Connect with us

Punjab

ਗੈਂਗਸਟਰ ਪੁਨੀਤ ਉਰਫ ਗੋਲੂ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ

Published

on

 

 

ਪਟਿਆਲਾ ਦੇ ਤੇਜਪਾਲ ਕਤਲ ਕਾਂਡ ਅਤੇ ਮੁਹਾਲੀ ਵਿਖੇ ਉਂਗਲਾਂ ਕੱਟਣ ਦੇ ਮਾਮਲੇ ਵਿੱਚ ਹੈ ਮੁੱਖ ਮੁਲਜ਼ਮ

ਪਟਿਆਲਾ, 1 ਅਗਸਤ (ਸ.ਬ.) ਪਟਿਆਲਾ ਵਿੱਚ ਪੰਜਾਬ ਪੁਲੀਸ ਅਤੇ ਗੈਂਗਸਟਰ ਵਿਚਾਲੇ ਹੋਈ ਮੁੱਠਭੇੜ ਵਿੱਚ ਗੈਂਗਸਟਰ ਪੁਨੀਤ ਸਿੰਘ ਉਰਫ ਗੋਲੂ ਜ਼ਖਮੀ ਹੋ ਗਿਆ ਹੈ। ਪੁਲੀਸ ਨੇ ਉਸਨੂੰ ਕਾਬੂ ਕਰਕੇ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਗੈਂਗਸਟਰ ਪੁਨੀਤ ਉਰਫ ਗੋਲੂ ਪਟਿਆਲਾ ਵਿਖੇ ਹੋਏ ਤੇਜਪਾਲ ਕਤਲ ਕਾਂਡ ਅਤੇ ਮੁਹਾਲੀ ਵਿਖੇ ਉਂਗਲਾਂ ਕੱਟਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ ਜਿਸਤੇ ਕਈ ਅਪਰਾਧਿਕ ਮਾਮਲੇ ਦਰਜ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸੀ ਆਈ ਏ ਪਟਿਆਲਾ ਦੇ ਇੰਚਾਰਜ ਇਸੰਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਵੱਲੋਂ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਪਟਿਆਲਾ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲੀਸ ਪਾਰਟੀ ਨੇ ਥਾਣਾ ਸਨੌਰ ਦੇ ਇਲਾਕੇ ਵਿੱਚ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਨੂੰ ਘੇਰ ਲਿਆ ਤਾਂ ਉਸਨੇ ਪੁਲੀਸ ਪਾਰਟੀ ਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲੀਸ ਟੀਮ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਦੀ ਲੱਤ ਤੇ ਗੋਲੀ ਲੱਗ ਗਈ।

ਪੁਲੀਸ ਅਨੁਸਾਰ ਪੁਨੀਤ ਸਿੰਘ ਉਰਫ ਗੋਲੂ ਵਿਰੁੱਧ ਪਹਿਲਾਂ ਹੀ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਆਦਿ ਦੇ 15 ਕੇਸ ਦਰਜ ਹਨ। ਕੁਝ ਕੇਸਾਂ ਵਿੱਚ ਮੁਲਜ਼ਮ ਜ਼ਮਾਨਤ ਤੇ ਗਿਆ ਅਤੇ ਕੁਝ ਕੇਸਾਂ ਵਿੱਚ ਲੋੜੀਂਦਾ ਵੀ ਸੀ। ਮੁਲਜਮ ਕੋਲੋਂ ਇਕ ਪਿਸਟਲ ਤੇ ਰੋਂਦ ਵੀ ਬਰਾਮਦ ਹੋਏ ਹਨ।

Chandigarh

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਸ਼ਾਰਪ ਸ਼ੂਟਰ ਸਮੇਤ ਇੱਕ ਹੋਰ ਲੋੜੀਂਦਾ ਗੈਂਗਸਟਰ ਗ੍ਰਿਫ਼ਤਾਰ

Published

on

By

 

 

ਪੰਜਾਬ ਅਤੇ ਯੂਪੀ ਪੁਲੀਸ ਨੇ ਕੀਤਾ ਸਾਂਝਾ ਓਪਰੇਸ਼ਨ

ਚੰਡੀਗੜ੍ਹ, 29 ਅਕਤੂਬਰ (ਸ.ਬ.) ਪੰਜਾਬ ਪੁਲੀਸ ਨੇ ਯੂਪੀ ਪੁਲੀਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਸਤੰਬਰ ਮਹੀਨੇ ਵਿੱਚ ਫ਼ਿਰੋਜ਼ਪੁਰ ਵਿੱਚ ਹੋਏ ਤੀਹਰੇ ਕਤਲ ਕਾਂਡ ਦੇ ਮਾਸਟਰਮਾਈਂਡ ਨੂੰ ਕਾਬੂ ਕੀਤਾ ਹੈ। ਯੂਪੀ ਪੁਲੀਸ ਦੀ ਐਸ ਟੀ ਐਫ ਨਾਲ ਸਾਂਝੀ ਕਾਰਵਾਈ ਵਿੱਚ ਲਖਨਊ ਤੋਂ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਸ਼ਹਿਰ ਵਿੱਚ ਬੀਤੇ ਸਤੰਬਰ ਮਹੀਨੇ ਅੰਦਰ ਇੱਕ ਕਾਰ ਸਵਾਰ ਪਰਿਵਾਰ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਿੰਨ ਚਚੇਰੇ ਭੈਣ-ਭਰਾਵਾਂ ਦਿਲਪ੍ਰੀਤ ਸਿੰਘ, ਜਸਪ੍ਰੀਤ ਕੌਰ ਅਤੇ ਅਕਾਸ਼ਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਵਿੱਚ ਪੁਲੀਸ ਲਗਾਤਾਰ ਕਾਰਵਾਈ ਵਿੱਚ ਜੁਟੀ ਹੋਈ ਸੀ।

ਪੁਲੀਸ ਜਾਣਕਾਰੀ ਮੁਤਾਬਿਕ ਦੋਵਾਂ ਸ਼ੂਟਰਾਂ ਦੇ ਸਬੰਧ ਵਿਦੇਸ਼ ਬੈਠੇ ਗੈਂਗਸਟਰਾਂ ਦੇ ਨਾਲ ਹਨ, ਜਿਨ੍ਹਾਂ ਦੇ ਇਸ਼ਾਰੇ ਤੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਮਾਹਲ ਦੇ ਕਤਲ ਵਿੱਚ ਵੀ ਸ਼ਾਮਲ ਸਨ। ਇਸ ਸੰਬੰਧੀ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਵਲੋਂ ਐਕਸ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਫੜ੍ਹੇ ਗਏ ਮੁਲਜ਼ਮਾਂ ਵਿੱਚ ਇੱਕ ਬਿਕਰਮਜੀਤ ਉਰਫ ਵਿੱਕੀ, ਮਾਰਚ ਮਹੀਨੇ ਵਿੱਚ ਤਰਨਤਾਰਨ ਵਿਖੇ ਹੋਏ ਆਪ ਆਗੂ ਗੁਰਪ੍ਰੀਤ ਸਿੰਘ ਉਰਫ ਗੋਪੀ ਮਾਹਲ ਦੇ ਕਤਲ ਵਿੱਚ ਲੋੜੀਂਦਾ ਸੀ। ਦੂਜਾ ਮੁਲਜ਼ਮ ਪੰਜਾਬ ਸਿੰਘ ਫਿਰੋਜ਼ਪੁਰ ਵਿੱਚ ਹੋਏ ਤੀਹਰੇ ਕਤਲ ਦਾ ਮੁੱਖ ਦੋਸ਼ੀ ਹੈ।

Continue Reading

Mohali

ਤਿਉਹਾਰਾਂ ਦੌਰਾਨ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਪੁਲੀਸ ਨੇ ਕੀਤੀ ਮੌਕ ਡ੍ਰਿਲ, ਬੰਬ ਡਿਸਪੋਜਲ ਟੀਮ ਨੇ ਕੀਤੀ ਜਾਂਚ

Published

on

By

 

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਤਿਉਹਾਰਾਂ ਦੇ ਸੀਜਨ ਦੌਰਾਨ ਹੋਣ ਵਾਲੇ ਭੀੜ ਭੜੱਕੇ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮੁਹਾਲੀ ਪੁਲੀਸ ਵਲੋਂ ਅੱਜ ਵੱਖ ਵੱਖ ਥਾਂਵਾਂ ਤੇ ਮੌਕ ਡ੍ਰਿਲ ਚਲਾਈ ਗਈ ਜਿਸ ਦੌਰਾਨ ਪੁਲੀਸ ਵਲੋਂ ਸੀ ਪੀ 67 ਮਾਲ, ਬੈਸਟੈਕ ਅਤੇ ਮੁਹਾਲੀ ਵਾਕ ਵਿਖੇ ਜਾਂਚ ਕੀਤੀ ਗਈ।

ਮੌਕ ਡ੍ਰਿਲ ਦੀ ਅਗਵਾਈ ਕਰ ਰਹੇ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਬਾਕਾਇਦਾ ਨਾਕੇਬੰਦੀ ਕਰਕੇ ਸ਼ੱਕੀ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਬੰਬ ਡਿਸਪੋਜਲ ਯੂਨਿਟ ਵਲੋਂ ਜਾਂਚ ਕੀਤੀ ਜਾ ਰਹੀ ਸੀ ਅਤੇ ਡਾਗ ਸਕੂਐਡ ਵੀ ਤੈਨਾਤ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਇਸ ਮੌਕ ਡ੍ਰਿਲ ਦਾ ਉਦੇਸ਼ ਲੋਕਾਂ ਵਿੱਚ ਕਾਨੂੰਨ ਵਿਵਸਥਾ ਪ੍ਰਤੀ ਭਰੋਸਾ ਬਹਾਲ ਰੱਖਣ ਦੇ ਨਾਲ ਨਾਲ ਪੁਲੀਸ ਦੀ ਕਾਰਗੁਜਾਰੀ ਦੀ ਸਮੀਖਿਆ ਕਰਨਾ ਵੀ ਹੁੰਦਾ ਹੈ ਕਿ ਅਜਿਹੀ ਕਿਸੇ ਹਾਲਤ ਵਿੱਚ ਕਿਸ ਤਰੀਕੇ ਨਾਲ ਹਾਲਾਤ ਤੇ ਕਾਬੂ ਕੀਤਾ ਜਾਵੇ।

ਇਸ ਮੌਕੇ ਐਸ ਐਸ ਉ ਫੇਜ਼ 8 ਰੁਪਿੰਦਰ ਸਿੰਘ, ਐਸ ਐਸ ਉ ਫੇਜ਼ 11 ਸz. ਗਗਨਦੀਪ ਸਿੰਘ ਅਤੇ ਐਸ ਐਸ ਉ ਸੋਹਾਣਾ ਜਸਪ੍ਰੀਤ ਸਿੰਘ ਕਾਹਲੋਂ ਦੇ ਨਾਲ ਵੱਖ ਵੱਖ ਥਾਣਿਆਂ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

 

Continue Reading

Mohali

ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ

Published

on

By

 

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਪੰਜਾਬ ਸਰਕਾਰ ਨੇ ਵੱਧਦੀ ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਸਮੇਂ ਬਦਲ ਦਿੱਤਾ ਹੈ। ਇਸਦੇ ਤਹਿਤ 1 ਨੰਵਬਰ ਤੋਂ ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਦੀਵਾਲੀ ਹਫਤੇ ਵਿੱਚ 31 ਅਕਤੂਬਰ ਤੋਂ ਐਤਵਾਰ 3 ਨਵੰਬਰ ਤਕ ਛੁੱਟੀਆਂ ਹੋਣ ਦੇ ਚੱਲਦੇ ਪੰਜਾਬ ਦੇ ਸਾਰੇ ਸਕੂਲ 4 ਨਵੰਬਰ ਸੋਮਵਾਰ ਨੂੰ ਸਵੇਰੇ 9 ਵਜੇ ਖੁੱਲਣਗੇ ਅਤੇ ਦੁਪਹਿਰ 3 ਵਜੇ ਸਮਾਪਤ ਹੋਣਗੇ।

ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।

 

Continue Reading

Latest News

Trending