਨੇ ਖਿਜਰਾਬਾਦ ਦੀ ਟੀਮ ਨੂੰ 4-1 ਨਾਲ, ਕੁਰਾਲੀ ਦੀ ਟੀਮ ਨੇ ਬਰੋਲੀ ਨੂੰ 3-2 ਨਾਲ, ਸੈਕਟਰ 66 ਦੀ ਟੀਮ ਨੇ ਜੀਰਕਪੁਰ ਦੀ ਟੀਮ ਨੂੰ 4-0 ਨਾਲ, ਕੁੱਬਾਹੇੜੀ ਦੀ ਟੀਮ ਨੇ ਲੁਬਾਨਗੜ੍ਹ ਦੀ ਟੀਮ ਨੂੰ 3-1 ਨਾਲ, ਗੋਸਲਾਂ ਦੀ ਟੀਮ ਨੈ ਸੈਕਟਰ 79 ਦੀ ਟੀਮ ਲੂੰ 5-1 ਨਾਲ, ਫੇਜ਼ 6 ਦੀ ਟੀਮ ਨੇ ਸ਼ਾਹੀ ਮਾਜਰਾ ਦੀ ਟੀਮ ਨੂੰ5-3 ਨਾਲ ਅਤੇ ਨਯਾਗਾਉਂ ਦੀ ਟੀਮ ਨੇ ਚਨਾਲੋਂ ਦੀ ਟੀਮ ਨੂੰ 3-3 ਦੇ ਮੁਕਾਬਲੇ ਤੋਂ ਬਾਅਦ ਪੈਨਲਟੀ ਸ਼ੂਟ ਆਉਟ ਦੌਰਾਨ ਹਰਾਇਆ।

ਉਹਨਾਂ ਦੱਸਿਆ ਕਿ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਡਾ ਸੰਦੀਪ ਕੁਮਾਰ ਗਰਗ ਦੀ ਅਗਵਾਈ ਹੇਠ ਨਸ਼ਾ ਛੱਡੋ ਪੰਜਾਬ ਮੁਹਿੰਮ ਤਹਿਤ ਕਰਵਾਏ ਗਏ ਇਸ ਫੁੱਟਬਾਲ ਕੱਪ ਵਾਸਤੇ 100 ਟੀਮਾਂ ਰਜਿਸਟਰ ਹੋਈਆਂ ਸਨ ਜਿਹਨਾਂ ਦੇ ਚਾਰ ਵੱਖ ਵੱਖੋ ਪੂਲ ਖਰੜ, ਕੁਰਾਲੀ ਅਤੇ ਮੁੱਲਾਂਪੁਰ ਪੂਲ, ਜੀਰਕਪੁਰ ਡੇਰਾਬਸੀ ਅਤੇ ਲਾਲੜੂ ਪੂਲ, ਮੁਹਾਲੀ ਸਬ ਡਿਵੀਜਨ 1 ਅਤੇ ਮੁਹਾਲੀ ਸਬ ਡਿਵੀਜਨ 2 ਦੇ ਵੱਖ ਵੱਖ ਪੂਲ ਬਣਾਏ ਗਏ ਸਨ ਅਤੇ ਇਹਨਾਂ ਪੂਲਾਂ ਵਿੱਚ ਨਾਕਆਉਟ ਮੈਚਾਂ ਤੋਂ ਬਾਅਦ ਹਰ ਪੂਲ ਵਿੱਚੋਂ ਦੋ ਟੀਮਾਂ ਕੁਆਟਰ ਫਾਈਨਲ ਵਿੱਚ ਪਹੁੰਚਣੀ ਹਨ।

ਉਹਨਾਂ ਕਿਹਾ ਕਿ ਕੁਆਟਰ ਫਾਈਨਲ ਦੀਆਂ ਜੇਤੂ ਚਾਰ ਟੀਮਾਂ ਸੈਮੀਫਾਈਨਲ ਖੇਡਣਗੀਆਂ ਅਤੇ ਫਿਰ ਜੇਤੂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਫਾਈਨਲ ਮੁਕਾਬਲੇ ਦੀ ਜੇਤੂ ਟੀਮ ਨੂੰ 51 ਹਜਾਰ ਰੁਪਏ ਦਾ ਇਨਾਮ ਦਿਤਾ ਜਾਵੇਗਾ ਜਦੋਂਕਿ ਦੂਜੇ ਨੰਬਰ ਤੇ ਆਉੁਣ ਵਾਲੀ ਟੀਮ ਨੂੰ 31 ਹਜਾਰ ਅਤੇ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 21 ਹਜਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

Continue Reading

Mohali

ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਵਿੱਚ ਆਜ਼ਾਦੀ ਦਿਵਸ ਸਮਾਰੋਹ ਦਾ ਆਯੋਜਨ

Published

on

By

ਐਸ ਏ ਐਸ ਨਗਰ, 15 ਅਗਸਤ (ਸ.ਬ.) ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਵਿਖੇ ਦੇਸ਼ ਦਾ ਆਜਾਦੀ ਦਿਹਾੜਾ ਪੂਰੇ ਜੋਸ਼ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।

ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਝੰਡਾ ਲਹਿਰਾਉਣ ਤੋਂ ਬਾਅਦ ਸਾਰੇ ਹਾਜ਼ਰੀਨ ਵੱਲੋਂ ਸਤਿਕਾਰ ਅਤੇ ਮਾਣ ਨਾਲ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੌਰਾਨ ਕਾਲਜ ਦੇ ਚੇਅਰਮੈਨ ਸ੍ਰੀ ਸੁੰਦਰ ਲਾਲ ਅਗਰਵਾਲ, ਡਾਇਰੈਕਟਰ ਸ੍ਰੀ ਕਾਰਤਿਕ ਅਗਰਵਾਲ, ਮੁੱਖ ਮਹਿਮਾਨ ਐਡਵੋਕੇਟ ਰੁਚੀ ਸੇਖਰੀ, ਪ੍ਰਿੰਸੀਪਲ ਬਿਲਕਿਸ ਵਿਕਟਰ, ਰਤਨ ਨਰਸਿੰਗ ਕਾਲਜ, ਵਾਇਸ ਪ੍ਰਿੰਸੀਪਲ ਡਾ.ਮਨਦੀਪ ਕੌਰ ਰਤਨ ਐਜੂਕੇਸ਼ਨ ਕਾਲਜ ਅਤੇ ਵਾਇਸ ਪ੍ਰਿੰਸੀਪਲ ਰੀਨਾ ਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਸਮਾਰੋਹ ਦੌਰਾਨ ਵੱਖ-ਵੱਖ ਸਮੈਸਟਰਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਸੰਬੰਧੀ ਭਾਸ਼ਣ, ਕਵਿਤਾਵਾਂ, ਗੀਤ ਅਤੇ ਨਾਚ ਪੇਸ਼ ਕੀਤੇ ਗਏ। ਨੈਨਾ, ਨਿਤਿਕਾ ਸ਼ਰਮਾ, ਤੁਸ਼ਾਲੀ, ਏ.ਐਨ.ਐਮ ਰਿਆ, ਸ਼ਗੁਨ ਸ਼ਰਮਾ, ਗਰੀਮਾ, ਸੋਨਾਲੀ, ਅਰਸ਼ਦੀਪ, ਰੈਨੂੰ, ਰਾਸ਼ੀ ਸੈਣੀ, ਸ਼ਰਵਿਯਾ ਨੇ ਵੱਖ-ਵੱਖ ਪੇਸ਼ਕਾਰੀਆਂ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਸਮਾਗਮ ਦੌਰਾਨ ਦੇਸ਼ ਦੀ ਆਜ਼ਾਦੀ ਦੀ ਮਹੱਤਤਾ, ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਨੌਜਵਾਨ ਪੀੜ੍ਹੀ ਦੀਆਂ ਜ਼ਿੰਮੇਵਾਰੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਆਜ਼ਾਦੀ ਸਿਰਫ਼ ਇੱਕ ਅਧਿਕਾਰ ਹੀ ਨਹੀਂ, ਸਗੋਂ ਇਸ ਦੀ ਰੱਖਿਆ ਕਰਨਾ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।

ਸਮਾਰੋਹ ਦੇ ਅੰਤ ਵਿੱਚ ਸਨਮਾਨ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਰੰਗੋਲੀ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾ ਸਥਾਨ ਯਸ਼ਿਕਾ ਅਤੇ ਗਰੁੱਪ ਨੇ ਹਾਸਲ ਕੀਤਾ, ਜਦਕਿ ਦੂਜਾ ਸਥਾਨ ਸ਼ਗੁਨ ਅਤੇ ਗਰੁੱਪ ਨੇ ਪ੍ਰਾਪਤ ਕੀਤਾ। ਪ੍ਰੋਗਰਾਮ ਦੀ ਮੇਜ਼ਬਾਨੀ ਸੋਮਿਲ ਅਤੇ ਯਸ਼ਪ੍ਰੀਤ ਜਾਗਤਾ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ।

Continue Reading

Mohali

ਪੌਦੇ ਲਗਾ ਕੇ ਮਨਾਇਆ ਆਜ਼ਾਦੀ ਦਿਹਾੜਾ

Published

on

By

ਐਸ ਏ ਐਸ ਨਗਰ, 15 ਅਗਸਤ (ਸ.ਬ.) ਹੈਲਪਏਜ ਵੈਲਫੇਅਰ ਸੋਸਾਇਟੀ (ਰਜਿ.) ਮੁਹਾਲੀ ਵੱਲੋਂ ਪੌਦੇ ਲਗਾ ਕੇ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਵੇਕ ਹਾਈ ਸਕੂਲ ਸੈਕਟਰ 70 ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਸਾਬਕਾ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ (ਜੋ ਸੁਸਾਇਟੀ ਦੇ ਮੈਂਬਰ ਵੀ ਹਨ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਪ੍ਰੋਗਰਾਮ ਦੀ ਅਗਵਾਈ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਚੌਹਾਨ ਨੇ ਦੱਸਿਆ ਕਿ ਦੇਸ਼ ਦੀ ਵੰਡ ਵੇਲੇ ਜਨਮੇ ਰਣਜੀਤ ਸਿੰਘ ਅਤੇ ਪ੍ਰੇਮ ਕੁਮਾਰ ਚੰਦ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਅਤੇ ਸਾਬਕਾ ਸਟੇਟ ਮਹਿਲਾ ਕਮਿਸ਼ਨ ਪਰਮਿੰਦਰ ਕੌਰ ਛੀਨਾ, ਪੰਜਾਬ ਸਟੇਟ ਕਾਂਗਰਸ ਕਮੇਟੀ ਦੀ ਸਕੱਤਰ ਚਰਨਜੀਤ ਕੌਰ, ਅਮਰਜੀਤ ਕੌਰ, ਦਲਵੀਰ ਕੌਰ ਚੌਹਾਨ, ਮਧੂ ਕੌਂਸਲ ਨੇ ਵੀ ਆਪਣੀ ਹਾਜ਼ਰੀ ਲਗਵਾਈ।

ਸਟੇਜ ਦੀ ਸੇਵਾ ਹੈਲਪਏਜ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਬਲਰਾਜ ਸਿੰਘ ਨੇ ਨਿਭਾਈ। ਇਸ ਮੌਕੇ ਗੋਪਾਲ ਕ੍ਰਿਸ਼ਨ ਸ਼ਰਮਾ, ਮਹੇਸ਼ ਕੁਮਾਰ ਐਸ ਡੀ ਓ, ਗਗਨਦੀਪ ਸਿੰਘ ਗੈਰੀ (ਸਟਾਰ ਅਸਟੇਟ), ਰਾਜੀਵ ਸੂਦ, ਨਰਿੰਦਰ ਗੰਭੀਰ, ਰਣਜੀਤ ਸਿੰਘ, ਪੀ ਕੇ ਚਾਂਦ, ਤੇਜਿੰਦਰ ਸਿੰਘ ਸ਼ੇਰਗਿਲ, ਜਗਜੀਤ ਸਿੰਘ ਆਡਿਟ ਅਫਸਰ, ਰਾਮ ਅਸੀਸ, ਦਿਆਲ, ਸੰਦੀਪ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ।

Continue Reading

Mohali

ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਦੇਸ਼ਭਗਤੀ ਦੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ 80ਵਾਂ ਆਜ਼ਾਦੀ ਦਿਹਾੜਾ

Published

on

By

ਐਸ ਏ ਐਸ ਨਗਰ, 15 ਅਗਸਤ (ਸ.ਬ.) ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਕੋਰਟ ਕੰਪਲੈਕਸ, ਐਸ. ਏ. ਐਸ. ਨਗਰ ਵਿਖੇ ਆਜ਼ਾਦੀ ਦਿਹਾੜਾ ਦੇਸ਼ਭਗਤੀ ਦੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਸ੍ਰੀ ਅਤੁਲ ਕਸਾਨਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ. ਏ.ਐਸ. ਨਗਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ।

ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਨਿਆਂਇਕ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਾਰਿਆਂ ਨੂੰ ਉਨ੍ਹਾਂ ਦੇ ਸੁਪਨਿਆਂ ਅਨੁਸਾਰ ਇੱਕ ਨਿਆਂਪੂਰਨ, ਸਮਾਨਤਾ-ਅਧਾਰਿਤ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।

ਸਮਾਗਮ ਦੌਰਾਨ ਸਰਕਾਰੀ ਹਾਈ ਸਕੂਲ, ਲਾਂਡਰਾਂ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਅਤੇ ਰਾਸ਼ਟਰ ਗਾਇਨ ਪੇਸ਼ ਕੀਤਾ ਗਿਆ।

Continue Reading

Latest News

Trending