Connect with us

Punjab

ਬੀਐਸਐਫ ਵੱਲੋਂ ਸਰਹੱਦੀ ਖੇਤਰ ਵਿੱਚ ਤਲਾਸ਼ੀ ਦੌਰਾਨ ਪਾਕਿਸਤਾਨੀ ਹਥਿਆਰ ਬਰਾਮਦ

Published

on

 

ਅੰਮ੍ਰਿਤਸਰ, 29 ਜੁਲਾਈ (ਸ.ਬ.) ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੇ ਪਿੰਡ ਸੰਘੋਕੇ ਨੇੜੇ ਬੀਐਸਐਫ ਨੇ ਗਸ਼ਤ ਦੌਰਾਨ ਪਾਕਿਸਤਾਨੀ ਹਥਿਆਰ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਰਾਈਫਲਾਂ, ਚਾਕੂ, ਕਾਰਤੂਸ ਸ਼ਾਮਲ ਹਨ। ਬੀਐਸਐਫ ਅਤੇ ਪੰਜਾਬ ਪੁਲੀਸ ਇਨ੍ਹਾਂ ਹਥਿਆਰਾਂ ਦੀ ਜਾਂਚ ਕਰ ਰਹੀ ਹੈ। ਪਾਕਿਸਤਾਨੀ ਸਮੱਗਲਰਾਂ ਵੱਲੋਂ ਇਹ ਹਥਿਆਰ ਕਿਸ ਭਾਰਤੀ ਸਮੱਗਲਰਾਂ ਤੱਕ ਪਹੁੰਚਾਏ ਜਾਣੇ ਸਨ, ਬਾਰੇ ਜਾਂਚ ਕੀਤੀ ਜਾ ਰਹੀ ਹੈ।

ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਬੀਐਸਐਫ ਦੀ ਟੀਮ ਬੀਤੀ ਦੇਰ ਰਾਤ ਸਰਹੱਦੀ ਖੇਤਰ ਵਿੱਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਾਕਿਸਤਾਨ ਤੋਂ ਕੁਝ ਹਥਿਆਰ ਆਉਣ ਦੀ ਸੂਚਨਾ ਮਿਲੀ। ਗਸ਼ਤ ਦੌਰਾਨ ਬੀਐਸਐਫ ਜਵਾਨਾਂ ਨੂੰ ਪਿੰਡ ਸੰਘੋਕੇ ਨੇੜੇ ਤਲਾਸ਼ੀ ਦੌਰਾਨ ਇੱਕ 12 ਬੋਰ ਦਾ ਪਾਕਿਸਤਾਨੀ ਪਿਸਤੌਲ ਬਰਾਮਦ ਹੋਇਆ।

ਇੱਕ ਰਾਈਫਲ, ਦੋ ਕਾਰਤੂਸ ਅਤੇ ਇੱਕ ਚੀਨੀ ਬਣੀ ਚਾਕੂ ਬਰਾਮਦ ਕੀਤੀ ਗਈ ਹੈ। ਕਾਰਤੂਸ ਤੇ ਮੇਡ ਇਨ ਪਾਕਿਸਤਾਨ ਲਿਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਰਾਮਦ ਹਥਿਆਰਾਂ ਸਬੰਧੀ ਪੂਰੇ ਇਲਾਕੇ ਵਿੱਚ ਜਾਂਚ ਕੀਤੀ ਜਾ ਰਹੀ ਹੈ।

Continue Reading

Punjab

ਘਰ ਵਿਚ ਬਣੀ ਨਾਜਾਇਜ਼ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ 1 ਔਰਤ ਦੀ ਮੌਤ

Published

on

By

 

 

ਨੌਸ਼ਹਿਰਾ ਪੰਨੂੰਆਂ, 6 ਫਰਵਰੀ (ਸ.ਬ.) ਕਸਬਾ ਨੌਸ਼ਹਿਰਾ ਪੰਨੂੰਆਂ ਵਿਚ ਅੱਜ ਸਵੇਰ ਇਕ ਘਰ ਵਿਚ ਚੱਲ ਨਾਜਾਇਜ਼ ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਕਾਰਨ ਘਰ ਵਿਚ ਅੱਗ ਲੱਗ ਗਈ ਇਸ ਧਮਾਕੇ ਵਿਚ ਇਕ 22 ਸਾਲਾਂ ਮਹਿਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ 10 ਸਾਲਾਂ ਲੜਕਾ ਗੁਰਤਾਜ ਸਿੰਘ ਜ਼ਖਮੀ ਹੋ ਗਿਆ।

ਇਸ ਸਬੰਧੀ ਸਾਬਕਾ ਸਰਪੰਚ ਹਰਪਾਲ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਟਾਕਾ ਫੈਕਟਰੀ ਨਾਜਾਇਜ਼ ਤਰੀਕੇ ਨਾਲ ਚਲਾਈ ਜਾ ਰਹੀ ਸੀ ਅਤੇ ਇੱਥੇ ਹਵਾਂਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਜਿਸ ਚੱਲਦੇ ਇੱਥੇ ਕਿਸੇ ਤਰਾਂ ਧਮਾਕਾ ਹੋ ਗਿਆ ਅਤੇ ਇੱਥੇ ਕੰਮ ਕਰਦੇ ਕੁਝ ਨੌਜਵਾਨਾਂ ਨੇ ਕੋਠੇ ਤੋਂ ਛਾਲਾ ਮਾਰਕੇ ਆਪਣੀ ਜਾਨ ਬਚਾ ਲਈ ਪਰ ਜਸ਼ਨਪ੍ਰੀਤ ਕੌਰ ਨਾਂਅ ਦੀ ਮਹਿਲਾ ਅਤੇ ਲੜਕਾ ਗੁਰਤਾਜ ਸਿੰਘ ਜੋ ਛਾਲ ਨਹੀਂ ਮਾਰ ਸਕੇ ਉਨ੍ਹਾਂ ਵਿਚੋਂ ਮਹਿਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ 10 ਸਾਲਾਂ ਲੜਕਾ ਗੁਰਤਾਜ ਸਿੰਘ ਝੁਲਸ ਜਾਣ ਕਰਕੇ ਜ਼ਖਮੀ ਹੋ ਗਿਆ ਉਨ੍ਹਾਂ ਕਿਹਾ ਕਿ ਇਸ ਪਟਾਕਿਆਂ ਦੀ ਨਾਜਾਇਜ਼ ਚੱਲ ਰਹੀ ਫੈਕਟਰੀ ਬਾਰੇ ਜ਼ਿਆਦਾ ਕਿਸੇ ਨੂੰ ਜਾਣਕਾਰੀ ਨਹੀਂ ਸੀ ਜੇਕਰ ਹੁੰਦੀ ਤਾਂ ਇਨ੍ਹਾਂ ਖ਼ਿਲਾਫ਼ ਉਹ ਕਾਰਵਾਈ ਦੀ ਮੰਗ ਕਰਦੇ ਅਤੇ ਅਜਿਹਾ ਹਾਦਸਾ ਨਾ ਵਾਪਰਦਾ।

ਇਸ ਸੰਬੰਧੀ ਜਸ਼ਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਕਲ ਹੀ ਇੱਥੇ ਕੰਮ ਕਰਨ ਗਈ ਸੀ ਅਤੇ ਅੱਜ ਇਹ ਘਟਨਾ ਵਾਪਰ ਗਈ ਉਨ੍ਹਾਂ ਕਿਹਾ ਕਿ ਪਟਾਕੇ ਬਣਾਉਣ ਦਾ ਕੰਮ ਗੁਰਪ੍ਰੀਤ ਸਿੰਘ ਗੋਪੀ ਵਲੋ ਆਪਣੇ ਘਰ ਵਿਚ ਹੀ ਪਿਛਲੇ ਕਰੀਬ 1 ਸਾਲ ਤੋਂ ਕੀਤਾ ਜਾ ਰਿਹਾ ਸੀ ਅੱਜ ਅਚਾਨਕ ਇੱਥੇ ਧਮਾਕਾ ਹੋ ਗਿਆ ਅਤੇ ਜਸ਼ਨਪ੍ਰੀਤ ਕੌਰ ਮੌਤ ਹੋ ਗਈ।

ਜ਼ਖਮੀ ਹੋਏ ਲੜਕੇ ਗੁਰਤਾਜ ਸਿੰਘ ਦੀ ਮਾਂ ਗੀਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵੀ ਅੱਜ ਹੀ ਕੰਮ ਤੇ ਗਿਆ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਹੀ ਇਸ ਕੰਮ ਗਿਆ ਸੀ ਜਿਸਦੀ ਉਮਰ 10 ਸਾਲ ਦੇ ਕਰੀਬ ਹੈ।

ਇਸ ਬਾਰੇ ਚੌਕੀਂ ਇੰਚਾਰਜ ਨੌਸ਼ਹਿਰਾ ਪੰਨੂੰਆਂ ਗੱਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀੜਿਤ ਧਿਰ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Continue Reading

Punjab

ਸੁਨਿਆਰੇ ਦੀ ਦੁਕਾਨ ਦੇ ਫਾਇਰਿੰਗ, 2 ਸਕੇ ਭਰਾ ਗੰਭੀਰ ਜ਼ਖਮੀ

Published

on

By

 

 

ਗੁਰਦਾਸਪੁਰ, 6 ਫਰਵਰੀ (ਸ.ਬ.) ਜ਼ਿਲ੍ਹੇ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਦੇ ਬੱਸ ਸਟੈਂਡ ਕੋਲ ਬੀਤੀ ਰਾਤ ਸੁਨਿਆਰੇ ਦਾ ਕੰਮ ਕਰਨ ਵਾਲੇ 2 ਸਕੇ ਭਰਾਵਾਂ ਤੇ 3 ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋਵੇਂ ਭਰਾ ਲਵਲੀ ਅਤੇ ਪ੍ਰਿੰਸ ਗੰਭੀਰ ਜ਼ਖਮੀ ਹੋ ਗਏ। ਸਥਾਨਕ ਵਾਸੀ ਨੇ ਦੱਸਿਆ ਜਦੋਂ ਇਨ੍ਹਾਂ ਉੱਤੇ ਫਾਇਰਿੰਗ ਹੋਈ ਤਾਂ ਇੱਕ ਭਰਾ ਨੇ ਬਦਮਾਸ਼ਾਂ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਬਦਮਾਸ਼ ਵੀ ਜ਼ਖਮੀ ਹੋ ਗਿਆ। ਜਦੋਂ ਮੁਲਜ਼ਮ ਜ਼ਖ਼ਮੀ ਹੋਇਆ ਤਾਂ ਬਦਮਾਸ਼ ਫਰਾਰ ਹੋ ਗਏ।

ਮੌਕੇ ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਦੋਵੇਂ ਭਰਾ ਲਵਲੀ ਅਤੇ ਪ੍ਰਿੰਸ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸਨ ਅਤੇ ਜਦੋਂ ਉਹ ਫਤਿਹਗੜ੍ਹ ਚੂੜੀਆਂ ਦੇ ਬੱਸ ਸਟੈਂਡ ਦੇ ਕੋਲ ਪਹੁੰਚੇ, ਤਾਂ ਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ ਦੌਰਾਨ ਦੋਵੇਂ ਭਰਾ ਜ਼ਖ਼ਮੀ ਹੋ ਗਏ, ਮੌਕੇ ਉੱਤੇ ਮੌਜੂਦ ਲੋਕਾਂ ਨੇ ਜ਼ਖਮੀ ਭਰਾਵਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਘਟਨਾ ਦੀ ਸੂਚਨਾ ਪਰਿਵਾਰ ਅਤੇ ਪੁਲੀਸ ਨੂੰ ਦਿੱਤੀ।

ਚਸ਼ਮਦੀਦਾਂ ਨੇ ਦੱਸਿਆ ਕਿ ਅਸੀਂ 2 ਜਣੇ ਕਾਰ ਵਿੱਚ ਆ ਰਹੇ ਸੀ ਤਾਂ ਅੰਮ੍ਰਿਤਸਰ ਬਾਈਪਾਸ ਤੋਂ ਸਾਡੀ ਕਾਰ ਦਾ ਪਿੱਛਾ ਇੱਕ ਸਵਿੱਫਟ ਕਾਰ ਵਲੋਂ ਕੀਤਾ ਗਿਆ। ਉਸ ਕਾਰ ਵਿੱਚ 4 ਨੌਜਵਾਨ ਸਵਾਰ ਸੀ। ਅਸੀਂ ਜਦੋਂ ਫ਼ਤਿਹਗੜ੍ਹ ਚੂੜੀਆਂ ਬੱਸ ਸਟੈਂਡ ਕੋਲ ਆਪਣੀ ਕਾਰ ਖੜੀ ਕੀਤੀ ਤਾਂ, ਬਦਮਾਸ਼ਾਂ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਅਸੀਂ ਦੋਵੇਂ ਭਰਾ ਜ਼ਖ਼ਮੀ ਹੋ ਗਏ।

ਮੌਕੇ ਤੇ ਪਹੁੰਚੇ ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਰੀਆਂ ਚੌਕੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਵੇਗੀ।

Continue Reading

Punjab

ਚੰਦਭਾਨ ਹਿੰਸਾ ਮਾਮਲੇ ਵਿੱਚ 38 ਵਿਅਕਤੀ ਗ੍ਰਿਫਤਾਰ

Published

on

By

 

 

ਜੈਤੋ, 6 ਫਰਵਰੀ (ਸ.ਬ.) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਅਤੇ ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦਕੋਟ ਰੇਂਜ ਦੀ ਯੋਗ ਰਹਿਨੁਮਾਈ ਅਤੇ ਡਾ. ਪ੍ਰਗਿਆ ਜੈਨ ਫਰੀਦਕੋਟ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਵਿਚ ਪਿੰਡ ਚੰਦਭਾਨ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਗੁੰਡਾ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਜੈਤੋ, ਥਾਣੇਦਾਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਅਤੇ ਸ਼ਮਸ਼ੇਰ ਸਿੰਘ ਡੀ.ਐਸ.ਪੀ. (ਸਥਾਨਕ) ਫਰੀਦਕੋਟ ਜੋ ਕਿ ਪੁਲੀਸ ਫੋਰਸ ਸਮੇਤ ਪਿੰਡ ਚੰਦਭਾਨ ਵਿਖੇ ਮੌਜੂਦ ਸਨ, ਇਸ ਮੌਕੇ ਹਰਪਾਲ ਸਿੰਘ ਨਾਇਬ ਤਹਿਸੀਲਦਾਰ ਡਿਊਟੀ ਮੈਜਿਸਟ੍ਰੇਟ, ਤਹਿਸੀਲ ਜੈਤੋ ਵੀ ਮੌਜੂਦ ਸਨ। ਪਿੰਡ ਚੰਦਭਾਨ ਵਿਖੇ ਕਰੀਬ 100/125 ਵਿਅਕਤੀਆਂ ਵਲੋਂ ਬੱਸ ਸਟੈਂਡ ਵਿਖੇ ਨਾਲੀ ਬਣਾਉਣ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਸੀ, ਜਿਸ ਦੀ ਅਗਵਾਈ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਮੌਜੂਦਾ ਸਰਪੰਚ ਪਿੰਡ ਚੰਦਭਾਨ ਕਰ ਰਹੇ ਸਨ ਕਿ ਜਦੋਂ ਸਾਰਾ ਪ੍ਰਸ਼ਾਸਨ ਇਨ੍ਹਾਂ ਨੂੰ ਬੰਦ ਕੀਤੇ ਹਾਈਵੇ ਨੂੰ ਖੋਲ੍ਹਣ ਲਈ ਪਿਆਰ ਨਾਲ ਸਮਝਾ ਰਿਹਾ ਸੀ ਤਾਂ ਅਮਨਦੀਪ ਕੌਰ ਸਰਪੰਚ ਵਲੋਂ ਮੌਜੂਦ ਪਬਲਿਕ ਨੂੰ ਪੁਲੀਸ ਖਿਲਾਫ਼ ਭੜਕਾਇਆ ਅਤੇ ਖੁਦ ਇੱਟ ਦਾ ਪੱਕਾ ਰੋੜਾ ਚੁੱਕ ਕੇ ਮਾਰਨ ਲੱਗੇ, ਜਿਸ ਵਿਚ ਕਈ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਇਨ੍ਹਾਂ ਵਲੋਂ ਮੌਕੇ ਉਤੇ ਖੜ੍ਹੀਆਂ ਪੁਲੀਸ ਅਤੇ ਮੀਡੀਆ ਦੀਆਂ ਗੱਡੀਆਂ ਵੀ ਭੰਨੀਆਂ ਗਈਆਂ ਅਤੇ ਪ੍ਰਾਈਵੇਟ ਵ੍ਹੀਕਲਾਂ ਦੀ ਭੰਨ-ਤੋੜ ਕਰਨੀ ਵੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਲੋਂ ਗੱਡੀਆਂ ਵਿਚ ਪਿਆ ਕੀਮਤੀ ਸਾਮਾਨ ਅਤੇ ਕੈਸ਼ ਵਗੈਰਾ ਵੀ ਚੋਰੀ ਕਰ ਲਿਆ ਗਿਆ। ਇਨ੍ਹਾਂ ਨੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਘੇਰ ਕੇ ਸੱਟਾਂ ਵੀ ਮਾਰੀਆਂ ਅਤੇ ਮੁਲਾਜ਼ਮਾਂ ਦਾ ਅਸਲਾ ਵੀ ਖੋਹਣ ਦੀ ਕੋਸ਼ਿਸ਼ ਕੀਤੀ, ਇਸ ਉਪਰੰਤ ਫ਼ਰੀਦਕੋਟ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਵਲੋਂ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਪੁਲੀਸ ਪਾਰਟੀਆਂ ਸਮੇਤ ਮੌਕਾ ਉਤੇ ਪੁੱਜੇ ਅਤੇ ਇਸ ਘਟਨਾ ਉਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਘਟਨਾ ਲਈ ਜ਼ਿੰਮੇਵਾਰ ਕਰੀਬ 38 ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ।

Continue Reading

Latest News

Trending