Mohali
ਬਲੌਂਗੀ ਵਿੱਚ ਅਣਅਧਿਕਾਰਤ ਪੀ ਜੀ ਕੇਂਦਰਾਂ ਦੀਆਂ ਇਮਾਰਤਾਂ ਖਾਲੀ ਕਰਵਾਉਣ ਦਾ ਕੰਮ ਸ਼ੁਰੂ
ਪਿੰਡ ਦੇ ਹਾਲਾਤ ਤਨਾਅ ਪੂਰਨ, ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤੈਨਾਤ
ਬਲੌਂਗੀ, 26 ਜੁਲਾਈ (ਪਵਨ ਰਾਵਤ) ਗਮਾਡਾ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਕਾਰਵਾਈ ਕਰਦਿਆਂ ਬਲੌਂਗੀ ਵਿੱਚ ਬਣੇ ਅਣਅਧਿਕਾਰਤ ਪੀ ਜੀ ਕੇਂਦਰਾਂ ਨੂੰ ਢਾਹੇ ਜਾਣ ਦੀ ਕਾਰਵਾਈ ਆਰੰਭ ਕੀਤੇ ਜਾਣ ਦਾ ਕੰਮ ਮੌਕੇ ਤੇ ਪੁਲੀਸ ਫੋਰਸ ਉਪਲਬਧ ਨਾ ਹੋਣ ਕਾਰਨ ਆਰੰਭ ਨਹੀਂ ਹੋਇਆ। ਬਾਅਦ ਵਿੱਚ ਗਮਾਡਾ ਦੀ ਟੀਮ ਵਲੋਂ ਭਾਰੀ ਪੁਲੀਸ ਫੋਰਸ ਦੇ ਨਾਲ ਪੀ ਜੀ ਕੇਂਦਰਾਂ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਆਰੰਭ ਕੀਤਾ ਅਤੇ ਪੀ ਜੀ ਕੇਂਦਰਾਂ ਨੂੰ ਤੁਰੰਤ ਖਾਲੀ ਕਰਨ ਦੇ ਨੋਟਿਸ ਚਪਕਾ ਦਿਤੇ ਗਏ।
ਅੱਜ ਦੁਪਹਿਰ 12 ਵਜੇ ਦੇ ਕਰੀਬ ਗਮਾਡਾ ਦੇ ਟੀਮ ਪੁਲੀਸ ਫੋਰਸ ਲੈਣ ਲਈ ਬਲੌਂਗੀ ਥਾਣੇ ਪਹੁੰਚੀ ਲੱਗਭਗ 2 ਵਜੇ ਤਕ ਉੱਥੇ ਹੀ ਰਹੀ ਪਰੰਤੂ ਪੁਲੀਸ ਫੋਰਸ ਮੁਹਈਆ ਨਾ ਹੋਣ ਤੇ ਇਹ ਟੀਮ ਵਾਪਸ ਪਰਤ ਗਈ। ਇਸ ਦੌਰਾਨ ਪਿੰਡ ਵਿੱਚ ਗਮਾਡਾ ਦੀ ਟੀਮ ਦੇ ਢਾਹ ਢੁਹਾਈ ਲਈ ਆਉਣ ਦੀ ਖਬਰ ਫੈਲ ਗਈ ਅਤੇ ਪੀ ਜੀ ਮਾਲਕਾਂ ਨੂੰ ਜਿਵੇ. ਹੀ ਪਤਾ ਲਗਾ ਕਿ ਗਮਾਡਾ ਦੀ ਟੀਮ ਕਾਰਵਾਈ ਲਈ ਬਲੌਂਗੀ ਵਿੱਚ ਦਾਖਿਲ ਹੋ ਚੁੱਕੀ ਹੈ। ਪੀ ਜੀ ਮਾਲਕਾਂ ਅਤੇ ਪੀ ਜੀ ਵਿੱਚ ਰਹਿ ਰਹੇ ਕਿਰਾਏਦਾਰਾਂ ਨੇ ਇੱਕਠ ਕਰਕੇ ਗਮਾਡਾ ਦੇ ਖਿਲਾਫ ਨਾਅਰੇਬਾਜੀ ਕੀਤੀ।
ਇਸ ਮੌਕੇ ਰੋਸ ਪ੍ਰਗਟਾਵਾ ਕਰਦੇ ਹੋਏ ਬਲਜੀਤ ਸਿੰਘ ਵਿੱਕੀ, ਗੁਰਮੀਤ ਸਿੰਘ, ਜਤਿੰਦਰ ਸਿੰਘ, ਸੁਖਬੀਰ ਸਿੰਘ ਨੇ ਕਿਹਾ ਕਿ ਉਹ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਉਹਨਾਂ ਕਿਹਾ ਕਿ ਜਦੋਂ ਇੱਥੇ ਕਰੋੜਾਂ ਰੁਪਏ ਲਗਾ ਕੇ ਇਮਾਰਤਾਂ ਬਣ ਰਹੀਆਂ ਸਨ ਉਸ ਵੇਲੇ ਗਮਾਡਾ ਕਿਥੇ ਗਿਆ ਸੀ ਅਤੇ ਉਸ ਵਕਤ ਉਹਨਾਂ ਨੂੰ ਕਿਉ ਨਹੀਂ ਰੋਕਿਆ ਗਿਆ। ਉਹਨਾਂ ਕਿਹਾ ਕਿ ਹੁਣ ਗਮਾਡਾ ਉਹਨਾਂ ਦੇ ਪੀ ਜੀ ਨੂੰ ਅਣ ਅਧਿਕਾਰਤ ਦੱਸ ਕੇ 24 ਘੰਟੇ ਦੇ ਅੰਦਰ ਪੀ ਜੀ ਨੂੰ ਖਾਲੀ ਕਰਨ ਦੇ ਨੋਟਿਸ ਦੇ ਰਿਹਾ ਹੈ ਅਤੇ ਬਿਨਾ ਨੋਟਿਸ ਦੇ ਉਹਨਾਂ ਦੇ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਕੱਟ ਦਿੱਤੇ ਗਏ ਹਨ। ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ।
ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਗਮਾਡਾ ਦੀ ਟੀਮ ਮੁੜ ਪਿਡ ਬਲੌਂਗੀ ਪਹੁੰਚੀ ਅਤੇ ਭਾਰੀ ਪੁਲੀਸ ਫੋਰਸ ਦੇ ਨਾਲ ਪਿੰਡ ਵਿੱਚ ਦਾਖਿਲ ਹੋ ਕੇ ਪੀ ਜੀ ਮਾਲਕਾਂ ਨੂੰ 24 ਘੰਟੇ ਵਿੱਚ ਪੀ ਜੀ ਖਾਲੀ ਕਰਨ ਸੰਬੰਧੀ ਨੋਟਿਸ ਦਿੱਤੇ ਗਏ। ਇਸ ਦੌਰਾਨ ਗਮਾਡਾ ਵਲੋਂ ਭਾਵੇਂ ਢਾਹ ਢੁਹਾਈ ਦੀ ਕਾਰਵਾਈ ਆਰੰਭ ਨਹੀਂ ਕੀਤੀ ਗਈ ਸੀ ਪਰੰਤੂ ਪਿੰਡ ਦੇ ਹਾਲਾਤ ਤਨਾਅ ਪੂਰਨ ਬਣੇ ਹੋਏ ਹਨ ਅਤੇ ਇੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਭਾਰੀ ਪੁਲੀਸ ਫੋਰਸ ਤੈਨਾਤ ਹੈ।
ਇਸ ਮੌਕੇ ਜਦੋਂ ਗਮਾਡਾ ਦੇ ਡੀ ਟੀ ਪੀ ਹਰਪ੍ਰੀਤ ਸਿੰਘ ਨੂੰ ਪੀ ਜੀ ਕੇਂਦਰਾਂ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪੁੱਛਿਆ ਗਿਆ ਉਨ੍ਹਾਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
Mohali
ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ
ਐਸ ਏ ਐਸ ਨਗਰ, 1 ਜਨਵਰੀ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸੱਚ ਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ ਕਾਰ ਸੇਵਾ ਦੇ ਪੁੰਜ ਸੱਚ ਖੰਡ ਵਾਸੀ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਇਸ ਦਿਨ ਸਵੇਰੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਗੁਰਮਤਿ ਸਮਾਗਮ ਵਿੱਚ ਭਾਈ ਓਂਕਾਰ ਸਿੰਘ ਹੁਸ਼ਿਆਰਪੁਰ ਵਾਲਿਆਂ ਦੇ ਇੰਨਟਰਨੈਸ਼ਨਲ ਢਾਡੀ ਜੱਥੇ ਨੇ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦਾ ਪੂਰਾ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਉਨ੍ਹਾ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਬਿਰਧ ਉਮਰ ਵਿੱਚ ਵੀ ਸੇਵਾ ਦੇ ਜਜਬੇ ਅਤੇ ਪੰਥ ਪ੍ਰਤੀ ਕੀਤੀਆਂ ਅਮੁੱਲੀਆਂ ਕਾਰ ਸੇਵਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ।
ਬੀਬੀ ਜਤਿੰਦਰ ਕੌਰ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਚਕ ਭਾਈ ਬਲਵੰਤ ਸਿੰਘ (ਜਵੱਦੀ ਟਕਸਾਲ), ਵਾਲਿਆਂ ਨੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜੀਵਨ ਬ੍ਰਿਤਾਂਤ ਅਤੇ ਉਨਾਂ ਵਲੋ ਕੀਤੀਆਂ ਮਹਾਨ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।
ਇਸ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਲੁਧਿਆਣੇ ਵਾਲੇ, ਭਾਈ ਸੰਤੋਖ ਸਿੰਘ, ਭਾਈ ਹਰਨੇਕ ਸਿੰਘ ਕਪੂਰਥਲੇ ਵਾਲੇ, ਭਾਈ ਮਨਦੀਪ ਸਿੰਘ (ਭਾਮੀਆਂ ਸਾਹਿਬ), ਮੀਰੀ ਪੀਰੀ ਪੰਥਕ ਢਾਡੀ ਜੱਥਾ, ਭਾਈ ਨਿਤਿਨ ਸਿੰਘ, ਭਾਈ ਕੁਲਦੀਪ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਹਰਬਖਸ਼ ਸਿੰਘ, ਭਾਈ ਜਰਨੈਲ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੇ ਜੱਥਿਆਂ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ। ਬ੍ਰੈੱਡ ਪਕੌੜੇ, ਖੀਰ, ਕਈ ਤਰ੍ਹਾਂ ਦੀਆਂ ਮਠਿਆਈਆਂ ਅਤੇ ਗੁਰੂ ਕਾ ਲੰਗਰ ਇਸ ਮੌਕੇ ਅਤੁੱਟ ਵਰਤਾਇਆ ਗਿਆ ।
Mohali
ਟ੍ਰੇਨਿੰਗ ਸੈਂਟਰ ਵਿੱਚ ਕੋਰਸ ਪੂਰਾ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਐਸ ਏ ਐਸ ਨਗਰ, 1 ਜਨਵਰੀ (ਸ.ਬ.) ਸ੍ਰੀ ਹਨੂੰਮਾਨ ਮੰਦਰ ਠਾਕਰ ਦੁਆਰਾ ਸੋਹਾਣਾ ਵਿਖੇ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵਲੋਂ ਚਲਾਏ ਜਾ ਰਹੇ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲੈਣ ਵਾਲੀ ਲੜਕੀਆਂ ਨੂੰ ਮੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ਸ਼ੀਲ ਕੁਮਾਰ ਅਤਰੀ ਅਤੇ ਸੋਸਾਇਟੀ ਦੇ ਪਰੈਸ ਸਕੱਤਰ ਸ਼੍ਰੀ ਸਤੀਸ਼ ਚੰਦਰ ਸੈਨੀ ਵਲੋਂ 6 ਮਹੀਨੇ ਦਾ ਕੋਰਸ ਪੂਰਾ ਹੋਣ ਤੇ ਸਿਖਿਆਰਥਨਾਂ ਨੂੰ 11 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ।
ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਇਹ ਕੋਰਸ ਪੰਜਾਬ ਸਰਕਾਰ ਦੇ ਆਈ ਟੀ ਆਈ ਸਿਲੇਬਸ ਦੇ ਮੁਤਾਬਕ ਕਰਵਾਇਆ ਗਿਆ ਹੈ ਬੱਚਿਆਂ ਦਾ ਟੈਸਟ ਲੈਣ ਬਾਅਦ ਇਹਨਾਂ ਨੂੰ ਆਈ ਐਸ ਓ ਸਰਟੀਫਿਕੇਟ ਵੀ ਦਿੱਤੇ ਗਏ ਹਨ। ਇਸ ਮੌਕੇ ਸੁਸਾਇਟੀ ਦੇ ਵਲੰਟੀਅਰ ਰਜਿੰਦਰ ਕੁਮਾਰ, ਅਜੀਤ ਸਿੰਘ ਅਤੇ ਮੰਦਰ ਕਮੇਟੀ ਦੇ ਸੀਨੀਅਰ ਮੈਂਬਰ ਸੁਸ਼ੀਲ ਕੁਮਾਰ, ਜੰਗ ਬਹਾਦਰ, ਸੌਰਵ ਸ਼ਰਮਾ ਅਤੇ ਟੀਚਰ ਸਿਮਰਨ, ਮੇਘਾ, ਮੀਨਾ ਵੀ ਹਾਜ਼ਰ ਸਨ।
Mohali
ਨਵੇਂ ਸਾਲ ਮੌਕੇ ਲੰਗਰ ਲਗਾਇਆ
ਐਸ ਏ ਐਸ ਨਗਰ, 1 ਜਨਵਰੀ (ਸ.ਬ.) ਸ਼੍ਰੀ ਮਹਾਦੇਵ ਕੱਲਬ ਫੇਜ਼ 5 ਵੱਲੋਂ ਪੀ ਸੀ ਐਲ ਚੌਂਕ ਵਿਖੇ ਨਵੇਂ ਸਾਲ ਦੇ ਮੌਕੇ ਬਰੈਡ ਅਤੇ ਸਬਜ਼ੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕੱਲਬ ਦੇ ਪ੍ਰਧਾਨ ਬਲਜੀਤ ਕੌਰ (ਐਮ ਸੀ) ਨੇ ਦੱਸਿਆ ਕਿ ਕੱਲਬ ਵੱਲੋਂ ਹਰ ਸਾਲ ਨਵੇਂ ਸਾਲ ਅਤੇ ਲੋਹੜੀ ਨੂੰ ਸਮਰਪਿਤ ਲੰਗਰ ਲਗਾਇਆ ਜਾਂਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਮੋਹਨ ਸਿੰਘ, ਐਡਵੋਕੇਟ ਰਿਪੁਦਮਨ ਸਿੰਘ, ਰਾਜਪਾਲ, ਪਿ੍ਰੰਸ, ਵਿਵੇਕ, ਰਮਨ ਥਰੇਜਾ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਪੁਸ਼ਕਰ, ਅਕਸ਼ਿਤ ਵੱਲੋਂ ਵੀ ਸੇਵਾ ਨਿਭਾਈ ਗਈ।
-
Mohali2 months ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Editorial2 months ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
International1 month ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
Editorial2 months ago
ਇੱਕ ਵਾਰ ਮੁੜ ਭੜਕ ਗਿਆ ਹੈ ਚੰਡੀਗੜ੍ਹ ਦਾ ਮੁੱਦਾ
-
National2 months ago
ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਸੁਆਹ
-
National2 months ago
ਬੁਲਡੋਜ਼ਰ ਐਕਸ਼ਨ ਤੇ ਸੁਪਰੀਮ ਕੋਰਟ ਸਖ਼ਤ, ਬਿਨਾਂ ਸੁਣਵਾਈ ਜਾਇਦਾਦ ਢਾਹੁਣ ਨੂੰ ਦੱਸਿਆ ਗੈਰਸੰਵਿਧਾਨਕ
-
International1 month ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Editorial2 months ago
ਮਨੁੱਖ ਹੀ ਹੈ ਕੁਦਰਤੀ ਆਫ਼ਤਾਂ ਲਈ ਜ਼ਿੰਮੇਵਾਰ