Connect with us

Mohali

ਵੈਟਰਨਰੀ ਡਾਕਟਰਾਂ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਕਈ ਸਰਕਾਰੀ ਸਹੂਲਤਾਂ ਦਾ ਬਾਈਕਾਟ ਕਰਨ ਦਾ ਐਲਾਨ

Published

on

 

 

ਡਾਕਟਰਾਂ ਦੀਆਂ ਤਨਖ਼ਾਹਾਂ ਨਹੀਂ ਹੋਈਆਂ ਬਹਾਲ, ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫੈਸਲਾ

ਐਸ ਏ ਐਸ ਨਗਰ, 23 ਜੁਲਾਈ (ਸ.ਬ.) ਪੰਜਾਬ ਵੈਟਸ ਫਾਰ ਪੇ-ਪੈਰਿਟੀ ਦੀ ਸਾਂਝੀ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਆਪਣਾ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਵੈਟਰਨਰੀ ਡਾਕਟਰਾਂ ਦੀਆਂ ਤਨਖਾਹਾਂ ਬਹਾਲ ਨਹੀਂ ਕੀਤੀਆਂ ਗਈਆਂ ਹਨ ਅਤੇ ਸ਼ੁਰੂਆਤੀ ਦੌਰ ਵਿੱਚ ਨਵੇਂ ਭਰਤੀ ਹੋਏ ਡਾਕਟਰਾਂ ਦਾ ਤਨਖਾਹ ਸਕੇਲ ਬਹੁਤ ਘੱਟ ਰੱਖਿਆ ਜਾ ਰਿਹਾ ਹੈ, ਜਿਸ ਨਾਲ ਇਹ ਡਾਕਟਰ ਆਪਣੀ ਸੇਵਾ ਦੇ ਆਖਰੀ ਸਮੇਂ ਤੱਕ ਦੂਜੇ ਡਾਕਟਰਾਂ ਨਾਲੋਂ ਘੱਟ ਤਨਖਾਹ ਸਕੇਲ ਤੇ ਰਹਿਣਗੇ।

ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਡਾ: ਗੁਰਚਰਨ ਸਿੰਘ, ਡਾ. ਅਬਦੁਲ ਮਜੀਦ, ਡਾ: ਪੁਨੀਤ ਮਲਹੋਤਰਾ, ਡਾ: ਤੇਜਿੰਦਰ ਸਿੰਘ, ਡਾ: ਗੁਰਦੀਪ ਸਿੰਘ ਅਤੇ ਡਾ: ਹਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਨਾ ਸਿਰਫ਼ ਹਾਈਕੋਰਟ ਦੇ ਹੁਕਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਬਲਕਿ ਸਰਕਾਰ ਵੈਟਰਨਰੀ ਡਾਕਟਰਾਂ ਨੂੰ ਬਣਦਾ ਤਨਖ਼ਾਹ ਸਕੇਲ ਦੇਣ ਤੋਂ ਪਾਸਾ ਵੱਟ ਰਹੀ ਹੈ ਜਿਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਵੈਟਰਨਰੀ ਅਫਸਰਾਂ ਦੀ ਤਨਖਾਹ ਮੈਡੀਕਲ ਅਤੇ ਦੰਦਾਂ ਦੇ ਡਾਕਟਰਾਂ ਦੇ ਬਰਾਬਰ ਹੈ। ਪਰੰਤੂ ਪਿਛਲੀ ਕਾਂਗਰਸ ਸਰਕਾਰ ਵੇਲੇ ਇਸ ਨੂੰ ਘਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਇਸ ਗਲਤੀ ਨੂੰ ਸੁਧਾਰਿਆ ਨਹੀਂ ਗਿਆ। ਉਹਨਾਂ ਦੱਸਿਆ ਕਿ ਇਸ ਸੰਬੰਧੀ ਕਮੇਟੀ ਮੈਂਬਰ ਪਸ਼ੂ ਪਾਲਣ ਵਿਭਾਗ ਦੇ ਮੰਤਰੀਆਂ ਨਾਲ ਕਈ ਵਾਰ ਮੀਟਿੰਗ ਕਰ ਚੁੱਕੇ ਹਨ ਪਰੰਤੂ ਉਹਨਾਂ ਨੂੰ ਸਿਵਾਏ ਭਰੋਸੇ ਦੇ ਕੁੱਝ ਵੀ ਹਾਸਿਲ ਨਹੀਂ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਂਝੀ ਐਕਸ਼ਨ ਕਮੇਟੀ ਨੇ ਸਰਕਾਰੀ ਵਿਭਾਗ ਵੱਲੋਂ ਦਿੱਤੀਆਂ ਕਈ ਸਕੀਮਾਂ ਦਾ ਬਾਈਕਾਟ ਕੀਤਾ ਹੋਇਆ ਹੈ, ਜਿਸ ਵਿੱਚ ਵੈਟਰਨਰੀ ਅਧਿਕਾਰੀ ਹਿੱਸਾ ਨਹੀਂ ਲੈ ਰਹੇ ਅਤੇ ਉਹ ਕੰਮ ਨਹੀਂ ਕਰ ਰਹੇ।

ਉਹਨਾਂ ਕਿਹਾ ਕਿ ਐਮਰਜੈਂਸੀ ਅਤੇ ਓਪੀਡੀ ਸੇਵਾਵਾਂ ਨੂੰ ਬਰਕਰਾਰ ਰੱਖਿਆ ਗਿਆ ਹੈ ਤਾਂ ਜੋ ਪਸ਼ੂਆਂ ਦੀਆਂ ਸੇਵਾਵਾਂ ਵਿੱਚ ਕੋਈ ਕਮੀ ਨਾ ਆਵੇ। ਕਮੇਟੀ ਮੈਂਬਰਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਹੁਣ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੈਟਰਨਰੀ ਡਾਕਟਰ ਆਪਣੇ ਹੱਕਾਂ ਦੀ ਮੰਗ ਲਈ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ।

Continue Reading

Mohali

ਨਾਬਾਲਗ ਨਾਲ ਸਮੂਹਕ ਜਬਰ ਜਿਨਾਹ ਕਰਨ ਦੇ ਦੋਸ਼ ਵਿੱਚ ਨਾਬਾਲਗ ਸਮੇਤ ਤਿੰਨ ਵਿਰੁਧ ਮਾਮਲਾ ਦਰਜ

Published

on

By

 

 

ਐਸ ਏ ਐਸ ਨਗਰ, 6 ਫਰਵਰੀ (ਪਰਵਿੰਦਰ ਕੌਰ ਜੱਸੀ) ਥਾਣਾ ਸੋਹਾਣਾ ਵਿੱਚ ਪੈਂਦੇ ਖੇਤਰ ਵਿੱਚ ਇਕ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਿਨਾਹ ਕਰਨ ਦੇ ਦੋਸ਼ ਵਿੱਚ ਇਕ ਨਾਬਾਲਗ ਸਮੇਤ ਤਿੰਨ ਮੁਲਜਮਾਂ ਵਿਰੁਧ ਬੀ.ਐਨ.ਐਸ ਐਕਟ ਦੀ ਧਾਰਾ 70 (1), 3 (5) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜਮਾਂ ਦੀ ਪਛਾਣ ਵਿਜੇ ਅਤੇ ਕ੍ਰਾਂਤੀ ਵਜੋਂ ਹੋਈ ਹੈ, ਜਦੋਂ ਕਿ ਮੁਖ ਮੁਲਜਮ ਨਾਬਾਲਗ ਲੜਕਾ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਪੀੜਤ ਲੜਕੀ ਦੀ ਮਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 2 ਫਰਵਰੀ ਨੂੰ ਉਨ੍ਹਾਂ ਦੀ ਲੜਕੀ ਘਰੋਂ ਗਈ ਸੀ, ਪ੍ਰੰਤੂ ਉਹ ਘਰ ਵਾਪਸ ਨਹੀਂ ਆਈ। ਉਨ੍ਹਾਂ ਵਲੋਂ ਆਪਣੀ ਲੜਕੀ ਨੂੰ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਵਿੱਚ ਕਾਫੀ ਲੱਭਿਆ ਗਿਆ ਪ੍ਰੰਤੂ ਉਸ ਦਾ ਕੋਈ ਅਤਾ ਪਤਾ ਨਾ ਲੱਗਾ।

ਸ਼ਿਕਾਇਤਕਰਤਾ ਅਨੁਸਾਰ 5 ਫਰਵਰੀ ਨੂੰ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਲੜਕੀ ਸੈਕਟਰ 48 ਦੀ ਮੋਟਰ ਮਾਰਕੀਟ ਕੋਲ ਬੈਠੀ ਰੋ ਰਹੀ ਹੈ। ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਲੜਕੀ ਨੂੰ ਘਰ ਲੈ ਆਏ।

ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹਨਾਂ ਨੇ ਆਪਣੀ ਲੜਕੀ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਤਾਂ ਲੜਕੀ ਸਹਿਮ ਦੇ ਕਾਰਨ ਕੁਝ ਦੱਸ ਨਹੀਂ ਰਹੀ ਸੀ, ਪ੍ਰੰਤੂ ਬਾਅਦ ਵਿੱਚ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਮਰਜੀ ਤੋਂ ਬਿਨਾਂ ਉਸ ਨਾਲ ਸ਼ਰੀਰਕ ਸਬੰਧ ਬਣਾਏ ਗਏ ਅਤੇ ਉਸ ਦੇ ਪੇਟ ਵਿਚ ਦਰਦ ਹੋ ਰਿਹਾ ਹੈ। ਪਰਿਵਾਰ ਵਲੋਂ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸਦਾ ਇਲਾਜ ਚਲ ਰਿਹਾ ਹੈ।

ਇਸ ਸਬੰਧੀ ਥਾਣਾ ਸੋਹਾਣਾ ਦੇ ਮੁਖੀ ਸਿਮਰਨ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾ ਲਿਆ ਗਿਆ ਹੈ। ਤਿੰਨ ਮੁਲਜਮਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੁਲਜਮ ਫਰਾਰ ਹਨ ਅਤੇ ਪੁਲੀਸ ਵਲੋਂ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮੁਖ ਮੁਲਜਮ ਤੋਂ ਇਲਾਵਾ ਦੂਜੇ ਦੋਵਾਂ ਮੁਲਜਮਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

Continue Reading

Mohali

ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਨਾਬਾਲਗ ਗ੍ਰਿਫਤਾਰ

Published

on

By

 

 

ਲੜਕੀ ਨੇ ਮੈਡੀਕਲ ਕਰਵਾਉਣ ਤੋਂ ਕੀਤਾ ਇਨਕਾਰ

ਐਸ ਏ ਐਸ ਨਗਰ, 6 ਫਰਵਰੀ (ਪਰਵਿੰਦਰ ਕੌਰ ਜੱਸੀ) ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਲੈ ਜਾਣ ਦੇ ਮਾਮਲੇ ਵਿੱਚ ਥਾਣਾ ਫੇਜ਼ 11 ਦੀ ਪੁਲੀਸ ਨੇ ਇੱਕ ਨਾਬਾਲਗ ਵਿਰੁਧ ਅਗਵਾ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲੀਸ ਨੇ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕਰਕੇ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ।

ਇਸ ਸਬੰਧੀ ਥਾਣਾ ਫੇਜ਼ 11 ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਾਬਾਲਗ ਮੁਲਜਮ ਨੂੰ ਜੁਬਨਾਇਲ ਕੋਰਟ ਵਿੱਚ ਪੇਸ਼ ਕੀਤਾ ਸੀ, ਜਿਥੇ ਅਦਾਲਤ ਨੇ ਉਕਤ ਮੁਲਜਮ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ। ਉਹਨਾਂ ਦੱਸਿਆ ਕਿ ਦੂਜੇ ਪਾਸੇ ਜਦੋਂ ਪੁਲੀਸ ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਗਈ ਤਾਂ ਲੜਕੀ ਨੇ ਆਪਣਾ ਮੈਡੀਕਲ ਕਰਵਾਉਣ ਤੋਂ ਮਨਾਂ ਕਰ ਦਿੱਤਾ ਅਤੇ ਲੜਕੀ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਲੜਕਾ ਕਿਸੇ ਠੇਕੇਦਾਰ ਕੋਲ ਲੇਬਰ ਦਾ ਕੰਮ ਕਰਦਾ ਸੀ ਅਤੇ ਇਸ ਦੌਰਾਨ ਉਸ ਦੀ ਪੀੜਤ ਲੜਕੀ ਨਾਲ ਮੁਲਾਕਾਤ ਹੋ ਗਈ ਅਤੇ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ। ਉਧਰ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨਾਂ ਦੀ ਲੜਕੀ ਮਾਸੂਮ ਹੈ ਅਤੇ ਉਕਤ ਮੁਲਜਮ ਲੜਕਾ ਉਨਾਂ ਦੀ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਅਤੇ ਵਿਆਹ ਕਰਵਾਉਣ ਲਈ ਵਰਗਲਾ ਕੇ ਆਪਣੇ ਨਾਲ ਕਿਸੇ ਅਣਦੱਸੀ ਜਗਾ ਤੇ ਲੈ ਗਿਆ ਸੀ।

Continue Reading

Mohali

ਸਿਵਲ ਹਸਪਤਾਲ ਵਿੱਚ ਡਾਕਟਰ ਬਣ ਕੇ ਮਰੀਜਾ ਨੂੰ ਲੁੱਟਣ ਵਾਲੇ ਨੇ ਮੁੜ ਦਿੱਤਾ ਵਾਰਦਾਤ ਨੂੰ ਅੰਜਾਮ

Published

on

By

 

 

ਖੁਦ ਨੂੰ ਡਾਕਟਰ ਦੱਸ ਕੇ ਬਜੁਰਗ ਕੋਲੋਂ 3500 ਠੱਗੇ, ਪਹਿਲਾਂ ਠੱਗੇ ਸੀ 20 ਹਜ਼ਾਰ

ਐਸ.ਏ.ਐਸ.ਨਗਰ, 6 ਫਰਵਰੀ (ਪਰਵਿੰਦਰ ਕੌਰ ਜੱਸੀ) ਸਿਵਲ ਹਸਪਤਾਲ ਫੇਜ਼ 6 ਵਿਖੇ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਡਾਕਟਰ ਦੱਸ ਕੇ ਇਕ ਬਜੁਰਗ ਵਿਅਕਤੀ ਕੋਲੋਂ ਪੈਸੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਜੁਰਗ ਜਸਵੀਰ ਸਿੰਘ ਵਾਸੀ ਚਮਕੌਰ ਸਾਹਿਬ ਵਲੋਂ ਐਸ. ਐਮ. ਓ ਮੁਹਾਲੀ ਅਤੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਬਜੁਰਗ ਨਾਲ ਠੱਗੀ ਕਰਨ ਵਾਲੇ ਵਿਅਕਤੀ ਦੀ ਤਸਵੀਰ ਸੀ. ਸੀ. ਟੀ. ਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਸਿਵਲ ਹਸਪਤਾਲ ਪ੍ਰਸਾਸ਼ਨ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਧੋਖਾਧੜੀ ਕਰਨ ਵਾਲਾ ਸਖਸ਼ ਉਹੀ ਵਿਅਕਤੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਵੀ ਸਿਵਲ ਹਸਪਤਾਲ ਵਿੱਚ ਇਕ ਹੋਰ ਵਿਅਕਤੀ ਨੂੰ ਠੱਗਿਆ ਸੀ।

ਇਸ ਸਬੰਧੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਅੱਜ ਆਪਣੇ ਚੈਕਅੱਪ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਆਇਆ ਸੀ। ਉਸ ਵਲੋਂ ਓ.ਪੀ.ਡੀ ਦੀ ਪਰਚੀ ਕਟਵਾਈ ਗਈ ਅਤੇ ਪਰਚੀ ਕਟਵਾਉਣ ਤੋਂ ਬਾਅਦ ਉਹ ਸਬੰਧਤ ਡਾਕਟਰ ਨੂੰ ਚੈਕ ਕਰਵਾਉਣ ਲਈ ਹਸਪਤਾਲ ਦੇ ਅੰਦਰ ਵੜਿਆ ਤਾਂ ਅਚਾਨਕ ਉਸ ਨੂੰ ਇਕ ਵਿਅਕਤੀ ਮਿਲਿਆ, ਜਿਸ ਨੇ ਕਿਹਾ ਕਿ ਉਹ ਡਾਕਟਰ ਹੈ ਅਤੇ ਉਸ ਵਲੋਂ ਹੀ ਉਨ੍ਹਾਂ ਦਾ ਚੈਕਅੱਪ ਕੀਤਾ ਜਾਵੇਗਾ। ਉਕਤ ਵਿਅਕਤੀ ਉਸ ਨੂੰ ਕਹਿਣ ਲੱਗਾ ਕਿ ਉਨ੍ਹਾਂ ਕੋਲ ਵੱਡੇ ਨੋਟ ਹਨ ਤਾਂ ਉਸ ਨੂੰ ਦੇ ਦੇਣ, ਬਦਲੇ ਵਿੱਚ ਉਹ ਉਨ੍ਹਾਂ ਨੂੰ ਛੋਟੇ ਨੋਟ ਦੇ ਦੇਵੇਗਾ, ਕਿਉਂਕਿ ਉਸ ਨੂੰ ਵੱਡੇ ਨੋਟ ਚਾਹੀਦੇ ਹਨ।

ਸ਼ਿਕਾਇਤਕਰਤਾ ਮੁਤਾਬਕ ਉਸ ਨੇ ਉਕਤ ਵਿਅਕਤੀ ਨੂੰ 500 ਦੇ ਨੋਟ ਕੁਲ (3500) ਰੁਪਏ ਦੇ ਦਿੱਤੇ। ਉਕਤ ਵਿਅਕਤੀ ਪੈਸੇ ਲੈ ਕੇ ਉਸ ਨੂੰ ਡਾਕਟਰ ਵਾਲੇ ਕਮਰੇ ਵਿੱਚ ਇਹ ਕਹਿ ਕੇ ਬਿਠਾ ਕੇ ਚਲਾ ਗਿਆ ਕਿ ਉਹ ਹੁਣੇ ਆ ਰਿਹਾ ਹੈ ਅਤੇ ਫਿਰ ਵਾਪਸ ਨਹੀਂ ਆਇਆ। ਜਸਵੀਰ ਸਿੰਘ ਮੁਤਾਬਕ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋ ਗਈ ਹੈ ਤਾਂ ਉਹ ਐਸ. ਐਮ. ਓ ਨੂੰ ਮਿਲਿਆ, ਜਿਨ੍ਹਾਂ ਨੇ ਹਸਪਤਾਲ ਵਿਚਲੇ ਸੀ. ਸੀ. ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਅਤੇ ਸ਼ੱਕ ਜਾਹਰ ਕੀਤਾ ਕਿ ਉਕਤ ਠੱਗੀ ਮਾਰਨ ਵਾਲਾ ਵਿਅਕਤੀ ਉਹੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਵੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਇਕ ਵਿਅਕਤੀ ਨੂੰ ਠੱਗਿਆ ਸੀ।

ਇਸ ਸਬੰਧੀ ਫੇਜ਼ 6 ਵਿਚਲੀ ਪੁਲੀਸ ਚੌਂਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ, ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਐਸ. ਐਮ. ਓ ਮੁਹਾਲੀ ਵਲੋਂ ਵੀ ਜਸਵੀਰ ਸਿੰਘ ਦੀ ਸ਼ਿਕਾਇਤ ਤੇ ਆਪਣੇ ਦਸਤਖਤਾਂ ਹੇਠ ਉਕਤ ਮੁਲਜਮ ਵਿਰੁਧ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ।

ਜਿਕਰਯੋਗ ਹੈ ਕਿ ਇਸ ਹਸਪਤਾਲ ਵਿੱਚ ਪਹਿਲਾਂ ਵੀ ਇਸੇ ਤਰੀਕੇ ਨਾਲ 20 ਹਜਾਰ ਰੁਪਏ ਦੀ ਠੱਗੀ ਕੀਤੀ ਗਈ ਸੀ। ਉਸ ਵੇਲੇ ਸੈਕਟਰ 56 ਦੇ ਵਸਨੀਕ ਇਸ਼ਵਰ ਦੱਤ ਸ਼ਰਮਾ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਈ. ਸੀ. ਜੀ ਦੀ ਪਰਚੀ ਕਟਵਾ ਕੇ ਖੜੇ ਸਨ ਕਿ ਇਸ ਦੌਰਾਨ ਇਕ ਵਿਅਕਤੀ ਉਨਾਂ ਕੋਲ ਆਇਆ ਅਤੇ ਖੁਦ ਨੂੰ ਡਾਕਟਰ ਸ਼ਰਮਾ ਦੱਸਿਆ। ਉਕਤ ਵਿਅਕਤੀ ਈ.ਸੀ.ਜੀ ਵਾਲੇ ਕਮਰੇ ਅੰਦਰ ਚਲਾ ਗਿਆ ਅਤੇ ਅੰਦਰੋ ਰੂੰ ਲੈ ਕੇ ਬਾਹਰ ਆਇਆ ਅਤੇ ਕਿਹਾ ਕਿ ਉਡੀਕ ਕਰਨੀ ਪਵੇਗੀ ਕਿਉਂਕਿ ਅੰਦਰ ਲੜਕੀ ਦੀ ਈ. ਸੀ. ਜੀ ਹੋ ਰਹੀ ਹੈ। ਉਕਤ ਵਿਅਕਤੀ ਨੇ ਸ਼ਿਕਾਇਤ ਕਰਤਾ ਤੋਂ 500 ਦੇ ਨੋਟ ਮੰਗੇ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਛੋਟੇ ਨੋਟ ਦੇ ਦੇਵੇਗਾ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਡਾਕਟਰ ਸਮਝ ਕੇ ਉਸ ਤੇ ਵਿਸ਼ਵਾਸ਼ ਕਰਦਿਆਂ ਉਸ ਨੂੰ 20 ਹਜਾਰ ਰੁਪਏ ਦੇ ਦਿੱਤੇ। ਉਕਤ ਵਿਅਕਤੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਬਲੱਡ ਸੈਂਪਲ ਲਵੇਗਾ ਅਤੇ ਬਾਅਦ ਵਿੱਚ ਈ. ਸੀ. ਜੀ ਕਰੇਗਾ ਅਤੇ ਫਿਰ ਬਲੱਡ ਸੈਂਪਲ ਲਈ ਸਮਾਨ ਲਿਆਉਣ ਦਾ ਕਹਿ ਕੇ ਮੁੜ ਕੇ ਵਾਪਸ ਨਹੀਂ ਆਇਆ।

Continue Reading

Latest News

Trending