Connect with us

Mohali

ਈ ਡੀ ਦੀ ਵਿਸ਼ੇਸ਼ ਅਦਾਲਤ ਵਲੋਂ ਬਹੁ ਕਰੋੜੀ ਡਰੱਗ ਮਾਮਲੇ ਵਿੱਚ ਜਗਦੀਸ਼ ਭੋਲਾ ਨੂੰ 10 ਸਾਲ ਦੀ ਸਜਾ

Published

on

 

 

ਚਾਰਜਸ਼ੀਟ ਵਿੱਚ ਸ਼ਾਮਿਲ 17 ਹੋਰਨਾਂ ਨੂੰ ਵੀ ਸੁਣਾਈ ਗਈ ਸਜਾ

ਐਸ ਏ ਐਸ ਨਗਰ, 30 ਜੁਲਾਈ (ਸ.ਬ.) ਬਹੁਕਰੋੜੀ ਡਰੱਗ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈ ਡੀ ਦੀ ਵਿਸ਼ੇਸ਼ ਅਦਾਲਤ ਵਲੋਂ ਅੱਜ ਪੰਜਾਬ ਪੁਲੀਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਜਗਦੀਸ਼ ਭੋਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਹੀ 50 ਹਜਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ ਅਤੇ ਅਜਿਹਾ ਨਾ ਕਰਨ ਤੇ 1 ਸਾਲ ਦੀ ਹੋਰ ਕੈਦ ਕੱਟਣੀ ਹੋਵੇਗੀ।

ਉਸਦੇ ਨਾਲ ਚਾਰਜਸ਼ੀਟ ਵਿੱਚ ਸ਼ਾਮਿਲ ਮਨਪ੍ਰੀਤ ਸਿੰਘ, ਸੁਖਰਾਜ ਸਿੰਘ, ਮਨਮਿੰਦਰ ਸਿੰਘ ਅਤੇ ਸੁਖਜੀਤ ਸਿੰਘ ਨੂੰ 10-10 ਸਾਲ, ਗੁਰਪ੍ਰੀਤ ਸਿੰਘ, ਸੰਦੀਪ ਕੌਰ, ਜਗਮਿੰਦਰ ਕੌਰ, ਗੁਰਮੀਤ ਕੌਰ ਅਤੇ ਅਮਰਜੀਤ ਕੌਰ ਨੂੰ 3 ਸਾਲ ਦੀ ਸਜਾ ਅਤੇ 10,000 ਰੁਪਏ ਜੁਰਮਾਨਾ, ਗੁਰਦੀਪ ਸਿੰਘ ਮਰਚੰਦਾ, ਸੁਭਾਸ਼ ਬਜਾਜ, ਸੁਨੀਲ ਬਜਾਜ, ਦਵਿੰਦਰ ਸਿੰਘ ਹੈਪੀ ਅਤੇ ਅੰਕੁਰ ਬਜਾਜ ਨੂੰ 5 ਸਾਲ ਸਜਾ ਅਤੇ 30,000 ਰੁਪਏ ਜੁਰਮਾਨਾ, ਅਵਤਾਰ ਤਾਰੀ ਨੂੰ 10 ਸਾਲ ਦੀ ਸਜਾ ਅਤੇ 50,000 ਰੁਪਏ ਜੁਰਮਾਨਾ ਲਗਾਇਆ ਗਿਆ ਹੈ।

ਜਿਕਰਯੋਗ ਹੈ ਕਿ ਇਹ ਮਾਮਲਾ 2013 ਵਿੱਚ ਸਾਹਮਣੇ ਆਇਆ ਸੀ। ਜਦੋਂ ਪੰਜਾਬ ਪੁਲੀਸ ਨੇ ਅਰਜੁਨ ਐਵਾਰਡੀ ਪਹਿਲਵਾਨ ਰੁਸਤਮ-ਏ-ਹਿੰਦ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਬਰਖਾਸਤ ਕਰ ਦਿੱਤਾ ਸੀ। ਫਿਰ ਖੁਲਾਸਾ ਹੋਇਆ ਕਿ ਇਹ ਰੈਕੇਟ ਪੰਜਾਬ ਤੋਂ ਬਾਹਰਲੇ ਦੇਸ਼ਾਂ ਤੱਕ ਫੈਲਿਆ ਹੋਇਆ ਸੀ। ਸਾਲ 2019 ਵਿੱਚ ਸੀ ਬੀ ਆਈ ਅਦਾਲਤ ਨੇ ਇਸ ਮਾਮਲੇ ਵਿੱਚ ਐਨ ਡੀ ਪੀ ਐਸ ਐਕਟ ਤਹਿਤ 25 ਵਿਅਕਤੀਆਂ ਨੂੰ ਸਜ਼ਾ ਸੁਣਾਈ ਸੀ।

ਬਾਅਦ ਵਿੱਚ ਈਡੀ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਦੇ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਨਸ਼ਿਆਂ ਦੇ ਕੇਸਾਂ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਉਸ ਤੋਂ ਪੁੱਛਗਿੱਛ ਕੀਤੀ। ਈ ਡੀ ਦੇ ਸਾਬਕਾ ਅਧਿਕਾਰੀ ਸz. ਨਿਰੰਜਨ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਨ ਤੇ ਸਾਹਮਣੇ ਆਇਆ ਸੀ ਕਿ ਇਸ ਮਾਮਲੇ ਵਿੱਚ ਸ਼ਾਮਿਲ ਮੁਲਜ਼ਮਾਂ ਨੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਸਨ। ਇਸ ਤੋਂ ਬਾਅਦ ਈਡੀ ਨੇ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰ ਲਈ ਸੀ।

Mohali

ਪਿੰਡ ਲਖਨੌਰ ਵਿੱਚ ਨਾਜਾਇਜ਼ ਬਣੀਆਂ ਕਿਰਾਏਦਾਰਾਂ ਦੀਆਂ ਵੋਟਾਂ ਕਟਵਾਉਣ ਲਈ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਦਿੱਤਾ

Published

on

By

 

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਗ੍ਰਾਮ ਪੰਚਾਇਤ, ਪਿੰਡ ਲਖਨੌਰ ਦੇ ਵਫਦ ਵੱਲੋਂ ਸਰਪੰਚ ਕੁਲਦੀਪ ਕੌਰ ਦੀ ਅਗਵਾਈ ਹੇਠ ਏ ਡੀ ਸੀ ਮੁਹਾਲੀ ਸੋਨਮ ਚੌਧਰੀ ਨਾਲ ਮੁਲਾਕਾਤ ਕਰਕੇ ਪਿੰਡ ਲਖਨੌਰ ਬਲਾਕ ਮੁਹਾਲੀ ਵਿੱਚ ਨਜਾਇਜ਼ ਬਣੀਆਂ ਕਿਰਾਏਦਾਰਾਂ ਦੀਆਂ ਵੋਟਾਂ ਨੂੰ ਕਟਵਾਉਣ ਸਬੰਧੀ ਡਿਪਟੀ ਕਮਿਸ਼ਨਰ, ਐਸ ਏ ਐਸ ਨਗਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੰਡ ਲਖਨੌਰ ਦੇ ਸਰਪੰਚ ਵਲੋਂ ਸਾਰੀ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ ਕਿ ਪਿੰਡ ਵਿਚ ਕਿਰਾਏਦਾਰਾਂ ਦੀਆਂ ਗਲਤ ਢੰਗ ਨਾਲ ਬਣੀਆਂ ਵੋਟਾਂ ਨੂੰ ਤੁਰੰਤ ਕਟਵਾਇਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਪਿੰਡ ਦੀ ਲਗਭਗ 1250 ਵੋਟ ਹੈ, ਜਿਸ ਵਿੱਚ ਕਰੀਬ 200 ਵੋਟਾਂ ਕਿਰਾਏਦਾਰਾਂ ਦੀਆਂ ਨਾਜਾਇਜ਼ ਬਣੀਆਂ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਕੋਈ ਕਿਰਾਏਦਾਰ ਕੋਈ ਘਟਨਾ ਜਾਂ ਕਰਾਇਮ ਕਰਦਾ ਹੈ ਤਾਂ ਉਹ ਰਾਤੋ ਰਾਤ ਕਮਰਾ ਖਾਲੀ ਕਰਕੇ ਭੱਜ ਜਾਂਦਾ ਹੈ, ਜਿਸ ਪਿੱਛੋਂ ਇਹਨਾਂ ਵਿਅਕਤੀਆਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਤਾਜਾ ਮਿਸਾਲ ਪਿੰਡ ਕੁੰਭੜਾ ਵਿੱਚ ਹੋਏ ਦੋ ਨੌਜਵਾਨਾਂ ਦੇ ਕਤਲ ਦੀ ਹੈ ਜਿੱਥੇ ਨੌਜਵਾਨਾਂ ਦੇ ਕਾਤਲਾਂ ਨੂੰ ਪੁਲੀਸ ਅਤੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਲੱਭਿਆ ਹੈ ਅਤੇ ਇਸ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਵਫਦ ਨੇ ਮੰਗ ਕੀਤੀ ਕਿ ਇਸ ਸਬੰਧੀ ਬੀ. ਐਲ. ਓ. ਦੀਆਂ ਡਿਊਟੀ ਲਗਾ ਕੇ ਗਲਤ ਢੰਗ ਨਾਲ ਬਣੀਆਂ ਪ੍ਰਵਾਸੀਆਂ ਦੀਆਂ ਵੋਟਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਬਰਕਰਾਰ ਰਹੇ ਅਤੇ ਪਿੰਡ ਵਿੱਚ ਹੋਣ ਵਾਲੀਆਂ ਅਣ-ਸੁਖਾਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਵਫਦ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਲਖਨੌਰ, ਕੁਲਦੀਪ ਸਿੰਘ ਪੰਚ, ਸੰਦੀਪ ਸਿੰਘ ਪੰਚ, ਜਸਪ੍ਰੀਤ ਸਿੰਘ ਪੰਚ, ਭਾਗ ਸਿੰਘ ਪੰਚ, ਅਵਤਾਰ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਗੁਰਮੁਖ ਸਿੰਘ ਲੰਬੜਦਾਰ, ਅਮਰਜੀਤ ਸਿੰਘ ਪੰਚ, ਧਰਮ ਸਿੰਘ, ਜਸਪਾਲ ਸਿੰਘ ਪਾਲੀ, ਰੁਪਿੰਦਰ ਸਿੰਘ ਲੰਬੜਦਾਰ ਲਖਨੌਰ ਵੀ ਹਾਜਰ ਸਨ।

Continue Reading

Mohali

ਟਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਇਆ

Published

on

By

 

ਘਨੌਰ, 31 ਜਨਵਰੀ (ਅਭਿਸ਼ੇਕ ਸੂਦ) ਟ੍ਰੈਫਿਕ ਪੁਲੀਸ ਵਲੋਂ ਮਨਾਏ ਜਾ ਰਹੇ ਟ੍ਰੈਫਿਕ ਮਹੀਨੇ ਦੇ ਤਹਿਤ ਡੀ ਐਸ ਪੀ ਟ੍ਰੈਫਿਕ ਪੁਲੀਸ ਪਟਿਆਲਾ ਅਛਰੂ ਰਾਮ ਤੇ ਇੱਕਬਾਲ ਸਿੰਘ ਟ੍ਰੈਫਿਕ ਇੰਚਾਰਜ ਦੀ ਅਗਵਾਈ ਹੇਠ ਸਰਬਜੀਤ ਸਿੰਘ ਤੇ ਸਟਾਫ ਵੱਲੋਂ ਘਨੌਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੈਮੀਨਾਰ ਲਗਾ ਕੇ ਟਰੈਫਿਕ ਰੂਲਾਂ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣਾ ਯੋਗਦਾਨ ਪਾਉਦਿਆਂ ਹੋਇਆਂ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਟਰੈਫਿਕ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਟਰੈਫਿਕ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਪਾਉਣ, ਡਰਾਈਵਿੰਗ ਕਰਨ ਸਮੇਂ ਸੀਟ ਬੈਲਟ ਪਾਉਣ, ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨ ਅਤੇ ਹੋਰ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਟੋ ਅਤੇ ਟਰੱਕ ਯੂਨੀਅਨਾਂ ਵਿੱਚ ਜਾ ਕੇ ਵੀ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

Continue Reading

Mohali

ਲਗਾਤਾਰ ਵੱਧਦੇ ਅਪਰਾਧਾਂ ਤੇ ਕਾਬੂ ਕਰਨ ਦੀ ਮੰਗ

Published

on

By

 

 

ਵਸਨੀਕਾਂ ਨੂੰ ਹੁਸ਼ਿਆਰ ਰਹਿਣ ਦੀ ਅਪੀਲ ਕੀਤੀ

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਸੋਸ਼ਲ ਡਿਵੈਲਪਮੈਂਟ ਐਂਡ ਵੈਲਫੇਅਰ ਕਮੇਟੀ ਗੁਰੂ ਨਾਨਕ ਕਲੋਨੀ, ਬਡਾਲਾ ਰੋਡ (ਵਾਰਡ ਨੰ. 26, ਖਰੜ) ਦੇ ਆਗੂਆਂ ਚੇਅਰਮੈਨ ਰੱਬੀ ਸਿੰਘ, ਪ੍ਰਧਾਨ ਅਮਰ ਚੰਦ, ਜਨਰਲ ਸਕੱਤਰ ਸੋਮ ਰਾਜ ਠਾਕੁਰ, ਜੁਆਇੰਟ ਸਕੱਤਰ ਬਲਵਿੰਦਰ ਸਿੰਘ, ਖਜ਼ਾਨਚੀ ਮਾਸਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਗੁਰੂ ਨਾਨਕ ਕਲੋਨੀ ਵਿਖੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਵਾਧਾ ਹੋਇਆ ਹੈ।

ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਹੀ ਸੋਨੇ ਦੀਆਂ ਚੈਨਾਂ ਖੋਹਣ ਦੀਆਂ ਦੋ ਵਾਰਦਾਤਾਂ ਤੋਂ ਇਲਾਵਾ, ਘਰ ਵਿਚੋਂ ਗੈਸ ਸਿਲੰਡਰ ਚੋਰੀ ਦੀ ਇੱਕ ਘਟਨਾ ਲੇਡੀਜ਼ ਪੁਲੀਸ ਕਰਮਚਾਰੀ ਤੋਂ ਮੋਬਾਈਲ ਖੋਹਣ ਦੀ ਘਟਨਾ ਨੂੰ ਵੀ ਗੁੰਡਾ ਅਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ, ਭਾਵੇਂ ਕਿ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਦੀ ਲਿਸਟ ਬਹੁਤ ਲੰਬੀ ਹੈ।

ਉਹਨਾਂ ਕਿਹਾ ਕਿ ਇਹਨਾਂ ਅਨਸਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਹਰ ਵੇਲੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਵੱਧਦੀ ਹੈ। ਇਸ ਸੰਬੰਧੀ ਸੋਸ਼ਲ ਡਿਵੈਲਪਮੈਂਟ ਐਂਡ ਵੈਲਫੇਅਰ ਕਮੇਟੀ ਕਮੇਟੀ ਵਲੋਂ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਸੂਚਨਾ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਵਸਨੀਕਾਂ ਨੂੰ ਹੁਸ਼ਿਆਰ ਰਹਿਣਾ ਲਈ ਕਿਹਾ ਗਿਆ ਹੈ। ਕਮੇਟੀ ਵਲੋਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੀ ਕਿਸੇ ਘਟਨਾ ਵੇਲੇ ਤੁਰੰਤ ਇਕੱਠ ਹੋਣ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।

Continue Reading

Latest News

Trending