Connect with us

Ropar

ਸੀ ਆਈ ਏ ਸਟਾਫ ਰੂਪਨਗਰ ਵਲੋਂ ਮੱਝਾਂ ਚੋਰੀ ਕਰਨ ਵਾਲੇ 2 ਚੋਰ ਕਾਬੂ

Published

on

 

 

ਰੂਪਨਗਰ, 1 ਅਗਸਤ (ਸ.ਬ.) ਸੀ. ਆਈ. ਏ ਸਟਾਫ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਦੀ ਅਗਵਾਈ ਹੇਠ ਪੁਲੀਸ ਵਲੋਂ ਮੱਝਾਂ ਚੋਰੀ ਕਰਨ ਵਾਲੇ 2 ਚੋਰ ਕਾਬੂ ਕੀਤੇ ਗਏ ਹਨ। ਰੂਪਨਗਰ ਦੇ ਐਸ ਐਸ ਪੀ ਸz. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਨੂਰਪੁਰਬੇਦੀ ਦੇ ਇਲਾਕੇ ਵਿੱਚ ਪਿੰਡ ਨੂਰਪੁਰ ਖੁਰਦ ਥਾਣਾ ਨੂਰਪੁਰਬੇਦੀ ਦੇ ਵਸਨੀਕ ਧਰਮਪਾਲ ਦੀ ਇੱਕ ਅਤੇ ਇਸ ਦੇ ਚਾਚੇ ਦੇ ਲੜਕੇ ਚੰਨਣ ਸਿੰਘ ਦੀ ਇੱਕ ਮੱਝ (ਕੁੱਲ 2 ਮੱਝਾਂ) ਚੋਰੀ ਹੋਈਆ ਸਨ, ਜਿਸ ਸੰਬੰਧੀ ਪੁਲੀਸ ਵਲੋਂ ਬੀ ਐਨ ਐਸ ਦੀ ਧਾਰਾ 303(2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਮੱਝਾਂ ਦੀ ਚੋਰੀ ਕਰਨ ਵਾਲਿਆਂ ਨੂੰ ਟ੍ਰੇਸ ਕਰਨ ਲਈ ਸੀ. ਆਈ. ਏ ਸਟਾਫ ਰੂਪਨਗਰ ਅਤੇ ਥਾਣਾ ਨੂਰਪੁਰਬੇਦੀ ਦੀਆਂ ਸਾਂਝੀਆ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਜਾਂਚ ਦੌਰਾਨ ਗੁਰਦਿੱਤ ਸਿੰਘ ਦਿੱਤਾ ਵਾਸੀ ਪਿੰਡ ਮਾਣੇਵਾਲ ਥਾਣਾ ਮਾਛੀਵਾੜਾ (ਜਿਲ੍ਹਾ ਲੁਧਿਆਣਾ) ਅਤੇ ਬਿੱਟੂ ਸਿੰਘ ਵਾਸੀ ਪਿੰਡ ਸਤਾਬਗੜ੍ਹ ਥਾਣਾ ਮਾਛੀਵਾੜਾ (ਜਿਲ੍ਹਾ ਲੁਧਿਆਣਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਵਲੋਂ ਮੱਝਾਂ ਨੂੰ ਚੋਰੀ ਕਰਨ ਲਈ ਵਰਤੀ ਗਈ ਜੀਪ ਨੰਬਰ ਪੀ ਬੀ 10 ਐਫ ਵੀ 321 ਨੂੰ ਬ੍ਰਾਮਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੋਵਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੁੱਛਗਿੱਛ ਦੌਰਾਨ ਮੱਝਾਂ ਦੀ ਬਾਮਦਗੀ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Continue Reading

Latest News

Trending