Connect with us

National

ਤਿਹਾੜ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਝੜਪ ਦੌਰਾਨ ਦੋ ਕੈਦੀ ਜ਼ਖਮੀ

Published

on

 

 

ਨਵੀਂ ਦਿੱਲੀ, 27 ਜੁਲਾਈ (ਸ.ਬ.) ਤਿਹਾੜ ਜੇਲ੍ਹ ਵਿੱਚ ਕੈਦੀਆਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਤਿਹਾੜ ਜੇਲ੍ਹ ਨੰਬਰ 8 ਅਤੇ 9 ਵਿਚ ਕੈਦੀਆਂ ਵਿਚਾਲੇ ਝੜਪ ਹੋ ਗਈ। ਇਸ ਝੜਪ ਵਿਚ ਦੋ ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਵਲੀ ਅਤੇ ਲਵੀਸ਼ ਨਾਂ ਦੇ ਦੋ ਕੈਦੀ ਲੋਕੇਸ਼ ਨਾਂ ਦੇ ਵਿਅਕਤੀ ਦੇ ਕਤਲ ਦੇ ਦੋਸ਼ ਵਿੱਚ ਤਿਹਾੜ ਜੇਲ੍ਹ ਵਿਚ ਬੰਦ ਹਨ। ਬੀਤੇ ਦਿਨ ਲਵਲੀ ਅਤੇ ਲਵੀਸ਼ ਫੋਨ ਤੇ ਗੱਲ ਕਰ ਰਹੇ ਸਨ ਤਾਂ ਜੇਲ੍ਹ ਅੰਦਰ ਲੋਕੇਸ਼ ਦੇ ਭਰਾ ਨੇ ਆਪਣੇ ਸਾਥੀਆਂ ਹਿਮਾਂਸ਼ੂ ਅਤੇ ਅਭਿਸ਼ੇਕ ਨਾਲ ਮਿਲ ਕੇ ਦੋਹਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿਚ ਲਵਲੀ ਅਤੇ ਲਵੀਸ਼ ਜ਼ਖ਼ਮੀ ਹੋ ਗਏ। ਦੋਹਾਂ ਨੂੰ ਬੀਤੀ ਦੇਰ ਸ਼ਾਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੇ ਇਲਾਜ ਮਗਰੋਂ ਇਕ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਤਾਂ ਦੂਜੇ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਹੈ।

ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਵੈਸਟ ਵਿਚਿਤਰ ਵੀਰ ਨੇ ਦੱਸਿਆ ਕਿ ਲਵਲੀ ਅਤੇ ਲਵੀਸ਼ ਅੰਡਰ ਟਰਾਇਲ ਕੈਦੀ ਹਨ। ਇਨ੍ਹਾਂ ਦੋਵਾਂ ਨੂੰ ਅੰਬੇਡਕਰ ਨਗਰ ਇਲਾਕੇ ਵਿੱਚ 4 ਸਾਲ ਪਹਿਲਾਂ ਹੋਏ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਦੋਵੇਂ ਤਿਹਾੜ ਜੇਲ੍ਹ ਵਿਚ ਬੰਦ ਹਨ। ਜੇਲ੍ਹ ਨੰਬਰ 9 ਤੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਦੀਨਦਿਆਲ ਉਪਾਧਿਆਏ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਨ੍ਹਾਂ ਤੇ ਕੇਂਦਰੀ ਜੇਲ੍ਹ ਨੰਬਰ 9 ਦੇ ਵਾਰਡ ਨੰਬਰ 11 ਵਿੱਚ ਹਮਲਾ ਕੀਤਾ ਗਿਆ ਸੀ। ਲੋਕੇਸ਼, ਨਿਤਿਨ, ਹਿਮਾਂਸ਼ੂ ਅਤੇ ਅਭਿਸ਼ੇਕ ਤੇ ਹਮਲੇ ਦਾ ਦੋਸ਼ ਹੈ।

ਇਸ ਮਾਮਲੇ ਦੀ 109/118(1)/3(5) ਬੀਐਨਐਸ ਐਕਟ ਤਹਿਤ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜੇਲ੍ਹ ਪ੍ਰਸ਼ਾਸਨ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ।

Continue Reading

National

ਸਾਇਕਲ ਤੇ ਸਕੂਲ ਜਾ ਰਹੀਆਂ 3 ਵਿਦਿਆਰਥਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇੱਕ ਦੀ ਮੌਤ

Published

on

By

 

ਰਾਏਬਰੇਲੀ, 7 ਸਤੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਸਲੋਨ ਕੋਤਵਾਲੀ ਇਲਾਕੇ ਵਿੱਚ ਇੱਕ ਟਰੱਕ ਨੇ ਸਾਈਕਲ ਸਵਾਰ ਤਿੰਨ ਵਿਦਿਆਰਥਣਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲੀਸ ਵਲੋਂ ਦਿੱਤੀ ਗਈ ਹੈ। ਪੁਲੀਸ ਮੁਤਾਬਕ ਵਿਦਿਆਰਥੀ ਸ਼ੈਲਜਾ, ਕੰਚਨ ਅਤੇ ਆਰਤੀ ਅੱਜ ਸਵੇਰੇ ਸਾਈਕਲ ਤੇ ਸਕੂਲ ਜਾ ਰਹੀਆਂ ਸਨ। ਜਿਉਂ ਹੀ ਵਿਦਿਆਰਥੀ ਪਿਆਰੇਪੁਰ ਮੋੜ ਕੋਲ ਪਹੁੰਚੀਆਂ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਪੁਲੀਸ ਨੇ ਦੱਸਿਆ ਕਿ ਇਸ ਟੱਕਰ ਵਿੱਚ ਸ਼ੈਲਜਾ ਦੀ ਮੌਕੇ ਤੇ ਮੌਤ ਹੋ ਗਈ। ਬਾਕੀ ਦੋ ਵਿਦਿਆਰਥਣਾਂ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।

ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਰਾਏਬਰੇਲੀ-ਪ੍ਰਤਾਪਗੜ੍ਹ ਰੋਡ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਸਕੂਲੀ ਵਿਦਿਆਰਥਣਾਂ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ। ਇਸ ਦੌਰਾਨ ਕਾਫੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਰਹੀ। ਬਾਅਦ ਵਿੱਚ ਸਲੋਹ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਪਿੰਡ ਵਾਸੀਆਂ ਅਤੇ ਵਿਦਿਆਰਥਣਾਂ ਨੂੰ ਸਮਝਾ ਕੇ ਜਾਮ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Continue Reading

National

ਬਾਗੇਸ਼ਵਰ ਧਾਮ ਤੋਂ ਪਰਤਦੇ ਸਮੇਂ ਚਾਰ ਸ਼ਰਧਾਲੂਆਂ ਦੀ ਸੜਕ ਹਾਦਸੇ ਵਿੱਚ ਮੌਤ

Published

on

By

 

ਵਿਦਿਸ਼ਾ, 7 ਸਤੰਬਰ (ਸ.ਬ.) ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਅੱਜ ਤੜਕੇ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਨਾਲ ਰਾਜਸਥਾਨ ਦੇ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਨਾਲ ਸਵਾਰ 6 ਹੋਰ ਜ਼ਖ਼ਮੀ ਹੋ ਗਏ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਅੱਜ ਸਵੇਰੇ ਕਰੀਬ 4 ਵਜੇ ਲਟੇਰੀ ਥਾਣਾ ਖੇਤਰ ਦੇ ਬਯਾਵਰਾ-ਬੀਨਾ ਹਾਈਵੇਅ ਤੇ ਵਾਪਰਿਆ।

ਪੁਲੀਸ ਮੁਤਾਬਕ ਰਾਜਸਥਾਨ ਦੇ ਝਾਲਾਵਾੜ ਤੋਂ 7 ਔਰਤਾਂ ਸਮੇਤ 10 ਵਿਅਕਤੀਆਂ ਦਾ ਇਕ ਸਮੂਹ ਤੀਰਥ ਯਾਤਰਾ ਤੋਂ ਪਰਤ ਰਿਹਾ ਸੀ, ਤਾਂ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਿਸ਼ਨਲਾਲ ਲੋਢਾ, ਵਿਨੋਦ ਕੁਮਾਰ ਮਾਲੀ, ਵਰਦੀ ਬਾਈ ਲੋਢਾ ਅਤੇ ਰਾਜਬਾਈ ਭੀਲ ਵਜੋਂ ਹੋਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਘਟਨਾ ਤੇ ਦੁੱਖ ਜਤਾਇਆ ਹੈ।

ਮੁੱਖ ਮੰਤਰੀ ਮੋਹਨ ਯਾਦਵ ਨੇ ਐਕਸ ਤੇ ਇਕ ਪੋਸਟ ਵਿਚ ਕਿਹਾ ਕਿ ਵਿਦਿਸ਼ਾ ਜ਼ਿਲ੍ਹੇ ਦੇ ਲਟੇਰੀ ਬਲਾਕ ਵਿੱਚ ਬਾਗੇਸ਼ਵਰ ਧਾਮ ਤੋਂ ਪਰਤਦੇ ਸਮੇਂ ਸੜਕ ਹਾਦਸੇ ਵਿੱਚ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ 4 ਵਿਅਕਤੀਆਂ ਦੀ ਮੌਤ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਉੱਚਿਤ ਇਲਾਜ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਇਸ ਦੁੱਖ ਦੀ ਘੜੀ ਵਿਚ ਮ੍ਰਿਤਕ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੀੜਤਾਂ ਦੇ ਪਰਿਵਾਰਾਂ ਨੂੰ ਉੱਚਿਤ ਆਰਥਿਕ ਮਦਦ ਪ੍ਰਦਾਨ ਕਰੇਗੀ।

Continue Reading

National

ਮਨੀਪੁਰ ਦੇ ਜਿਰੀਬਾਮ ਵਿੱਚ ਹਿੰਸਾ ਦੌਰਾਨ 5 ਵਿਅਕਤੀਆਂ ਦੀ ਮੌਤ

Published

on

By

 

ਇੰਫ਼ਾਲ, 7 ਸਤੰਬਰ (ਸ.ਬ.) ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿਚ ਅੱਜ ਸਵੇਰ ਹੋਈ ਹਿੰਸਾ ਦੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਘਟਨਾ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਚਾਰ ਹਥਿਆਰਬੰਦ ਵਿਅਕਤੀ ਮਾਰੇ ਗਏ।

ਅਧਿਕਾਰੀ ਨੇ ਦੱਸਿਆ ਕਿ ਖਾੜਕੁ ਇਕ ਸੁਨਸਾਨ ਘਰ ਵਿਚ ਵੜ ਗਏ ਅਤੇ ਉਥੇ ਰਹਿੰਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪਹਾੜੀਆਂ ਵਿੱਚ ਲੜਾਕੂ ਭਾਈਚਾਰੇ ਦੇ ਵਿਚਕਾਰ ਗੋਲੀ ਬਾਰੀ ਦੌਰਾਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ।

Continue Reading

Latest News

Trending