Connect with us

Mohali

ਪਿੰਡ ਸੋਹਾਣਾ ਤੋਂ ਲਾਂਡਰਾ ਵੱਲ ਜਾਂਦੀ ਸੜਕ ਤੇ ਦੁਕਾਨਦਾਰਾਂ ਦੇ ਕਬਜਿਆਂ ਕਾਰਨ ਆਉਂਦੀ ਹੈ ਟ੍ਰੈਫਿਕ ਦੀ ਸਮੱਸਿਆ

Published

on

 

ਨਾਜਾਇਜ ਕਬਜਿਆਂ ਕਾਰਨ 65 ਫੁਟੀ ਸੜਕ ਦਾ 30 ਤੋਂ 35 ਫੁੱਟ ਹਿੱਸਾ ਹੀ ਬਚਿਆ

ਐਸ ਏ ਐਸ ਨਗਰ, 5 ਅਗਸਤ (ਸ.ਬ.) ਪਿੰਡ ਸੁਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਲਾਂਡਰਾਂ ਵੱਲ ਜਾਂਦੀ ਮੁੱਖ ਸੜਕ ਦੀ ਚੌੜਾਈ ਭਾਵੇਂ 66 ਫੁੱਟ ਹੈ ਪਰੰਤੂ ਸੜਕ ਕਿਨਾਰੇ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਵਲੋਂ ਸੜਕ ਦੀ ਥਾਂ ਉੱਥੇ ਕਬਜਾ ਕਰਕੇ ਉੱਥੇ ਸ਼ੈਡ ਆਦਿ ਪਾ ਲਏ ਹਨ ਜਿਸ ਕਾਰਨ ਸੜਕ ਦੀ ਚੌੜਾਈ ਘੱਟ ਹੋ ਗਈ ਹੈ। ਇੱਥੇ ਹੀ ਬਸ ਨਹੀਂ ਬਲਕਿ ਦੁਕਾਨਦਾਰਾਂ ਵਲੋਂ ਸੜਕ ਦੀ ਥਾਂ ਤੇ ਆਪਣਾ ਸਾਮਾਨ ਰੱਖ ਕੇ ਅਤੇ ਬੋਰਡ ਆਦਿ ਲਗਾ ਕੇ ਵੀ ਨਾਜਾਇਜ ਕਬਜੇ ਕੀਤੇ ਹੋਏ ਹਨ।

ਮੌਜੂਦਾ ਹਾਲਾਤ ਇਹ ਹਨ ਕਿ ਦੁਕਾਨਦਾਰਾਂ ਦੇ ਕਬਜਿਆਂ ਕਾਰਨ ਅੱਧੀ ਸੜਕ ਕਬਜੇ ਹੇਠ ਆ ਗਈ ਹੈ ਅਤੇ ਇਸ ਵੇਲੇ ਸੜਕ ਦਾ 30 ਤੋਂ 35 ਫੁੱਟ ਦਾ ਹਿੱਸਾ ਹੀ ਬਚਿਆ ਹੈ। ਇਸ ਸੜਕ ਤੇ ਭਾਰੀ ਟ੍ਰੈਫਿਕ ਰਹਿੰਦਾ ਹੈ ਅਤੇ ਸੜਕ ਤੇ ਹੋਏ ਇਹਨਾਂ ਨਾਜਾਇਜ ਕਬਜਿਆਂ ਕਾਰਨ ਇੱਥੇ ਹਰ ਵੇਲੇ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ ਪਰੰਤੂ ਇਸਦੇ ਬਾਵਜੂਦ ਸਥਾਨਕ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਨਗਰ ਨਿਗਮ ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਕਹਿੰਦੇ ਹਨ ਕਿ ਇਹਨਾਂ ਕਬਜਿਆਂ ਕਾਰਨ ਸੜਕ ਉੱਤੇ ਹਰ ਵੇਲੇ ਲੰਬਾ ਜਾਮ ਰਹਿੰਦਾ ਹੈ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਆਉਣ ਵਾਲੀ ਸੰਗਤ ਨੂੰ ਵੀ ਬਹੁਤ ਪਰੇਸ਼ਾਨੀ ਆਉਂਦੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਇੱਥੇ ਰੁਕਣਾ ਹੋਵੇ ਤਾਂ ਸੜਕ ਤੇ ਹੋਏ ਨਾਜਾਇਜ ਕਬਜਿਆਂ ਕਾਰਨ ਉਹ ਗੱਡੀ ਰੋਕ ਵੀ ਸਕਦਾ ਅਤੇ ਲੋਕਾਂ ਨੂੰ ਗੱਡੀਆਂ ਦੀ ਪਾਰਕਿੰਗ ਕਰਨ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਪਿੰਡ ਵਾਸੀ ਇਕੱਠੇ ਹੋ ਕੇ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲੇ ਸੀ ਜਿਹਨਾਂ ਵਲੋਂ ਪਿੰਡ ਨਿਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਛੇਤੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਜਾਇਜ਼ ਕਬਜੇ ਛੁੜਵਾਏ ਜਾਣਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਪਿੰਡ ਨਿਵਾਸੀਆਂ ਵਲੋਂ ਗੁਰੂਦੁਆਰਾ ਸਿੰਘ ਸ਼ਹੀਦਾਂ ਮਾਰਕੀਟ ਦੇ ਪ੍ਰਧਾਨ ਅਮਿਤ (ਕਾਲਾ) ਨਾਲ ਵੀ ਗੱਲ ਕੀਤੀ ਸੀ ਜਿਹਨਾਂ ਵਲੋਂ ਆਪਸੀ ਸਹਿਮਤੀ ਨਾਲ ਮੌਲੀ ਰੋਡ ਉੱਤੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਖਾਲੀ ਕਰਵਾ ਦਿੱਤੇ ਗਏ ਹਨ।

Continue Reading

Mohali

ਪਿੰਡ ਸੋਹਾਣਾ ਵਿਖੇ 4 ਮੰਜਿਲਾ ਇਮਾਰਤ ਡਿੱਗਣ ਕਾਰਨ ਕਈ ਦਰਜਨ ਵਿਅਕਤੀ ਹੇਠਾਂ ਦੱਬੇ

Published

on

By

 

ਪਿੰਡ ਵਾਸੀਆਂ ਦੀ ਮੱਦਦ ਨਾਲ ਮਲਬੇ ਹੇਠਾਂ ਦਬੇ ਵਿਅਕਤੀਆਂ ਦੀ ਭਾਲ ਜਾਰੀ, ਕਈ ਵਿਅਕਤੀਆਂ ਦੇ ਮਰਨ ਦਾ ਖਦਸਾ

ਐਸ.ਏ.ਐਸ.ਨਗਰ, 21 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਵਿਚਲੇ ਪਿੰਡ ਸੋਹਾਣਾ ਵਿੱਚ ਅੱਜ ਬਾਅਦ ਦੁਪਹਿਰ ਇਕ ਚਾਰ ਮੰਜਿਲਾ ਬਿਲਡਿੰਗ ਦੇ ਡਿੱਗਣ ਕਾਰਨ ਕਈ ਦਰਜਨ ਵਿਅਕਤੀਆਂ ਦੇ ਹੇਠਾਂ ਦਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਮੁਤਾਬਕ ਰਾਇਲ ਜਿਮ ਦੇ ਨਾਮ ਵਾਲੀ ਉਕਤ ਇਮਾਰਤ ਦੇ ਨਾਲ ਲਗਦੀ ਖਾਲੀ ਥਾਂ ਤੇ ਬੇਸਮੈਂਟ ਦੀ ਪੁਟਾਈ ਦਾ ਕੰਮ. ਚੱਲ ਰਿਹਾ ਸੀ ਅਤੇ ਰਾਇਲ ਜਿਮ ਵਾਲੀ ਇਮਾਰਤ ਦੇ ਡਿਗਣ ਦਾ ਕਾਰਨ ਉਸੇ ਬੇਸਮੈਂਟ ਦੀ ਪਟਾਈ ਦੱਸਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਵਲੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਮੌਕੇ ਤੇ ਸਿਰਫ ਪੁਲੀਸ ਦੀ ਟੀਮ ਹੀ ਪਹੁੰਚੀ ਹੋਈ ਸੀ।

ਮੌਕੇ ਤੇ ਮੌਜੂਦ ਪਹਿਲਵਾਨ ਅਮਰਜੀਤ ਸਿੰਘ ਲਖਨੌਰ ਅਤੇ ਹੋਰਨਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਇਕ ਧਮਾਕੇ ਦੀ ਆਵਾਜ ਆਈ ਅਤੇ ਲੋਕ ਬਾਹਰ ਵੱਲ ਨੂੰ ਭੱਜੇ। ਉਹਨਾਂ ਦੱਸਿਆ ਕਿ ਰਾਇਲ ਜਿੰਮ ਵਾਲੀ ਇਮਾਰਤ ਕੁਝ ਹੀ ਸਕਿੰਟਾ ਵਿੱਚ ਮਲਬੇ ਵਿੱਚ ਤਬਦੀਲ ਹੋ ਗਈ। ਇਹ ਜਿੰਮ ਇਮਰਾਤ ਦੀਆਂ ਦੋ ਮੰਜਿਲਾ ਵਿੱਚ ਚੱਲ ਰਿਹਾ ਸੀ, ਜਦੋਂ ਕਿ ਉਪਰਲੀ ਮੰਜਿਲ ਤੇ ਇਕ ਟਿਊਸ਼ਨ ਸੈਂਟਰ ਦੱਸਿਆ ਜਾ ਰਿਹਾ ਹੈ। ਇਸ ਜਿੰਮ ਵਿਚ ਸ਼ਾਮ 4 ਵਜੇ ਦੇ ਕਰੀਬ ਲੋਕ ਜਿੰਮ ਕਰਨ ਲਈ ਪਹੁੰਚ ਜਾਂਦੇ ਹਨ।

ਇਸ ਸਬੰਧੀ ਪਿੰਡ ਦੇ ਵਸਨੀਕ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਉਕਤ ਬਿਲਡਿੰਗ ਦੀ ਘਟਨਾ ਬੜੀ ਮੰਦਭਾਗੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਿੰਡ ਵਾਸੀਆਂ ਦੀ ਮੱਦਦ ਨਾਲ ਬਿਲਡਿੰਗ ਦਾ ਮਲਬਾ ਹਟਾਇਆ ਜਾ ਰਿਹਾ ਹੈ। ਉਨ੍ਹਾਂ ਮੁਹਾਲੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਲਦ ਐਨ. ਡੀ. ਆਰ. ਐਫ ਦੀ ਟੀਮ ਸੱਦ ਕੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ।

ਮੌਕੇ ਤੇ ਪਹੁੰਚੇ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਐਬੂਲੈਂਸ ਦੀ ਟੀਮ ਮੌਜੂਦ ਹੈ, ਪਿੰਡ ਵਾਸੀਆਂ ਦੀ ਮੱਦਦ ਨਾਲ ਰਾਹਤ ਕਾਰਜ ਜਾਰੀ ਹਨ। ਉਹਨਾਂ ਕਿਹਾ ਕਿ ਪੁਲੀਸ ਦੇ 100 ਦੇ ਕਰੀਬ ਮੁਲਾਜਮ ਰਾਹਤ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਐਨ ਡੀ ਆਰ ਐਫ ਦੀ ਟੀਮ (ਜੋ ਚੰਡੀ ਮੰਦਰ ਤੋਂ ਚਲ ਚੁੱਕੀ ਹੈ) ਵੀ ਛੇਤੀ ਹੀ ਪਹੁੰਚ ਜਾਵੇਗੀ ਅਤੇ ਉਸਤੋਂ ਬਾਅਦ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਤੇਜ ਹੋ ਜਾਵੇਗਾ।

 

Continue Reading

Mohali

ਰਾਜਪੁਰਾ ਦੀ ਇੰਦਰਾ ਮਾਰਕੀਟ ਵਿੱਚ ਥੱਲੇ ਵਾਲੀ ਦੁਕਾਨ ਦੀ ਕੰਧ ਤੋੜ ਕੇ ਉੱਪਰ ਵਾਲੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼

Published

on

By

 

ਮੌਕੇ ਤੇ ਮੌਜੂਦ ਲੋਕਾਂ ਨੇ ਕੋਸ਼ਿਸ਼ ਨੂੰ ਕੀਤਾ ਨਾਕਾਮ, ਮੌਕੇ ਤੇ ਪਹੁੰਚੀ ਪੁਲੀਸ ਨੂੰ ਦੇਖ ਕੇ ਕਬਜ਼ਾ ਕਰਨ ਵਾਲੇ ਹੋਏ ਫਰਾਰ

ਰਾਜਪੁਰਾ, 21 ਦਸੰਬਰ (ਜਤਿੰਦਰ ਲੱਕੀ) ਰਾਜਪੁਰਾ ਦੇ ਇੰਦਰਾ ਮਾਰਕੀਟ ਵਿੱਚ ਰਾਤ ਦੇ ਹਨੇਰੇ ਵਿੱਚ ਇੱਕ ਦੁਕਾਨ ਉੱਤੇ ਦੀ ਪਹਿਲੀ ਮੰਜ਼ਿਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਾ ਸਾਹਮਣੇ ਆਇਆ ਹੈ। ਇਸ ਦੌਰਾਨ ਹੇਠਲੀ ਮੰਜਿਲ ਤੇ ਬਣੀ ਹੋਈ ਪਹਿਲੀ ਮੰਜ਼ਿਲ ਦੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਮੌਕੇ ਤੇ ਪਹੁੰਚੇ ਉੱਪਰ ਵਾਲੀ ਦੁਕਾਨ ਦੇ ਕਿਰਾਏਦਾਰ ਜੈਪਾਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਦੁਕਾਨ ਤੇ ਸਮਾਨ ਨੂੰ ਸੰਭਾਲਿਆ ਗਿਆ। ਉਹਨਾਂ ਦੱਸਿਆ ਕਿ ਉਹਨਾਂ ਨੇ 2002 ਵਿੱਚ ਦੁਕਾਨ ਕਿਰਾਏ ਤੇ ਲਈ ਸੀ। ਉਹਨਾਂ ਕਿਹਾ ਕਿ ਦੁਕਾਨ ਦੇ ਮਾਲਿਕ ਰਵੀਕਾਂਤ ਨਾਲ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।

ਉਹਨਾਂ ਇਲਜਾਮ ਲਗਾਇਆ ਕਿ ਦੁਕਾਨ ਮਾਲਕ ਵੱਲੋਂ ਪਤਾ ਨਹੀਂ ਕਿਹੜੇ ਸ਼ਰਾਰਤੀ ਅਨਸਰ ਨੂੰ ਉਹ ਦੁਕਾਨ ਦਿੱਤੀ ਹੈ ਜਿਹਨਾਂ ਕੋਲ ਕੋਈ ਰਜਿਸਟਰੀ ਨਹੀਂ ਹੈ ਪਰੰਤੂ ਉਹ ਦੁਕਾਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਰਾਤ ਦੇ ਹਨੇਰੇ ਵਿੱਚ ਥੱਲੇ ਵਾਲੀ ਦੁਕਾਨ ਤੋਂ ਉੱਪਰ ਜਾਣ ਵਾਲੀ ਪੌੜੀਆਂ ਦੀ ਕੰਧ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸੰਬੰਧ ਵਿੱਚ ਪੀੜਿਤ ਵੱਲੋਂ 112 ਨੰਬਰ ਤੇ ਕੰਪਲੇਂਟ ਕੀਤੀ ਗਈ ਤਾਂ ਪੁਲੀਸ ਨੇ ਆ ਕੇ ਮੌਕਾ ਦੇਖਦਿਆਂ ਹੋਇਆਂ ਜੈਪਾਲ ਦੀ ਸ਼ਿਕਾਇਤ ਦਰਜ ਕਰ ਲਈ ਹੈ।

ਇਸ ਬਾਰੇ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਕੋਲ 112 ਨੰਬਰ ਤੋਂ ਸ਼ਿਕਾਇਤ ਆਈ ਹੈ ਦੋਨੇ ਪਾਰਟੀਆਂ ਦੇ ਡਾਕੂਮੈਂਟਸ ਅਤੇ ਕਾਗਜ਼ਾਤ ਦੇਖ ਕੇ ਅੱਗੇ ਦੀ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

Continue Reading

Mohali

ਲਾਰੇਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਜੂਨੀਅਰ ਖੇਡ ਦਿਹਾੜੇ ਦਾ ਆਯੋਜਨ

Published

on

By

 

 

ਐਸ ਏ ਐਸ ਨਗਰ, 21 ਦਸੰਬਰ (ਸ.ਬ.) ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 51 ਦੇਜੂਨੀਅਰ ਵਿਦਿਆਰਥੀਆਂ ਲਈ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਛੋਟੇ-ਛੋਟੇਬੱਚਿਆਂ ਨੇ ਬਹੁਤ ਵੀ ਉਤਸ਼ਾਹ ਦੇਨਾਲ ਇਸ ਖੇਡ ਵਿਚ ਹਿੱਸਾ ਲਿਆ। ਇਸ ਮੌਕੇ ਛੋਟੇ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਕਈ ਰੋਚਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ। ਜਿਨ੍ਹਾਂ ਵਿਚ ਰੱਸਾਕੱਸੀ, ਸਕੇਟਿੰਗ, ਜਿਮਨਾਸਟਿਕ ਸਮੇਤ ਕਈ ਰੋਚਕ ਖੇਡਾਂ ਸ਼ਾਮਿਲ ਸਨ। ਇਹ ਸਮਾਰੋਹ ਸਕੂਲ ਦੇ ਵਿਸ਼ਾਲ ਖੇਡ ਮੈਦਾਨ ਵਿਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੇ ਖੇਡਾਂ ਅਤੇ ਕਲਾ ਦੇ ਹੁਨਰ ਦਿਖਾਏ।

ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਵਲੋਂ ਉਦਘਾਟਨ ਨਾਲ ਹੋਈ। ਇਸ ਮੌਕੇ ਛੋਟੇ ਬੱਚਿਆਂ ਵਲੋਂ ਕਈ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਸਕੇਟਿੰਗ ਅਤੇ ਵੱਖ-ਵੱਖ ਦੌੜਾਂ ਵਿਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਸਮਾਰੋਹ ਦਾ ਮੁੱਖ ਆਕਰਸ਼ਨ ਇੱਕ ਰੰਗੀਨ ਕਠਪੁਤਲੀ ਸ਼ੋਅ ਸੀ, ਜਿਸਦਾ ਸਾਰਿਆਂ ਨੇ ਆਨੰਦ ਉਠਾਇਆ।

ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਕਿਹਾ ਕਿ ਖੇਲ ਲੀਡਰਸ਼ਿਪ, ਸਕਾਰਾਤਮਕ ਰਵੱਈਆ, ਮੁਕਾਬਲਾ ਦੀ ਭਾਵਨਾ ਵਰਗੇ ਵੱਖ-ਵੱਖ ਗੁਣਾਂ ਨੂੰ ਵਿਕਸਿਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਰੀਰਕ ਗਤੀਵਿਧੀਆਂ ਲਈ ਖੇਡਾਂ ਦਾ ਬਹੁਤ ਮਹੱਤਵ ਹੈਅਤੇ ਖੇਡਾਂ ਤੰਦਰੁਸਤੀ ਨੂੰ ਵਧਾਵਾ ਦੇਣ ਲਈ ਇਕ ਅਹਿਮ ਤਰੀਕਾ ਹੈ।

 

Continue Reading

Latest News

Trending