Connect with us

National

ਦਸੂਹਾ ਵਿੱਚ ਨਕਾਬਪੋਸ਼ਾਂ ਵੱਲੋਂ ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ

Published

on

 

ਦਸੂਹਾ, 26 ਜੁਲਾਈ (ਸ.ਬ.) ਅੱਜ ਸਵੇਰੇ ਗੜ੍ਹਦੀਵਾਲਾ ਹੁਸ਼ਿਆਰਪੁਰ ਰੋਡ ਦਸੂਹਾ ਨਜ਼ਦੀਕ ਪਿੰਡ ਬਾਜਵਾ ਵਿਖੇ 3 ਨਕਾਬਪੋਸ਼ਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਪਿੰਡ ਬਾਜਵਾ ਦੇ ਸਕੂਲ ਕੋਲ ਆਪਣੇ ਮੋਟਰਸਾਈਕਲ ਦੇ ਨਾਲ ਖੜੇ ਗੁਰਮੀਤ ਸਿੰਘ ਵਾਸੀ ਪਿੰਡ ਪੰਨਵਾਂ ਤੇ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਵਾਸੀ ਪਿੰਡ ਬਾਜਵਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ। ਦੋਵੇਂ ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਗੁਰਮੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ 27 ਸਾਲਾ ਗੁਰਮੀਤ ਸਿੰਘ ਕੁਆਰਾ ਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਪਿੰਡ ਬਾਜਵਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਾਇਆ ਗਿਆ।

ਮੌਕੇ ਤੇ ਡੀਐਸਪੀ ਦਸੂਹਾ ਜਗਦੀਸ ਰਾਜ ਅੱਤਰੀ, ਥਾਣਾ ਮੁੱਖੀ ਦਸੂਹਾ ਹਰਪ੍ਰੇਮ ਸਿੰਘ ਜਾਂਚ ਅਧਿਕਾਰੀ ਏਐਸਆਈ ਸਿਕੰਦਰ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਪਹੁੰਚੇ। ਜਿਨ੍ਹਾਂ ਨੇ ਘਟਨਾ ਦਾ ਜ਼ਾਇਜਾ ਲਿਆ ਜਦੋਂ ਕਿ ਗੰਭੀਰ ਜ਼ਖ਼ਮੀ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਜੇਸੀਬੀ ਟੈਰੇਕਟਰ ਟਰਾਲੀ ਦਾ ਕੰਮ ਕਰਦਾ ਹੈ ਤੇ ਮ੍ਰਿਤਕ ਗੁਰਮੀਤ ਸਿੰਘ ਜੇਸੀਬੀ ਟਰੈਕਟਰ ਟਰਾਲੀ ਦਾ ਡਰਾਈਵਰ ਸੀ। ਪਿੰਡ ਬਾਜਵਾ ਨਜ਼ਦੀਕ ਆਪਸ ਵਿੱਚ ਗੱਲਬਾਤ ਕਰਦੇ ਜਾ ਰਹੇ ਸਨ ਤਾਂ ਇਨ੍ਹਾਂ ਤਿੰਨਾਂ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਸ ਘਟਨਾ ਸੰਬੰਧੀ ਜਦੋਂ ਡੀਐਸਪੀ ਦਸੂਹਾ ਜਗਦੀਸ ਰਾਜ ਅੱਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਦੇ ਬਿਆਨਾਂ ਦੇ ਅਧਾਰ ਤੇ 3 ਹਮਲਾਵਰ ਨਕਾਬਪੋਸ਼ਾਂ ਮੋਟਰਸਾਈਕਲ ਸਵਾਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਤੇ ਇਨ੍ਹਾਂ ਦੀ ਪਛਾਣ ਕਰਨ ਲਈ ਅਲੱਗ-ਅਲੱਗ ਪੁਲੀਸ ਪਾਰਟੀਆਂ ਬਾਰੀਕੀ ਨਾਲ ਜਾਂਚ ਕਰ ਰਹੀਆ ਹਨ।

Continue Reading

National

ਹਾਈਵੇਅ ਤੇ 5 ਵਾਹਨਾਂ ਦੀ ਟੱਕਰ ਦੌਰਾਨ ਇੱਕ ਔਰਤ ਦੀ ਮੌਤ, 6 ਗੰਭੀਰ ਜ਼ਖਮੀ

Published

on

By

 

ਖਗੜੀਆ, 5 ਫਰਵਰੀ (ਸ.ਬ.) ਖਗੜੀਆ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਜਦਕਿ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਇਲਾਜ ਸਦਰ ਹਸਪਤਾਲ ਵਿੱਚ ਚੱਲ ਰਿਹਾ ਹੈ। ਘਟਨਾ ਅੱਜ ਸਵੇਰੇ ਵਾਪਰੀ। ਹਾਲਾਂਕਿ ਇਸ ਘਟਨਾ ਵਿੱਚ ਮਰਨ ਵਾਲੀ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਗੁਲਵਾ ਢਾਲਾ ਨੇੜੇ ਓਵਰਟੇਕ ਕਰਨ ਕਾਰਨ ਵਾਪਰਿਆ। ਜਿਸ ਵਿੱਚ ਦੋ ਟਰੱਕ, ਇੱਕ ਟਰੈਕਟਰ ਅਤੇ ਦੋ ਪਿਕਅੱਪ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਸਾਰੇ ਜ਼ਖਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਭੇਜਿਆ ਗਿਆ।

ਘਟਨਾ ਦੇ ਸਬੰਧ ਵਿੱਚ ਪਿਕਅਪ ਚਾਲਕ ਮੁਹੰਮਦ, ਪੱਛਮੀ ਬੰਗਾਲ ਦੇ ਜ਼ਿਲਾ ਮੁਰਸ਼ਿਦਾਬਾਦ ਦਾ ਰਹਿਣ ਵਾਲਾ ਹੈ, ਜੋ ਕਿ ਸਦਰ ਹਸਪਤਾਲ ਖਗੜੀਆ ਵਿੱਚ ਜ਼ੇਰੇ ਇਲਾਜ ਹੈ। ਸਲੀਮ ਸੇਖ ਨੇ ਦੱਸਿਆ ਕਿ ਉਹ ਪੱਛਮੀ ਬੰਗਾਲ ਤੋਂ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਤਾਜਪੁਰ ਜਾ ਰਿਹਾ ਸੀ। ਜਿਸਦੇ ਨਾਲ ਉਸਦੇ ਦੋ ਸਾਥੀਆਂ ਮੁਹੰਮਦ ਆਸਿਮ ਅਤੇ ਅਬੂਬਖਸ਼ ਵੀ ਉੱਥੇ ਸਨ। ਡਰਾਈਵਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਜਿੱਥੇ ਦੋ ਟਰੱਕ ਤੇਜ਼ ਰਫਤਾਰ ਨਾਲ ਓਵਰਟੇਕ ਕਰ ਰਹੇ ਸਨ। ਇਸ ਦੌਰਾਨ ਦੋਵੇਂ ਟਰੱਕ ਚਾਲਕਾਂ ਨੇ ਆਪਣੀ ਪਿਕਅੱਪ ਨਾਲ ਇਕ ਹੋਰ ਪਿਕਅੱਪ ਨੂੰ ਟੱਕਰ ਮਾਰ ਦਿੱਤੀ। ਇਸ ਮਾਮਲੇ ਵਿੱਚ ਪਸਰਾਹਾ ਥਾਣਾ ਮੁਖੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਸਦਰ ਹਸਪਤਾਲ ਭੇਜਿਆ ਗਿਆ ਹੈ।

Continue Reading

National

ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਦੀ ਕਾਰ ਦੀ ਆਟੋ ਨਾਲ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Published

on

By

 

ਬੰਗਲੁਰੂ, 5 ਫਰਵਰੀ (ਸ.ਬ.) ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਇੱਥੇ ਇੱਕ ਆਟੋ ਡਰਾਈਵਰ ਨਾਲ ਬਹਿਸ ਕਰਦੇ ਹੋਏ ਦੇਖਿਆ ਗਿਆ। ਇਹ ਘਟਨਾ ਕਥਿਤ ਤੌਰ ਤੇ ਬੀਤੀ ਸ਼ਾਮ ਬੰਗਲੁਰੂ ਦੇ ਕਨਿੰਘਮ ਰੋਡ ਤੇ ਵਾਪਰੀ ਦੱਸੀ ਜਾ ਰਹੀ ਹੈ। ਹਾਈ ਗਰਾਊਂਡ ਟਰੈਫਿਕ ਪੁਲੀਸ ਸਟੇਸ਼ਨ ਦੇ ਅਨੁਸਾਰ ਇਸ ਸਬੰਧੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।

ਬੀਤੀ ਸ਼ਾਮ 6.30 ਵਜੇ ਦੇ ਕਰੀਬ ਲਏ ਗਏ ਵੀਡੀਓ ਵਿੱਚ ਦ੍ਰਾਵਿੜ ਨੂੰ ਕੰਨੜ ਭਾਸ਼ਾ ਵਿੱਚ ਬਹਿਸ ਕਰਦੇ ਹੋਏ ਦੇਖਿਆ ਗਿਆ, ਜੋ ਡਰਾਈਵਰ ਤੋਂ ਪੁੱਛ ਰਿਹਾ ਸੀ ਕਿ ਉਸਨੇ ਬ੍ਰੇਕ ਕਿਉਂ ਨਹੀਂ ਲਗਾਈ। ਦ੍ਰਾਵਿੜ ਇੰਡੀਅਨ ਐਕਸਪ੍ਰੈਸ ਸਰਕਲ ਤੋਂ ਮਿਲਰਜ਼ ਰੋਡ ਵੱਲ ਜਾ ਰਿਹਾ ਸੀ। ਜਦੋਂ ਉਥੇ ਖੜ੍ਹੇ ਇਕ ਦਰਸ਼ਕ ਨੂੰ ਅਹਿਸਾਸ ਹੋਇਆ ਕਿ ਇਹ ਦ੍ਰਾਵਿੜ ਹੈ ਤਾਂ ਉਸ ਵੱਲੋਂ ਇਹ ਵੀਡੀਓ ਬਣਾਈ ਗਈ। ਸਾਬਕਾ ਮੁੱਖ ਕੋਚ ਆਪਣੀ ਕਾਰ ਤੇ ਨਾਲ ਆਟੋ ਟਕਰਾਉਣ ਕਾਰਨ ਹੋਏ ਨੁਕਸਾਨ ਤੋਂ ਪਰੇਸ਼ਾਨ ਸੀ।

Continue Reading

National

ਮੇਲੇ ਵਿੱਚ ਜ਼ਹਿਰੀਲਾ ਭੋਜਨ ਖਾਣ ਨਾਲ 255 ਵਿਅਕਤੀ ਬਿਮਾਰ

Published

on

By

 

 

ਕੋਲਹਾਪੁਰ, 5 ਫਰਵਰੀ (ਸ.ਬ.) ਪੱਛਮੀ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਵਿੱਚ ਇੱਕ ਪਿੰਡ ਦੇ ਮੇਲੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ੱਕੀ ਜ਼ਹਿਰੀਲੇ ਭੋਜਨ ਕਾਰਨ 250 ਤੋਂ ਵੱਧ ਵਿਅਕਤੀ ਬਿਮਾਰ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਕੁਰੂੰਦਵਾੜ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਿਰੋਲ ਦੇ ਇੱਕ ਹਸਪਤਾਲ ਵਿੱਚ ਲਗਭਗ 50 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਅਧਿਕਾਰੀ ਨੇ ਕਿਹਾ ਕਿ ਬੀਤੇ ਦਿਨ ਸ਼ਿਵਨਕਵਾੜੀ ਪਿੰਡ ਵਿੱਚ ਇੱਕ ਮੇਲਾ ਲਗਾਇਆ ਗਿਆ ਸੀ, ਜਿੱਥੇ ਖੀਰ ਪ੍ਰਸ਼ਾਦ ਵਜੋਂ ਵਰਤਾਈ ਗਈ ਸੀ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਲੋਕਾਂ ਨੇ ਦਸਤ ਅਤੇ ਬੁਖਾਰ ਦੀ ਸ਼ਿਕਾਇਤ ਕੀਤੀ। ਹੁਣ ਤੱਕ 255 ਵਿਅਕਤੀ ਸ਼ੱਕੀ ਭੋਜਨ ਜ਼ਹਿਰ ਕਾਰਨ ਬਿਮਾਰ ਹੋ ਚੁੱਕੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮੇਲੇ ਵਿੱਚ ਖੀਰ ਖਾਧੀ ਸੀ। ਹਾਲਾਂਕਿ, ਉੱਥੇ ਹੋਰ ਖਾਣੇ ਦੇ ਸਟਾਲ ਵੀ ਸਨ।

ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਵਿੱਚ 50 ਤੋਂ ਵੱਧ ਲੋਕਾਂ ਦਾ ਇਲਾਜ ਚੱਲ ਰਿਹਾ ਸੀ, ਜਦੋਂ ਕਿ ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਾਰੇ ਦਾਖਲ ਮਰੀਜ਼ਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਮੇਲੇ ਤੋਂ ਇਕੱਠੇ ਕੀਤੇ ਗਏ ਭੋਜਨ ਦੇ ਨਮੂਨੇ ਭੋਜਨ ਦੇ ਜ਼ਹਿਰ ਦੀ ਪੁਸ਼ਟੀ ਲਈ ਫੋਰੈਂਸਿਕ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤੇ ਗਏ ਹਨ।

Continue Reading

Latest News

Trending