International
ਓਲੰਪਿਕ ਮੁਕਾਬਲੇ ਦੌਰਾਨ ਮਨੂ ਭਾਕਰ ਨੇ ਤੀਜੇ ਤਗਮੇ ਤੋਂ ਖੁੰਝੀ

International
ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ

ਟੋਰਾਂਟੋ, 10 ਮਾਰਚ (ਸ.ਬ.) ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਲਿਬਰਲ ਪਾਰਟੀ ਨੇ ਕਾਰਨੇ ਨੂੰ ਸਰਬਸੰਮਤੀ ਨਾਲ ਆਪਣਾ ਆਗੂ ਚੁਣ ਲਿਆ ਹੈ। ਕਾਰਨੇ ਦੇ ਹੱਥ ਕਮਾਨ ਅਜਿਹੇ ਮੌਕੇ ਆਈ ਹੈ ਜਦੋਂ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਟੈਰਿਫ ਜੰਗ ਤੇ ਕੈਨੇਡਾ ਨੂੰ 51ਵੇਂ ਰਾਜ ਵੱਲੋਂ ਆਪਣੇ ਵਿਚ ਸ਼ਾਮਲ ਕਰਨ ਦੀ ਧਮਕੀ ਜਿਹੀਆਂ ਚੁਣੌਤੀਆਂ ਦਰਪੇਸ਼ ਹਨ।
ਕਾਰਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਇਸ ਸਾਲ ਜਨਵਰੀ ਵਿਚ ਅਸਤੀਫਾ ਦੇ ਦਿੱਤਾ ਸੀ। ਟਰੂਡੋ ਨੇ ਉਦੋਂ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਜਾਨਸ਼ੀਨ ਵੱਲੋਂ ਸਹੁੰ ਚੁੱਕੇ ਜਾਣ ਤੱਕ ਇਸ ਅਹੁਦੇ ਤੇ ਬਣੇ ਰਹਿਣਗੇ। ਕਾਰਨੇ ਨੇ ਬੈਂਕ ਆਫ਼ ਕੈਨੇਡਾ ਦੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਂਦਿਆਂ ਸੰਕਟਾਂ ਦਾ ਸਾਹਮਣਾ ਕੀਤਾ ਸੀ। ਉਹ 2013 ਵਿੱਚ ਬੈਂਕ ਆਫ਼ ਇੰਗਲੈਂਡ ਨੂੰ ਚਲਾਉਣ ਵਾਲੇ ਪਹਿਲੇ ਗੈਰ-ਨਾਗਰਿਕ ਬਣੇ ਸਨ।
ਟਰੰਪ ਦੀ ਟੈਰਿਫ ਵਾਰ ਅਤੇ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬਣਾਉਣ ਦੀ ਉਨ੍ਹਾਂ ਦੀ ਪੇਸ਼ਕਦਮੀ ਤੋਂ ਕੈਨੇਡੀਅਨ ਗੁੱਸੇ ਵਿਚ ਹਨ। ਕੈਨੇਡੀਅਨ ਨਾਗਰਿਕਾਂ ਨੇ ਜਿੱਥੇ ਅਮਰੀਕਾ ਦੀਆਂ ਆਪਣੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ, ਉਥੇ ਉਨ੍ਹਾਂ ਵੱਲੋਂ ਅਮਰੀਕੀ ਵਸਤਾਂ ਖਰੀਦਣ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਕੈਨੇਡੀਅਨ ਰਾਸ਼ਟਰਵਾਦ ਵਿੱਚ ਵਾਧੇ ਨੇ ਅਗਲੇ ਦਿਨਾਂ ਜਾਂ ਹਫ਼ਤਿਆਂ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਵਿੱਚ ਲਿਬਰਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕੀਤਾ ਹੈ।
International
ਟੋਰਾਂਟੋ ਵਿੱਚ ਇੱਕ ਵਿਅਕਤੀ ਵੱਲੋਂ ਪੱਬ ਵਿੱਚ ਗੋਲੀਬਾਰੀ, 12 ਵਿਅਕਤੀ ਜ਼ਖਮੀ
ਓਟਾਵਾ, 8 ਮਾਰਚ (ਸ.ਬ.) ਕੈਨੇਡਾ ਦੇ ਟੋਰਾਂਟੋ ਦੇ ਇੱਕ ਪੱਬ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਵਿੱਚ 12 ਵਿਅਕਤੀ ਜ਼ਖਮੀ ਹੋ ਗਏ। ਟੋਰਾਂਟੋ ਪੁਲੀਸ ਦਾ ਕਹਿਣਾ ਹੈ ਕਿ ਇਹ ਘਟਨਾ ਬੀਤੀ ਰਾਤ 10:30 ਵਜੇ ਦੇ ਕਰੀਬ ਸਕਾਰਬਰੋ ਟਾਊਨ ਸੈਂਟਰ ਮਾਲ ਦੇ ਨੇੜੇ ਪ੍ਰੋਗਰੈਸ ਐਵੇਨਿਊ ਅਤੇ ਕਾਰਪੋਰੇਟ ਡਰਾਈਵ ਤੇ ਵਾਪਰੀ। ਪੁਲੀਸ ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਪੱਬ ਵਿੱਚ ਦਾਖਲ ਹੋਇਆ, ਅਚਾਨਕ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜ ਗਿਆ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ, ਪੁਲੀਸ ਉਸ ਬਾਰੇ ਜਾਂਚ ਕਰ ਰਹੀ ਹੈ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕੀਤੀ ਜਾ ਰਹੀ ਹੈ।
ਸਕਾਰਬਰੋ ਦੇ ਇੱਕ ਪੱਬ ਵਿੱਚ ਹੋਈ ਗੋਲੀਬਾਰੀ ਵਿੱਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦੋਂ ਕਿ ਕੁਝ ਗੰਭੀਰ ਹਾਲਤ ਵਿੱਚ ਹਨ। ਕਈ ਲੋਕਾਂ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਹੈ। ਪੁਲੀਸ ਨੇ ਅਜੇ ਤੱਕ ਪੀੜਤਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਦੇ ਨਾਵਾਂ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ।
International
ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਨੂੰ ਜਲਦ ਲਿਆਇਆ ਜਾਵੇਗਾ ਵਾਪਸ : ਟਰੰਪ
ਨਿਊਯਾਰਕ, 7 ਮਾਰਚ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਵਾਲਾਂ ਦੀ ਪ੍ਰਸ਼ੰਸਾ ਕੀਤੀ, ਜਦੋਂ ਉਨ੍ਹਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਫਸੇ ਪੁਲਾੜ ਯਾਤਰੀਆਂ ਦੀ ਜੋੜੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੂੰ ਕਿਹਾ ਕਿ ਅਸੀਂ ਤੁਹਾਨੂੰ ਲੈਣ ਲਈ ਆ ਰਹੇ ਹਾਂ। 78 ਸਾਲਾ ਟਰੰਪ ਨੇ ਬੀਤੇ ਦਿਨ ਪੁਲਾੜ ਯਾਤਰੀਆਂ ਵਿਲਮੋਰ ਅਤੇ ਵਿਲੀਅਮਜ਼ ਨੂੰ ਧਰਤੀ ਤੇ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਇੱਕ ਬਚਾਅ ਟੀਮ ਨੂੰ ਨਿੱਜੀ ਤੌਰ ਤੇ ਆਰਬਿਟ ਵਿੱਚ ਲਾਂਚ ਕਰਨ ਦੀ ਸੰਭਾਵਨਾ ਜ਼ਾਹਿਰ ਕੀਤੀ। ਉਨ੍ਹਾਂ ਦੇ ਅੱਠ ਦਿਨਾਂ ਦੇ ਮਿਸ਼ਨ ਨੂੰ ਨੌਂ ਮਹੀਨਿਆਂ ਤੱਕ ਲੰਮਾ ਹੋਣ ਤੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਨਿੰਦਾ ਕੀਤੀ।
ਟਰੰਪ ਨੇ ਓਵਲ ਦਫਤਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਬਾਇਡਨ ਨੇ ਉਨ੍ਹਾਂ ਨੂੰ ਉੱਥੇ ਛੱਡ ਦਿੱਤਾ, ਮੈਂ ਐਲਨ ਮਸਕ ਨੂੰ ਕਿਹਾ ਹੈ ਸਾਡੇ ਕੋਲ ਦੋ ਪੁਲਾੜ ਯਾਤਰੀ ਹਨ ਜੋ ਪੁਲਾੜ ਵਿੱਚ ਫਸੇ ਹੋਏ ਹਨ। ਮੇਰੇ ਤੇ ਇੱਕ ਅਹਿਸਾਨ ਕਰੋ। ਕੀ ਤੁਸੀਂ ਉਨ੍ਹਾਂ ਨੂੰ ਬਾਹਰ ਕੱਢ ਸਕਦੇ ਹੋ? ਉਸਨੇ (ਮਸਕ) ਨੇ ਕਿਹਾ ਹਾਂ, ਉਹ ਦੋ ਹਫ਼ਤਿਆਂ ਵਿੱਚ ਪੁਲਾੜ ਜਾਣ ਲਈ ਜਹਾਜ਼ ਤਿਆਰ ਕਰ ਰਿਹਾ ਹੈ।
ਟਰੰਪ ਨੇ ਬੀਤੇ ਦਿਨ ਓਵਲ ਦਫ਼ਤਰ ਵਿੱਚ ਵਿਲੀਅਮਜ਼ ਬਾਰੇ ਗੱਲ ਕਰਦੇ ਹੋਏ ਟਿੱਪਣੀ ਦੌਰਾਨ ਕਿਹਾ ਮੈਂ ਉਸ ਔਰਤ ਨੂੰ ਚੰਗੇ, ਮਜ਼ਬੂਤ ਵਾਲਾਂ ਵਾਲੀ ਮਹਿਲਾ ਵਜੋਂ ਦੇਖਦਾ ਹਾਂ। ਇਸ ਵਿੱਚ ਕੋਈ ਮਜ਼ਾਕ ਨਹੀਂ ਹੈ, ਉਸਦੇ ਵਾਲ ਕੋਈ ਖੇਡ ਨਹੀਂ ਹਨ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਦੋਵਾਂ ਪੁਲਾੜ ਯਾਤਰੀਆਂ ਲਈ ਉਨ੍ਹਾਂ ਦਾ ਕੀ ਸੰਦੇਸ਼ ਹੈ ਤਾਂ ਟਰੰਪ ਨੇ ਕਿਹਾ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਅਤੇ ਲੈਣ ਲਈ ਆ ਰਹੇ ਹਾਂ ਅਤੇ ਤੁਹਾਨੂੰ ਇੰਨੇ ਸਮੇਂ ਤੱਕ ਉੱਥੇ ਨਹੀਂ ਰਹਿਣਾ ਚਾਹੀਦਾ ਸੀ।
ਮਸਕ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਪੁਲਾੜ ਯਾਤਰੀਆਂ ਨੂੰ ਸਿਰਫ਼ 8 ਦਿਨਾਂ ਲਈ ਉੱਥੇ ਹੋਣਾ ਚਾਹੀਦਾ ਸੀ ਪਰ ਉਹ 9 ਮਹੀਨਿਆਂ ਤੋਂ ਉੱਥੇ ਹਨ। ਸਪੇਸਐਕਸ ਇੱਕ ਹੋਰ ਡਰੈਗਨ ਭੇਜ ਸਕਦਾ ਸੀ ਅਤੇ ਉਨ੍ਹਾਂ ਨੂੰ 6 ਮਹੀਨੇ ਪਹਿਲਾਂ ਘਰ ਲਿਆ ਸਕਦਾ ਸੀ, ਪਰ ਬਾਇਡਨ ਵ੍ਹਾਈਟ ਹਾਊਸ (ਨਾਸਾ ਨਹੀਂ) ਨੇ ਇਸਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਲਈ ਕਿਹਾ ਅਤੇ ਅਸੀਂ ਅਜਿਹਾ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਜੂਨ 2024 ਵਿੱਚ ਬੋਇੰਗ ਦੇ ਸਟਾਰਲਾਈਨਰ ਤੇ ਆਈਐਸਐਸ ਲਈ ਅੱਠ ਦਿਨਾਂ ਦੇ ਮਿਸ਼ਨ ਤੇ ਪੁਲਾੜ ਵਿਚ ਗਏ ਸਨ। ਹਾਲਾਂਕਿ, ਹੀਲੀਅਮ ਲੀਕ ਅਤੇ ਥਰੱਸਟਰ ਖਰਾਬੀ ਸਮੇਤ ਤਕਨੀਕੀ ਕਾਰਨਾ ਕਰਕੇ ਸਟਾਰਲਾਈਨਰ ਦੀ ਵਾਪਸੀ ਨਹੀਂ ਹੋ ਸਕੀ।
-
International2 months ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali2 months ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ