Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

 

 

 

11 ਅਗਸਤ ਤੋਂ 17 ਅਗਸਤ ਤੱਕ

ਮੇਖ: ਹਫਤੇ ਦੇ ਸ਼ੁਰੂ ਤੋਂ ਕੁੱਝ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ ਅਤੇ ਸਮਾਜਿਕ ਕੰਮਾਂ ਵਿੱਚ ਰੁੱਝੇ ਰਹੋਗੇ। ਸੁੱਖ-ਸਾਧਨਾਂ ਤੇ ਧਨ ਦਾ ਖਰਚ ਜਿਆਦਾ ਹੋਵੇਗਾ। ਗੁੱਸਾ ਜਿਆਦਾ ਆਉਣ ਨਾਲ ਪਰੇਸ਼ਾਨੀ, ਮਨ ਅਸ਼ਾਤ ਅਤੇ ਅਸੰਤੁਸ਼ਟ ਰਹੇਗਾ। ਆਮਦਨ ਦੇ ਵਸੀਲੇ ਵਧੇਰੇ ਰਹਿਣਗੇ ਅਤੇ ਸੰਤਾਨ ਦੀ ਮਦਦ ਵੀ ਮਿਲੇਗੀ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਯਾਤਰਾ ਦਾ ਯੋਗ ਬਣੇਗਾ, ਸਿਹਤ ਸੰਬੰਧੀ ਧਿਆਨ ਰੱਖਣ ਦੀ ਲੋੜ ਹੈ।

ਬ੍ਰਿਖ : ਪਰਿਵਾਰ ਵਿੱਚ ਕਈ ਤਰ੍ਹਾਂ ਦੀਆਂ ਉਲਝਨਾਂ ਆਉਣਗੀਆਂ। ਬਣਦੇ ਕੰਮਾਂ ਵਿੱਚ ਰੁਕਾਵਟਾਂ, ਘਰੇਲੂ ਉਲਝਨਾਂ, ਧਨ ਦਾ ਫਜੂਲ ਖਰਚ ਅਤੇ ਕੰਮਾਂ ਵਿੱਚ ਦੇਰੀ ਹੋਣ ਨਾਲ ਚਿੰਤਾ ਕਰਕੇ ਮਨ ਪਰੇਸ਼ਾਨ ਰਹੇਗਾ। ਬਾਅਦ ਵਿੱਚ ਹਾਲਾਤ ਕੁੱਝ ਸੁਧਰਨਗੇ। ਸੰਯਮ ਅਤੇ ਸੋਚ-ਵਿਚਾਰ ਨਾਲ ਕੰਮ ਕਰਨ ਤੇ ਹੀ ਕਾਰਜ ਸਿੱਧ ਹੋਣਗੇ। ਸਿਹਤ ਕੁੱਝ ਢਿੱਲੀ ਰਹੇਗੀ। ਬੇਕਾਰ ਦੇ ਕੰਮਾਂ ਵਿੱਚ ਸਮਾਂ ਬਰਬਾਦ ਹੋਵੇਗਾ।

ਮਿਥੁਨ: ਇਸ ਹਫਤੇ ਵੀ ਪਰਿਵਾਰਿਕ ਅਤੇ ਆਰਥਿਕ ਹਾਲਾਤ ਡਾਵਾਂਡੋਲ ਰਹਿਣਗੇ। ਗੁਜਾਰੇਯੋਗ ਧਨ ਪ੍ਰਾਪਤੀ ਦੇ ਵਸੀਲੇ ਬਣ ਜਾਣਗੇ। ਸਮਾਜ ਵਿੱਚ ਮਾਨ-ਇੱਜਤ ਵਧੇਗਾ। ਸਿਹਤ ਵਿੱਚ ਖਰਾਬੀ, ਪਿਤਾ-ਪੁੱਤਰ ਵਿੱਚ ਮਤਭੇਦ, ਜਮੀਨ-ਸਵਾਰੀ ਆਦਿ ਵੇਚਣ ਸਮੇਂ ਖਾਸ ਸਚੇਤ ਰਹਿਣ ਦੀ ਲੋੜ ਹੈ। ਧੋਖਾ ਹੋਣ ਦਾ ਅੰਦੇਸ਼ਾ ਹੈ। ਘਰ ਵਿੱਚ ਵੱਡੇ ਬਜੁਰਗਾਂ ਨਾਲ ਵਿਚਾਰ ਵਟਾਂਦਰਾ ਕਰਨਾ ਲਾਭਕਾਰੀ ਹੋਵੇਗਾ।

ਕਰਕ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਉੱਚ-ਪੱਧਰੀ ਲੋਕਾਂ ਨਾਲ ਮੇਲ-ਜੋਲ ਵਧੇਗਾ। ਮਾਨ-ਇੱਜਤ ਵਿੱਚ ਵਾਧਾ, ਧਾਰਮਿਕ ਕੰਮਾਂ ਵੱਲ ਰੁਝਾਨ ਅਤੇ ਸਵਾਰੀ ਆਦਿ ਸੁੱਖ-ਸਾਧਨਾਂ ਵਿੱਚ ਵਾਧਾ ਹੋਵੇਗਾ। ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ, ਧਨ ਖਰਚ ਜਿਆਦਾ ਵਧੇਰੇ ਦੌੜ-ਭੱਜ ਅਤੇ ਬੇਵਜਹ ਕਿਸੇ ਉੱਚ-ਅਧਿਕਾਰੀ ਨਾਲ ਝਗੜਾ ਹੋ ਸਕਦਾ ਹੈ। ਕਿਸੇ ਦੋਸਤ ਵੱਲੋਂ ਨੁਕਸਾਨ ਦੇਣ ਦੀ ਸ਼ੰਕਾ ਹੈ।

ਸਿੰਘ : ਖਰਚ ਵੱਧ-ਚੜ੍ਹ ਕੇ ਹੋਵੇਗਾ। ਸਿਹਤ ਵਿੱਚ ਗੜਬੜ, ਮਾਨਸਿਕ ਤਨਾਉ ਅਤੇ ਘਰੇਲੂ ਉਲਝਨਾਂ ਵੱਧਣਗੀਆਂ। ਨਵੀਂ-ਨਵੀਂ ਯੋਜਨਾ ਬਣਾਉਣ ਵਿੱਚ ਸਮਾਂ ਬੀਤੇਗਾ। ਹਫਤੇ ਦੇ ਅਖੀਰ ਵਿੱਚ ਨੌਕਰੀ ਵਿੱਚ ਅਫਸਰਾਂ ਨਾਲ ਮਤਭੇਦ ਅਤੇ ਤਨਾਉ ਦੇ ਹਾਲਾਤ ੁ੍ਹਬਣਨਗੇ। ਆਮਦਨ ਵਿੱਚ ਕਮੀ ਅਤੇ ਸਵਾਰੀ ਆਦਿ ਤੋਂ ਸੱਟ ਆਦਿ ਲੱਗਣ ਦਾ ਡਰ ਬਣਿਆ ਰਹੇਗਾ। ਪਰ ਵਿਦੇਸ਼ੀ ਸੰਬੰਧਾਂ ਨਾਲ ਲਾਭ ਦੇ ਮੌਕੇ ਮਿਲਣਗੇ।

ਕੰਨਿਆ: ਪਹਿਲੇ ਤਿੰਨ ਦਿਨ ਖਾਸ ਉਤਾਰ-ਚੜਾਅ ਅਤੇ ਸੰਘਰਸ਼ ਵਾਲੇ ਹਾਲਾਤ ਰਹਿਣਗੇ। ਕਾਰੋਬਾਰੀ ਹਾਲਾਤ ਸਾਧਾਰਨ ਰਹਿਣਗੇ। ਸਰਕਾਰੀ ਕਰਮਚਾਰੀ ਨੂੰ ਜਗ੍ਹਾ ਦੀ ਤਬਦੀਲੀ ਦੀ ਸ਼ੰਕਾ ਬਣੀ ਰਹੇਗੀ। ਸੰਤਾਨ ਸੰਬੰਧੀ ਕਿਸੇ ਸਮੱਸਿਆ ਦਾ ਸਾਮਨਾ ਕਰਨਾ ਪਵੇਗਾ। ਹਾਲਾਤ ਵਿੱਚ ਤਬਦੀਲੀ ਅਤੇ ਧਾਰਮਿਕ ਕੰਮਾਂ ਵਿੱਚ ਰੁਝਾਨ ਵਧੇਗਾ। ਗੁੱਸਾ ਜਿਆਦਾ ਅਤੇ ਸੁਭਾਅ ਵਿੱਚ ਤੇਜੀ ਰਹੇਗੀ।

ਤੁਲਾ: ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰੀ ਹਾਲਾਤ ਕੁੱਝ ਸਾਧਾਰਨ ਰਹਿਣਗੇ। ਬਣਦੇ ਕੰਮਾਂ ਵਿੱਚ ਅੜ੍ਹਚਣਾਂ ਹੋਣਗੀਆਂ। ਸਿਹਤ ਕੁੱਝ ਢਿੱਲੀ ਅਤੇ ਪਰਿਵਾਰਿਕ ਪਰੇਸ਼ਾਨੀ ਰਹੇਗੀ। ਵਿਦੇਸ਼ੀ ਕੰਮਾਂ ਵਿੱਚ ਧਨ ਖਰਚ ਜਿਆਦਾ ਅਤੇ ਕਿਸੇ ਖਾਸ ਤੋਂ ਧੋਖਾ ਮਿਲਣ ਦੀ ਸ਼ੰਕਾ ਬਣੀ ਰਹੇਗੀ।

ਬ੍ਰਿਸ਼ਚਕ : ਇਸ ਹਫਤੇ ਆਮਦਨ ਨਾਲੋਂ ਧਨ ਦਾ ਖਰਚ ਜਿਆਦਾ ਹੋਵੇਗਾ। ਪਰਿਵਾਰ ਵਿੱਚ ਹਾਲਾਂਕਿ ਖੁਸ਼ੀ ਦੇ ਮੌਕੇ ਵੀ ਆਉਣਗੇ। ਮੇਲ ਅਤੇ ਸ਼ੁੱਭ ਲਾਭ ਹੋਵੇਗਾ। ਅੜ੍ਹਚਨਾਂ ਦੇ ਬਾਵਜੂਦ ਰੋਜਾਨਾ ਦੇ ਕੰਮਾਂ ਵਿੱਚ ਤਰੱਕੀ ਹੋਵੇਗੀ। ਸਮਾਜਿਕ ਪੱਖੋਂ ਜਿੰਮੇਵਾਰੀਆਂ ਵੀ ਨਿਭਾਉਣੀਆਂ ਪੈਣਗੀਆਂ। ਹਫਤੇ ਦੇ ਅਖੀਰ ਵਿੱਚ ਮਾਨ-ਇੱਜਤ ਵਿੱਚ ਵਾਧਾ ਅਤੇ ਉਤਸ਼ਾਹ ਨਾਲ ਕੰਮ ਕਰਨ ਤੇ ਕਾਮਯਾਬੀ ਤੇ ਮੌਕੇ ਮਿਲਣਗੇ। ਸਿਹਤ ਕੁੱਝ ਨਰਮ ਰਹੇਗੀ।

ਧਨੁ: ਪਰਿਵਾਰ ਵਿੱਚ ਕੁੱਝ ਅੰਦਰੂਨੀ ਸਮੱਸਿਆ ਬਣੀ ਰਹੇਗੀ। ਸਿਹਤ ਖਰਾਬ, ਵਧੇਰੇ ਗੁੱਸਾ, ਸੁਭਾਅ ਵਿੱਚ ਤੇਜੀ ਅਤੇ ਫਜੂਲ ਦੇ ਝਗੜੇ ਕਾਰਨ ਪਰੇਸ਼ਾਨੀ ਦੇ ਯੋਗ ਹਨ। ਸਵਾਰੀ ਆਦਿ ਧਿਆਨ ਨਾਲ ਚਲਾਉਣ ਦੀ ਲੋੜ ਹੈ, ਸੱਟ ਆਦਿ ਲੱਗਣ ਦਾ ਡਰ ਬਣਿਆ ਰਹੇਗਾ। ਪਰ ਆਪਣੀ ਹਿੰਮਤ ਅਤੇ ਮਿਹਨਤ ਨਾਲ ਕੰਮ ਕਰਨ ਤੇ ਗੁਜਾਰੇ ਯੋਗ ਆਮਦਨ ਦੇ ਵਸੀਲੇ ਬਣਨਗੇ।

ਮਕਰ: ਫਜੂਲ ਦੀ ਭੱਜ-ਦੌੜ, ਦਿਮਾਗੀ ਤਨਾਉ ਅਤੇ ਸਿਹਤ ਵਿਕਾਰ ਦੀ ਸੰਭਾਵਨਾ ਰਹੇਗੀ। ਧਨ ਦਾ ਅਚਾਨਕ ਖਰਚ ਵੀ ਵਧੇਗਾ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਰਹੇਗਾ। ਸੱਟ ਲੱਗਣ ਦਾ ਡਰ ਅਤੇ ਅੱਖਾਂ ਨੂੰ ਕਸ਼ਟ ਦੇ ਯੋਗ ਹਨ। ਗੁੱਸਾ ਜਿਆਦਾ ਆਉਣ ਕਰਕੇ ਕੋਈ ਬਣਿਆ ਕੰਮ ਵਿਗੜ ਸਕਦਾ ਹੈ, ਪਰ ਵਿਦੇਸ਼ੀ ਕੰਮਾਂ ਵਿੱਚ ਲਾਭ ਦੇ ਯੋਗ ਹਨ।

ਕੁੰਭ: ਪਰਿਵਾਰ ਸੰਬੰਧੀ ਚਿੰਤਾ ਰਹੇਗੀ। ਕਿਸੇ ਨਜਦੀਕੀ ਬੰਧੂ ਨਾਲ ਮਤਭੇਦ ਰਹਿਣਗੇ। ਪਿਤਾ-ਪੁੱਤਰ ਵਿੱਚ ਕੁੱਝ ਮਤਭੇਦ ਰਹਿਣਗੇ, ਜਿਸ ਨਾਲ ਕੁੱਝ ਨਾ ਕੁੱਝ ਪਰੇਸ਼ਾਨੀ ਅਤੇ ਜਾਇਦਾਦ ਸੰਬੰਧੀ ਵਿਵਾਦ ਹੋ ਸਕਦੇ ਹਨ। ਅਖੀਰ ਵਿੱਚ ਉੱਚ-ਪੱਧਰੀ ਲੋਕਾਂ ਨਾਲ ਮੇਲ ਹੋਣ ਨਾਲ ਕਿਸੇ ਜਰੂਰੀ ਕੰਮ ਵਿੱਚ ਫਾਇਦਾ ਮਿਲੇਗਾ ਪਰ ਹਾਲਾਤ ਸੰਘਰਸ਼ ਵਾਲੇ ਹੀ ਰਹਿਣਗੇ। ਕੋਈ ਵੀ ਫੈਸਲਾ ਜਲਦਬਾਜੀ ਵਿੱਚ ਨਾ ਕਰੋ, ਨੁਕਸਾਨ ਹੋ ਸਕਦਾ ਹੈ।

ਮੀਨ: ਕਾਰੋਬਾਰੀ ਖੇਤਰਾਂ ਵਿੱਚ ਧਨ ਲਾਭ ਅਤੇ ਤਰੱਕੀ ਦੇ ਯੋਗ ਹਨ। ਕਾਰੋਬਾਰੀ ਰੁਝੇਵੇਂ ਵੱਧਣਗੇ। ਧਰਮ ਅਤੇ ਅਧਿਆਤਮਿਕ ਖੇਤਰਾਂ ਵਿੱਚ ਵੀ ਰੁਝਾਨ ਵਧੇਗਾ। ਅਚਾਨਕ ਧਨ ਪ੍ਰਾਪਤੀ ਦੇ ਵਸੀਲੇ ਵੱਧਣਗੇ। ਆਰਥਿਕ ਹਾਲਾਤ ਵਿੱਚ ਵੀ ਸੁਧਾਰ ਹੋਵੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਆਮਦਨ ਅਤੇ ਖਰਚ ਦਾ ਸੰਤੁਲਨ ਬਣਿਆ ਰਹੇਗਾ। ਪੇਸ਼ੇਵਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਵੱਖ-ਵੱਖ ਯਤਨਾਂ ਨੂੰ ਗਤੀ ਮਿਲੇਗੀ। ਸਰਗਰਮ ਰਹੇਗਾ। ਕੁਸ਼ਲਤਾ ਵਧੇਗੀ।

ਬ੍ਰਿਖ : ਬਜ਼ੁਰਗਾਂ ਨਾਲ ਤਾਲਮੇਲ ਬਣਾ ਕੇ ਰੱਖੋ। ਸਮਾਰਟ ਕੰਮ ਕਰਦੇ ਰਹੋ। ਕੰਮਕਾਜੀ ਕਾਰੋਬਾਰ ਸਾਧਾਰਨ ਰਹੇਗਾ। ਤਾਰਕਿਕ ਗਤੀਵਿਧੀਆਂ ਵਧਣਗੀਆਂ। ਬਹਿਸ ਅਤੇ ਵਿਵਾਦ ਤੋਂ ਬਚੋ। ਪੇਸ਼ੇਵਰ ਯਤਨਾਂ ਨੂੰ ਗਤੀ ਮਿਲੇਗੀ।

ਮਿਥੁਨ: ਵਪਾਰੀਆਂ ਨੂੰ ਵਪਾਰ ਵਿੱਚ ਲਾਭ ਵਧੇਗਾ। ਦਫ਼ਤਰ ਵਿੱਚ ਕੰਮ ਦੀ ਗਤੀ ਬਿਹਤਰ ਰਹੇਗੀ। ਸੀਨੀਅਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। ਸਹਿਕਰਮੀਆਂ ਦਾ ਸਹਿਯੋਗ ਮਿਲੇਗਾ।

ਕਰਕ: ਆਰਥਿਕ ਸਥਿਤੀ ਵਿਗੜ ਸਕਦੀ ਹੈ। ਇਮਾਰਤ ਅਤੇ ਵਾਹਨ ਦੀ ਖਰੀਦਦਾਰੀ ਦੇ ਮੌਕੇ ਬਣ ਸਕਦੇ ਹਨ। ਕਾਰੋਬਾਰ ਸੁਚਾਰੂ ਰਹੇਗਾ। ਵੱਡਾ ਸੋਚਦੇ ਰਹੋ।

ਸਿੰਘ : ਦੌਲਤ ਵਿੱਚ ਵਾਧਾ ਹੋਵੇਗਾ। ਉਧਾਰ ਲੈਣ ਤੋਂ ਬਚੋ ਨਹੀਂ ਤਾਂ ਮੋੜਨਾ ਮੁਸ਼ਕਲ ਹੋਵੇਗਾ। ਤੁਹਾਡੇ ਪਿੱਛੇ ਚੱਲ ਰਹੀ ਸਾਜ਼ਿਸ਼ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਨੂੰ ਮਿਲੇਗੀ। ਕਾਰੋਬਾਰ ਵਿੱਚ ਸ਼ੁਭਕਾਮਨਾਵਾਂ ਰਹਿਣੀਆਂ।

ਕੰਨਿਆ: ਆਰਥਿਕ ਹਾਲਤ ਸੁਧਾਰਨ ਲਈ ਯਤਨ ਕਰਨੇ ਪੈਣਗੇ। ਨਿਵੇਸ਼ ਕਰਨ ਨਾਲ ਨੁਕਸਾਨ ਹੋ ਸਕਦਾ ਹੈ, ਪੈਸੇ ਦਾ ਲੈਣ-ਦੇਣ ਸਮਝਦਾਰੀ ਨਾਲ ਕਰੋ। ਧਿਆਨ ਨਾਲ ਗੱਡੀ ਚਲਾਓ।

ਤੁਲਾ: ਜੋਖਮ ਭਰੇ ਕੰਮਾਂ ਵਿੱਚ ਰੁਚੀ ਨਾ ਲਓ। ਸ਼ੇਅਰ ਬਾਜ਼ਾਰ ਅਤੇ ਸੱਟੇਬਾਜ਼ੀ ਤੋਂ ਨੁਕਸਾਨ ਹੋਵੇਗਾ। ਕਲਾ ਨੂੰ ਬਲ ਮਿਲੇਗਾ। ਸੋਚੋ ਕਿ ਵੱਡੇ ਪੇਸ਼ੇਵਰ ਤੇਜ਼ੀ ਨਾਲ ਅੱਗੇ ਵਧਣਗੇ। ਦਲੇਰ ਬਣੋ।

ਬ੍ਰਿਸ਼ਚਕ : ਮੁਕਾਬਲੇ ਵਿੱਚ ਸਬਰ ਰਹੇਗਾ। ਦੂਰ ਦੇਸ਼ ਦੇ ਕੰਮਾਂ ਵਿੱਚ ਸਰਗਰਮੀ ਰਹੇਗੀ। ਲੈਣ-ਦੇਣ ਵਿੱਚ ਸਪਸ਼ਟਤਾ ਵਧੇਗੀ। ਪੇਸ਼ੇਵਰ ਮਾਮਲਿਆਂ ਵਿੱਚ ਨਿਮਰਤਾ ਬਣਾਈ ਰੱਖੋ। ਉਦਯੋਗ ਅਤੇ ਕਾਰੋਬਾਰ ਦੇ ਕੰਮਾਂ ਤੇ ਜ਼ੋਰ ਰਹੇਗਾ।

ਧਨੁ: ਕੰਮ ਤੇ ਜ਼ਿਆਦਾ ਸਮਾਂ ਬਿਤਾਓ। ਉੱਦਮੀਆਂ ਲਈ ਮੌਕੇ ਵਧਣਗੇ। ਕਾਰੋਬਾਰ ਤੇ ਕੰਟਰੋਲ ਵਧੇਗਾ। ਵਪਾਰਕ ਕੰਮ ਕਰੇਗਾ। ਆਰਥਿਕ ਗਤੀਵਿਧੀਆਂ ਨੂੰ ਬਲ ਮਿਲੇਗਾ।

ਮਕਰ: ਕਾਰੋਬਾਰੀ ਪ੍ਰਭਾਵਸ਼ਾਲੀ ਬਣੇ ਰਹਿਣਗੇ। ਆਤਮ-ਵਿਸ਼ਵਾਸ ਉੱਚਾ ਰਹੇਗਾ। ਤਰੱਕੀ ਦੇ ਮੌਕੇ ਵਧਣਗੇ। ਵਪਾਰ ਵਿੱਚ ਸੁਧਾਰ ਹੋਵੇਗਾ। ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਅਨੁਕੂਲ ਮਾਹੌਲ ਤੋਂ ਉਤਸ਼ਾਹਿਤ ਰਹੋਗੇ। ਯੋਜਨਾਵਾਂ ਨੂੰ ਗਤੀ ਮਿਲੇਗੀ।

ਕੁੰਭ: ਰੁਕਾਵਟਾਂ ਆਪਣੇ ਆਪ ਦੂਰ ਹੋ ਜਾਣਗੀਆਂ। ਟੀਮ ਵਰਕ ਵਿੱਚ ਵਾਧਾ ਹੋਵੇਗਾ। ਸੰਪਰਕਾਂ ਦਾ ਲਾਭ ਮਿਲੇਗਾ। ਕੰਮਕਾਜੀ ਸਥਿਤੀਆਂ ਵਿੱਚ ਸੁਧਾਰ ਹੋਵੇਗਾ। ਲੰਬੀ ਮਿਆਦ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਆਵੇਗੀ। ਚੰਗੇ ਲਾਭ ਦੀ ਸੰਭਾਵਨਾ ਰਹੇਗੀ। ਪੇਸ਼ੇਵਰਾਂ ਤੋਂ ਸਹਿਯੋਗ ਮਿਲੇਗਾ।

ਮੀਨ: ਕੰਮ ਦੀ ਗਤੀ ਬਿਹਤਰ ਰਹੇਗੀ। ਨਜ਼ਦੀਕੀਆਂ ਦੀ ਸਲਾਹ ਨਾਲ ਕੰਮ ਕਰੋਗੇ। ਖਰਚੇ ਅਤੇ ਬਜਟ ਵੱਲ ਧਿਆਨ ਦਿਓ। ਵਪਾਰਕ ਕਾਰੋਬਾਰ ਵਿੱਚ ਚੌਕਸੀ ਰੱਖੋਗੇ। ਪੇਸ਼ੇਵਰ ਸਹਾਇਕ ਹੋਣਗੇ। ਚਲਾਕ ਤੋਂ ਸਾਵਧਾਨ ਰਹੋ। ਪ੍ਰਬੰਧਨ ਦੀ ਉਲੰਘਣਾ ਕਰਨ ਤੋਂ ਬਚੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਸਿਹਤ ਠੀਕ ਰਹੇਗੀ, ਅਤੇ ਪਰਿਵਾਰ ਵਿੱਚ ਮਾਂਗਲਿਕ ਕਾਰਜ ਦੇ ਯੋਗ ਬਣਨਗੇ| ਪਰਿਵਾਰ ਦੇ ਨਾਲ ਬਾਹਰ ਜਾਣ ਦਾ ਮੌਕਾ ਮਿਲੇਗਾ, ਜਿਸਦੇ ਨਾਲ ਆਪਸੀ ਸਬੰਧਾਂ ਵਿੱਚ ਸੁਧਾਰ ਹੋਵੇਗਾ|
ਬ੍ਰਿਖ : ਤੁਹਾਡਾ ਮਨ ਖੁਸ਼ ਰਹੇਗਾ ਅਤੇ ਵਪਾਰ ਵਿੱਚ ਲਾਭ ਹੋਵੇਗਾ| ਕਿਸੇ ਪਿਆਰੇ ਵਿਅਕਤੀ ਨਾਲ ਮਿਲਣ ਦਾ ਮੌਕਾ ਮਿਲੇਗਾ| ਆਰਥਿਕ ਹਾਲਤ ਮਜਬੂਤ ਹੋਵੇਗੀ| ਕੋਈ ਨਵਾਂ ਕਾਰਜ ਅਰੰਭ ਕਰਨ ਲਈ ਤਿਆਰ ਰਹੋਗੇ| ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ|
ਮਿਥੁਨ : ਪਰਿਵਾਰ ਵਿੱਚ ਕਿਸੇ ਦੁਖਦ ਸਮਾਚਾਰ ਦਾ ਸਾਮਣਾ ਕਰਨਾ ਪੈ ਸਕਦਾ ਹੈ| ਜੇਕਰ ਤੁਸੀਂ ਨਵਾਂ ਕਾਰਜ ਸ਼ੁਰੂ ਕਰਨ ਦਾ ਵਿਚਾਰ ਕਰ ਰਹੇ ਹੋ, ਤਾਂ ਆਪਣੇ ਸਾਥੀਆਂ ਤੋਂ ਸੁਚੇਤ ਰਹੋ| ਆਪਸੀ ਮਤਭੇਦ ਵੱਧ ਸਕਦੇ ਹਨ|
ਕਰਕ : ਕਿਸੇ ਵਿਸ਼ੇਸ਼ ਕਾਰਜ ਦੇ ਨਾਂ ਹੋਣ ਨਾਲ ਪ੍ਰੇਸ਼ਾਨ ਹੋ ਸਕਦੇ ਹੋ, ਅਤੇ ਕਿਸੇ ਜਾਣਕਾਰ ਨਾਲ ਵਾਦ-ਵਿਵਾਦ ਹੋ ਸਕਦਾ ਹੈ| ਵਪਾਰ ਵਿੱਚ ਘਾਟਾ ਚੁੱਕਣਾ ਪੈ ਸਕਦਾ ਹੈ, ਇਸ ਲਈ ਵੱਡੇ ਨਿਵੇਸ਼ ਤੋਂ ਪਹਿਲਾਂ ਸੋਚ-ਵਿਚਾਰ ਜਰੂਰ ਕਰੋ| ਪਰਿਵਾਰ ਵਿੱਚ ਆਪਣਿਆਂ ਦਾ ਸਾਥ ਮਿਲੇਗਾ|
ਸਿੰਘ : ਕਿਸੇ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਲਾਭ ਹੋਵੇਗਾ| ਵਪਾਰ ਵਿੱਚ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ ਅਤੇ ਕੋਈ ਵੱਡੀ ਡੀਲ ਜਾਂ ਪਾਰਟਨਰਸ਼ਿਪ ਤੁਹਾਡੇ ਪੱਖ ਵਿੱਚ ਹੋ ਸਕਦੀ ਹੈ| ਪਰਿਵਾਰ ਵਿੱਚ ਆਪਸੀ ਸਹਿਯੋਗ ਅਤੇ ਸਨਮਾਨ ਵਧੇਗਾ|
ਕੰਨਿਆ : ਆਪਸੀ ਮਤਭੇਦ ਖ਼ਤਮ ਹੋਣਗੇ, ਜਿਸਦੇ ਨਾਲ ਘਰ ਦਾ ਮਾਹੌਲ ਹਲਕਾ-ਫੁਲਕਾ ਰਹੇਗਾ| ਵਪਾਰ ਵਿੱਚ ਕੋਈ ਵੱਡੀ ਡੀਲ ਸਮਝੌਤਾ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ, ਜਿਸਦੇ ਨਾਲ ਤੁਹਾਡੀ ਆਰਥਕ ਹਾਲਤ ਮਜਬੂਤ ਹੋਵੋਗੇ| ਕੋਈ ਨਵਾਂ ਕਾਰਜ ਸ਼ੁਰੂ ਕਰਨ ਲਈ ਵੀ ਦਿਨ ਸ਼ੁਭ ਹੈ|
ਤੁਲਾ : ਵਿਰੋਧੀ ਸਰਗਰਮ ਹੋ ਸਕਦੇ ਹਨ, ਇਸਲਈ ਆਪਣੇ ਕੰਮਾਂ ਵਿੱਚ ਸਾਵਧਾਨੀ ਰੱਖੋ| ਵਪਾਰ ਵਿੱਚ ਜੋਖਮ ਲੈਣ ਤੋਂ ਬਚੋ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ| ਪਰਿਵਾਰ ਵਿੱਚ ਵਾਦ-ਵਿਵਾਦ ਹੋ ਸਕਦਾ ਹੈ, ਪਰ ਤੁਹਾਨੂੰ ਸ਼ਾਂਤ ਰਹਿਣਾ ਪਵੇਗਾ| ਬਾਣੀ ਉੱਤੇ ਸੰਜਮ ਰੱਖੋ ਅਤੇ ਕਿਸੇ ਨਾਲ ਬਹਿਸ ਕਰਣ ਤੋਂ ਬਚੋ|
ਬ੍ਰਿਸ਼ਚਕ : ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਪਾਰਟਨਰ ਦੇ ਨਾਲ ਮਤਭੇਦ ਹੋ ਸਕਦੇ ਹਨ| ਪਰ ਪਰਿਵਾਰ ਦਾ ਸਾਥ ਮਿਲੇਗਾ ਅਤੇ ਪਤਨੀ ਨਾਲ ਸੰਬੰਧ ਚੰਗੇ ਰਹਿਣਗੇ|
ਧਨੁ : ਪਰਿਵਾਰ ਵਿੱਚ ਤੁਹਾਡਾ ਸਨਮਾਨ ਵਧੇਗਾ, ਅਤੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ| ਇਹ ਦਿਨ ਤੁਹਾਡੇ ਲਈ ਖੁਸ਼ੀਆਂ ਨਾਲ ਭਰਿਆ ਰਹੇਗਾ, ਅਤੇ ਤੁਸੀ ਆਪਣੇ ਸਾਥੀ ਦੇ ਨਾਲ ਬਾਹਰ ਘੁਮਣ ਜਾ ਸਕਦੇ ਹੋ|
ਮਕਰ : ਕੋਈ ਨਵਾਂ ਕਾਰਜ ਸ਼ੁਰੂ ਕਰ ਸਕਦੇ ਹੋ| ਵਪਾਰ ਵਿੱਚ ਆਰਥਿਕ ਹਾਲਤ ਮਜਬੂਤ ਹੋਵੇਗੀ, ਅਤੇ ਕਮਾਈ ਦੇ ਨਵੇਂ ਸਰੋਤ ਖੁੱਲਣਗੇ| ਪਰਿਵਾਰ ਵਿੱਚ ਆਪਸੀ ਸੰਬੰਧ ਮਧੁਰ ਹੋਣਗੇ, ਅਤੇ ਕਿਸੇ ਪੁਰਾਣੇ ਮਤਭੇਦ ਦਾ ਹੱਲ ਨਿਕਲ ਸਕਦਾ ਹੈ| ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ|
ਕੁੰਭ : ਵਪਾਰ ਵਿੱਚ ਕੋਈ ਵੱਡਾ ਜੋਖਮ ਨਾ ਲਓ, ਕਿਉਂਕਿ ਇਸਤੋਂ ਨੁਕਸਾਨ ਹੋ ਸਕਦਾ ਹੈ| ਜੱਦੀ ਜਾਇਦਾਦ ਨੂੰ ਲੈ ਕੇ ਪਰਿਵਾਰ ਵਿੱਚ ਮਤਭੇਦ ਹੋ ਸਕਦੇ ਹਨ|
ਮੀਨ : ਤੁਹਾਡੇ ਕਿਸੇ ਪੁਰਾਣੇ ਕਾਰਜ ਵਿੱਚ ਅਸਫਲਤਾ ਹੋ ਸਕਦੀ ਹੈ, ਜਿਸਦੇ ਨਾਲ ਮਨੋਬਲ ਪ੍ਰਭਾਵਿਤ ਹੋ ਸਕਦਾ ਹੈ| ਵਿਰੋਧੀ ਸਰਗਰਮ ਹੋਣਗੇ, ਅਤੇ ਵਪਾਰ ਵਿੱਚ ਗਿਰਾਵਟ ਮਹਿਸੂਸ ਹੋਵੇਗੀ| ਵਾਹਨ ਦੇ ਵਰਤੋਂ ਵਿੱਚ ਵੀ ਸਾਵਧਾਨੀ ਵਰਤੋ, ਤਾਂਕਿ ਕੋਈ ਦੁਰਘਟਨਾ ਨਾ ਹੋਵੇ|

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਨਵੇਂ ਮਿੱਤਰ ਬਣਨਗੇ , ਜਿਨ੍ਹਾਂ ਦੀ ਦੋਸਤੀ ਭਵਿੱਖ ਲਈ ਲਾਭਦਾਇਕ ਸਾਬਤ ਹੋਵੇਗੀ। ਮਾਂਗਲਿਕ ਮੌਕਿਆਂ ਵਿੱਚ ਜਾਣਾ ਪਵੇਗਾ । ਦੋਸਤਾਂ ਦੇ ਨਾਲ ਸੈਰ ਸਪਾਟੇ ਦੀ ਯੋਜਨਾ ਬਣੇਗੀ। ਸੰਤਾਨ ਅਤੇ ਪਤਨੀ ਵੱਲੋਂ ਸ਼ੁਭ ਸਮਾਚਾਰ ਮਿਲੇਗਾ।

ਬ੍ਰਿਖ : ਪਰਿਵਾਰਕ ਮਾਮਲੇ ਵਿੱਚ ਡੂੰਘੀ ਰੁਚੀ ਲੈ ਕੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰੇ ਕਰੋਗੇ। ਮਾਤਾ ਦੇ ਨਾਲ ਜਿਆਦਾ ਨਜ਼ਦੀਕੀ ਦਾ ਅਨੁਭਵ ਕਰੋਗੇ।

ਮਿਥੁਨ: ਨਵੇਂ ਪ੍ਰਬੰਧ ਹੱਥ ਵਿੱਚ ਲੈ ਸਕੋਗੇ। ਲੰਬੀ ਦੂਰੀ ਦੀ ਯਾਤਰਾ ਹੋਵੇਗੀ। ਅਧਿਆਤਮ ਵਿੱਚ ਰੁਚੀ ਵਧੇਗੀ। ਸਿਹਤ ਦਾ ਖਿਆਲ ਰੱਖੋ।

ਕਰਕ: ਸਹਿਕਰਮੀਆਂ ਦੇ ਨਾਲ ਮਨ ਮੁਟਾਓ ਜਾਂ ਵਿਵਾਦ ਹੋ ਸਕਦਾ ਹੈ। ਰੱਬ ਦੀ ਅਰਾਧਨਾ, ਜਪ ਅਤੇ ਅਧਿਆਤਮਕਤਾ ਤੁਹਾਨੂੰ ਸ਼ਾਂਤੀ ਦਾ ਅਨੁਭਵ ਕਰਾਉਣਗੀਆਂ।

ਸਿੰਘ: ਵਪਾਰਕ ਖੇਤਰ ਵਿੱਚ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ। ਮੌਜ ਸ਼ੌਕ ਦੇ ਸਾਧਨ ਅਤੇ ਵਾਹਨ ਦੀ ਖਰੀਦਦਾਰੀ ਕਰੋਗੇ। ਮੌਜਮਸਤੀ ਅਤੇ ਮਨੋਰੰਜਨ ਦੀਆਂ ਗੱਲਾਂ ਵਿੱਚ ਸਮਾਂ ਬਤੀਤ ਹੋਵੇਗਾ।

ਕੰਨਿਆ: ਦੈਨਿਕ ਕੰਮਾਂ ਵਿੱਚ ਥੋੜ੍ਹੀ ਰੁਕਾਵਟ ਆਵੇਗੀ। ਜਿਆਦਾ ਮਿਹਨਤ ਕਰਨ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਵਾਦ-ਵਿਵਾਦ ਵਿੱਚ ਨਾ ਪੈਣਾ।

ਤੁਲਾ: ਢਿੱਡ ਸੰਬੰਧੀ ਬਿਮਾਰੀਆਂ ਦੀ ਸ਼ਿਕਾਇਤ ਰਹੇਗੀ। ਵਿਦਿਆਰਥੀਆਂ ਦੀ ਪੜਾਈ ਵਿੱਚ ਮੁਸ਼ਕਿਲਾਂ ਆਉਣਗੀਆਂ। ਬਿਨਾਂ ਕਾਰਣ ਪੈਸਾ ਖਰਚ ਆ ਸਕਦਾ ਹੈ।

ਬ੍ਰਿਸ਼ਚਕ : ਯਾਤਰਾ ਲਈ ਵਰਤਮਾਨ ਸਮਾਂ ਅਨੁਕੂਲ ਨਹੀਂ ਹੈ। ਜਮੀਨ- ਜਾਇਦਾਦ ਨਾਲ ਸੰਬੰਧਿਤ ਚਰਚਾਵਾਂ ਵਿੱਚ ਸਾਵਧਾਨੀ ਰੱਖਣ ਦੀ ਲੋੜ ਹੈ। ਪਾਣੀ ਤੋਂ ਸੰਭਲਨਾ ਪਵੇਗਾ।

ਧਨੁ: ਭਰਾਵਾਂ ਦਾ ਸੁਭਾਅ ਜਿਆਦਾ ਸਹਿਯੋਗਪੂਰਣ ਅਤੇ ਪ੍ਰੇਮਪੂਰਣ ਰਹੇਗਾ। ਮੁਕਾਬਲੇਬਾਜਾਂ ਨੂੰ ਹਰਾ ਸਕੋਗੇ। ਮਨ ਆਨੰਦ ਦਾ ਅਨੁਭਵ ਕਰੋਗੇ। ਲਘੂ ਯਾਤਰਾ ਹੋਵੇਗੀ। ਸਿਹਤ ਬਣੀ ਰਹੇਗੀ।

ਮਕਰ: ਅਰਥਹੀਣ ਪੈਸਾ ਖਰਚ ਹੋ ਸਕਦਾ ਹੈ। ਦੇਰੀ ਨਾਲ ਕਾਰਜ ਪੂਰੇ ਹੋਣਗੇ। ਮਹਤਵਪੂਰਣ ਫ਼ੈਸਲਾ ਲੈਣਾ ਹਿਤਕਾਰੀ ਨਹੀਂ ਹੈ। ਪਰਿਵਾਰਕ ਮੈਬਰਾਂ ਦੇ ਨਾਲ ਗਲਤਫਹਿਮੀ ਟਾਲਣ ਦੀ ਕੋਸ਼ਿਸ਼ ਕਰਨੀ ਪਵੇਗੀ।

ਕੁੰਭ: ਦੋਸਤਾਂ, ਸਕੇ ਸੰਬੰਧੀਆਂ ਤੋਂ ਤੋਹਫੇ ਮਿਲਣਗੇ। ਸਰੀਰਕ, ਮਾਨਸਿਕ ਰੂਪ ਨਾਲ ਪ੍ਰਸੰਨ ਰਹੋਗੇ। ਨੌਕਰੀ ਕਾਰੋਬਾਰ ਵਿੱਚ ਵੀ ਅਨੁਕੂਲ ਹਾਲਾਤ ਰਹਿਣਗੇ। ਗ੍ਰਹਿਸਥ ਜੀਵਨ ਵਿੱਚ ਪਰਮਾਤਮਾ ਦਾ ਅਨੁਭਵ ਕਰੋਗੇ। ਦੁਰਘਟਨਾ ਤੋਂ ਸੁਚੇਤ ਰਹੋ।

ਮੀਨ : ਸਿਹਤ ਦੇ ਮਾਮਲੇ ਵਿੱਚ ਧਿਆਨ ਰੱਖੋ। ਰਿਸ਼ਤੇਦਾਰਾਂ ਦੇ ਨਾਲ ਕਿਸੇ ਪ੍ਰਕਾਰ ਦੇ ਸੰਘਰਸ਼ ਤੋਂ ਦੂਰ ਰਹੋ। ਕਿਸੇ ਦੇ ਨਾਲ ਗਲਤਫਹਿਮੀ ਹੋਣ ਨਾਲ ਲੜਾਈ ਹੋ ਸਕਦੀ ਹੈ। ਦੁਰਘਟਨਾ ਤੋਂ ਬਚੋ।

Continue Reading

Latest News

Trending