Punjab
ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਬੁਢਲਾਡਾ, 22 ਜੁਲਾਈ (ਸ.ਬ.) ਨੇੜਲੇ ਪਿੰਡ ਫੁਲੂਵਾਲਾ ਡੋਗਰਾ ਵਿੱਚ ਘਰ ਬਾਹਰ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਂਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਉੱਚ ਅਧਿਕਾਰੀਆਂ ਅਤੇ ਥਾਣਾ ਪੁਲੀਸ ਪਾਰਟੀ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲਾਭ ਸਿੰਘ ਐਲਆਈਸੀ ਜਗਰਾਓਂ ਵਿੱਚ ਬਤੌਰ ਕੈਸ਼ੀਅਰ ਨੌਕਰੀ ਕਰਦਾ ਸੀ। 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ ਅਤੇ ਪਰਿਵਾਰਕ ਮੈਂਬਰ ਘਰ ਵਿੱਚ ਵਿਦਾਇਗੀ ਸਮਾਰੋਹ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਸਨ। ਰਾਤ ਸਮੇਂ ਲਾਭ ਸਿੰਘ ਜਦੋਂ ਘਰ ਦੇ ਬਾਹਰ ਸੁੱਤਾ ਪਿਆ ਸੀ ਤਾਂ ਕਿਸੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਦਾ ਪਤਾ ਲੱਗਣ ਤੇ ਐਸ.ਪੀ. ਮਨਮੋਹਨ ਸਿੰਘ, ਡੀ.ਐਸ.ਪੀ. ਮਨਜੀਤ ਸਿੰਘ, ਐਸ.ਐਚ.ਓ. ਭਗਵੰਤ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਮੌਕੇ ਤੇ ਪਹੁੰਚੇ ਹੋਏ ਸਨ ਅਤੇ ਜਾਂਚ ਸ਼ੁਰੂ ਕਰ ਦਿੱਤੀ।
Mohali
ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਐਸ ਏ ਐਸ ਨਗਰ, 10 ਮਾਰਚ (ਸ.ਬ.) ਹੈਲਪਏਜ ਵੈਲਫੇਅਰ ਸੋਸਾਇਟੀ ਵੱਲੋਂ ਸਪਾਅ ਹਸਪਤਾਲ ਸੈਕਟਰ 70 ਦੇ ਮੀਟਿੰਗ ਹਾਲ ਵਿਚ ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।
ਇਸ ਸੰਬੰਧੀ ਪਹਿਲਾਂ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਉਪਰੰਤ ਮਹਿਲਾ ਦਿਵਸ ਦਾ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਸੁਸਾਇਟੀ ਦੀ ਮੀਤ ਚੈਅਰਪਰਸਨ ਦਲਬੀਰ ਕੌਰ ਵੱਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਦਿੱਤੀ ਗਈ।
ਇਸ ਮੌਕੇ ਟ੍ਰਿਪਲ ਜੰਪ ਵਿੱਚ ਆਲ ਇੰਡੀਆ ਗੋਲਡਮੈਡਲਿਸਟ ਮਿਸ ਨਿਹਾਰਿਕਾ ਵਸ਼ਿਸ਼ਟ ਦਾ ਵਿਸ਼ੇਸ਼ ਸਨਮਾਨ ਕੀਤਾ ਦਿੱਤਾ ਗਿਆ। ਇਸ ਮੌਕੇ ਉਪਰੰਤ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸz.ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਸੰਸਥਾ ਦੇ ਚੈਅਰਮੈਨ ਡਾਕਟਰ ਭੁਪਿੰਦਰ ਸਿੰਘ ਵਲੋਂ ਹਾਜਿਰ ਮਹਿਲਾਵਾਂਨੂੰ ਵਧਾਈ ਦਿੱਤੀ ਗਈ। ਸਮਾਗਮ ਦੌਰਾਨ ਸ੍ਰੀ ਪ੍ਰਮੋਦ ਕੁਮਾਰ ਮਿੱਤਰਾ ਅਤੇ ਮਾਸਟਰ ਚਰਨ ਸਿੰਘ (ਦੋਵੇਂ ਕੌਂਸਲਰ), ਮਹਾਂਦੇਵ ਸਿੰਘ ਐਲ ਏ, ਪ੍ਰੇਮ ਚਾਂਦ, ਡਾ. ਸਰਵਪ੍ਰੀਤ ਸਿੰਘ ਆਹਲੂਵਾਲੀਆ, ਲਖਵਿੰਦਰ ਸਿੰਘ, ਰਾਮ ਕੁਮਾਰ ਵਸ਼ਿਸ਼ਟ, ਆਰ ਐਸ ਚਾਹਿਲ, ਹਰਸ਼ਰਨਜੀਤ ਸਿੰਘ, ਹਰਭਜਨ ਸਿੰਘ ਗਿੱਲ, ਜੀ ਕੇ ਸ਼ਰਮਾ, ਜਗਜੀਤ ਸਿੰਘ, ਐਸ ਐਸ ਗਿਲ, ਬੀ.ਐਸ. ਸੋਢੀ, ਗੁਰਿੰਦਰਪਾਲ ਸਿੰਘ ਬੈਂਸ, ਮਾਸਟਰ ਹਰਬੰਸ ਸਿੰਘ ਚੌਹਾਨ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਮੈਡਮ ਦਵਿੰਦਰ ਪਾਲ ਕੌਰ, ਜਸਵੀਰ ਕੌਰ, ਚਰਨ ਜੀਤ ਕੌਰ, ਮਲਕੀਤ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਰਾਜਿੰਦਰ ਗਿੱਲ, ਡਾ. ਇੰਦਰਦੀਪ ਤੁਲੀ, ਡਾ. ਹਰਮਨਪ੍ਰੀਤ ਕੌਰ, ਡਾ. ਜਸ਼ਨ ਪ੍ਰੀਤ ਕੌਰ, ਸਰਵਜੀਤ ਕੌਰ, ਮਨਜੀਤ ਕੌਰ, ਰੁਪਿੰਦਰ ਕੌਰ ਸੋਢੀ, ਐਡਵੋਕੇਟ ਮਾਇਆ ਗੁਪਤਾ, ਸ੍ਰੀ ਸੁਮੀਤ ਗੁਪਤਾ, ਪ੍ਰਿੰਸੀਪਲ ਰੈਨੂੰ ਚਾਂਦ, ਡਾ. ਸੁਰਿੰਦਰ ਕੌਰ, ਅਨੂਪਮ, ਮੋਨਿਕਾ, ਸੁਮਨ ਸ਼ਰਮਾ, ਸੁਨੀਤਾ ਮਿਤਰਾ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।
Mohali
ਮਹਿਲਾ ਦਿਵਸ ਮੌਕੇ ਫਰੈਸ਼ਰਜ਼ ਪਾਰਟੀ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 10 ਮਾਰਚ (ਸ.ਬ.) ਰਤਨ ਗਰੁੱਪ ਆਫ਼ ਕਾਲਜਿਜ਼ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰਾ ਸ਼੍ਰੀਮਤੀ ਐਂਕਰ ਅਤੇ ਲੇਖਕ ਸ਼੍ਰੀਮਤੀ ਸਤਿੰਦਰ ਸੱਤੀ ਮੁੱਖ ਮਹਿਮਾਨ ਸਨ ਜਦੋਂਕਿ ਫਿਲਮੀ ਅਦਾਕਾਰਾ ਸ਼੍ਰੀਮਤੀ ਤਾਨੀਆ ਅਤੇ ਸ਼੍ਰੀਮਤੀ ਰੂਪੀ ਗਿੱਲ, ਭਾਜਪਾ ਨੇਤਾ ਹਰਦੇਵ ਸਿੰਘ ਉੱਭਾ, ਰਬਾਬ ਸਟੂਡੀਓ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਸ਼ਰਮਾ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ,
ਮੁੱਖ ਮਹਿਮਾਨ ਸ਼੍ਰੀ ਮਤੀ ਸਤਿੰਦਰ ਸੱਤੀ ਨੇ ਮਹਿਲਾ ਸਸ਼ਕਤੀਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਕੁੜੀਆਂ ਸਾਡੀਆਂ ਅੰਤਰਰਾਸ਼ਟਰੀ ਸਰਹੱਦਾਂ ਦੀ ਦੇਖਭਾਲ ਕਰ ਰਹੀਆਂ ਹਨ ਅਤੇ ਸਾਰੇਖੇਤਰਾਂ ਵਿੱਚ ਤਰੱਕੀ ਕਰ ਰਹੀਆਂ ਹਨ। ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਤਾਨੀਆ ਅਤੇ ਸ਼੍ਰੀਮਤੀ ਰੂਪੀ ਗਿੱਲ ਨੇ ਕਿਹਾ ਕਿ ਹੁਣ ਔਰਤਾਂ ਦੀ ਤਰੱਕੀ ਵਿੱਚ ਕੋਈ ਰੁਕਾਵਟ ਨਹੀਂ ਹੈ ਅਤੇ ਉਹ ਲਗਾਤਾਰ ਅੱਗੇ ਵੱਧ ਰਹੀਆਂ ਹਨ।
ਇਸ ਮੌਕੇ ਰਤਨ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਸ਼੍ਰੀ ਸੁੰਦਰਲਾਲ ਅਗਰਵਾਲ ਅਤੇ ਸ਼੍ਰੀਮਤੀ ਸੰਗੀਤਾ ਅਗਰਵਾਲ, ਭਾਜਪਾ ਆਗੂ ਸz. ਹਰਦੇਵ ਸਿੰਘ ਉਭਾ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਨਰਸਿੰਗ ਅਤੇ ਪੈਰਾ ਮੈਡੀਕਲ ਵਿਦਿਆਰਥੀਆਂ ਦੁਆਰਾ ਇੱਕ ਜੀਵੰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸੱਭਿਆਚਾਰਕ ਗੀਤ, ਰਵਾਇਤੀ ਨਾਚ ਸ਼ਾਮਲ ਸਨ। ਭਾਰਤ ਦੇ ਅਮੀਰ ਸੱਭਿਆਚਾਰ ਦਾ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀਆਂ ਦੁਆਰਾ ਖਾਣੇ ਦੇਸਟਾਲ ਵੀ ਲਗਾਏ ਗਏ ਸਨ। ਇਸਦੇ ਨਾਲ ਹੀ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਅਤੇ ਲਿੰਗ ਸਮਾਨਤਾ ਬਾਰੇ ਭਾਸ਼ਣ ਦਿੱਤੇ ਗਏ। ਬੀ ਐਸ ਸੀ ਨਰਸਿੰਗ ਪਹਿਲੇ ਸਾਲ ਦੀ ਵਿਦਿਆਰਥਣ ਹਰਸ਼ਿਤਾ ਨੇਮਿਸ ਫਰੈਸ਼ਰ ਦੀ ਟਰਾਫੀ ਜਿੱਤੀ।
ਸ੍ਰੀ ਕਾਰਤਿਕ, ਡਾ. ਪ੍ਰੋਫੈਸਰ ਜੋਤੀ ਤਿਵਾੜੀ, ਸ਼੍ਰੀਮਤੀ ਹੀਰਾ ਮਨੀ, ਪ੍ਰੋਫੈਸਰ ਸ਼੍ਰੀਮਤੀ ਮਨਿੰਦਰ ਕੌਰ ਦੇ ਨਾਲ-ਨਾਲ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਸਨ।
Mohali
ਐਨ. ਐਸ. ਯੂ. ਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਵੱਲੋਂ ਨਸ਼ਾ ਰੋਕੂ ਮੁਹਿੰਮ ‘ਜਾਗੋ ਨੌਜਵਾਨੋ’ ਮੁਹਿੰਮ ਦੀ ਸ਼ੁਰੂਆਤ

ਐਸ ਏ ਐਸ ਨਗਰ, 10 ਮਾਰਚ (ਸ.ਬ.) ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਅਤੇ ਪਿੰਡ ਕੰਡਾਲਾ ਦੇ ਸਰਪੰਚ ਹਰਪ੍ਰੀਤ ਧਨੋਆ ਵੱਲੋਂ ਨਜਦੀਕੀ ਪਿੰਡ ਕੰਡਾਲਾ ਵਿਖੇ ਨੌਜਵਾਨਾਂ ਦੇ ਇਕੱਠ ਵਿੱਚ ‘ਜਾਗੋ ਨੌਜਵਾਨੋ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸz. ਸਿੱਧੂ ਨੇ ਕਿਹਾ ਕਿ ਨਸ਼ੇ ਦਾ ਘੁਣ ਸਾਡੀ ਜਵਾਨੀ ਨੂੰ ਖਾ ਰਿਹਾ ਹੈ। ਇਹ ਉਹ ਮਿੱਠਾ ਜ਼ਹਿਰ ਹੈ ਜੋ ਸਾਡੀਆਂ ਨਸਲਾਂ ਤਬਾਹ ਕਰਨ ਦਾ ਕੰਮ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਆਪਣੇ ਤਕੜੇ ਜੁਸੇ ਤੇ ਜ਼ਾਲਮਾਂ ਨਾਲ ਮੱਥਾ ਲਾਉਣ ਵਾਲਿਆਂ ਲਈ ਜਾਣਿਆ ਜਾਂਦਾ ਰਿਹਾ ਹੈ ਜਿਸ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪਿੰਡ ਕੰਡਾਲਾ ਤੋਂ ਆਰੰਭ ਕੀਤੀ ਗਈ ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਤਹਿਤ ਜੱਥੇਬੰਦੀ ਦੀਆਂ ਟੀਮਾਂ ਨੌਜਵਾਨਾਂ ਨੂੰ ਪਿੰਡ-ਪਿੰਡ ਜਾ ਕੇ ਨਸ਼ਿਆਂ ਪ੍ਰਤੀ ਜਾਗਰੂਕ ਕਰਨਗੀਆਂ ਅਤੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਜਿਸ ਵੀ ਤਰ੍ਹਾਂ ਦੀ ਮੱਦਦ ਦੀ ਲੋੜ ਹੋਵੇਗੀ ਉਹ ਦਿੱਤੀ ਜਾਵੇਗੀ।
-
International2 months ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
Mohali2 months ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ