Connect with us

Mohali

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਕੈਨੇਡਾ ਵਿਖੇ ਮਿਸੀਸਾਗਾ ਮਾਲਟਨ ਦੇ ਐਮਪੀਪੀ ਦੀਪਕ ਆਨੰਦ ਨਾਲ ਮੁਲਾਕਾਤ

Published

on

 

ਪੰਜਾਬ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਕੀਤਾ ਵਿਚਾਰ ਵਟਾਂਦਰਾ

ਐਸ ਏ ਐਸ ਨਗਰ, 27 ਜੁਲਾਈ (ਸ਼ਬy) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ (ਜੋ ਅੱਜਕੱਲ ਦਿਨੀ ਨਿੱਜੀ ਦੌਰੇ ਉੱਤੇ ਕੈਨੇਡਾ ਵਿੱਚ ਹਨ) ਨੇ ਮੁਹਾਲੀ ਦੇ ਵਸਨੀਕ ਅਤੇ ਕੈਨੇਡਾ ਦੇ ਓਂਟੈਰੀਓ ਸੂਬੇ ਵਿੱਚ ਮਿਸੀਸਾਗਾ ਮਾਲਟਨ ਤੋਂ ਐਮ ਪੀ ਪੀ ਦੀਪਕ ਆਨੰਦ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਇਸ ਮਿਲਣੀ ਬਾਰੇ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਹਨਾਂ ਨੇ ਐਮ ਪੀ ਪੀ ਦੀਪਕ ਆਨੰਦ ਨਾਲ ਖਾਸ ਤੌਰ ਤੇ ਪੰਜਾਬ ਦੇ ਵਿਦਿਆਰਥੀਆਂ ੯ ਕਨੇਡਾ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਉਹਨਾਂ ਕਿਹਾ ਕਿ ਕੈਨੇਡਾ ਦੇ ਨਵੇਂ ਨਿਯਮਾਂ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਕੈਨੇਡਾ ਵੱਲ ਰੁਝਾਨ ਘਟਿਆ ਹੈ। ਇਸ ਦੇ ਨਾਲ ਨਾਲ ਕੈਨੇਡਾ ਵਿੱਚ ਆ ਚੁੱਕੇ ਨੌਜਵਾਨ ਵੀ ਵਿੱਤੀ ਸੰਕਟ ਵਿੱਚ ਫਸ ਰਹੇ ਹਨ। ਉਹਨਾਂ ਐਮ ਪੀ ਪੀ ਦੀਪਕ ਆਨੰਦ ੯ ਅਪੀਲ ਕੀਤੀ ਉਹ ਕੈਨੇਡਾ ਸਰਕਾਰ ਕੋਲ ਪੰਜਾਬ ਦੇ ਨੌਜਵਾਨਾਂ ਦੇ ਹੱਕ ਵਿੱਚ ਆਵਾ੭ ਚੁੱਕਣ ਕਿਉਂਕਿ ਉਹ ਖੁਦ ਵੀ ਪੰਜਾਬ ਦੇ ਹਨ ਅਤੇ ਪੰਜਾਬੀਆਂ ਦੀ ਦੁੱਖ੍ਰਤਕਲੀਫ ੯ ਭਲੀ ਭਾਂਤ ਸਮਝਦੇ ਹਨ।

Continue Reading

Mohali

ਬਲਜੀਤ ਸਿੰਘ ਬਲੈਕਸਟੋਨ ਮੁੜ ਬਣੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ

Published

on

By

 

ਐਸ ਏ ਐਸ ਨਗਰ, 7 ਸਤੰਬਰ (ਸ.ਬ.) ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕ ਸਟੋਨ ਨੂੰ ਅਗਲੇ ਇੱਕ ਸਾਲ ਲਈ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ।

ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਸz ਦਿਲਪ੍ਰੀਤ ਸਿੰਘ ਵਲੋਂ ਪਿਛਲੇ ਕਾਰਜਕਾਰ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ। ਇਸ ਉਪਰੰਤ ਪ੍ਰਧਾਨ ਬਲਜੀਤ ਸਿੰਘ ਬਲੈਕ ਸਟੋਨ ਵਲੋਂ ਕਿਹਾ ਗਿਆ ਕਿ ਉਹਨਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਉਦਯੋਗਾਂ ਅਤੇ ਉਦਯੋਗਪਤੀਆਂ ਦੀ ਭਲਾਈ ਨਾਲ ਜੁੜੇ ਕਈ ਕੰਮ ਆਰੰਭੇ ਗਏ ਸਨ ਜਿਹੜੇ ਸਰਕਾਰ ਵਲੋਂ ਮੰਜੂਰ ਕਰ ਲਏ ਗਏ ਹਨ ਅਤੇ ਇਹਨਾਂ ਤੇ ਕੰਮ ਵੀ ਆਰੰਭ ਹੋ ਗਿਆ ਹੈ ਅਤੇ ਜੇਕਰ ਹਾਊਸ ਵਲੋਂ ਉਹਨਾਂ ਨੂੰ ਥੋੜ੍ਹਾ ਹੋਰ ਸਮਾਂ ਦਿੱਤਾ ਜਾਵੇ ਤਾਂ ਇਹ ਕੰਮ ਛੇਤੀ ਮੁਕੰਮਲ ਕਰਵਾਏ ਜਾ ਸਕਦੇ ਹਨ, ਜਿਸਤੋਂ ਬਾਅਦ ਹਾਊਸ ਵਲੋਂ ਬਹੁਸੰਮਤੀ ਨਾਲ ਉਹਨਾਂ ਨੂੰ ਅਗਲੇ ਇੱਕ ਸਾਲ ਲਈ ਪ੍ਰਧਾਨ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ।

ਇਸ ਮੌਕੇ ਮੁਹਾਲੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀ ਹਰਿੰਦਰ ਪਾਲ ਸਿੰਘ ਬਿੱਲਾ ਨੇ ਕਿਹਾ ਕਿ ਸਰਕਾਰੀ ਕੰਮਾਂ ਵਿੱਚ ਕਈ ਵਾਰ ਕਾਫੀ ਸਮਾਂ ਲੱਗਦਾ ਹੈ ਅਤੇ ਜਿਹੜਾ ਵਿਅਕਤੀ ਅਗਵਾਈ ਕਰ ਰਿਹਾ ਹੋਵੇ ਉਸ ਨੂੰ ਹੋਰ ਸਮਾਂ ਦੇਣਾ ਬਣਦਾ ਹੈ ਇਸ ਲਈ ਹਾਊਸ ਵਲੋਂ ਸz. ਬਲਜੀਤ ਸਿੰਘ ਨੂੰ ਇੱਕ ਹੋਰ ਸਾਲ ਲਈ ਅਹੁਦੇ ਤੇ ਬਣੇ ਰਹਿਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੇ ਐਸ ਮਾਹਲ, ਬਲਬੀਰ ਸਿੰਘ, ਅਸ਼ੋਕ ਗੁਪਤਾ, ਐਸ ਐਸ ਸਭਰਵਾਲ ਅਤੇ ਆਰ ਐਸ ਆਨੰਦ (ਸਾਰੇ ਸਾਬਕਾ ਪ੍ਰਧਾਨ) ਕੇ ਐਚ ਐਸ ਢੀਂਡਸਾ, ਦਰਸ਼ਨ ਸਿੰਘ ਕਲਸੀ, ਐਸ ਐਸ ਚੀਮਾ, ਨਰਿੰਦਰ ਸਿੰਘ ਸੰਧੂ, ਪੀ ਜੇ ਸਿੰਘ, ਐਡਵੋਕੇਟ ਜਸਬੀਰ ਸਿੰਘ, ਸ਼ਲਿੰਦਰ ਆਨੰਦ, ਰਾਕੇਸ਼ ਵਿਗ, ਆਰ ਕੇ ਲੂਥਰ, ਇਕਬਾਲ ਸਿੰਘ ਮਾਲਵਾ, ਪ੍ਰਦੀਪ ਸਿੰਘ ਭਾਰਜ, ਮਹੇਸ਼ ਚੁੱਗ, ਜਸਜੀਤ ਸਿੰਘ ਚੁੱਗ, ਹਰਮੀਤ ਸਿੰਘ ਚੁੱਗ, ਅਰਵਿੰਦਰ ਸਿਘ ਸੋਢੀ, ਸੁਖਪ੍ਰੀਤ ਸਿੰਘ ਸੈਣੀ, ਗਿਰੀਸ਼ ਭਨੋਟ, ਪਰਮਜੀਤ ਸਿੰਘ, ਐਡਵੋਕੇਟ ਅਰਵਿੰਦਰ ਸਿੰਘ, ਗੁਰਰਾਜ ਪਾਲ ਮਨੋਚਾ ਸਮੇਤ ਵੰਡੀ ਗਿਣਤੀ ਮੈਂਬਰ ਹਾਜਿਰ ਸਨ।

 

Continue Reading

Mohali

ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ 24 ਘੰਟੇ ਬੱਸ ਸੇਵਾ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਮੁੱਖ ਟੀਚੇ : ਬਲਜੀਤ ਸਿੰਘ

Published

on

By

 

 

ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬਲਜੀਤ ਸਿੰਘ ਬਲੈਕ ਸਟੋਨ ਨੇ ਕਿਹਾ ਹੈ ਕਿ ਉਦਯੋਗਿਕ ਖੇਤਰ ਵਿੱਚ ਕੰਮ ਕਰਦੀਆਂ ਮਹਿਲਾਵਾਂ ਦੀ ਸੁਰਖਿਅਤ ਆਵਾਜਾਈ ਲਈ 24 ਘੰਟੇ ਬਸ ਸੇਵਾ ਦਾ ਪ੍ਰਬੰਧ ਕਰਵਾਉਣਾ, ਉਦਯੋਗਿਕ ਖੇਤਰ ਵਿੱਚ ਮਹਿਲਾ ਥਾਣਾ ਸਥਾਪਿਤ ਕਰਵਾਉਣਾ ਅਤੇ ਉਦਯੋਗਿਕ ਖੇਤਰ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਉਹਨਾਂ ਦੇ ਮੁੱਖ ਟੀਚੇ ਹਨ।

ਮੁੜ ਪ੍ਰਧਾਨ ਬਣਨ ਤੋਂ ਬਾਅਦ ਸਕਾਈ ਹਾਕ ਟਾਈਮਜ਼ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਉਹਨਾਂ ਵਲੋਂ ਸਰਕਾਰ ਤਕ ਪਹੁੰਚ ਕਰਕੇ ਉਦਯੋਗਿਕ ਖੇਤਰ ਵਿੱਚ ਕਿਰਾਏ ਤੇ ਥਾਂ ਲੈ ਕੇ ਕੰਮ ਕਰਦੇ ਛੋਟੇ ਉਦਯੋਗਪਤੀਆਂ ਨੂੰ ਪਲਾਟ ਅਲਾਟ ਕਰਨ ਦੀ ਮੰਗ ਕੀਤੀ ਸੀ ਅਤੇ ਇਸ ਸੰਬੰਧੀ ਸਰਕਾਰ ਵਲੋਂ ਪਿੰਡ ਬਲੌਂਗੀ ਦੀ ਜਮੀਨ ਵਿੱਚ ਛੋਟੇ ਉਦਯੋਗਪਤੀਆਂ ਨੂੰ ਪਲਾਟ ਅਲਾਟ ਕਰਨ ਦੀ ਸਿਧਾਂਤਕ ਮੰਜੂਰੀ ਦੇ ਦਿੱਤੀ ਗਈ ਹੈ ਜਿਸਤੇ ਅਗਲੀ ਕਾਰਵਾਈ ਜਾਰੀ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਫੇਜ਼ 8 ਬੀ ਅਤੇ ਫੇਜ਼ 9 ਦੇ 50 ਦੇ ਕਰੀਬ ਪਲਾਟ ਅਜਿਹੇ ਹਨ ਜਿਹਨਾਂ ਦੀ ਅਲਾਟਮੈਂਟ ਵੇਲੇ ਇਹਨਾਂ ਵਿੱਚ ਅਨਅਰਨਡ ਪ੍ਰਾਫਿਟ ਦੀ ਸ਼ਰਤ ਲਿਖੀ ਹੋਈ ਹੈ ਜਿਸਨੂੰ ਖਤਮ ਕਰਨ ਲਈ ਕੰਮ ਚਲ ਰਿਹਾ ਹੈ।

ਉਹਨਾਂ ਦੱਸਿਆ ਕਿ ਸਰਕਾਰ ਵਲੋਂ ਵੱਡੇ ਉਦਯੋਗਪਤੀਆਂ ਨੂੰ ਉਦਯੋਗ ਸਥਾਪਿਤ ਕਰਨ ਲਈ ਰਿਆਇਤੀ ਦਰ ਤੇ ਜਮੀਨ ਦਿੱਤੀ ਜਾਂਦੀ ਸੀ ਅਤੇ ਇਹ ਵੱਡੇ ਪਲਾਟ ਅਲਾਟ ਕਰਨ ਵੇਲੇ ਅਨ ਅਰਨਡ ਪ੍ਰਾਫਿਟ ਦੀ ਸ਼ਰਤ ਰੱਖੀ ਜਾਂਦੀ ਸੀ ਕਿ ਜੇਕਰ ਪਲਾਟ ਅਲਾਟ ਕਰਨ ਤੋਂ ਬਾਅਦ ਉਦਯੋਗਪਤੀ ਇਹ ਪਲਾਟ ਵੇਚਦਾ ਹੈ ਤਾਂ ਪਲਾਟ ਦੀ ਮਾਰਕੀਟ ਕੀਮਤ ਦਾ ਅੱਧਾ ਹਿੱਸਾ ਸਰਕਾਰ ਨੂੰ ਦੇਣਾ ਜਰੂਰੀ ਹੋਵੇਗਾ। ਉਹਨਾਂ ਕਿਹਾ ਕਿ ਬਾਅਦ ਵਿੱਚ ਪੰਜਾਬ ਇਨਫੋਟੈਕ ਵਲੋਂ ਅਲਾਟ ਕੀਤੇ ਗਏ ਇੱਕ ਅਤੇ ਦੋ ਕਨਾਲ ਦੇ ਪਲਾਟਾਂ ਤੇ ਵੀ ਇਹ ਸ਼ਰਤ ਲਾਗੂ ਕਰ ਦਿੱਤੀ ਗਈ ਜਿਹੜੇ ਆਮ ਰੇਟ ਤੇ ਹੀ ਅਲਾਟ ਹੋਏ ਸਨ ਅਤੇ ਇਹਨਾਂ ਪਲਾਟਾਂ ਤੋਂ ਇਹ ਸ਼ਰਤ ਹਟਾਉਣ ਲਈ ਕੰਮ ਚੱਲ ਰਿਹਾ ਹੈ।

ਉਹਨਾਂ ਕਿਹਾ ਕਿ ਮੁਹਾਲੀ ਵਿੱਚ ਸਥਿਤ ਆਈ ਟੀ ਸੈਕਟਰ ਦੀਆਂ ਕੰਪਨੀਆਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਕੰਮ ਕਰਦੀਆਂ ਹਨ। ਇਹ ਕੰਪਨੀਆਂ 24 ਘੰਟੇ ਕੰਮ ਕਰਦੀਆਂ ਹਨ ਅਤੇ ਇੱਥੇ ਕੰਮ ਕਰਦੀਆਂ ਔਰਤਾਂ ਦੀ ਸੁਰਖਿਅਤ ਆਵਾਜਾਈ ਲਈ ਇੱਥੇ 24 ਘੰਟੇ ਬੱਸ ਸਰਵਿਸ ਹੋਣੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਔਰਤਾਂ ਨਾਲ ਕੋਈ ਵੀ ਘਟਨਾ ਵਾਪਰਨ ਤੇ ਉਹਨਾਂ ਦੀ ਸੁਣਵਾਈ ਲਈ ਇੱਥੇ ਮਹਿਲਾ ਥਾਣਾ ਹੋਣਾ ਚਾਹੀਦਾ ਹੈ ਅਤੇ ਉਹ ਇਹਨਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਲਈ ਕੰਮ ਕਰਨਗੇ। ਇਸ ਦੇ ਨਾਲ ਨਾਲ ਸਥਾਨਕ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਉਦਯੋਗਿਕ ਖੇਤਰ ਦੇ ਬੁਨਿਆਦੀ ਢਾਂਚੇ ਦੀ ਸੰਭਾਲ ਲਈ ਕੰਮ ਕੀਤਾ ਜਾਵੇਗਾ ਜਿਸਦੇ ਤਹਿਤ ਸੜਕਾਂ ਦੀ ਮੁਰਮੰਤ ਦਾ ਕੰਮ, ਥਾਂ ਥਾਂ ਤੇ ਲੱਗੀਆਂ ਝਾੜੀਆਂ ਅਤੇ ਕਾਂਗਰਸ ਘਾਹ ਦੀ ਸਫਾਈ, ਸਟ੍ਰੀਟ ਲਾਈਟਾਂ ਅਤੇ ਟ੍ਰੈਫਿਕ ਦੀ ਸਮੱਸਿਆ ਦੇ ਹਲ ਲਈ ਕੰਮ ਕੀਤਾ ਜਾਵੇਗਾ।

Continue Reading

Mohali

ਬਰਸਾਤ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਡਿੱਗਣ ਨਾਲ ਗਲੀ ਵਿੱਚ ਆਇਆ ਕਰੰਟ

Published

on

By

 

ਕਰੰਟ ਲੱਗਣ ਕਾਰਨ ਕੁੱਤੇ ਦੀ ਮੌਤ

ਬਲੌਂਗੀ, 7 ਸਤੰਬਰ (ਪਵਨ ਰਾਵਤ) ਬੀਤੇ ਦਿਨੀ ਬਰਸਾਤ ਪੈਣ ਤੋਂ ਬਾਅਦ ਬਲੌਂਗੀ ਦੇ ਆਜ਼ਾਦ ਨਗਰ ਦੀ ਗਲੀ ਵਿੱਚ ਤਾਰਾਂ ਡਿੱਗਣ ਕਾਰਨ ਗਲੀ ਵਿੱਚ ਕਰੰਟ ਆ ਗਿਆ ਅਤੇ ਉੱਥੇ ਨਿਕਲ ਰਿਹਾ ਇੱਕ ਕੁੱਤਾ ਕਰੰਟ ਦੀ ਮਾਰ ਹੇਠ ਆ ਗਿਆ ਜਿਸ ਕਾਰਨ ਕੁੱਤੇ ਦੀ ਮੌਤ ਹੋ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਜ਼ਾਦ ਨਗਰ ਦੇ ਪੰਚ ਸ੍ਰੀ ਲਾਲ ਬਹਾਦਰ ਨੇ ਦੱਸਿਆ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਣ ਆਜ਼ਾਦ ਨਗਰ ਵਿੱਚ ਬਰਸਾਤ ਪੈਣ ਕਾਰਣ ਤਾਰਾਂ ਡਿੱਗ ਗਈਆਂ ਅਤੇ ਗਲੀ ਵਿੱਚ ਕਰੰਟ ਦੌੜਨ ਲੱਗਾ। ਉਹਨਾਂ ਕਿਹਾ ਕਿ ਗਲੀ ਵਿੱਚੋਂ ਕੁੱਤਾ ਲੰਘ ਰਿਹਾ ਸੀ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਜੇਕਰ ਇਥੋਂ ਕੋਈ ਛੋਟਾ ਬੱਚਾ ਗੁਜਰਦਾ ਤਾਂ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਸਕਦਾ ਸੀ।

ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਪਿਛਲੇ ਮਹੀਨੇ ਬਿਜਲੀ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਆਜ਼ਾਦ ਨਗਰ ਵਿੱਚ ਜਗ੍ਹਾ ਜਗ੍ਹਾ ਤੇ ਗਲੀ ਵਿੱਚ ਬਿਜਲੀ ਦੀਆਂ ਤਾਰਾਂ ਡਿੱਗੀਆਂ ਹੋਈਆਂ ਹਨ ਅਤੇ ਉਹਨਾਂ ਨੂੰ ਠੀਕ ਕੀਤਾ ਜਾਵੇ, ਪਰੰਤੂ ਬਿਜਲੀ ਵਿਭਾਗ ਦੇ ਸਿਰ ਤੇ ਜੂੰ ਨਹੀਂ ਸਰਕੀ।

ਉਹਨਾਂ ਕਿਹਾ ਕਿ ਜਦੋਂ ਵੀ ਬਿਜਲੀ ਵਿਭਾਗ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਬਲੌਂਗੀ ਵਿੱਚ ਕਾਫੀ ਸਮੇਂ ਬਾਅਦ ਆਉਂਦੇ ਹਨ। ਉਹਨਾਂ ਕਿਹਾ ਕਿ ਜੇਕਰ ਬਿਜਲੀ ਵਿਭਾਗ ਇਸੇ ਤਰੀਕੇ ਨਾਲ ਲਾਪਰਵਾਹੀ ਕਰਦਾ ਰਿਹਾ ਤਾਂ ਆਉਣ ਵਾਲੇ ਸਮੇ ਵਿੱਚ ਬਿਜਲੀ ਵਿਭਾਗ ਦੇ ਦਫਤਰ ਦੇ ਬਾਹਰ ਧਰਨੇ ਪ੍ਰਦਸ਼ਨ ਕੀਤੇ ਜਾਣਗੇ। ਜਿਸ ਦੀ ਜਿੰਮੇਵਾਰੀ ਬਿਜਲੀ ਵਿਭਾਗ ਦੀ ਹੋਵੇਗੀ।

ਇਸ ਮੌਕੇ ਕਾਲੋ ਰਾਮ, ਕਮਲਜੀਤ ਸਿੰਘ, ਰਾਜੂ ਪ੍ਰਸ਼ਾਦ, ਰਾਜੀਵ, ਅਮਿਤ, ਹਿੰਮਤ ਸਿੰਘ, ਓਮਕਾਰ, ਵਿਪਿਨ ਸ਼ਰਮਾ, ਰਾਹੁਲ, ਦੇਵਰਾਜ ਸਿੰਘ, ਰੋਸੀ ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ।

 

Continue Reading

Latest News

Trending