Connect with us

Mohali

ਦਿਲਪ੍ਰੀਤ ਬੋਪਾਰਾਏ ਨੇ ਰੋਟਰੀ ਕਲੱਬ ਆਫ ਮੁਹਾਲੀ ਮਿਡਟਨ ਦੇ ਅਹੁਦੇ ਦਾ ਚਾਰਜ ਸੰਭਾਲਿਆ

Published

on

 

ਐਸ ਏ ਐਸ ਨਗਰ, 2 ਅਗਸਤ (ਸ.ਬ.) ਰੋਟਰੀ ਕਲੱਬ ਆਫ ਮੁਹਾਲੀ ਮਿਡਟਨ ਦੇ ਨਵਨਿਯੁਕਤ ਪ੍ਰਧਾਨ ਦਿਲਪ੍ਰੀਤ ਸਿੰਘ ਬੋਪਾਰਾਏ ਅਤੇ ਉਨ੍ਹਾਂ ਦੀ ਟੀਮ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਡਿਸਟ੍ਰਿਕਟ ਕਲੱਬ ਦੇ ਪਾਸਟ ਡਿਸਟ੍ਰਿਕਟ ਗਵਰਨਰ ਅਤੇ ਟ੍ਰਾਈਸਿਟੀ ਦੇ ਵੱਖ ਵੱਖ ਕਲੱਬਾਂ ਦੇ ਮੈਂਬਰ ਸ਼ਾਮਲ ਹੋਏ।

ਇਸ ਮੌਕੇ ਡਾਇਰੈਕਟਰ ਇੰਡਸਟ੍ਰੀਜ ਪੰਜਾਬ, ਡੀ ਪੀ ਐਸ ਖਰਬੰਦਾ ਮੁੱਖਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਪ੍ਰਧਾਨ ਬੋਪਾਰਾਏ ਨੂੰ ਕਲਰ ਪਹਿਨਾ ਕੇ ਉਹਨਾਂ ਦੀ ਤਾਜਾਪੋਸ਼ੀ ਕੀਤੀ। ਇਸ ਮੌਕੇ ਟਾਇਨੋਰ ਦੇ ਚੇਅਰਮੈਨ ਸz. ਪੀ ਜੇ ਸਿੰਘ ਵਿਸ਼ੇਸ਼ ਮੇਹਮਾਨ ਦੇ ਤੌਰ ਤੇ ਸ਼ਾਮਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਡੀਪੀ ਐਸ ਖਰਬੰਦਾ ਨੇ ਕਿਹਾ ਕਿ ਰੋਟਰੀ ਸੰਸਥਾ ਪੰਜਾਬ ਦੇ ਨੌਜਵਾਨਾਂ ਲਈ ਇੱਕ ਉੱਜਵਲ ਭਵਿੱਖ ਦਾ ਆਕਾਰ ਦੇਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੇ ਰੋਟਰੀ ਮੈਂਬਰਾਂ ਨੂੰ ਸਰਕਾਰੀ ਯੋਜਨਾਵਾਂ ਦੀ ਵਕਾਲਤ ਕਰਨ ਅਤੇ ਰਾਜ ਨੂੰ ਕਰਜ਼ੇ ਬੋਝ ਤੋਂ ਉਭਾਰਨ ਵਿੱਚ ਮਦਦ ਕਰਨ ਲਈ ਆਸਾਨ ਲਾਭ ਪ੍ਰੋਗਰਾਮਾਂ ਦਾ ਲਾਭ ਉਠਾਉਣ ਲਈ ਕਿਹਾ।

ਇਸ ਮੌਕੇ ਸਾਬਕਾ ਪ੍ਰਧਾਨ ਅਮਰਜੀਤ ਜੀਤ ਸਿੰਘ ਵਿਰਕ ਨੇ 2023-24 ਦੇ ਕਾਰਜਕਾਲ ਦੇ ਦੌਰਾਨ ਕਲੱਬ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ। ਸਾਬਕਾ ਸਕੱਤਰ ਮਨਜੀਤ ਕੌਰ ਵਲੋਂ ਨਵ ਨਿਯੁਕਤ ਸਕੱਤਰ ਪ੍ਰਭਜੋਤ ਕੌਰ ਨੂੰ ਸੇਵਾ ਦਾ ਪ੍ਰਤੀਕ ਕਲੱਬ ਚਾਰਟ ਸੌਂਪਿਆ ਗਿਆ।

ਇਸ ਮੌਕੇ ਮਨਪ੍ਰੀਤ ਸਿੰਘ ਚਾਵਲਾ, ਇਕਬਾਲ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ ਕੋਹਲੀ, ਕੁਲਦੀਪ ਸਿੰਘ, ਹਰਜੀਤ ਸਿੰਘ, ਸੁਖਪ੍ਰੀਤ ਸਿੰਘ ਗਿਆਨੀ, ਮਨਰਾਜ ਸਿੰਘ ਅਤੇ ਰਵਜੀਤ ਸਿੰਘ ਵੀ ਮੌਜੂਦ ਸਨ।

Continue Reading

Mohali

ਪਿੰਡ ਲਖਨੌਰ ਵਿੱਚ ਨਾਜਾਇਜ਼ ਬਣੀਆਂ ਕਿਰਾਏਦਾਰਾਂ ਦੀਆਂ ਵੋਟਾਂ ਕਟਵਾਉਣ ਲਈ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਦਿੱਤਾ

Published

on

By

 

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਗ੍ਰਾਮ ਪੰਚਾਇਤ, ਪਿੰਡ ਲਖਨੌਰ ਦੇ ਵਫਦ ਵੱਲੋਂ ਸਰਪੰਚ ਕੁਲਦੀਪ ਕੌਰ ਦੀ ਅਗਵਾਈ ਹੇਠ ਏ ਡੀ ਸੀ ਮੁਹਾਲੀ ਸੋਨਮ ਚੌਧਰੀ ਨਾਲ ਮੁਲਾਕਾਤ ਕਰਕੇ ਪਿੰਡ ਲਖਨੌਰ ਬਲਾਕ ਮੁਹਾਲੀ ਵਿੱਚ ਨਜਾਇਜ਼ ਬਣੀਆਂ ਕਿਰਾਏਦਾਰਾਂ ਦੀਆਂ ਵੋਟਾਂ ਨੂੰ ਕਟਵਾਉਣ ਸਬੰਧੀ ਡਿਪਟੀ ਕਮਿਸ਼ਨਰ, ਐਸ ਏ ਐਸ ਨਗਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੰਡ ਲਖਨੌਰ ਦੇ ਸਰਪੰਚ ਵਲੋਂ ਸਾਰੀ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ ਕਿ ਪਿੰਡ ਵਿਚ ਕਿਰਾਏਦਾਰਾਂ ਦੀਆਂ ਗਲਤ ਢੰਗ ਨਾਲ ਬਣੀਆਂ ਵੋਟਾਂ ਨੂੰ ਤੁਰੰਤ ਕਟਵਾਇਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਪਿੰਡ ਦੀ ਲਗਭਗ 1250 ਵੋਟ ਹੈ, ਜਿਸ ਵਿੱਚ ਕਰੀਬ 200 ਵੋਟਾਂ ਕਿਰਾਏਦਾਰਾਂ ਦੀਆਂ ਨਾਜਾਇਜ਼ ਬਣੀਆਂ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਕੋਈ ਕਿਰਾਏਦਾਰ ਕੋਈ ਘਟਨਾ ਜਾਂ ਕਰਾਇਮ ਕਰਦਾ ਹੈ ਤਾਂ ਉਹ ਰਾਤੋ ਰਾਤ ਕਮਰਾ ਖਾਲੀ ਕਰਕੇ ਭੱਜ ਜਾਂਦਾ ਹੈ, ਜਿਸ ਪਿੱਛੋਂ ਇਹਨਾਂ ਵਿਅਕਤੀਆਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਤਾਜਾ ਮਿਸਾਲ ਪਿੰਡ ਕੁੰਭੜਾ ਵਿੱਚ ਹੋਏ ਦੋ ਨੌਜਵਾਨਾਂ ਦੇ ਕਤਲ ਦੀ ਹੈ ਜਿੱਥੇ ਨੌਜਵਾਨਾਂ ਦੇ ਕਾਤਲਾਂ ਨੂੰ ਪੁਲੀਸ ਅਤੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਲੱਭਿਆ ਹੈ ਅਤੇ ਇਸ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਵਫਦ ਨੇ ਮੰਗ ਕੀਤੀ ਕਿ ਇਸ ਸਬੰਧੀ ਬੀ. ਐਲ. ਓ. ਦੀਆਂ ਡਿਊਟੀ ਲਗਾ ਕੇ ਗਲਤ ਢੰਗ ਨਾਲ ਬਣੀਆਂ ਪ੍ਰਵਾਸੀਆਂ ਦੀਆਂ ਵੋਟਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਬਰਕਰਾਰ ਰਹੇ ਅਤੇ ਪਿੰਡ ਵਿੱਚ ਹੋਣ ਵਾਲੀਆਂ ਅਣ-ਸੁਖਾਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਵਫਦ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਲਖਨੌਰ, ਕੁਲਦੀਪ ਸਿੰਘ ਪੰਚ, ਸੰਦੀਪ ਸਿੰਘ ਪੰਚ, ਜਸਪ੍ਰੀਤ ਸਿੰਘ ਪੰਚ, ਭਾਗ ਸਿੰਘ ਪੰਚ, ਅਵਤਾਰ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਗੁਰਮੁਖ ਸਿੰਘ ਲੰਬੜਦਾਰ, ਅਮਰਜੀਤ ਸਿੰਘ ਪੰਚ, ਧਰਮ ਸਿੰਘ, ਜਸਪਾਲ ਸਿੰਘ ਪਾਲੀ, ਰੁਪਿੰਦਰ ਸਿੰਘ ਲੰਬੜਦਾਰ ਲਖਨੌਰ ਵੀ ਹਾਜਰ ਸਨ।

Continue Reading

Mohali

ਟਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਇਆ

Published

on

By

 

ਘਨੌਰ, 31 ਜਨਵਰੀ (ਅਭਿਸ਼ੇਕ ਸੂਦ) ਟ੍ਰੈਫਿਕ ਪੁਲੀਸ ਵਲੋਂ ਮਨਾਏ ਜਾ ਰਹੇ ਟ੍ਰੈਫਿਕ ਮਹੀਨੇ ਦੇ ਤਹਿਤ ਡੀ ਐਸ ਪੀ ਟ੍ਰੈਫਿਕ ਪੁਲੀਸ ਪਟਿਆਲਾ ਅਛਰੂ ਰਾਮ ਤੇ ਇੱਕਬਾਲ ਸਿੰਘ ਟ੍ਰੈਫਿਕ ਇੰਚਾਰਜ ਦੀ ਅਗਵਾਈ ਹੇਠ ਸਰਬਜੀਤ ਸਿੰਘ ਤੇ ਸਟਾਫ ਵੱਲੋਂ ਘਨੌਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੈਮੀਨਾਰ ਲਗਾ ਕੇ ਟਰੈਫਿਕ ਰੂਲਾਂ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣਾ ਯੋਗਦਾਨ ਪਾਉਦਿਆਂ ਹੋਇਆਂ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਟਰੈਫਿਕ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਟਰੈਫਿਕ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਪਾਉਣ, ਡਰਾਈਵਿੰਗ ਕਰਨ ਸਮੇਂ ਸੀਟ ਬੈਲਟ ਪਾਉਣ, ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨ ਅਤੇ ਹੋਰ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਟੋ ਅਤੇ ਟਰੱਕ ਯੂਨੀਅਨਾਂ ਵਿੱਚ ਜਾ ਕੇ ਵੀ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

Continue Reading

Mohali

ਲਗਾਤਾਰ ਵੱਧਦੇ ਅਪਰਾਧਾਂ ਤੇ ਕਾਬੂ ਕਰਨ ਦੀ ਮੰਗ

Published

on

By

 

 

ਵਸਨੀਕਾਂ ਨੂੰ ਹੁਸ਼ਿਆਰ ਰਹਿਣ ਦੀ ਅਪੀਲ ਕੀਤੀ

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਸੋਸ਼ਲ ਡਿਵੈਲਪਮੈਂਟ ਐਂਡ ਵੈਲਫੇਅਰ ਕਮੇਟੀ ਗੁਰੂ ਨਾਨਕ ਕਲੋਨੀ, ਬਡਾਲਾ ਰੋਡ (ਵਾਰਡ ਨੰ. 26, ਖਰੜ) ਦੇ ਆਗੂਆਂ ਚੇਅਰਮੈਨ ਰੱਬੀ ਸਿੰਘ, ਪ੍ਰਧਾਨ ਅਮਰ ਚੰਦ, ਜਨਰਲ ਸਕੱਤਰ ਸੋਮ ਰਾਜ ਠਾਕੁਰ, ਜੁਆਇੰਟ ਸਕੱਤਰ ਬਲਵਿੰਦਰ ਸਿੰਘ, ਖਜ਼ਾਨਚੀ ਮਾਸਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਗੁਰੂ ਨਾਨਕ ਕਲੋਨੀ ਵਿਖੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਵਾਧਾ ਹੋਇਆ ਹੈ।

ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਹੀ ਸੋਨੇ ਦੀਆਂ ਚੈਨਾਂ ਖੋਹਣ ਦੀਆਂ ਦੋ ਵਾਰਦਾਤਾਂ ਤੋਂ ਇਲਾਵਾ, ਘਰ ਵਿਚੋਂ ਗੈਸ ਸਿਲੰਡਰ ਚੋਰੀ ਦੀ ਇੱਕ ਘਟਨਾ ਲੇਡੀਜ਼ ਪੁਲੀਸ ਕਰਮਚਾਰੀ ਤੋਂ ਮੋਬਾਈਲ ਖੋਹਣ ਦੀ ਘਟਨਾ ਨੂੰ ਵੀ ਗੁੰਡਾ ਅਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ, ਭਾਵੇਂ ਕਿ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਦੀ ਲਿਸਟ ਬਹੁਤ ਲੰਬੀ ਹੈ।

ਉਹਨਾਂ ਕਿਹਾ ਕਿ ਇਹਨਾਂ ਅਨਸਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਹਰ ਵੇਲੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਵੱਧਦੀ ਹੈ। ਇਸ ਸੰਬੰਧੀ ਸੋਸ਼ਲ ਡਿਵੈਲਪਮੈਂਟ ਐਂਡ ਵੈਲਫੇਅਰ ਕਮੇਟੀ ਕਮੇਟੀ ਵਲੋਂ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਸੂਚਨਾ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਵਸਨੀਕਾਂ ਨੂੰ ਹੁਸ਼ਿਆਰ ਰਹਿਣਾ ਲਈ ਕਿਹਾ ਗਿਆ ਹੈ। ਕਮੇਟੀ ਵਲੋਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੀ ਕਿਸੇ ਘਟਨਾ ਵੇਲੇ ਤੁਰੰਤ ਇਕੱਠ ਹੋਣ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।

Continue Reading

Latest News

Trending