Connect with us

International

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ

Published

on

 

ਪੈਰਿਸ ਓਲੰਪਿਕ ਤੋਂ ਹੋਈ ਬਾਹਰ, ਖੇਡ ਪ੍ਰੇਮੀਆਂ ਵਿੱਚ ਨਿਰਾਸ਼ਾ

ਫਰਾਂਸ, 7 ਅਗਸਤ (ਸ.ਬ.) ਭਾਰਤੀ ਵਿਨੇਸ਼ ਫੋਗਾਟ ਓਲੰਪਿਕ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਪਣਾ ਭਾਰ ਬਰਕਰਾਰ ਨਾ ਰੱਖਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਉਹ ਨਾ ਸਿਰਫ਼ ਫਾਈਨਲ ਵਿੱਚੋਂ ਬਾਹਰ ਹੋ ਗਈ ਬਲਕਿ ਮੈਡਲ ਤੋਂ ਵੀ ਖੁੰਝ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਨੇਸ਼ ਫੋਗਾਟ ਨੂੰ ਅੱਜ ਸਵੇਰੇ ਸੋਨ ਤਗਮੇ ਲਈ ਫਾਈਨਲ ਮੈਚ ਤੋਂ ਪਹਿਲਾਂ 50 ਕਿਲੋਗ੍ਰਾਮ ਭਾਰ ਵਰਗ ਵਿੱਚ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਵੱਧ ਵਜਨ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ। ਮੁਕਾਬਲੇ ਦੇ ਨਿਯਮਾਂ ਅਨੁਸਾਰ ਹਰ ਮੈਚ ਤੋਂ ਪਹਿਲਾਂ ਪਹਿਲਵਾਨ ਦਾ ਭਾਰ ਤੋਲਿਆ ਜਾਂਦਾ ਹੈ, ਜਿਸ ਵਿੱਚ ਵਿਨੇਸ਼ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਮੁਕਾਬਲੇ ਦੇ ਨਿਯਮਾਂ ਮੁਤਾਬਕ ਵਿਨੇਸ਼ ਸਿਲਵਰ ਮੈਡਲ ਲਈ ਵੀ ਯੋਗ ਨਹੀਂ ਹੋਵੇਗੀ।

ਮੁਕਾਬਲੇ ਤੋਂ ਅਯੋਗ ਕਰਾਰ ਦਿਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਉਹ ਪੈਰਿਸ ਓਲੰਪਿਕ ਸਥਾਨ ਤੇ ਡੀਹਾਈਡ੍ਰੇਸ਼ਨ ਕਾਰਨ ਅਚਾਨਕ ਬੇਹੋਸ਼ ਹੋ ਗਈ। ਫਿਲਹਾਲ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸਨੂੰ ਆਈ ਵੀ ਤਰਲ ਪਦਾਰਥ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।

ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇ ਕੇ ਫਾਈਨਲ ਮੁਕਾਬਲੇ ਤੋਂ ਬਾਹਰ ਕਰਨ ਦੀ ਕਾਰਵਾਈ ਕਾਰਨ ਖੇਡ ਪ੍ਰੇਮੀਆਂ ਵਿੱਚ ਨਿਰਾਸ਼ਾ ਅਤੇ ਗੁੱਸੇ ਦਾ ਮਾਹੌਲ ਹੈ। ਖੇਡ ਪ੍ਰਮੀਆਂ ਦਾ ਕਹਿਣਾ ਹੈ ਕਿ ਵਿਨੇਸ਼ ਨੂੰ ਇੱਕ ਸਾਜਿਸ਼ ਦੇ ਤਹਿਤ ਇਸ ਮੁਕਾਬਲੇ ਤੋਂ ਬਾਹਰ ਕੀਤਾ ਗਿਆ ਹੈ। ਖੇਡ ਪ੍ਰੇਮੀਆਂ ਅਨੁਸਾਰ ਉਲੰਪਿਕ ਖੇਡਾਂ ਦਾ ਆਯੋਜਨ ਕਰਨ ਵਾਲੀ ਕਮੇਟੀ ਵਲੋਂ ਮਨ ਮਰਜੀ ਦੇ ਫੈਸਲੇ ਲੈ ਕੇ ਚੰਗੇ ਖਿਡਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਇਟਲੀ ਦੀ ਮੁੱਕੇਬਾਜ ਖਿਡਾਰਨ ਦਾ ਮੁਕਾਬਲਾ ਇੱਕ ਮਰਦ ਮੁੱਕੇਬਾਜ ਨਾਲ ਕਰਵਾ ਕੇ ਉਸਨੂੰ ਮੁਕਾਬਲੇ ਤੋਂ ਬਾਹਰ ਕੀਤਾ ਜਾ ਚੁਕਿਆ ਹੈ।

International

ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ

Published

on

By

 

ਜਕਾਰਤਾ, 4 ਫਰਵਰੀ (ਸ.ਬ.) ਇੰਡੋਨੇਸ਼ੀਆ ਦੇ ਉਤਰੀ ਮਲੂਕੂ ਸੂਬੇ ਵਿਚ ਅੱਜ ਤੜਕੇ 6.1 ਤੀਬਰਤਾ ਦਾ ਭੂਚਾਲ ਆਇਆ। ਇਹ ਜਾਣਕਾਰੀ ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਦਿਤੀ।

ਭੂਚਾਲ ਜਕਾਰਤਾ ਦੇ ਸਮੇਂ ਅਨੁਸਾਰ ਅੱਜ ਸਵੇਰੇ 04:35 ਵਜੇ ਆਇਆ, ਇਸਦਾ ਕੇਂਦਰ ਉੱਤਰੀ ਹਲਮੇਹਰਾ ਰੀਜੈਂਸੀ ਵਿਚ ਦੋਈ ਟਾਪੂ ਤੋਂ 86 ਕਿਲੋਮੀਟਰ ਉੱਤਰ-ਪੂਰਬ ਵਿਚ ਸਮੁੰਦਰੀ ਤਲ ਤੋਂ ਹੇਠਾਂ 105 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਅਤੇ ਕਿਸੇ ਵੀ ਪ੍ਰਕਾਰ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।

Continue Reading

International

ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ

Published

on

By

 

 

ਦਮਿਸ਼ਕ, 3 ਫਰਵਰੀ (ਸ.ਬ.) ਉੱਤਰੀ ਸੀਰੀਆ ਦੇ ਇੱਕ ਸ਼ਹਿਰ ਦੇ ਬਾਹਰਵਾਰ ਇੱਕ ਕਾਰ ਬੰਬ ਧਮਾਕੇ ਵਿੱਚ 15 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਸਥਾਨਕ ਸਿਵਲ ਸੁਰੱਖਿਆ ਏਜੰਸੀ ਅਤੇ ਇੱਕ ਯੁੱਧ ਨਿਗਰਾਨੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ।

ਸਥਾਨਕ ਸੀਰੀਆਈ ਸਿਵਲ ਡਿਫੈਂਸ ਵਿਭਾਗ ਨੇ ਦੱਸਿਆ ਕਿ ਮਨਬਿਜ ਸ਼ਹਿਰ ਦੇ ਬਾਹਰਵਾਰ ਖੇਤੀਬਾੜੀ ਕਾਮਿਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ, ਜਿਸ ਵਿੱਚ 14 ਔਰਤਾਂ ਅਤੇ ਇੱਕ ਪੁਰਸ਼ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ 15 ਔਰਤਾਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।

ਇਸ ਦੌਰਾਨ, ਯੁੱਧ ਨਿਗਰਾਨੀ ਸਮੂਹ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ 18 ਔਰਤਾਂ ਅਤੇ ਇੱਕ ਆਦਮੀ ਮਾਰੇ ਗਏ ਹਨ। ਇਸ ਸੰਸਥਾ ਦਾ ਮੁੱਖ ਦਫਤਰ ਬ੍ਰਿਟੇਨ ਵਿੱਚ ਹੈ। ਦਸੰਬਰ ਵਿੱਚ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਗੱਦੀਓਂ ਲਾਹ ਦਿੱਤੇ ਜਾਣ ਤੋਂ ਬਾਅਦ ਉੱਤਰ-ਪੂਰਬੀ ਅਲੇਪੋ ਸੂਬੇ ਦੇ ਮਨਬਿਜ ਵਿੱਚ ਹਿੰਸਾ ਜਾਰੀ ਹੈ। ਤੁਰਕੀ-ਸਮਰਥਿਤ ਸਮੂਹ, ਜਿਨ੍ਹਾਂ ਨੂੰ ਸੀਰੀਅਨ ਨੈਸ਼ਨਲ ਆਰਮੀ ਵਜੋਂ ਜਾਣਿਆ ਜਾਂਦਾ ਹੈ, ਅਮਰੀਕਾ-ਸਮਰਥਿਤ ਕੁਰਦਿਸ਼-ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਨਾਲ ਟਕਰਾਅ ਜਾਰੀ ਰੱਖਦੇ ਹਨ।

Continue Reading

International

ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ

Published

on

By

 

ਫਿਲਾਡੇਲਫੀਆ, 1 ਫਰਵਰੀ (ਸ.ਬ.) ਅਮਰੀਕਾ ਦੇ ਫਿਲਾਡੇਲਫੀਆ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟੇ ਜਹਾਜ਼ ਵਿੱਚ ਦੋ ਲੋਕ ਸਵਾਰ ਸਨ ਪਰ ਜਹਾਜ਼ ਇਕ ਸ਼ਾਪਿੰਗ ਮਾਲ ਨੇੜੇ ਕਰੈਸ਼ ਹੋ ਗਿਆ ਅਤੇ ਮਕਾਨਾਂ ਅਤੇ ਇਮਾਰਤਾਂ ਦੇ ਉੱਪਰ ਡਿੱਗ ਗਿਆ। ਜਿਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਜਹਾਜ਼ ਇਕ ਸ਼ਾਪਿੰਗ ਮਾਲ ਤੇ ਡਿੱਗ ਗਿਆ। ਇਸ ਜਹਾਜ਼ ਵਿੱਚ ਦੋ ਲੋਕ ਸਵਾਰ ਦੱਸੇ ਜਾ ਰਹੇ ਹਨ। ਫਿਲਾਡੇਲਫੀਆ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਨੇ ਸੋਸ਼ਲ ਮੀਡੀਆ ਤੇ ਘਟਨਾ ਦੀ ਪੁਸ਼ਟੀ ਕੀਤੀ ਕਿਉਂਕਿ ਕਥਿਤ ਕਰੈਸ਼ ਦੇ ਖੇਤਰ ਵਿਚ ਇਕ ਵੱਡੀ ਘਟਨਾ ਵਾਪਰੀ ਹੈ।

ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਇਸ ਘਟਨਾ ਨਾਲ ਸਬੰਧਤ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਕਈ ਘਰਾਂ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।

ਜਹਾਜ਼ ਨੇ ਸ਼ਾਮ ਕਰੀਬ 6.06 ਵਜੇ ਹਵਾਈ ਅੱਡੇ ਤੋਂ ਉਡਾਣ ਭਰੀ। ਜਹਾਜ਼ 1600 ਫੁੱਟ ਦੀ ਉਚਾਈ ਤੇ ਪਹੁੰਚਣ ਤੋਂ ਕਰੀਬ 30 ਸਕਿੰਟ ਬਾਅਦ ਰਡਾਰ ਤੋਂ ਗਾਇਬ ਹੋ ਗਿਆ। ਹਾਦਸਾਗ੍ਰਸਤ ਸਥਾਨ ਉੱਤਰ-ਪੂਰਬੀ ਫਿਲਾਡੇਲਫੀਆ ਹਵਾਈ ਅੱਡੇ ਤੋਂ ਲਗਭਗ 4.8 ਕਿਲੋਮੀਟਰ ਦੂਰ ਹੈ। ਇਹ ਇੱਥੋਂ ਵਪਾਰਕ ਜੈਟ ਅਤੇ ਚਾਰਟਰ ਉਡਾਣਾਂ ਚਲਾਉਂਦਾ ਹੈ।

Continue Reading

Latest News

Trending