Connect with us

Punjab

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Published

on

 

ਸੁਨਾਮ, 10 ਅਗਸਤ (ਸ.ਬ.) ਬੀਤੀ ਸ਼ਾਮ ਸਥਾਨਕ ਸਿਨੇਮਾ ਰੋਡ ਤੇ ਇਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਪਿਤਾ ਨਾਲ ਫਰਿੱਜ, ਏ.ਸੀ ਆਦਿ ਦੀ ਰਿਪੇਅਰ ਦੀ ਦੁਕਾਨ ਕਰ ਰਿਹਾ ਦੀਪਕ ਕੁਮਾਰ ਬੀਤੀ ਸ਼ਾਮ ਜਦੋਂ ਇਕ ਏ.ਸੀ.ਦੀ ਮੁਰੰਮਤ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਨੌਜਵਾਨ ਦੀ ਮੌਤ ਹੋ ਜਾਣ ਬਾਅਦ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਸੱਦੇ ਤੇ ਸਿਨੇਮਾ ਰੋਡ ਦੇ ਦੁਕਾਨਦਾਰਾਂ ਵਲੋਂ ਸੋਗ ਵਜੋਂ ਦੁਪਹਿਰ ਤੱਕ ਆਪਣੀਆਂ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ।

Continue Reading

Punjab

ਆਪ ਵਿਧਾਇਕ ਅੰਮ੍ਰਿਤਪਾਲ ਸੁਖਾਵੰਦ ਦੀ ਗੱਡੀ ਹਾਦਸੇ ਦਾ ਸ਼ਿਕਾਰ, ਗੰਨਮੈਨ ਜ਼ਖਮੀ

Published

on

By

 

 

ਮੋਗਾ, 11 ਜਨਵਰੀ (ਸ.ਬ.) ਜ਼ਿਲ੍ਹਾ ਮੋਗਾ ਦੇ ਸਬ-ਡਵੀਜ਼ਨ ਬਾਘਾਪੁਰਾਣਾ ਤੋਂ ਆਪ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਗੱਡੀ ਦਿੱਲੀ ਜਾਣ ਸਮੇਂ ਰਸਤੇ ਵਿਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਵਿਧਾਇਕ ਅਤੇ ਉਸ ਦੇ ਸਾਥੀਆਂ ਦਾ ਬਚਾਅ ਰਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਬੀਤੀ ਰਾਤ ਦਿੱਲੀ ਨੂੰ ਜਾ ਰਹੇ ਸਨ ਤੇ ਜੀਂਦ ਕੋਲ ਜਾ ਕੇ ਉਨ੍ਹਾਂ ਦੀ ਸਰਕਾਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਵਿਧਾਇਕ ਇਸ ਹਾਦਸੇ ਦੌਰਾਨ ਵਾਲ-ਵਾਲ ਬੱਚ ਗਏ ਹਨ, ਕਿਉਂਕਿ ਉਹ ਦੂਜੀ ਗੱਡੀ ਵਿਚ ਸਵਾਰ ਸਨ। ਉਨ੍ਹਾਂ ਦੀ ਸਰਕਾਰੀ ਗੱਡੀ ਵਿਚ ਉਨ੍ਹਾਂ ਦੇ ਗੰਨਮੈਨ ਸਵਾਰ ਸਨ, ਜੋ ਜ਼ਖ਼ਮੀ ਹੋ ਗਏ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਵਿਧਾਇਕ ਨੇ ਹਾਦਸੇ ਦਾ ਜਿਕਰ ਕਰਦਿਆਂ ਬਚਾਅ ਹੋਣ ਤੇ ਪ੍ਰਮਾਤਮਾ ਸ਼ੁਕਰਾਨਾ ਕੀਤਾ ਹੈ।

Continue Reading

Punjab

ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਐਸ ਐਸ ਐਫ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ

Published

on

By

 

 

ਭਵਾਨੀਗੜ੍ਹ, 11 ਜਨਵਰੀ (ਸ.ਬ.) ਦੋ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਐਸ ਐਸ ਐਫ ਦੇ ਮੁਲਾਜ਼ਮ ਹਰਸ਼ਵੀਰ ਸਿੰਘ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਉਸ ਨੇ ਪੀਜੀਆਈ ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਹਰਸ਼ਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਜ਼ਿਕਰਯੋਗ ਹੈ ਕਿ 8 ਅਤੇ 9 ਜਨਵਰੀ ਦੀ ਦਰਮਿਆਨੀ ਰਾਤ ਨੂੰ ਇੱਥੇ ਇਕ ਸਵਿਫਟ ਕਾਰ ਨੇ ਸੜਕ ਸੁਰੱਖਿਆ ਫੋਰਸ ਦੀ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿਚ ਹਰਸ਼ਵੀਰ ਸਿੰਘ ਡਿਊਟੀ ਤੇ ਤਾਇਨਾਤ ਸੀ। ਇਸ ਜ਼ੋਰਦਾਰ ਟੱਕਰ ਕਾਰਨ ਦੋਵੇਂ ਗੱਡੀਆਂ ਪਲਟ ਗਈਆਂ ਸਨ ਅਤੇ ਹਰਸ਼ਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬੀਤੀ ਰਾਤ ਉਹ ਦਮ ਤੋੜ ਗਿਆ।

Continue Reading

Punjab

ਪੈਸੇ ਨਾ ਮਿਲਣ ਤੇ ਚੋਰਾਂ ਨੇ ਨੋਟ ਗਿਣਨ ਵਾਲੀ ਮਸ਼ੀਨ ਦੀ ਕੀਤੀ ਭੰਨਤੋੜ

Published

on

By

 

 

ਰਾਏਕੋਟ, 11 ਜਨਵਰੀ (ਸ.ਬ.) ਚੋਰ ਬੈਂਕ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਕੈਸ਼ ਕੈਬਿਨ ਤਕ ਪਹੁੰਚ ਗਏ, ਪਰ ਪੈਸੇ ਨਾ ਮਿਲਣ ਤੇ ਗੁੱਸੇ ਵਿਚ ਉਨ੍ਹਾਂ ਨੇ ਨੋਟ ਗਿਣਨ ਵਾਲੀ ਮਸ਼ੀਨ ਤੋੜ ਦਿਤੀ। ਇਹ ਬੈਂਕ ਪੁਲੀਸ ਕੁਆਰਟਰਾਂ ਦੇ ਬਹੁਤ ਨੇੜੇ ਸਥਿਤ ਹੈ।

ਬੈਂਕ ਆਫ਼ ਇੰਡੀਆ ਦੇ ਬ੍ਰਾਂਚ ਮੈਨੇਜਰ ਵਿਪੁਲ ਗੋਇਲ ਨੇ ਦਸਿਆ ਕਿ ਉਹ ਬੈਂਕ ਨੂੰ ਤਾਲਾ ਲਗਾ ਕੇ ਸ਼ਾਮ 7:30 ਵਜੇ ਦੇ ਕਰੀਬ ਚਲੇ ਗਏ ਸਨ। ਅੱਜ ਸਵੇਰੇ ਉਸ ਦੀ ਸਹਾਇਕ ਸੋਨਮ ਨੇ ਉਸ ਨੂੰ ਫ਼ੋਨ ਕੀਤਾ ਅਤੇ ਬੈਂਕ ਵਿਚ ਚੋਰੀ ਹੋਣ ਬਾਰੇ ਦਸਿਆ।

ਮੌਕੇ ਤੇ ਪਹੁੰਚਣ ਤੋਂ ਬਾਅਦ ਦੇਖਿਆ ਗਿਆ ਕਿ ਬੈਂਕ ਦੇ ਨਾਲ ਲੱਗਦੇ ਖ਼ਾਲੀ ਪਲਾਟ ਦੇ ਪਾਸਿਉਂ ਕੰਧ ਟੁੱਟੀ ਹੋਈ ਸੀ। ਚੋਰਾਂ ਨੇ ਕੈਸ਼ ਕੈਬਿਨ ਦਾ ਲੱਕੜ ਦਾ ਦਰਵਾਜ਼ਾ ਵੀ ਤੋੜਿਆ ਹੋਇਆ ਸੀ, ਪਰ ਜਦੋਂ ਉਨ੍ਹਾਂ ਨੂੰ ਕੋਈ ਨਕਦੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਨੋਟ ਗਿਣਨ ਵਾਲੀ ਮਸ਼ੀਨ ਨੂੰ ਨੁਕਸਾਨ ਪਹੁੰਚਾਇਆ। ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿਤੀ ਗਈ ਹੈ।

Continue Reading

Latest News

Trending