Connect with us

International

ਓਲੰਪਿਕ ਤੋਂ ਠੀਕ ਪਹਿਲਾਂ ਫਰਾਂਸ ਵਿੱਚ ਵੱਡਾ ਹਮਲਾ

Published

on

 

ਰੇਲਵੇ ਦੇ ਠੱਪ ਹੋਣ ਕਾਰਨ 8 ਲੱਖ ਲੋਕ ਪ੍ਰਭਾਵਿਤ

ਪੈਰਿਸ, 26 ਜੁਲਾਈ (ਸ.ਬ.) ਫਰਾਂਸ ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਤੋਂ ਐਨ ਪਹਿਲਾਂ ਹਾਈ ਸਪੀਡ ਰੇਲ ਲਾਈਨਾਂ ਨੂੰ ਨਸ਼ਾਨਾ ਬਣਾਇਆ ਗਿਆ ਜਿਸ ਦੌਰਾਨ ਸਟੇਸ਼ਨਾਂ ਤੇ ਅੱਗਜ਼ਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸ ਕਾਰਨ ਕਈ ਸਟੇਸ਼ਨਾਂ ਤੇ ਟਰੇਨਾਂ ਨੂੰ ਰੋਕਣਾ ਪਿਆ ਅਤੇ ਰੇਲਵੇ ਨੈਟਵਰਕ ਪੂਰੀ ਤਰ੍ਹਾਂ ਠੱਪ ਹੋ ਗਿਆ।

ਇਸ ਨੂੰ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਯਾਤਰਾ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਹ ਘਟਨਾਵਾਂ ਅੱਜ ਓਲੰਪਿਕ ਮਸ਼ਾਲ ਰਿਲੇ ਦੇ ਸਮਾਪਤੀ ਅਤੇ ਉਦਘਾਟਨੀ ਸਮਾਰੋਹ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਵਾਪਰੀਆਂ ਹਨ।

ਫਰਾਂਸ ਦੀ ਸਰਕਾਰੀ ਰੇਲਵੇ ਕੰਪਨੀ ਐਸ ਐਨ ਸੀ ਐਫ ਨੇ ਕਿਹਾ ਹੈ ਕਿ ਇਹ ਹਾਈ-ਸਪੀਡ ਲਾਈਨ ਨੈਟਵਰਕ ਨੂੰ ਬਾਧਿਤ ਕਰਨ ਦੇ ਉਦੇਸ਼ ਨਾਲ ਇੱਕ ਵੱਡਾ ਹਮਲਾ ਹੈ। ਅੱਗਜ਼ਨੀ ਕਰਨ ਵਾਲਿਆਂ ਨੇ ਪੈਰਿਸ ਨੂੰ ਉੱਤਰ ਵਿਚ ਲਿਲੀ, ਪੱਛਮ ਵਿਚ ਬਾਰਡੋ ਅਤੇ ਪੂਰਬ ਵਿਚ ਸਟ੍ਰਾਸਬਰਗ ਵਰਗੇ ਸ਼ਹਿਰਾਂ ਨਾਲ ਜੋੜਨ ਵਾਲੀਆਂ ਲਾਈਨਾਂ ਤੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ। ਇਸ ਨਾਲ ਕਈ ਰੇਲਵੇ ਲਾਈਨਾਂ ਪ੍ਰਭਾਵਿਤ ਹੋਈਆਂ ਹਨ। ਕੰਪਨੀ ਅਨੁਸਾਰ ਬਹੁਤ ਸਾਰੀਆਂ ਟਰੇਨਾਂ ਦੇ ਰੂਟ ਬਦਲੇ ਗਏ ਹਨ ਜਾਂ ਉਹਨਾਂ ਨੂੰ ਰੱਦ ਕਰਨਾ ਪਿਆ ਹੈ। ਅਟਲਾਂਟਿਕ, ਉੱਤਰੀ ਅਤੇ ਪੂਰਬੀ ਹਾਈ-ਸਪੀਡ ਲਾਈਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਇਸ ਕਾਰਨ 800,000 ਤੱਕ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਇਸ ਹਫਤੇ ਦੇ ਅੰਤ ਤੱਕ ਆਵਾਜਾਈ ਬੁਰੀ ਤਰ੍ਹਾਂ ਠੱਪ ਰਹੇਗੀ।

 

 

International

ਹਥਿਆਰਾਂ ਸਮੇਤ ਪੰਜਾਬੀ ਔਰਤ ਅਤੇ ਚਾਰ ਨੌਜਵਾਨ ਕਾਬੂ

Published

on

By

 

ਵੈਨਕੂਵਰ, 29 ਅਕਤੂਬਰ (ਸ.ਬ.) ਓਂਟਾਰੀਓ ਦੀ ਪੀਲ ਪੁਲੀਸ ਨੇ ਆਪ੍ਰੇਸ਼ਨ ਸਲੈਗਹੈਮਰ ਤਹਿਤ ਲੰਮੇ ਸਮੇਂ ਦੀ ਜਾਂਚ ਤੋਂ ਬਾਅਦ ਵੱਡੀ ਮਾਤਰਾ ਵਿੱਚ ਮਾਰੂ ਅਸਲ੍ਹਾ ਅਤੇ ਨਸ਼ੇ ਦੀ ਖੇਪ ਬਰਾਮਦ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਨਾਂ ਵਿੱਚ ਚਾਰ ਨੌਜੁਆਨ ਤੇ ਇੱਕ ਬਜੁਰਗ ਔਰਤ ਹੈ, ਜੋ ਕਿ ਪੰਜਾਬੀ ਪਿਛੋਕੜ ਤੋਂ ਹਨ। ਕਾਬੂ ਕੀਤੇ ਦੌਸ਼ੀਆਂ ਦੀ ਪਹਿਚਾਣ ਕਥਿਤ ਤੌਰ ਤੇ ਨਵਦੀਪ ਨਾਗਰਾ, ਰਵਨੀਤ ਨਾਗਰਾ, ਰਣਵੀਰ ਅੜੈਚ ਤੇ ਪਵਨੀਤ ਨਾਹਲ ਅਤੇ ਬਜੁਰਗ ਔਰਤ ਨਰਿੰਦਰ ਨਾਗਰਾ ਵਜੋਂ ਹੋਈ ਹੈ।

ਪੁਲੀਸ ਵੱਲੋਂ ਕਾਬੂ ਕੀਤੇ ਗਏ ਸਾਰੇ ਵਿਅਕਤੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ।

ਪੁਲੀਸ ਮੁਖੀ ਨਿਸ਼ਾਨ ਦੁਰੈਪਾਹ ਨੇ ਦੱਸਿਆ ਕਿ ਪੰਜਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ 160 ਦੋਸ਼ ਆਇਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਰੂ ਹਥਿਆਰਾਂ ਦੀ ਐਨੀ ਵੱਡੀ ਖੇਪ ਫੜੇ ਜਾਣਾ ਆਪਣੇ ਆਪ ਵਿਚ ਇਕ ਰਿਕਾਰਡ ਹੈ, ਜੋ ਕਿ ਪੁਲੀਸ ਲਈ ਚੁਣੌਤੀ ਬਣਿਆ ਹੋਇਆ ਸੀ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਕੋਲ ਅਜਿਹੇ ਪੁਰਜੇ ਸਨ ਜਿਸ ਨਾਲ ਆਮ ਹਥਿਆਰ ਨੂੰ ਸਵੈਚਾਲਤ ਰਿਵਾਲਵਰ ਤੇ ਬੰਦੂਕ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕੋਲੋਂ 900 ਤੋਂ ਵੱਧ ਗੋਲੀ ਸਿੱਕਾ ਵੀ ਬਰਮਾਦ ਕੀਤਾ ਗਿਆ ਹੈ।

Continue Reading

International

ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ

Published

on

By

 

ਨਿਊਯਾਰਕ, 11 ਅਕਤੂਬਰ (ਸ.ਬ.) ਤੂਫਾਨ ਮਿਲਟਨ ਅਤੇ ਭਾਰੀ ਮੀਂਹ ਨਾਲ ਦੱਖਣ-ਪੂਰਬੀ ਅਮਰੀਕਾ ਦੇ ਸੂਬੇ ਫਲੋਰਿਡਾ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਬੀਤੀ ਸਵੇਰੇ ਐਕਸ ਤੇ ਲਿਖਿਆ ਕਿ 3 ਮਿਲੀਅਨ ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਹਨ।

ਮਿਲਟਨ ਨੇ ਬੁੱਧਵਾਰ ਰਾਤ ਨੂੰ ਫਲੋਰਿਡਾ ਦੇ ਪੱਛਮੀ-ਕੇਂਦਰੀ ਤੱਟ ਦੇ ਨਾਲ ਇੱਕ ਸ਼੍ਰੇਣੀ 3 ਤੂਫਾਨ ਦੇ ਰੂਪ ਵਿੱਚ ਆਪਣੀ ਲੈਂਡਫਾਲ ਕੀਤਾ ਅਤੇ ਇੱਕ ਸ਼੍ਰੇਣੀ 1 ਵਿੱਚ ਕਮਜ਼ੋਰ ਹੋ ਗਿਆ ਕਿਉਂਕਿ ਇਹ ਮੱਧ ਫਲੋਰਿਡਾ ਵੱਲ ਤੇਜ਼ੀ ਨਾਲ ਵਧਿਆ। ਸੇਂਟ ਲੂਸੀ ਕਾਉਂਟੀ ਨੇ ਹਰੀਕੇਨ ਦੁਆਰਾ ਪੈਦਾ ਹੋਏ ਬਵੰਡਰ ਦੇ ਨਤੀਜੇ ਵਜੋਂ 14 ਮੌਤਾਂ ਦੀ ਪੁਸ਼ਟੀ ਕੀਤੀ ਹੈ। ਸੇਂਟ ਲੂਸੀ ਕਾਉਂਟੀ ਵਿੱਚ ਕਈ ਘਰਾਂ ਅਤੇ ਢਾਂਚਿਆਂ ਨੂੰ, ਜਿਸ ਵਿੱਚ ਪੋਰਟ ਸੇਂਟ ਲੂਸੀ ਦਾ ਸ਼ਹਿਰ ਅਤੇ ਗੈਰ-ਸੰਗਠਿਤ ਖੇਤਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਸੜਕਾਂ ਤੋਂ ਦੂਰ ਰਹਿਣ ਅਤੇ ਘਰ ਅੰਦਰ ਰਹਿਣ ਲਈ ਕਿਹਾ ਹੈ।

ਵੋਲੁਸੀਆ ਕਾਉਂਟੀ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਵਿੱਚ ਇੱਕ ਦਰੱਖਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਸੇਂਟ ਪੀਟਰਸਬਰਗ ਸ਼ਹਿਰ ਵਿੱਚ ਤੂਫਾਨ ਨਾਲ ਸਬੰਧਤ ਦੋ ਮੌਤਾਂ ਹੋਈਆਂ। ਮਿਲਟਨ 2024 ਵਿੱਚ ਹੁਣ ਤੱਕ ਖਾੜੀ ਤੱਟ ਨਾਲ ਟਕਰਾਉਣ ਵਾਲਾ ਪੰਜਵਾਂ ਤੂਫ਼ਾਨ ਹੈ, ਜਿਸ ਵਿੱਚੋਂ ਤਿੰਨ ਫਲੋਰਿਡਾ ਨਾਲ ਟਕਰਾਏ ਹਨ।

Continue Reading

International

ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ

Published

on

By

 

 

ਵਇਏਨਟੀਅਨ, 10 ਅਕਤੂਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੋ ਰੋਜ਼ਾ ਦੌਰੇ ਤੇ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਸਮੂਹਾਂ ਵਿਚਲੇ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਲਾਓਸ ਪੁੱਜੇ ਹਨ। ਪ੍ਰਧਾਨ ਮੰਤਰੀ ਸੋਨੇਕਸੇ ਸਿਫਾਨਡੋਨ ਦੇ ਸੱਦੇ ਤੇ ਮੋਦੀ ਲਾਓ ਪੀਡੀਆਰ ਦਾ ਦੌਰਾ ਕਰ ਰਹੇ ਹਨ। ਲਾਓਸ ਆਸੀਆਨ ਦਾ ਮੌਜੂਦਾ ਪ੍ਰਧਾਨ ਹੈ। ਇਸ ਮੌਕੇ ਮੋਦੀ 21ਵੇਂ ਆਸੀਆਨ-ਭਾਰਤ ਅਤੇ 19ਵੇਂ ਪੂਰਬੀ ਏਸ਼ੀਆ ਸੰਮੇਲਨ ਵਿੱਚ ਹਿੱਸਾ ਲੈਣਗੇ।

ਆਪਣੇ ਵਿਦਾਇਗੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਸਾਡੇ ਸਹਿਯੋਗ ਦੀ ਭਵਿੱਖੀ ਦਿਸ਼ਾ ਨੂੰ ਚਾਰਟ ਕਰਨ ਲਈ ਆਸੀਆਨ ਨੇਤਾਵਾਂ ਵਿੱਚ ਸ਼ਾਮਲ ਹੋਵਾਂਗਾ। ਉਨ੍ਹਾਂ ਕਿਹਾ ਕਿ ਪੂਰਬੀ ਏਸ਼ੀਆ ਸੰਮੇਲਨ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਚੁਣੌਤੀਆਂ ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ।

ਮੋਦੀ ਨੇ ਕਿਹਾ ਕਿ ਭਾਰਤ ਨੇ ਲਾਓ ਪੀਪਲਜ਼ ਡੈਮੋਕ੍ਰੇਟਿਕ ਰਿਪਬਲਿਕ ਸਮੇਤ ਇਸ ਖੇਤਰ ਦੇ ਨਾਲ ਨੇੜਲੇ ਸੱਭਿਆਚਾਰਕ ਅਤੇ ਸਭਿਅਤਾ ਸਬੰਧ ਸਾਂਝੇ ਕੀਤੇ ਹਨ, ਜੋ ਕਿ ਬੁੱਧ ਧਰਮ ਅਤੇ ਰਾਮਾਇਣ ਦੀ ਸਾਂਝੀ ਵਿਰਾਸਤ ਨਾਲ ਭਰਪੂਰ ਹੈ।

Continue Reading

Latest News

Trending