Connect with us

Punjab

ਸ਼ਮਸ਼ਾਨਘਾਟ ਵਿੱਚ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼

Published

on

 

ਗੋਰਾਇਆ, 27 ਜੁਲਾਈ (ਸ.ਬ.) ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਪਾਸਲਾ ਦੰਦੂਵਾਲ ਦੇ ਸਾਂਝੇ ਸ਼ਮਸ਼ਾਨਘਾਟ ਵਿਖੇ ਅੱਜ ਤੜਕੇ ਇਕ ਰੁੱਖ ਨਾਲ ਲਟਕੀ ਹੋਈ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਪੁਲੀਸ ਇਸ ਨੂੰ ਸੁਸਾਈਡ ਦੱਸ ਰਹੀ ਹੈ ਜਦਕਿ ਪਰਿਵਾਰਕ ਮੈਂਬਰ ਕਤਲ ਦਾ ਦੋਸ਼ ਲਗਾ ਰਹੇ ਹਨ।

ਮ੍ਰਿਤਕ ਦੀ ਪਛਾਣ ਸੁਖਵਿੰਦਰ ਪਾਲ ਵਾਸੀ ਪਿੰਡ ਪਾਸਲਾ ਵਜੋਂ ਕੀਤੀ ਗਈ ਹੈ। ਉਧਰ ਪਿੰਡ ਵਾਸੀ ਪੁਲੀਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਨਜ਼ਰ ਆਏ, ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਰੁੱਖ ਨਾਲ ਲਾਸ਼ ਲਟਕ ਰਹੀ ਸੀ ਉਹ ਬਹੁਤ ਹੀ ਪਤਲਾ ਹੈ ਅਤੇ ਜੋ ਸੁਸਾਈਡ ਨੋਟ ਪੁਲੀਸ ਦੱਸ ਰਹੀ ਹੈ, ਉਹ ਉਨ੍ਹਾਂ ਨੇ ਪਰਿਵਾਰ ਨੂੰ ਨਹੀਂ ਵਿਖਾਇਆ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ। ਪਿੰਡ ਵਾਸੀ ਇਸ ਗੱਲੋਂ ਨੂੰ ਖਫਾ ਨਜ਼ਰ ਆਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਪਿੰਡ ਬਹਿਰਾਮ ਨੇੜੇ ਫਗਵਾੜਾ ਤੋਂ ਆ ਰਹੇ ਸਨ, ਉਨ੍ਹਾਂ ਨੂੰ ਲਾਸ਼ ਨਹੀਂ ਵਿਖਾਈ ਗਈ ਅਤੇ ਜਦੋਂ ਦੂਜੇ ਪਾਸੇ ਉਸ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੇ ਪੁੱਤਰ ਦਾ ਸੁਸਾਈਡ ਨਹੀਂ ਹੈ ਇਹ ਕਤਲ ਕੀਤਾ ਹੋਇਆ ਲੱਗ ਰਿਹਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਨਾ ਕੋਈ ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ ਵਗੈਰਾ ਚੈਕ ਕੀਤੀ ਅਤੇ ਨਾ ਹੀ ਕੋਈ ਵੀ ਬਣਦੀ ਕਾਰਵਾਈ ਸੁਚੱਜੇ ਢੰਗ ਨਾਲ ਕਰ ਰਹੇ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਪੂਰੀ ਜਾਂਚ ਕਰਕੇ ਇਨਸਾਫ਼ ਦਿਵਾਇਆ ਜਾਵੇ।

ਮੌਕੇ ਤੇ ਪਹੁੰਚੇ ਐਸ. ਐਚ. ਓ. ਨੂਰਮਹਿਲ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਸ ਵਿੱਚੋਂ ਇਕ ਸੂਸਾਈਡ ਨੋਟ ਪੁਲੀਸ ਨੂੰ ਬਰਾਮਦ ਹੋਇਆ ਹੈ, ਜਿਸ ਵਿੱਚ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕਰਨ ਬਾਰੇ ਲਿਖਿਆ ਹੋਇਆ ਹੈ ਅਤੇ ਲਿਖਿਆ ਹੈ ਕਿ ਉਸ ਦਾ ਅੰਤਿਮ ਸੰਸਕਾਰ ਵੀ ਉਸ ਦੇ ਪਿੰਡ ਪਾਸਲਾ ਵਿਖੇ ਕੀਤਾ ਜਾਵੇ। ਪਰਿਵਾਰਕ ਮੈਂਬਰ ਜਿਨਾਂ ਵਿੱਚ ਉਸ ਦੀ ਪਤਨੀ ਅਤੇ ਬੱਚੇ ਜੋ ਬਹਿਰਾਮ ਤੋਂ ਆਏ ਸਨ, ਉਨ੍ਹਾਂ ਨੂੰ ਸੁਸਾਈਡ ਨੋਟ ਵੀ ਪੜ੍ਹ ਸੁਣਾ ਵੀ ਦਿੱਤਾ ਹੈ ਅਤੇ ਵਿਖਾ ਦਿੱਤਾ ਗਿਆ। ਐਸ. ਐਚ. ਓ. ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਪਾਲ ਦੀ ਉਮਰ ਕਰੀਬ 50 ਸਾਲ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਪਿੰਡ ਬਹਿਰਾਮ ਵਿਖੇ ਪਿਛਲੇ 20 ਸਾਲ ਤੋਂ ਰਹਿੰਦਾ ਸੀ। ਉਸ ਦੀ ਪਤਨੀ ਦਾ ਨਾਮ ਸੁਖਦੇਵ ਰਾਣੀ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਉਹ ਲੁਧਿਆਣਾ ਵਿਖੇ ਆਟੋ ਚਲਾਉਣ ਦਾ ਕੰਮ ਕਰਦਾ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading

Mohali

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਚੋਣ ਦਾ ਮਾਮਲਾ ਉਲਝਿਆ

Published

on

By

 

 

ਕਾਰਜਕਰੀ ਮੈਂਬਰਾਂ ਨੇ ਬਲਜੀਤ ਸਿੰਘ ਬਲੈਕਸਟੋਨ ਨੂੰ ਅਹੁਦੇ ਤੋਂ ਹਟਾ ਕੇ ਮੁਕੇਸ਼ ਬੰਸਲ ਨੂੰ ਬਣਾਇਆ ਨਵਾਂ ਪ੍ਰਧਾਨ

ਐਸ ਏ ਐਸ ਨਗਰ, 16 ਸਤੰਬਰ (ਸ.ਬ.) ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੀ ਪ੍ਰਧਾਨਗੀ ਦਾ ਮਾਮਲਾ ਵਿਵਾਦ ਵਿੱਚ ਪੈ ਗਿਆ ਹੈ। ਇਸ ਦੌਰਾਨ ਐਸੋਸੀਏਸ਼ਨ ਦੇ ਕਾਰਜਕਰਨੀ ਮੈਂਬਰਾਂ ਦੀ ਪਿਛਲੇ ਸਾਲ ਹੋਈ ਚੋਣ ਦੌਰਾਨ ਚੁਣੇ ਗਏ 9 ਵਿੱਚੋਂ 8 ਮੈਂਬਰਾਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਕੇ ਮੁਕੇਸ਼ ਬੰਸਲ ਨੂੰ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਐਸੋਸੀਏਸ਼ਨ ਦੇ ਪਹਿਲਾਂ ਚੱਲੇ ਆ ਰਹੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕਸਟੋਨ ਨੇ ਦਾਅਵਾ ਕੀਤਾ ਹੈ ਕਿ ਐਸੋਸੀਏਸ਼ਨ ਦੇ ਮੈਂਬਰਾਂ ਦਾ ਸਮਰਥਨ ਉਹਨਾਂ ਦੇ ਨਾਲ ਹੈ।

ਐਸੋਸੀਏਸ਼ਨ ਦੇ ਦਫਤਰ ਵਿੱਚ ਅੱਜ ਹੋਈ ਕਾਰਜਕਾਰੀ ਮੈਂਬਰਾਂ ਦੀ ਇੱਕ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਕਾਰਜਕਾਰੀ ਮੈਬਰਾਂ ਨੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ ਦੇ ਖਿਲਾਫ ਬੇਵਿਸ਼ਵਾਸ਼ ਦਾ ਮਤਾ ਪੇਸ਼ ਕੀਤਾ ਜਿਸਨੂੰ ਮੈਂਬਰਾਂ ਵਲੋਂ ਮੰਜੂਰੀ ਦੇ ਦਿੱਤੀ ਗਈ ਅਤੇ ਬਲਜੀਤ ਸਿੰਘ ਬਲੈਕਸਟੋਨ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ ਗਿਆ। ਇਸ ਉਪਰੰਤ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਵਲੋਂ ਮੁਕੇਸ਼ ਬਾਂਸਲ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਪ੍ਰਧਾਨ ਦੀ ਅਗਵਾਈ ਹੇਠ ਐਸੋਸੀਏਸ਼ਨ ਦੀਆਂ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੋਈ ਸਾਲਾਨਾ ਜਨਰਲ ਮੀਟਿੰਗ ਦੌਰਾਨ ਕਾਰਜਕਾਰੀ ਮੈਂਬਰਾਂ ਵਲੋਂ ਨਵੇਂ ਸਿਰੇ ਤੋਂ ਚੋਣ ਕਰਵਾਏ ਜਾਣ ਦਾ ਪਤਾ ਪੇਸ਼ ਕੀਤਾ ਗਿਆ ਸੀ ਪਰੰਤੂ ਸz. ਬਲਜੀਤ ਸਿੰਘ ਬਲੈਕਸਟੋਨ ਵਲੋਂ ਮੀਟਿੰਗ ਵਿੱਚ ਆਪਣੇ ਪੱਧਰ ਤੇ ਕਾਰਜਕਾਰਨੀ ਕਮੇਟੀ ਨੂੰ ਇੱਕ ਸਾਲ ਹੋਰ ਮੌਕਾ ਦਿੱਤੇ ਜਾਣ ਦੀ ਗੱਲ ਕਰਦਿਆਂ ਹਾਊਸ ਵਲੋਂ ਸਹਿਮਤੀ ਦੇਣ ਦਾ ਦਾਅਵਾ ਕਰਦਿਆਂ ਮੀਟਿੰਗ ਖਤਮ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਉਸ ਵੇਲੇ ਵੀ ਇਸਦਾ ਵਿਰੋਧ ਕਰਦਿਆਂ ਸੰਵਿਧਾਨ ਅਨੁਸਾਰ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਹੁਣ ਨਵੇਂ ਪ੍ਰਧਾਨ ਦੀ ਚੋਣ ਹੋਣ ਤਕ ਸ੍ਰੀ ਮੁਕੇਸ਼ ਬੰਸਲ ਨੂੰ ਪ੍ਰਧਾਨ ਬਣਾਇਆ ਗਿਆ ਹੈ।

ਇਸ ਮੌਕੇ ਸੀਨੀਅਰ ਉਪ ਪ੍ਰਧਾਨ ਰਾਜੀਵ ਗੁਪਤਾ ਅਤੇ ਵਿਵੇਕ ਕਪੂਰ, ਉਪ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਦਿਲਪ੍ਰੀਤ ਸਿੰਘ, ਵਿੱਤ ਸਕੱਤਰ ਆਈ ਐਸ ਛਾਬੜਾ, ਜੁਆਇੰਟ ਸਕੱਤਰ ਕਮਲ ਕੁਮਾਰ ਧੁੱਪੜ ਅਤੇ ਜਸਵਿੰਦਰ ਸਿੰਘ ਰੰਧਾਵਾ ਹਾਜਰ ਸਨ।

ਇਸ ਦੌਰਾਨ ਸ੍ਰੀ ਮੁਕੇਸ਼ ਬੰਸਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਅਗਰਵਾਲ ਸਮਾਜ ਦੇ ਆਗੂਆਂ ਸ੍ਰੀ ਮੁਨੀਸ਼ ਬੰਸਲ, ਅਸ਼ੋਕ ਬੰਸਲ, ਦੀਪਕ ਬੰਸਲ, ਸ਼ਨਨ ਗੋਇਲ, ਸੰਜੈ ਬੰਸਲ ਅਤੇ ਨਰੇਸ਼ ਗਰਗ ਨੇ ਕਿਹਾ ਕਿ ਸ੍ਰੀ ਮੁਕੇਸ਼ ਬੰਸਲ ਦੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦਾ ਪ੍ਰਧਾਨ ਬਣਨ ਨਾਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਸ੍ਰੀ ਮੁਕੇਸ਼ ਬੰਸਲ ਇੱਕ ਸੁਲਝੇ ਹੋਏ ਆਗੂ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਸੰਸਥਾ ਹੋਰ ਤਰੱਕੀ ਕਰੇਗੀ।

Continue Reading

Mohali

ਮੈਂ ਹੁਣ ਵੀ ਐਸੋਸੀਏਸ਼ਨ ਦਾ ਚੁਣਿਆ ਪ੍ਰਧਾਨ : ਬਲਜੀਤ ਸਿੰਘ ਬਲੈਕਸਟੋਨ

Published

on

By

 

ਐਸ ਏ ਐਸ ਨਗਰ, 16 ਸਤੰਬਰ (ਸ.ਬ.) ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕਸਟੋਨ ਨੇ ਦਾਅਵਾ ਕੀਤਾ ਹੈ ਕਿ ਉਹ ਹੁਣੇ ਵੀ ਐਸੋਸੀਏਸ਼ਨ ਦੇ ਚੁਣੇ ਹੋਏ ਪ੍ਰਧਾਨ ਹਨ ਅਤੇ ਕਾਰਜਕਾਰਨੀ ਮੈਂਬਰਾਂ ਵਲੋਂ ਅੱਜ ਦੀ ਮੀਟਿੰਗ ਦੀ ਕਾਰਵਾਈ ਸੰਸਥਾ ਦੇ ਸੰਵਿਧਾਨ ਦੇ ਉਲਟ ਹੈ। ਉਹਨਾਂ ਕਿਹਾ ਕਿ ਐਸੋਸੀਏਸ਼ਨ ਦੇ ਸਾਲਾਨਾ ਜਨਰਲ ਇਜਲਾਸ ਦੌਰਾਨ ਉਹਨਾਂ ਨੂੰ ਇੱਕ ਸਾਲ ਤਕ ਹੋਰ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਉਹ ਪ੍ਰਧਾਨਗੀ ਦਾ ਚਾਰਜ ਸੰਭਾਲ ਰਹੇ ਹਨ। ਉਹਨਾਂ ਕਿਹਾ ਕਿ ਉਹ ਹੁਣੇ ਵੀ ਐਸੋਸੀਏਸ਼ਨ ਦੇ ਦਫਤਰ ਵਿੱਚ ਬੈਠੇ ਹਨ ਅਤੇ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਵਲੋਂ ਉਹਨਾਂ ਦੀ ਗੈਰਹਾਜਰੀ ਵਿੱਚ ਚੁਪ ਚੁਪੀਤੇ ਮੀਟਿੰਗ ਕਰਕੇ ਆਪਣੇ ਗਲਾਂ ਵਿੱਚ ਹਾਰ ਪਾ ਲਏ ਗਏ ਹਨ ਪਰੰਤੂ ਇਸ ਤਰ੍ਹਾਂ ਚੁਪ ਚੁਪੀਤੇ ਕੀਤੀ ਮੀਟਿੰਗ ਦੀ ਕੋਈ ਅਹਿਮੀਅਤ ਨਹੀਂ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਸੰਸਥਾ ਦੇ ਚੁਣੇ ਗਏ ਕਾਰਜਕਾਰੀ ਮੈਂਬਰ (ਇੱਕ ਮੈਂਬਰ ਨੂੰ ਛੱਡ ਕੇ) ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹਨ ਅਤੇ ਇਹ ਜੋ ਕੁੱਝ ਵੀ ਹੋ ਰਿਹਾ ਹੈ ਸਿਆਸੀ ਸਾਜਿਸ਼ ਦੇ ਤਹਿਤ ਹੀ ਹੋ ਰਿਹਾ ਹੈ।

Continue Reading

Mohali

ਇੱਕ ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਜੁਰਮਾਨਾ

Published

on

By

 

 

ਐਸ ਏ ਐਸ ਨਗਰ, 16 ਸਤੰਬਰ ( ਜਸਬੀਰ ਸਿੰਘ ਜੱਸੀ ) ਮੁਹਾਲੀ ਦੀ ਇੱਕ ਅਦਾਲਤ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਸਤੀਸ਼ ਕੁਮਾਰ ਨਾਂ ਦੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਦੋ ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡੇਰਾਬੱਸੀ ਦੀ ਪੁਲੀਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਡੇਰਾ ਬਸੀ ਇਲਾਕੇ ਵਿਚ ਥਾਣਾ ਮੁਖੀ ਜਸਕੰਵਲ ਸਿੰਘ ਸੇਖੋ ਦੀ ਅਗਵਾਈ ਵਾਲੀ ਟੀਮ ਵੱਲੋਂ ਵਾਹਨਾਂ ਦੀ ਚੈਕਿੰਗ ਦੌਰਾਨ ਅੰਬਾਲਾ ਸਾਇਡ ਤੋਂ ਡੇਰਾਬੱਸੀ ਵੱਲ ਨੂੰ ਪੈਦਲ ਆਉਂਦੇ ਇੱਕ ਵਿਅਕਤੀ (ਜਿਸ ਦੇ ਸੱਜੇ ਹੱਥ ਵਿੱਚ ਇੱਕ ਬੈਗ ਫੜਿਆ ਹੋਇਆ ਸੀ) ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ਮੌਕੇ ਉਸਤੋਂ 1 ਕਿਲੋ ਹੈਰੋਈਨ ਬਰਾਮਦ ਕੀਤੀ ਸੋੀ। ਇਸ ਸੰਬੰਧੀ ਪੁਲੀਸ ਵਲੋਂ ਉਕਤ ਵਿਅਕਤੀ (ਸਤੀਸ਼ ਕੁਮਾਰ ਵਾਸੀ ਜੇ-45 ਬਲਾਕ-ਜੇ ਅਰੁਣਾ ਨਗਰ ਮਜਨੂ ਕਾ ਟਿੱਲਾ ਨੋਰਥ ਦਿੱਲੀ) ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੀ ਘਾਰਾ 21/61/85 ਤਹਿਤ ਮਾਮਲਾ ਦਰਜ ਕੀਤਾ ਸੀ।

Continue Reading

Latest News

Trending