Connect with us

Mohali

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਹਨ ਚਲਾਉਂਦੇ ਫੜੇ ਜਾਣ ਤੇ ਮਾਤਾ ਪਿਤਾ ਉੱਤੇ ਹੋਵੇਗੀ ਕਾਨੂੰਨੀ ਕਾਰਵਾਈ

Published

on

 

 

ਐਸ ਏ ਐਸ ਨਗਰ, 30 ਜੁਲਾਈ (ਸ.ਬ.) ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ ਸੈਂਟ ਜੋਸੇਫ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲਾਲੜੂ ਅਤੇ ਰਾਠੀ ਪਬਲਿਕ ਸੀਨੀਅਰ ਸਕੈਡਰੀ ਸਕੂਲ, ਲਾਲੜੂ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾ ਕੇ ਸਕੂਲਾਂ ਦੇ ਅਧਿਆਪਕਾਂ, ਬੱਚਿਆਂ, ਬਸ ਡਰਾਇਵਰਾਂ ਅਤੇ ਫੀਮੇਲ ਅਟੈਡੈਟਸ ਨੂੰ ਜਾਗਰੂਕ ਕੀਤਾ ਗਿਆ।

ਇਸ ਮੌਕੇ ਸ੍ਰੀ ਜਨਕ ਰਾਜ ਨੇ ਕਿਹਾ ਕਿ ਘੱਟ ਉਮਰ ਦੇ ਬੱਚਿਆਂ ਵਲੋਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਤੇ ਮਾਂ ਬਾਪ ਦੇ ਖਿਲਾਫ ਕਾਨੂੰਨੀ ਕਾਰਵਾਈ ਅਤੇ 25 ਹਜਾਰ ਰੁਪਏ ਜੁਰਮਾਨਾ ਹੋਣ ਬਾਰੇ ਨਵਾਂ ਕਾਨੂੰਨ 1 ਅਗਸਤ ਤੋਂ ਹੋਂਦ ਵਿੱਚ ਆ ਰਿਹਾ ਹੈ ਅਤੇ ਸਾਰਿਆਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ।

ਇਸਦੇ ਨਾਲ ਹੀ ਉਹਨਾਂ ਸੇਫ ਸਕੂਲ ਵਾਹਨ ਪਾਲਸੀ, ਲੇਨ ਡਰਾਇਵਿੰਗ, ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ, ਵਾਤਾਵਰਣ ਦੀ ਸੁਰੱਖਿਆ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।

Continue Reading

Mohali

ਪੁਲੀਸ ਨੇ ਸੈਕਟਰ 66 ਵਿੱਚ ਸਥਿਤ ਨਸ਼ਾ ਸਮਗਲਰ ਦਾ ਮਕਾਨ ਫ੍ਰੀਜ ਕੀਤਾ

Published

on

By

 

ਪੰਜਾਬ ਸਰਕਾਰ ਕਰ ਰਹੀ ਹੈ ਨਸ਼ੇ ਦੇ ਸੌਦਾਗਰਾਂ ਵਿਰੁੱਧ ਸਖਤ ਕਾਰਵਾਈ : ਹਰਸਿਰਮਨ ਸਿੰਘ ਬੱਲ

ਐਸ ਏ ਐਸ ਨਗਰ, 18 ਸਤੰਬਰ (ਸ.ਬ.) ਸਥਾਨਕ ਫੇਜ਼ 11 ਦੇ ਪੁਲੀਸ ਥਾਣੇ ਦੇ ਮੁੱਖ ਅਫਸਰ ਇੰਸਪੈਕਟਰ ਗਗਨਦੀਪ ਸਿੰਘ ਅਤੇ ਪੁਲੀਸ ਟੀਮ ਵਲੋਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਇੱਕ ਨਸ਼ਾ ਤਸਕਰ ਹਰਦੀਪ ਧੀਮਾਨ ਦਾ ਸੈਕਟਰ 66 ਵਿਚਲਾ ਮਕਾਨ ਨੰਬਰ 2800 (ਪਹਿਲੀ ਮੰਜਿਲ) ਫ੍ਰੀਜ ਕੀਤਾ ਗਿਆ।

ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰਦੀਪ ਧੀਮਾਨ ਕੋਲੋਂ 1100 ਐਲਪਰੋਨਆਫ 0.5 ਦੀਆਂ ਗੋਲੀਆਂ ਬ੍ਰਾਮਦ ਹੋਈਆਂ ਸਨ ਅਤੇ ਉਸਦੇ ਖਿਲਾਫ ਥਾਣਾ ਫੇਜ਼ 11 ਵਿੱਚ ਐਨ. ਡੀ. ਪੀ. ਐਸ ਐਕਟ ਦੀ ਧਾਰਾ 22-61-85 ਤਹਿਤ ਮਾਮਲਾ ਦਰਜ ਸੀ।

ਉਹਨਾਂ ਦੱਸਿਆ ਕਿ ਹਰਦੀਪ ਧੀਮਾਨ ਵੱਲੋਂ ਨਸ਼ੇ ਦੀ ਤਸਕਰੀ ਕਰ ਕਰਕੇ ਬਣਾਈਆਂ ਪ੍ਰਾਪਰਟੀਆਂ ਵਿੱਚੋਂ ਇੱਕ ਪ੍ਰਾਪਰਟੀ ਫਲੈਟ ਨੰਬਰੀ 2800, ਪਹਿਲੀ ਮੰਜਿਲ, ਸੈਕਟਰ 66, ਮੁਹਾਲੀ ਹੈ ਜਿਸਨੂੰ ਸਮਰੱਥ ਅਥਾਰਟੀ ਅਤੇ ਪ੍ਰਸ਼ਾਸ਼ਕ, ਦਿੱਲੀ ਦੀ ਸਹਾਇਤਾ ਨਾਲ ਫ੍ਰੀਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁਹਾਲੀ ਵਿੰਚ ਕਿਸੇ ਨਸ਼ਾ ਤਸਕਰ ਦੀ ਜਾਇਦਾਦ ਫ੍ਰੀਜ ਕਰਨ ਸੰਬੰਧੀ ਇਹ ਪਹਿਲੀ ਕਾਰਵਾਈ ਹੋਈ ਹੈ।

ਸz. ਬੱਲ ਨੇ ਦੱਸਿਆ ਕਿ ਇਸ ਮਕਾਨ ਦੇ ਬਾਹਰ ਫ੍ਰੀਜ ਦੀ ਕਾਰਵਾਈ ਵਾਲਾ ਬੋਰਡ ਵੀ ਲਗਾਇਆ ਗਿਆ ਹੈ ਅਤੇ ਕੋਈ ਵੀ ਇਸਦੀ ਖਰੀਦ ਵੇਚ ਨਹੀਂ ਕਰ ਸਕੇਗਾ। ਇਸ ਸੰਬੰਧੀ ਇਲਾਕੇ ਵਿੱਚ ਮੁਨਿਆਦੀ ਕਰਵਾਈ ਜਾ ਰਹੀ ਹੈ।

Continue Reading

Mohali

ਮੁਹਾਲੀ ਪੁਲੀਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 6 ਮੈਂਬਰੀ ਗਿਰੋਹ ਕਾਬੂ

Published

on

By

 

 

ਐਸ ਏ ਐਸ ਨਗਰ, 18 ਸਤੰਬਰ (ਸ.ਬ.) ਮੁਹਾਲੀ ਪੁਲੀਸ ਦੇ ਸੀ ਆਈ ਏ ਸਟਾਫ ਨੇ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲੇ 6 ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿਅਕਤੀਆਂ ਕੋਲੋਂ ਵਾਰਦਾਤ ਵਿੱਚ ਵਰਤੀ ਜਾਂਦੀ ਪਿਕਅਪ ਗੱਡੀ, ਗਰਿੰਡ, ਬੈਟਰੀ ਪਲੇਟਾਂ ਅਤੇ ਪੈਲੇਟ ਬ੍ਰਾਮਦ ਕੀਤੇ ਗਏ ਹਨ।

ਐਸ ਪੀ ਇਵੈਸਟੀਗੇਸ਼ਨ ਡਾ ਜੋਤੀ ਯਾਦਵ ਨੇ ਅੱਜ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਪੁਲੀਸ ਵਲੋਂ ਮਾੜੇ ਅਨਸਰਾ ਵਿਰੁੱਧ ਚਲਾਈ ਮੁੰਹਿਮ ਦੌਰਾਨ ਡੀ ਐਸ ਪੀ ਇਨਵੈਸਟੀਗੇਸ਼ਨ ਤਲਵਿੰਦਰ ਸਿੰਘ ਦੀਪ ਨਿਗਰਾਨੀ ਵਿੱਚ ਸੀ. ਆਈ. ਏ. ਸਟਾਫ ਮੁਹਾਲੀ ਦੇ ਇਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਗਿਰੋਹ ਵਲੋਂ ਥਾਣਾ ਸਦਰ ਕੁਰਾਲੀ ਅਤੇ ਥਾਣਾ ਸਦਰ ਖਰੜ ਦੇ ਖੇਤਰ ਵਿੱਚ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਸਬੰਧੀ ਥਾਣਾ ਸਦਰ ਕੁਰਾਲੀ ਅਤੇ ਥਾਣਾ ਸਦਰ ਖਰੜ ਵਿਖੇ ਦੇ ਅਲੱਗ-ਅਲੱਗ ਮੁਕੱਦਮੇ ਦਰਜ ਰਜਿਸਟਰ ਹੋਏ ਸਨ। ਉਹਨਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਐਨਾਲਾਇਸਿਸ ਅਤੇ ਮਨੁੱਖੀ ਸੋਰਸਾਂ ਰਾਹੀਂ ਤਫਤੀਸ਼ ਕਰਦੇ ਹੋਏ ਗਿਰੋਹ ਦੇ ਮੈਂਬਰਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਜਨ ਵਾਸੀ ਰੰਤਪੁਰ ਕਲੋਨੀ, ਪਿੰਜੌਰ, ਵਿਸ਼ਾਲ ਵਾਸੀ ਵਾਰਡ ਨੰ-16 ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ ਕੁਰਾਲੀ, ਰਾਹੁਲ ਵਾਸੀ ਰੱਤਪੁਰ ਕਲੋਨੀ, ਪਿੰਜੌਰ, ਬਤਾਬ ਵਾਸੀ ਪਿੰਡ ਚੰਡੀ ਕੋਟਕਾ, ਜਿਲਾ ਪੰਚਕੂਲਾ, ਸੁਨੀਲ ਵਾਸੀ ਪਿੰਡ ਖੋਲੀ, ਜਿਲਾ ਪੰਚਕੂਲਾ ਅਤੇ ਹਜੂਰੀ ਵਾਸੀ ਵਾਰਡ ਨੰ-16, ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ, ਕੁਰਾਲੀ ਵਜੋਂ ਹੋਈ ਹੈ।

Continue Reading

Mohali

ਲੋਕਸੇਵਾ ਨੂੰ ਸਮਰਪਿਤ ਵੱਡੀ ਗਿਣਤੀ ਲੋਕ ਹੋ ਰਹੇ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ : ਕੁਲਵੰਤ ਸਿੰਘ

Published

on

By

 

ਕਾਂਗਰਸ ਅਤੇ ਅਕਾਲੀ ਦਲ ਦੇ ਇੱਕ ਦਰਜਨ ਤੋਂ ਵੱਧ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਐਸ ਏ ਐਸ ਨਗਰ, 18 ਸਤੰਬਰ (ਸ.ਬ.) ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਲੋਕਸੇਵਾ ਨੂੰ ਸਮਰਪਿਤ ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਆਮ ਆਦਮੀ ਪਾਰਟੀ ਦੇ ਸੈਕਟਰ 79 ਦਫਤਰ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਸ਼ਾਮਿਲ ਕਰਵਾਉਣ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡ ਕੁਰੜੀ ਦੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਉਹਨਾਂ ਕਿਹਾ ਕਿ ਜਿਹੜੇ ਲੋਕੀ ਸਮਾਜ ਦੇ ਲਈ ਕੁਝ ਕਰਨਾ ਲੋੜੀਂਦੇ ਹਨ ਅਤੇ ਉਹਨਾਂ ਨੂੰ ਸਹੀ ਪਲੇਟਫਾਰਮ ਨਹੀਂ ਮਿਲ ਰਿਹਾ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਅਤੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਰੋਜ਼-ਮਰਾ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਸਕਣਗੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰਨਾਂ ਪਾਰਟੀਆਂ ਦੇ ਕਈ ਨੇਤਾ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਦਿਨ ਪ੍ਰਤੀ ਦਿਨ ਪਹਿਲਾਂ ਦੇ ਮੁਕਾਬਲੇ ਵਧੇਰੇ ਮਜ਼ਬੂਤ ਹੁੰਦਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣ ਲਈ ਕੁਝ ਵੀ ਨਹੀਂ ਹੈ, ਅਤੇ ਉਹ ਊਲ ਜਲੂਲ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਮੌਕੇ ਸਰਵਸ੍ਰੀ ਕੁਲਦੀਪ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਸਤਨਾਮ ਸਿੰਘ ਪ੍ਰਧਾਨ ਬਾਲਮੀਕ ਕਮੇਟੀ, ਦਿਲਬਾਗ ਸਿੰਘ, ਨਿਰਮੈਲ ਸਿੰਘ ਪੰਚ, ਸਵਰਨ ਸਿੰਘ ਸਾਬਕਾ ਸਰਪੰਚ, ਗੁਰਭਜਨ ਸਿੰਘ ਨੰਬਰਦਾਰ, ਜਰਨੈਲ ਸਿੰਘ, ਛੱਜਾ ਸਿੰਘ ਸਰਪੰਚ ਕੁਰੜੀ, ਨਿਰਮਲ ਸਿੰਘ, ਗੁਰਜੰਟ ਸਿੰਘ ਬਲਾਕ ਪ੍ਰਧਾਨ, ਮੁਖਤਿਆਰ ਸਿੰਘ ਕੁਰੜਾ, ਗੁਲਾਬ ਸਿੰਘ, ਅਜੇ ਸ਼ਰਮਾ ਫੇਜ਼ 6, ਸਾਹਿਲ ਸ਼ਰਮਾ ਫੇਜ਼ 6 ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਸਤਨਾਮ ਸਿੰਘ, ਗੁਰਦੇਵ ਸਿੰਘ, ਗੁਰਮੇਲ ਸਿੰਘ, ਨਵਰਿੰਦਰ ਸਿੰਘ ਸਮੇਤ ਪਾਰਟੀ ਦੇ ਵਰਕਰ ਅਤੇ ਸਮਰਥਕ ਵੀ ਹਾਜ਼ਰ ਸਨ।

Continue Reading

Latest News

Trending