Connect with us

National

ਭਾਜਪਾ ਸਰਕਾਰ ਨੇ ਹਿੰਦੁਸਤਾਨ ਦੀ ਜਨਤਾ ਨੂੰ ਅਭਿਮਨਿਊ ਵਾਂਗ ਚੱਕਰਵਿਊ ਵਿੱਚ ਫਸਾਇਆ : ਰਾਹੁਲ ਗਾਂਧੀ

Published

on

 

ਸਰਕਾਰ ਨੇ ਬਜਟ ਵਿੱਚ ਮਿਡਲ ਕਲਾਸ ਦੀ ਛਾਤੀ ਅਤੇ ਪਿੱਠ ਵਿੱਚ ਛੁਰਾ ਮਾਰਿਆ

ਨਵੀਂ ਦਿੱਲੀ, 29 ਜੁਲਾਈ (ਸ.ਬ.) ਲੋਕਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਹਿੰਦੁਸਤਾਨ ਦੀ ਜਨਤਾ ਨੂੰ ਅਭਿਮਨਿਊ ਵਾਂਗ ਚੱਕਰਵਿਊ ਵਿੱਚ ਫਸਾ ਦਿੱਤਾ ਹੈ । ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਜਟ ਤੇ ਚਰਚਾ ਦੌਰਾਨ ਆਪਣੇ ਸੰਬੋਧਨ ਦੌਰਾਨ ਰਾਹੁਲ ਨੇ ਕਿਸਾਨਾਂ, ਪੇਪਰ ਲੀਕ, ਦੇਸ਼ ਵਿਚ ਫੈਲੇ ਡਰ, ਬਜਟ ਅਤੇ ਟੈਕਸ ਨਾਲ ਜੁੜੇ ਮੁੱਦਿਆਂ ਤੇ ਮੋਦੀ ਸਰਕਾਰ ਤੋਂ ਜਵਾਬ ਮੰਗਿਆ।

ਰਾਹੁਲ ਗਾਂਧੀ ਨੇ ਰਾਹੁਲ ਨੇ ਮਹਾਭਾਰਤ ਦੀ ਅਭਿਮਨਿਊ ਨੂੰ ਚੱਕਰਵਿਊਹ ਵਿੱਚ ਫਸਾ ਕੇ ਮਾਰੇ ਜਾਣ ਦੀ ਪ੍ਰਾਚੀਨ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ 21ਵੀਂ ਸਦੀ ਵਿਚ ਇਕ ਨਵਾਂ ਚਕਰਵਿਊਹ ਆਇਆ ਹੈ। ਉਹਨਾਂ ਕਿਹਾ ਕਿ ਮਹਾਭਾਰਤ ਦਾ ਚੱਕਰਵਿਊਹ ਵੀ ਕਮਲ ਦੇ ਆਕਾਰ ਦਾ ਸੀ ਅਤੇ ਇਹ ਚੱਕਰਵਿਊਹ ਵੀ ਕਮਲ ਦਾ ਆਕਾਰ ਦਾ ਹੈ। ਉਹਨਾਂ ਕਿਹਾ ਕਿ ਇਸ ਚੱਕਰਵਿਊਹ ਵਿੱਚ ਦੇਸ਼ ਦੇ ਨੌਜਵਾਨਾਂ, ਕਿਸਾਨਾਂ ਅਤੇ ਗਰੀਬ ਜਨਤਾ ਨੂੰ ਫਸਾਇਆ ਗਿਆ ਹੈ ਅਤੇ ਇਸ ਚਕਰਵਿਊਹ ਦਾ ਨਿਸ਼ਾਨ (ਕਮਲ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਛਾਤੀ ਤੇ ਸਜਾ ਕੇ ਚੱਲਦੇ ਹਨ।

ਰਾਹੁਲ ਨੇ ਕਿਹਾ ਕਿ ਪੁਰਾਤਨ ਚਕਰਵਿਊਹ ਨੂੰ 6 ਮੁੱਖ ਵਿਅਕਤੀ ਦ੍ਰੋਣਾਚਾਰੀਆ, ਕਰਨ, ਕ੍ਰਿਪਾਚਾਰੀਆ, ਕ੍ਰਿਤਵਰਮਾ, ਅਸ਼ਵਤਥਾਮਾ ਅਤੇ ਸ਼ਕੁਨੀ ਕੰਟਰੋਲ ਕਰ ਰਹੇ ਸਨ ਅਤੇ ਅੱਜ ਵੀ 6 ਵਿਅਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੋਹਨ ਭਾਗਵਤ, ਅਜੀਤ ਡੋਭਾਲ, ਅੰਬਾਨੀ ਅਤੇ ਅਡਾਨੀ ਇਸਨੂੰ ਕੰਟਰੋਲ ਕਰ ਰਹੇ ਹਨ। ਇਸ ਸੰਬੰਧੀ ਸਪੀਕਰ ਵਲੋਂ ਸਦਨ ਦੇ ਮੈਂਬਰ ਦਾ ਨਾਮ ਨਾ ਲਏ ਜਾਣ ਬਾਰੇ ਨਿਯਮ ਬਾਰੇ ਦੱਸੇ ਜਾਣ ਤੇ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਸਪੀਕਰ ਚਾਹੁੰਦੇ ਹਨ ਤਾਂ ਉਹ ਅਡਾਨੀ ਅਤੇ ਅੰਬਾਨੀ ਦਾ ਨਾਮ ਨਹੀਂ ਲੈਂਦੇ।

ਰਾਹੁਲ ਗਾਂਧੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਦੌਰਾਨ ਪੇਪਰ ਲੀਕ ਹੋਣ ਬਾਰੇ ਕੁਝ ਨਹੀਂ ਕਿਹਾ ਅਤੇ ਇਸ ਵਾਰ ਸਿੱਖਿਆ ਖੇਤਰ ਨੂੰ ਘੱਟ ਪੈਸਾ ਦਿੱਤਾ ਗਿਆ ਹੈ। ਨੌਜਵਾਨਾਂ ਲਈ ਪੇਪਰ ਲੀਕ ਸਭ ਤੋਂ ਅਹਿਮ ਮੁੱਦਾ ਹੈ, ਇਸ ਬਾਰੇ ਉਨ੍ਹਾਂ ਇਕ ਸ਼ਬਦ ਵੀ ਨਹੀਂ ਕਿਹਾ। ਤੁਸੀਂ ਇਕ ਪਾਸੇ ਪੇਪਰ ਲੀਕ ਦਾ ਚਕਰਵਿਊਹ ਖੜ੍ਹਾ ਕੀਤਾ ਹੈ ਅਤੇ ਦੂਜੇ ਪਾਸੇ ਬੇਰੁਜ਼ਗਾਰੀ ਦਾ ਚਕਰਵਿਊਹ ਬਣਾ ਦਿੱਤਾ। ਪਿਛਲੇ 20 ਸਾਲਾਂ ਦੌਰਾਨ ਸਿਖਿਆ ਵਾਸਤੇ ਸਭ ਤੋਂ ਘੱਟ (2.5 ਫ਼ੀਸਦੀ) ਬਜਟ ਹੈ। ਸਰਕਾਰ ਨੇ ਬਜਟ ਵਿੱਚ ਮਿਡਲ ਕਲਾਸ ਦੀ ਛਾਤੀ ਅਤੇ ਪਿੱਠ ਵਿਚ ਛੁਰਾ ਮਾਰਿਆ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਫ਼ੌਜ ਦੇ ਜਵਾਨਾਂ ਨੂੰ ਅਗਨੀਵੀਰ ਦੇ ਚਕਰਵਿਊ ਵਿੱਚ ਫਸਾਇਆ ਗਿਆ। ਇਸ ਬਜਟ ਵਿੱਚ ਅਗਨੀਵੀਰਾਂ ਦੀ ਪੈਨਸ਼ਨ ਲਈ ਇਕ ਰੁਪਈਆ ਵੀ ਨਹੀਂ ਹੈ। ਉਹਨਾਂ ਕਿਹਾ ਕਿ ਤੁਸੀਂ ਖ਼ੁਦ ਨੂੰ ਦੇਸ਼ ਭਗਤ ਕਹਿੰਦੇ ਹੋ ਪਰ ਜਵਾਨਾਂ ਦੀ ਪੈਨਸ਼ਨ ਲਈ ਤੁਸੀਂ ਇਕ ਰੁਪਇਆ ਨਹੀਂ ਦਿੱਤਾ। ਕਿਸਾਨਾਂ ਦੀ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੂੰ ਚਕਰਵਿਊ ਵਿਚ ਫਸਾਇਆ ਗਿਆ, ਉਹ ਸਿਰਫ ਐਸ ਐਸ ਪੀ ਦੀ ਕਾਨੂੰਨੀ ਗਾਰੰਟੀ ਮੰਗ ਰਹੇ ਹਨ। ਤੁਸੀਂ ਕਿਸਾਨਾਂ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ। ਤੁਸੀਂ ਉਨ੍ਹਾਂ ਨੂੰ ਸਰਹੱਦਾਂ ਤੇ ਰੋਕ ਦਿੱਤਾ ਹੈ।

ਉਹਨਾਂ ਕਿਹਾ ਕਿ ਪੂਰੇ ਦੇਸ਼ ਵਿੱਚ ਡਰ ਦਾ ਮਾਹੌਲ ਹੈ, ਇਹ ਡਰ ਪੂਰੇ ਦੇਸ਼ ਵਿਚ ਫੈਲਿਆ ਹੋਇਆ ਹੈ। ਭਾਜਪਾ ਦੇ ਲੋਕ ਵੀ ਅੰਦਰੋਂ ਡਰੇ ਹੋਏ ਹਨ, ਮੰਤਰੀ ਵੀ ਡਰੇ ਹੋਏ ਹਨ। ਦੇਸ਼ ਦੇ ਕਿਸਾਨ ਡਰੇ ਹੋਏ ਹਨ। ਉਹਨਾਂ ਕਿਹਾ ਕਿ ਭਾਜਪਾ ਚੱਕਰਵਿਊਹ ਬਣਾਉਂਦੀ ਹੈ ਅਤੇ ਕਾਂਗਰਸ ਉਸਨੂੰ ਤੋੜਦੀ ਹੈ। ਕਾਂਗਰਸ ਨੇ ਪਹਿਲਾਂ ਕਿਸਾਨਾਂ ਦਾ ਕਰਜ ਮਾਫ ਕਰਕੇ ਅਤੇ ਮਨਰੇਗਾ ਸਕੀਮ ਲਿਆ ਕੇ ਇਹ ਚੱਕਵਿਊਹ ਤੋੜਿਆ ਸੀ।

National

50 ਤੋਂ ਵੱਧ ਗੰਭੀਰ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਬਦਮਾਸ਼ ਪੁਲੀਸ ਮੁਕਾਬਲੇ ਵਿੱਚ ਢੇਰ

Published

on

By

 

 

 

ਚੇਨਈ, 18 ਸਤੰਬਰ (ਸ.ਬ.) ਤਾਮਿਲਨਾਡੂ ਵਿੱਚ 50 ਤੋਂ ਵੱਧ ਗੰਭੀਰ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਇਕ ਦੋਸ਼ੀ ਅੱਜ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਕਰੀਬ 40 ਸਾਲਾ ਦੋਸ਼ੀ ਕੱਕਾਥੋਪੂ ਬਾਲਾਜੀ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ।

ਇਕ ਗੁਪਤ ਸੂਚਨਾ ਦੇ ਆਧਾਰ ਤੇ ਪੁਲੀਸ ਦਲ ਨੇ ਉੱਤਰੀ ਚੇਨਈ ਦੇ ਵਿਆਸਪਡੀ ਵਿੱਚ ਇਕ ਇਲਾਕੇ ਵਿੱਚ ਤਲਾਸ਼ੀ ਲਈ ਅਤੇ ਉਹ ਉੱਥੇ ਮਿਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਦੋਸ਼ੀ ਨੇ ਪੁਲੀਸ ਟੀਮ ਨੂੰ ਦੇਖ ਕੇ ਉਨ੍ਹਾਂ ਤੇ ਗੋਲੀਆਂ ਚਲਾਈਆਂ, ਜਿਸ ਤੇ ਪੁਲੀਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋਸ਼ੀ ਢੇਰ ਹੋ ਗਿਆ। ਪੁਲੀਸ ਨੇ ਦੱਸਿਆ ਕਿ ਉਸ ਖ਼ਿਲਾਫ਼ ਕਤਲ ਅਤੇ ਹੋਰ ਗੰਭੀਰ ਦੋਸ਼ਾਂ ਵਿੱਚ ਮਾਮਲੇ ਦਰਜ ਹਨ।

Continue Reading

National

ਕੇਜਰੀਵਾਲ ਇੱਕ ਹਫਤੇ ਵਿੱਚ ਸਰਕਾਰੀ ਘਰ ਸਮੇਤ ਛੱਡ ਦੇਣਗੇ ਸਾਰੀਆਂ ਸਹੂਲਤਾਂ : ਸੰਜੇ ਸਿੰਘ

Published

on

By

 

 

ਨਵੀਂ ਦਿੱਲੀ, 18 ਸਤੰਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਸਹੂਲਤਾਂ ਛੱਡ ਦੇਣਗੇ। ਕੇਜਰੀਵਾਲ ਇੱਕ ਹਫਤੇ ਵਿੱਚ ਸਰਕਾਰੀ ਰਿਹਾਇਸ਼ ਖਾਲੀ ਕਰ ਦੇਣਗੇ। ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਹ ਇੱਕ ਹਫਤੇ ਵਿੱਚ ਸਰਕਾਰੀ ਘਰ ਖਾਲੀ ਕਰ ਦੇਣਗੇ।

ਉਨ੍ਹਾਂ ਅੱਗੇ ਕਿਹਾ ਕਿ ਹੋਰ ਆਗੂ ਅੜੇ ਰਹੇ ਪਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਇੱਕ ਹਫਤੇ ਵਿੱਚ ਸਰਕਾਰੀ ਘਰ ਖਾਲੀ ਕਰ ਦੇਣਗੇ। ਕੇਜਰੀਵਾਲ ਦੀ ਸੁਰੱਖਿਆ ਨੂੰ ਵੀ ਖਤਰਾ ਹੈ। ਉਨ੍ਹਾਂ ਤੇ ਹਮਲੇ ਵੀ ਹੋਏ। ਅਸੀਂ ਵੀ ਕਿਹਾ ਕਿ ਇਹ ਘਰ ਜ਼ਰੂਰੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਰੱਬ ਮੇਰੀ ਰੱਖਿਆ ਕਰੇਗਾ। ਮੈਂ ਖ਼ੌਫ਼ਨਾਕ ਅਪਰਾਧੀਆਂ ਵਿਚਕਾਰ 6 ਮਹੀਨੇ ਜੇਲ੍ਹ ਵਿਚ ਰਿਹਾ।

ਇਸ ਦੇ ਨਾਲ ਹੀ ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਇਹ ਤੈਅ ਨਹੀਂ ਹੈ ਕਿ ਕੇਜਰੀਵਾਲ ਹੁਣ ਕਿੱਥੇ ਰੁਕਣਗੇ ਪਰ ਜਲਦੀ ਹੀ ਕੋਈ ਮੰਜ਼ਿਲ ਤੈਅ ਕਰ ਲਈ ਜਾਵੇਗੀ। ਕੇਜਰੀਵਾਲ ਕਹਿੰਦੇ ਹਨ ਕਿ ਹੁਣ ਮੇਰੀ ਰਾਖੀ ਰੱਬ ਹੀ ਕਰੇਗਾ। ਮੈਂ ਘਰ ਛੱਡ ਦਿਆਂਗਾ। ਭਾਜਪਾ ਜੋ ਵੀ ਕਰ ਰਹੀ ਹੈ, ਉਹ ਤੁਹਾਡੇ ਸਾਹਮਣੇ ਹੈ। ਪਾਰਟੀ ਨੂੰ ਤਬਾਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਕੇਜਰੀਵਾਲ ਨੇ ਦਲੇਰੀ ਨਾਲ ਜਵਾਬ ਦਿੱਤਾ ਹੈ। ਤੁਸੀਂ ਸੋਚੋ ਕਿ ਜੇ ਕੇਜਰੀਵਾਲ ਨਾ ਰਿਹਾ ਤਾਂ ਦਿੱਲੀ ਦਾ ਕੀ ਬਣੇਗਾ, ਮੁਫਤ ਸਿੱਖਿਆ ਅਤੇ ਇਲਾਜ ਕੌਣ ਕਰੇਗਾ, ਤੁਹਾਨੂੰ ਸੋਚਣਾ ਪਵੇਗਾ।

Continue Reading

National

ਗਣੇਸ਼ ਵਿਸਰਜਨ ਤੋਂ ਬਾਅਦ ਘਰ ਵਾਪਸ ਆ ਰਹੇ ਦੋ ਸ਼ਰਧਾਲੂਆਂ ਦੀ ਸੜਕ ਹਾਦਸੇ ਵਿੱਚ ਮੌਤ

Published

on

By

 

ਬਾਗਪਤ, 18 ਸਤੰਬਰ (ਸ.ਬ.) ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬਰੌਟ-ਅਮੀਨਗਰ ਸਰਾਏ ਰੋਡ ਤੇ ਇਕ ਵਾਹਨ ਦੇ ਟਕਰਾ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਹੋ ਗਿਆ। ਬਡੌਤ ਦੇ ਪੁਲੀਸ ਅਧਿਕਾਰੀ ਵਿਜੇ ਚੌਧਰੀ ਨੇ ਅੱਜ ਦੱਸਿਆ ਕਿ ਬੀਤੀ ਰਾਤ ਕਰੀਬ 10.30 ਵਜੇ ਬਰੌਤ ਕੋਤਵਾਲੀ ਖੇਤਰ ਦੇ ਸਰਾਏ ਮੋੜ ਸਥਿਤ ਪਾਵਰ ਹਾਊਸ ਦੇ ਕੋਲ ਇੱਕ ਟਰੈਕਟਰ-ਟਰਾਲੀ ਅਤੇ ਇੱਕ ਵਾਹਨ ਦੀ ਟੱਕਰ ਹੋ ਗਈ।

ਉਹਨਾਂ ਨੇ ਦੱਸਿਆ ਕਿ ਟਰੈਕਟਰ-ਟਰਾਲੀ ਵਿੱਚ ਸਵਾਰ ਲੋਕ ਯਮੁਨਾ ਨਦੀ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਕੇ ਵਾਪਸ ਪਰਤ ਰਹੇ ਸਨ। ਹਾਦਸੇ ਵਿੱਚ ਤਿੰਨ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੀਪੂ ਅਤੇ ਅਭਿਸ਼ੇਕ ਵਜੋਂ ਹੋਈ ਹੈ। ਤੀਜੇ ਜ਼ਖ਼ਮੀ ਦਾ ਇਲਾਜ ਆਸਥਾ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਸਬੰਧੀ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੌਰਾਨ ਬਰੌਟ ਪੁਲੀਸ ਅਨੁਸਾਰ ਦੂਜੇ ਵਾਹਨ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ।

Continue Reading

Latest News

Trending