Connect with us

National

84 ਸਿੱਖ ਕਤਲੇਆਮ ਦੇ 437 ਪੀੜਤਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ

Published

on

 

ਨਵੀਂ ਦਿੱਲੀ, 20 ਜੁਲਾਈ (ਸ.ਬ.) ਕੇਂਦਰ ਸਰਕਾਰ ਵਲੋਂ ਨਵੰਬਰ 1984 ਦੌਰਾਨ ਦੇਸ਼ ਵਿੱਚ ਸਿੱਖ ਕਤਲੇਆਮ ਪੀੜਿਤਾਂ ਦੇ 437 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਫਾਰਮ ਭਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮੋਦੀ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ 437 ਪ੍ਰਭਾਵਿਤ ਪਰਿਵਾਰਾਂ ਵਿੱਚੋਂ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇਗੀ।

ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਕਿਹਾ ਕਿ ਪਿੱਛੇ ਜਿਹੇ ਉਪ ਰਾਜਪਾਲ ਨੇ ਇਨ੍ਹਾਂ ਪਰਿਵਾਰਾਂ ਵਿਚੋਂ ਹਰੇਕ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਵਾਨਗੀ ਦਿਤੀ ਸੀ। ਉਹਨਾ ਕਿਹਾ ਕਿ ਕੈਂਪ ਦੌਰਾਨ ਪੀੜਤ ਪਰਿਵਾਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਫਾਰਮ ਉਨ੍ਹਾਂ ਦੇ ਇਲਾਕੇ ਦੇ ਐਸ.ਡੀ.ਐਮ ਦਫ਼ਤਰ ਵਿੱਚ ਜਮ੍ਹਾ ਕਰਵਾਏ ਜਾਣ। ਨਿਯੁਕਤੀ ਪੱਤਰ ਵੀ ਐਸਡੀਐਮ ਦਫ਼ਤਰ ਤੋਂ ਹੀ ਜਾਰੀ ਕੀਤੇ ਜਾਣਗੇ।

Continue Reading

National

23ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਪਿਓ-ਪੁੱਤ ਦੀ ਮੌਤ

Published

on

By

ਗ੍ਰੇਟਰ ਨੋਇਡਾ, 30 ਅਕਤੂਬਰ (ਸ.ਬ.) ਬਿਸਰਖ ਕੋਤਵਾਲੀ ਖੇਤਰ ਦੀ ਮਹਾਗੁਨ ਮਾਈਵੁੱਡਜ਼ ਸੁਸਾਇਟੀ ਵਿੱਚ ਅੱਜ ਤੜਕੇ ਕਰੀਬ 4:20 ਵਜੇ ਟਾਵਰ-23 ਦੀ 23ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਪਿਤਾ ਰਣਦੀਪ ਪਾਤਰਾ (40) ਅਤੇ ਉਨ੍ਹਾਂ ਦੇ 11 ਸਾਲਾ ਪੁੱਤਰ ਆਰਵ ਦੀ ਮੌਤ ਹੋ ਗਈ। ਮ੍ਰਿਤਕ ਰਣਦੀਪ ਪਾਤਰਾ ਦਿੱਲੀ ਸਥਿਤ ਕੇਂਦਰੀ ਸਕੱਤਰੇਤ ਵਿੱਚ ਸੈਕਸ਼ਨ ਅਫ਼ਸਰ ਦੇ ਅਹੁਦੇ ਤੇ ਤਾਇਨਾਤ ਸਨ।

ਪੁਲੀਸ ਮੁਤਾਬਕ ਰਣਦੀਪ, ਉਨ੍ਹਾਂ ਦਾ ਪੁੱਤਰ ਆਰਵ ਅਤੇ ਪਤਨੀ ਤਿੰਨੇ ਟਾਵਰ-23 ਵਿੱਚ ਰਹਿੰਦੇ ਸਨ। ਪਰਿਵਾਰ ਅੱਜ ਸਵੇਰੇ ਖਾਟੂ ਸ਼ਿਆਮ ਜਾਣ ਦੀ ਤਿਆਰੀ ਕਰ ਰਿਹਾ ਸੀ। ਪੂਜਾ ਲਈ ਰਣਦੀਪ ਅਤੇ ਆਰਵ ਬਾਲਕਨੀ ਵਿੱਚ ਪੌੜੀ ਲਗਾ ਕੇ ਫੁੱਲ ਤੋੜ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਘਰ ਅੰਦਰ ਤਿਆਰ ਹੋ ਰਹੀ ਸੀ।

ਇਸੇ ਦੌਰਾਨ ਆਰਵ ਦਾ ਪੈਰ ਪੌੜੀ ਤੋਂ ਤਿਲਕ ਗਿਆ ਅਤੇ ਉਹ ਬਾਲਕਨੀ ਤੋਂ ਲਟਕ ਗਿਆ। ਪੁੱਤਰ ਨੂੰ ਬਚਾਉਣ ਲਈ ਪਿਤਾ ਰਣਦੀਪ ਤੁਰੰਤ ਦੌੜੇ, ਪਰ ਇਸ ਦੌਰਾਨ ਦੋਵੇਂ ਤਿਲਕ ਕੇ 23ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਪਏ। ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

112 ਤੇ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚੀ ਅਤੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਡਿਪਟੀ ਕਮਿਸ਼ਨਰ ਸੈਂਟਰਲ ਨੋਇਡਾ ਪ੍ਰਵੀਨ ਰੰਜਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 4:20 ਵਜੇ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਮਾਈਵੁੱਡਜ਼ ਸੁਸਾਇਟੀ ਵਿੱਚ ਦੋ ਵਿਅਕਤੀ ਉੱਚਾਈ ਤੋਂ ਡਿੱਗ ਗਏ ਹਨ। ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Continue Reading

National

ਸਬਜ਼ੀ ਮੰਡੀ ਵਿੱਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜੀਆਂ

Published

on

By

ਪਟਨਾ, 29 ਅਕਤੂਬਰ (ਸ.ਬ.) ਪਟਨਾ ਦੇ ਰਾਮਕ੍ਰਿਸ਼ਨ ਨਗਰ ਦੇ ਖੇਮਨੀਚਕ ਸਥਿਤ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ। ਸਵੇਰੇ ਤਿੰਨ ਵਜੇ ਤੋਂ ਬਾਅਦ ਅਚਾਨਕ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀ ਲਪੇਟ ਵਿੱਚ ਆ ਕੇ 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਵਿੱਚ ਸ਼ਿੰਗਾਰ (ਕਾਸਮੈਟਿਕਸ), ਮੋਬਾਈਲ ਰਿਪੇਅਰਿੰਗ ਅਤੇ ਹੋਰ ਕਾਰੋਬਾਰਾਂ ਨਾਲ ਜੁੜੀਆਂ ਦੁਕਾਨਾਂ ਸ਼ਾਮਲ ਹਨ। ਸੂਚਨਾ ਮਿਲਣ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ 10 ਤੋਂ 15 ਗੱਡੀਆਂ ਮੌਕੇ ਤੇ ਪਹੁੰਚੀਆਂ।

ਸਵੇਰ ਦੇ ਸਮੇਂ ਮੰਡੀ ਵਿੱਚ ਅੱਗ ਲੱਗਣ ਤੋਂ ਬਾਅਦ ਲਪਟਾਂ ਤੇਜ਼ੀ ਨਾਲ ਫੈਲਣ ਲੱਗੀਆਂ। ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਕਈ ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਦੁਕਾਨਦਾਰਾਂ ਨੇ ਆਪਣਾ ਸਾਮਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀ ਤੇਜ਼ੀ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਮੰਡੀ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਾਂ ਇੱਕੋ ਸਮੇਂ ਸੜਨ ਨਾਲ ਕਾਰੋਬਾਰੀਆਂ ਦੀ ਚਿੰਤਾ ਵਧ ਗਈ।

ਅੱਗ ਲੱਗਣ ਦੌਰਾਨ ਮੰਡੀ ਵਿੱਚ ਸਥਿਤ ਇੱਕ ਝੁੱਗੀਨੁਮਾ ਹੋਟਲ ਵਿੱਚ ਰੱਖੇ ਚਾਰ ਗੈਸ ਸਿਲੰਡਰਾਂ ਵਿੱਚ ਵੀ ਧਮਾਕਾ ਹੋਣ ਦੀ ਸੂਚਨਾ ਹੈ। ਇਸ ਨਾਲ ਮੌਕੇ ਤੇ ਸਥਿਤੀ ਹੋਰ ਵੀ ਭਿਆਨਕ ਹੋ ਗਈ। ਅੱਗ ਦੀ ਲਪੇਟ ਵਿੱਚ ਆ ਕੇ ਮੰਡੀ ਵਿੱਚ ਖੜ੍ਹੀਆਂ ਕਈ ਬਾਈਕ ਵੀ ਸੜ ਗਈਆਂ। ਇਸ ਘਟਨਾ ਵਿੱਚ ਸੜੀਆਂ ਦੁਕਾਨਾਂ ਅਤੇ ਵਾਹਨਾਂ ਦੀ ਗਿਣਤੀ ਅਤੇ ਨੁਕਸਾਨ ਦਾ ਅਸਲ ਅੰਦਾਜ਼ਾ ਅਜੇ ਲਗਾਇਆ ਜਾਣਾ ਬਾਕੀ ਹੈ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਫਾਇਰ ਮੁਲਾਜ਼ਮਾਂ ਨੇ ਅੱਗ ਨੂੰ ਆਸ-ਪਾਸ ਦੀਆਂ ਹੋਰ ਦੁਕਾਨਾਂ ਤੱਕ ਫੈਲਣ ਤੋਂ ਰੋਕਣ ਲਈ ਲਗਾਤਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਕਰੀਬ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ। ਹਾਲਾਂਕਿ, ਉਦੋਂ ਤੱਕ 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਅੱਗ ਬੁਝਣ ਤੋਂ ਬਾਅਦ ਪ੍ਰਭਾਵਿਤ ਦੁਕਾਨਦਾਰ ਆਪਣੀਆਂ ਦੁਕਾਨਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਿੱਚ ਲੱਗ ਗਏ।

ਮੰਡੀ ਵਿੱਚ ਇੱਕੋ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਦੁਕਾਨਾਂ ਸੜਨ ਨਾਲ ਕਾਰੋਬਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ। ਦੁਕਾਨਾਂ ਵਿੱਚ ਰੱਖਿਆ ਸਾਮਾਨ, ਕਾਰੋਬਾਰ ਨਾਲ ਜੁੜੀ ਸਮੱਗਰੀ ਅਤੇ ਹੋਰ ਜਾਇਦਾਦ ਅੱਗ ਵਿੱਚ ਸੜ ਕੇ ਸੁਆਹ ਹੋ ਗਈ। ਪ੍ਰਭਾਵਿਤ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਲਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਅੱਗ ਲੱਗਣ ਦੀ ਵਜ੍ਹਾ ਅਤੇ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਣਾ ਹੈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਅੱਗ ਕਿਵੇਂ ਲੱਗੀ ਅਤੇ ਇੰਨੀ ਤੇਜ਼ੀ ਨਾਲ ਮੰਡੀ ਦੀਆਂ ਦੁਕਾਨਾਂ ਤੱਕ ਕਿਵੇਂ ਫੈਲ ਗਈ। ਇਸ ਘਟਨਾ ਨੇ ਮੰਡੀ ਵਿੱਚ ਅੱਗ ਤੋਂ ਬਚਾਅ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

Continue Reading

National

ਚੱਕਰਵਾਤੀ ਤੂਫਾਨ ਅਰਨਬ ਕਾਰਨ 6 ਵਿਅਕਤੀਆਂ ਦੀ ਮੌਤ

Published

on

By

ਅਮਰਾਵਤੀ, 29 ਅਕਤੂਬਰ (ਸ.ਬ.) ਭਾਰਤ ਦੇ ਪੂਰਬੀ ਤੱਟ ਤੇ ਚੱਕਰਵਾਤੀ ਤੂਫਾਨ ਅਰਨਬ ਵੱਲੋਂ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਖੇਤਰ ਵਿੱਚ ਤਬਾਹੀ ਮਚਾਉਣ ਤੋਂ ਇੱਕ ਦਿਨ ਬਾਅਦ, ਅੱਜ ਭਾਰਤ ਦੇ ਪੂਰਬੀ ਤੱਟ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬਿਜਲੀ ਦੀ ਸਪਲਾਈ ਠੱਪ ਰਹੀ। ਮੀਡੀਆ ਰਿਪੋਰਟਾਂ ਵਿੱਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਮੌਤਾਂ ਦੀ ਗਿਣਤੀ ਨੌਂ ਦੱਸੀ ਹੈ, ਜੋ ਕਿ ਕਰੰਟ ਲੱਗਣ ਦੇ ਨਾਲ-ਨਾਲ ਰੁੱਖ ਅਤੇ ਮਕਾਨ ਡਿੱਗਣ ਕਾਰਨ ਹੋਈਆਂ ਹਨ।

ਆਂਧਰਾ ਪ੍ਰਦੇਸ਼ ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰਤ ਤੌਰ ਤੇ ਮ੍ਰਿਤਕਾਂ ਦੀ ਗਿਣਤੀ ਛੇ ਸੀ। ਭਾਰਤੀ ਮੌਸਮ ਵਿਭਾਗ ਵੱਲੋਂ ਅਤਿ ਗੰਭੀਰ ਚੱਕਰਵਾਤੀ ਤੂਫਾਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਚੱਕਰਵਾਤ ਅਰਨਬ ਜੋ ਕਿ ਇਸ ਦੇ ਪੈਮਾਨੇ ਤੇ ਤੀਜੀ ਸਭ ਤੋਂ ਉੱਚੀ ਸ਼੍ਰੇਣੀ ਹੈ ਬੁੱਧਵਾਰ ਤੜਕੇ ਆਂਧਰਾ ਪ੍ਰਦੇਸ਼ ਵਿੱਚ ਤੱਟ ਨਾਲ ਟਕਰਾਇਆ।

ਇੱਕ ਬਿਆਨ ਵਿੱਚ ਰਾਜ ਦੇ ਮੁੱਖ ਮੰਤਰੀ ਐਨ ਚੰਦਰਾਬਾਬੂ ਨਾਇਡੂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਚੱਕਰਵਾਤ ਨਾਲ ਘੱਟੋ-ਘੱਟ 15,000 ਬਿਜਲੀ ਦੇ ਖੰਭੇ ਨੁਕਸਾਨੇ ਗਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਨਾਸੀਮਾ ਅਤੇ ਪੱਛਮੀ ਗੋਦਾਵਰੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।

ਨਾਇਡੂ ਨੇ ਕਿਹਾ ਕਿ ਤਕਨਾਲੋਜੀ ਵਿੱਚ ਤਰੱਕੀ ਨੇ ਸਰਕਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦੀ ਪਛਾਣ ਕਰਨ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਉਣ ਦੇ ਯੋਗ ਬਣਾਇਆ। ਅਧਿਕਾਰੀਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਤੱਟ ਤੇ ਫਸਿਆ ਮਾਰਸ਼ਲ ਆਈਲੈਂਡ ਦੇ ਝੰਡੇ ਵਾਲਾ ਇੱਕ ਮਾਲਵਾਹਕ ਜਹਾਜ਼, ਜਿਸ ਵਿੱਚ 20 ਕਰੂ ਮੈਂਬਰ ਸਵਾਰ ਸਨ, ਸਮੁੰਦਰ ਵਿੱਚ ਉੱਠਦੀਆਂ ਉੱਚੀਆਂ ਲਹਿਰਾਂ ਕਾਰਨ ਵੀਰਵਾਰ ਨੂੰ ਵੀ ਫਸਿਆ ਰਿਹਾ।

ਚੱਕਰਵਾਤ ਦੇ ਆਉਣ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਸੂਬਿਆਂ ਵਿੱਚ 1,80,000 (1 ਲੱਖ 80 ਹਜ਼ਾਰ) ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਸੀ। ਕੁੱਝ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਕੁੱਝ ਰੇਲ ਤੇ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਅਰਨਬ ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਸੀ, ਜੋ ਕਿ ਉੱਠਣ ਵਾਲੇ ਤੂਫਾਨਾਂ ਲਈ ਇੱਕ ਮੁੱਖ ਖੇਤਰ ਹੈ ਜਿਸ ਨੇ ਭਾਰਤ ਦੇ ਪੂਰਬੀ ਤੱਟ ਤੇ ਭਿਆਨਕ ਤੂਫਾਨਾਂ ਨੂੰ ਜਨਮ ਦਿੱਤਾ ਹੈ।

Continue Reading

Latest News

Trending