Punjab
ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
ਸੰਗਤ ਮੰਡੀ, 12 ਅਗਸਤ (ਸ.ਬ.) ਬੀਤੀ ਰਾਤ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਗੁਰਥੜੀ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਾਨਕ ਸਿੰਘ ਬੀਤੀ ਰਾਤ ਆਪਣੇ ਦੋਸਤਾਂ ਨਾਲ ਪਾਰਟੀ ਕਰਕੇ ਵਾਪਸ ਜਾ ਰਿਹਾ ਸੀ ਤਾਂ ਇਸ ਦੇ ਦੋਸਤ ਥਾਰ ਕਾਰ ਵਿਚ ਸਵਾਰ ਸਨ ਅਤੇ ਨਾਨਕ ਸਿੰਘ ਆਪਣੀ ਕਾਰ ਵਿਚ ਸਵਾਰ ਹੋ ਕੇ ਜਦੋਂ ਪਿੰਡ ਪੱਕਾ ਕਲਾਂ ਕੋਲ ਪਹੁੰਚਿਆ ਤਾਂ ਨਾਨਕ ਸਿੰਘ ਦੀ ਕਾਰ ਅੱਗੇ ਖੜ੍ਹੀ ਥਾਰ ਕਾਰ ਨਾਲ ਟਕਰਾਅ ਗਈ, ਜਿਸ ਕਾਰਨ ਨੌਜਵਾਨ ਨਾਨਕ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਖਬਰ ਸੁਣਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
Mohali
ਗਮਾਡਾ ਵੱਲੋਂ ਸੈਕਟਰ 76-80 ਦੇ ਪਲਾਟ ਮਾਲਕਾਂ ਤੋਂ ਵਾਧੂ ਕੀਮਤ ਦੀ ਵਸੂਲੀ ਵਿਰੁੱਧ ਸੈਕਟਰ-78 ਦੇ ਨਿਵਾਸੀਆਂ ਵਲੋਂ ਰੋਸ ਜਰਨਲ ਮੀਟਿੰਗ

ਐਸ ਏ ਐਸ ਨਗਰ, 3 ਮਾਰਚ (ਸ.ਬ.) ਰੈਂਜੀਡੈਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ -78 ਦੀ ਜਨਰਲ ਬਾਡੀ ਮੀਟਿੰਗ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਸੈਕਟਰ 76-80 ਦੇ ਪਲਾਟ ਮਾਲਕਾਂ ਤੋਂ ਵਾਧੂ ਕੀਮਤ ਦੀ ਵਸੂਲੀ ਕੀਤੇ ਜਾਣ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਕਿਹਾ ਕਿ ਦੋ ਸਾਲ ਦਾ ਸਮਾਂ ਹੋਣ ਦੇ ਬਾਵਜੂਦ ਸਰਕਾਰ ਵਲੋਂ ਇਸ ਮਸਲੇ ਨੂੰ ਹਲ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਮੰਗ ਕੀਤੀ ਗਈ ਕਿ ਸਰਕਾਰ ਵਲੋਂ ਇਸ ਮਸਲੇ ਦਾ ਜਲਦੀ ਹੀ ਸਨਮਾਨਯੋਗ ਹੱਲ ਕਢਿਆ ਜਾਵੇ ਤਾਂ ਜੋ ਅਲਾਟੀਆਂ ਨੂੰ ਹੋਰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੈਕਟਰ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਤੇ ਉਨਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਅਤੇ ਸਮਾਜਿਕ ਨਿਆਂ ਦੇ ਅਲੰਬਦਾਰ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦਾ ਜਨਮ ਦਿਹਾੜਾ 6 ਅਪ੍ਰੈਲ ਨੂੰ ਮਨਾਇਆ ਜਾਵੇਗਾ। ਉਸ ਦਿਨ ਉੱਘੇ ਵਿਦਵਾਨ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਦਕਰ ਜੀ ਦੇ ਵਿਚਾਰਾਂ ਬਾਰੇ ਚਰਚਾ ਕਰਨਗੇ ਅਤੇ ਕਲਾਕਾਰਾਂ ਵਲੋਂ ਇਨਕਲਾਬੀ ਗੀਤ ਤੇ ਨਾਟਕ ਖੇਡੇ ਜਾਣਗੇ।
ਇਸ ਦੇ ਨਾਲ ਹੀ ਗਮਾਡਾ ਵੱਲੋਂ ਅਰਬਨ ਪਬਲਿਕ ਹੈਲਥ ਸੈਂਟਰ ਸੈਕਟਰ-79 ਦਾ ਬੰਦ ਪਿਆ ਕੰਮ ਸ਼ੁਰੂ ਕਰਨ ਅਤੇ ਕਮਿਊਨਟੀ ਸੈਂਟਰ ਸੈਕਟਰ-77 ਦੀ ਉਸਾਰੀ ਕਰਨ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਨਗਰ ਨਿਗਮ ਵਲੋਂ ਸੈਕਟਰ-78 ਦੀਆਂ ਸੜਕਾਂ ਅਤੇ ਕਰਵ ਚੈਨਲਾਂ ਨੂੰ ਨਵਿਆਇਆ ਜਾਵੇੇ, ਸ਼ਹੀਦ ਭਗਤ ਸਿੰਘ ਪਾਰਕ ਨੰ. 17 ਦੇ ਬਿਜਲੀ ਦੇ ਖੰਬਿਆਂ ਦੀ ਮੁਰੰਮਤ ਕੀਤੀ ਜਾਵੇ, ਸੈਕਟਰ ਦੇ ਵੱਡੇ ਪਾਰਕ ਨੰ. 15,16 ਤੇ 17 ਵਿੱਚ ਫਲੱਡ ਲਾਈਟ ਲਗਾਈਆਂ ਜਾਣ, ਪਾਰਕਾਂ ਦੇ ਟੁੱਟੇ ਝੂਲੇ ਠੀਕ ਕੀਤੇ ਜਾਣ ਅਤੇ ਮਕਾਨ ਨੰ. 440 ਦੇ ਸਾਹਮਣੇ ਪਾਰਕ ਵਿੱਚ ਝੂੱਲੇ ਲਗਾਏ ਜਾਣ।
ਇਸਦੇ ਨਾਲ ਹੀ ਹੋਰ ਰੋਡ ਗਲੀਆਂ ਬਨਾਉਣ, ਅਵਾਰਾ ਕੁੱਤਿਆਂ ਦੀ ਸਮਸਿਆ ਦਾ ਹਲ ਕਰਨ, ਪਾਰਕਾਂ ਆਦਿ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ, ਪਾਰਕ ਨੰਬਰ 16 ਦੇ ਨਾਲ ਪੈਂਦੇ ਵੱਡੇ ਟੋਏ ਨੂੰ ਭਰਨ ਦੀ ਮੰਗ ਵੀ ਕੀਤੀ ਗਈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ, ਮੇਜਰ ਸਿੰਘ, ਰਮਨੀਕ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਸਿੰਘ, ਸਤਪਾਲ ਸਿੰਘ, ਸੰਤੋਖ ਸਿੰਘ, ਹਾਕਮ ਸਿੰਘ ਰਾਏ, ਗੁਰਮੀਤ ਸਿੰਘ, ਚਰਨਜੀਤ ਸਿੰਘ, ਅਸ਼ੋਕ ਕੁਮਾਰ, ਮੁਰਲੀ ਮਨੋਹਰ, ਆਰ. ਪੀ. ਸੈਣੀ, ਵਿਨੋਦ ਜਸਵਾਲ, ਕੁਲਦੀਪ ਸਿੰਘ, ਕੁਲਤਾਰ ਸਿੰਘ, ਅਮਰਜੀਤ ਸਿੰਘ, ਜੀਤ ਸਿੰਘ, ਜਗਜੀਤ ਸਿੰਘ, ਨਰੇਸ਼ ਕੁਮਾਰ, ਜਤਿੰਦਰ ਪਾਲ ਸਿੰਘ, ਚਰਨ ਸਿੰਘ, ਗੁਰਜੀਤ ਸਿੰਘ, ਗੁਰਮੁਖ ਸਿੰਘ, ਕੁਲਵੰਤ ਕੌਰ, ਰਾਜਪਾਲ ਕੌਰ ਆਦਿ ਹਾਜਰ ਸਨ।
Mohali
ਵਿਦਿਆਰਥੀਆਂ ਨੂੰ ਛੱਤਬੀੜ ਚਿੜਿਆਘਰ ਦਾ ਦੌਰਾ ਕਰਵਾਇਆ

ਬਨੂੰੜ, 3 ਮਾਰਚ (ਜਤਿੰਦਰ ਲੱਕੀ) ਸ਼ਿਵਾਲਿਕ ਕਾਨਵੈਂਟ ਸਕੂਲ, ਬਨੂੰੜ ਦੇ ਕਿੰਡਰਗਾਰਡਨ ਦੇ ਵਿਦਿਆਰਥੀਆਂ ਨੂੰ ਸਿੱਖਿਅਕ ਦੌਰੇ ਦੌਰਾਨ ਸਥਾਨਕ ਛੱਤਬੀੜ ਚਿੜਿਆਘਰ ਦਾ ਦੌਰਾ ਕਰਵਾਇਆ ਗਿਆ ਹੈ। ਬੱਚਿਆਂ ਨੂੰ ਜੰਗਲੀ ਜੀਵਾਂ ਅਤੇ ਪ੍ਰਕਿਰਤਿਕ ਦੁਨੀਆਂ ਦੀ ਸਹੀ ਜਾਣਕਾਰੀ ਦੇਣ ਲਈ ਕਰਵਾਏ ਗਏ ਇਸ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ਸ਼ੇਰ, ਬਾਂਦਰ, ਹਾਥੀ ਅਤੇ ਹੋਰ ਬਹੁਤ ਸਾਰੇ ਜੀਵਾਂ ਨੂੰ ਨੇੜਿਉਂ ਦੇਖਿਆ। ਬੱਚਿਆਂ ਨੇ ਜੰਗਲੀ ਜੀਵਾਂ ਦੀ ਜੀਵਨਸ਼ੈਲੀ ਅਤੇ ਉਨ੍ਹਾਂ ਦੀ ਸੰਭਾਲ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
Mohali
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਉਣ ਦਾ ਫੈਸਲਾ

ਨਵੀਂ ਦਿੱਲੀ, 3 ਮਾਰਚ (ਸ.ਬ.) ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਨੇ ਬਿਲਾਸਪੁਰ (ਯੂ ਪੀ) ਵਿਖੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਮਿਊਜੀਅਮ ਅਤੇ ਲਾਈਬ੍ਰੇਰੀ ਹੋਈ ਇਕੱਤਰਤਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਮਤੀ ਦਾਸ ਜੀ ਦੇ ਪਰਿਵਾਰ ਵੱਲੋਂ ਪਰਿਵਾਰ ਦੇ ਬਜ਼ੁਰਗ ਸਰਦਾਰ ਅਜੀਤ ਸਿੰਘ ਨੇ ਰਜਿੰਦਰ ਸਿੰਘ ਵਿਰਾਸਤ ਨੂੰ ਜੀ ਆਇਆਂ ਨੂੰ ਕਿਹਾ।
ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਿਵਾਰ ਦੇ ਮੈਂਬਰ ਸ: ਚਰਨਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਦੇ 350 ਸਾਲਾ ਨੂੰ ਸਮਰਪਿਤ ਇਸ ਸਾਲ ਮੌਕੇ ਸਾਰੀਆਂ ਪੰਥਕ ਧਿਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਮਿਲ ਕੇ ਇਸ ਅਸਥਾਨ ਉਤੇ ਇਕ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸ ਦਾ ਪ੍ਰਮੁੱਖ ਟੀਚਾ ਮਾਨਵਤਾ ਲਈ ਦਿੱਤੀ ਗਈ ਇਹਨਾਂ ਮਹਾਨ ਸ਼ਹਾਦਤਾਂ ਨੂੰ ਸੰਸਾਰ ਭਰ ਵਿੱਚ ਹੋਰ ਵਧੇਰੇ ਤੌਰ ਤੇ ਉਜਾਗਰ ਕਰਨਾ ਹੋਵੇਗਾ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਜਿੰਦਰ ਸਿੰਘ ਵਿਰਾਸਤ ਨੇ ਕਿਹਾ ਕਿ ਸਾਡੇ ਇਤਿਹਾਸ ਦੇ ਕਈ ਪਹਿਲੂਆਂ ਉਪਰ ਬੜੀ ਦੁਰੰਦੇਸ਼ੀ ਅਤੇ ਬਾਰੀਕ ਬੀਨੀ ਨਾਲ ਕੰਮ ਕਰਨ ਦੀ ਲੋੜ ਹੈ। ਰਜਿੰਦਰ ਸਿੰਘ ਨੇ ਪਰਿਵਾਰ ਕੋਲ ਮੌਜੂਦ ਇਤਿਹਾਸਿਕ ਦਸਤਾਵੇਜ਼ ਜੋਕਿ ਫ਼ਾਰਸੀ ਵਿਚ ਹਨ ਅਤੇ ਜਿਨ੍ਹਾਂ ਦਾ ਤਰਜ਼ਮਾ ਨਾ ਹੋਣ ਕਰਕੇ ਅਣਗੋਲੇ ਪਏ ਹਨ ਉਨ੍ਹਾਂ ਦਾ ਪੰਜਾਬੀ ਅਨੁਵਾਦ ਜਲਦੀ ਹੀ ਕਰਵਾਉਣ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਡਾ: ਕਸ਼ਮੀਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਵਾਰ ਦੇ ਮੈਂਬਰ ਸ: ਹਰਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਤੋਂ ਇਲਾਵਾ ਸੁਖਦੇਵ ਸਿੰਘ ਚੀਮਾ ਵੀ ਹਾਜਿਰ ਸਨ।
-
International2 months ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
Mohali2 months ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ