Mohali
ਜ਼ਿਲ੍ਹੇ ਵਿੱਚ ਏਡਜ਼ ਜਾਗਰੂਕਤਾ ਅਤੇ ਜਾਂਚ ਮੁਹਿੰਮ ਸ਼ੁਰੂ
ਐਸ ਏ ਐਸ ਨਗਰ, 13 ਅਗਸਤ (ਸ.ਬ.) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਏਡਜ਼ ਜਾਗਰੂਕਤਾ ਅਤੇ ਜਾਂਚ ਮੁਹਿੰਮ ਤਹਿਤ ਗੁਰੂ ਨਾਨਕ ਕਾਲੋਨੀ ਵਿਖੇ ਔਰਤਾਂ ਨੂੰ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਹਸਪਤਾਲ ਮੁਹਾਲੀ ਵਿਚਲੇ ਸੰਪੂਰਨ ਸੁਰੱਖਿਆ ਕੇਂਦਰ ਦੇ ਮੈਨੇਜਰ ਪੂਨਮ ਸ਼ਰਮਾ ਨੇ ਦੱਸਿਆ ਕਿ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਸਿਹਤ ਵਿਭਾਗ ਦੇ ਅਧੀਨ 12 ਅਗਸਤ ਤੋਂ 12 ਅਕਤੂਬਰ ਤਕ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਲੋਕਾਂ ਨੂੰ ਮਾਰੂ ਰੋਗ ਏਡਜ਼ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਸਿਆ ਕਿ ਜਾਗਰੂਕਤਾ ਸਮਾਗਮ ਵਿਚ ਗੁਰੂ ਨਾਨਕ ਕਾਲੋਨੀ ਦੀਆਂ ਔਰਤਾਂ ਨੂੰ ਦਸਿਆ ਗਿਆ ਕਿ ਏਡਜ਼ ਐਚ ਆਈ ਵੀ ਵਾਇਰਸ ਤੋਂ ਹੁੰਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿਚ ਬੁਖ਼ਾਰ, ਥਕਾਵਟ, ਮਾਸਪੇਸ਼ੀਆਂ ਵਿਚ ਖਿਚਾਅ, ਜੋੜਾਂ ਵਿਚ ਦਰਦ, ਸਿਰਦਰਦ, ਜ਼ੁਕਾਮ, ਸੁੱਕੀ ਖੰਘ, ਚਿਹਰੇ ਉਤੇ ਨਿਸ਼ਾਨ ਆਦਿ ਸ਼ਾਮਲ ਹਨ। ਇਸ ਦੇ ਫੈਲਣ ਦੇ ਮੁੱਖ ਕਾਰਨ ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਕਰਨਾ, ਐਚ ਆਈ ਵੀ ਪ੍ਰਭਾਵਤ ਵਿਅਕਤੀ ਦਾ ਖ਼ੂਨ ਤੰਦਰੁਸਤ ਵਿਅਕਤੀ ਦੇ ਸਰੀਰ ਵਿਚ ਚੜ੍ਹਾਉਣਾ, ਅਸੁਰੱਖਿਅਤ ਜਿਸਮਾਨੀ ਸਬੰਧ ਬਣਾਉਣਾ ਆਦਿ ਸ਼ਾਮਲ ਹਨ।
Mohali
ਫੇਜ਼ 1 ਦੇ ਪੁਰਾਣੇ ਬੈਰੀਅਰ ਤੇ ਲੋਕਾਂ ਵਲੋਂ ਕੂੜਾ ਸੁੱਟੇ ਜਾਣ ਕਾਰਨ ਪੈਦਾ ਹੋ ਰਹੀਆਂ ਹਨ ਕਈ ਸਮੱਸਿਆਵਾਂ : ਪੁਸ਼ਪਾ ਪੁਰੀ
ਐਸ ਏ ਐਸ ਨਗਰ, 15 ਜਨਵਰੀ (ਆਰਪੀ ਵਾਲੀਆ) ਸਮਾਜ ਸੇਵਿਕਾ ਪੁਸ਼ਪਾ ਪੁਰੀ ਨੇ ਕਿਹਾ ਹੈ ਕਿ ਸਥਾਨਕ ਫੇਜ਼ 1 ਦੇ ਬੈਰੀਅਰ ਤੇ ਗੋਲ ਚੱਕਰ ਦੇ ਕੋਲ ਅਨੇਕਾਂ ਲੋਕ ਕੂੜਾ ਸੁੱਟ ਦਿੰਦੇ ਹਨ, ਜਿਸ ਕਾਰਨ ਉਥੇ ਦਿਨ ਰਾਤ ਗੰਦਗੀ ਖਿਲਰੀ ਰਹਿੰਦੀ ਹੈ। ਇਸ ਸੰਬੰਧੀ ਗੱਲ ਕਰਦਿਆਂ ਪੁਸ਼ਪਾ ਪੁਰੀ ਨੇ ਕਿਹਾ ਕਿ ਇਸ ਥਾਂ ਤੇ ਕੁੱਝ ਲੋਕਾਂ ਵੱਲੋਂ ਕੂੜਾ ਸੁੱਟਣ ਕਾਰਨ ਇੱਥੇ ਗੰਦਗੀ ਦੇ ਢੇਰ ਬਣ ਗਏ ਹਨ ਜਿਹਨਾਂ ਨੂੰ ਆਵਾਰਾ ਪਸ਼ੂ ਫਰੋਲਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਇਹ ਆਵਾਰਾ ਪਸ਼ੂ ਕੂੜੇ ਦੇ ਢੇਰ ਵਿੱਚ ਪਏ ਪਲਾਸਟਿਕ ਦੇ ਲਿਫਾਫੇ ਵੀ ਖਾ ਜਾਂਦੇ ਹਨ, ਜੋ ਕਿ ਉਹਨਾਂ ਦੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਅਵਾਰਾ ਪਸ਼ੂ ਇਸ ਕੂੜੇ ਨੂੰ ਫਰੋਲ ਕੇ ਦੂਰ ਦੂਰ ਤਕ ਗੰਦਗੀ ਫੈਲਾ ਦਿੰਦੇ ਹਨ।
ਉਹਨਾਂ ਕਿਹਾ ਕਿ ਮੁਹਾਲੀ ਨੂੰ ਆਧੁਨਿਕ ਸ਼ਹਿਰ ਕਿਹਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਲੋਕ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਥਾਂ ਖੁੱਲੀਆਂ ਥਾਵਾਂ ਤੇ ਸ਼ਰੇਆਮ ਕੂੜਾ ਸੁੱਟਦੇ ਰਹਿੰਦੇ ਹਨ, ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਵੀ ਖਰਾਬ ਹੁੰਦੀ ਹੈ ਅਤੇ ਇਸ ਕੂੜੇ ਕਾਰਨ ਅਨੇਕਾਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਇਸ ਕੂੜੇ ਤੋਂ ਬਹੁਤ ਬਦਬੂ ਆਉਂਦੀ ਹੈ ਅਤੇ ਬਰਸਾਤੀ ਪਾਣੀ ਨਾਲ ਇਹ ਕੂੜਾ ਬਹੁਤ ਦੂਰ ਤਕ ਫੈਲ ਜਾਂਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਕੂੜੇ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਇਥੇ ਕੂੜਾ ਸੁੱਟਣ ਤੋਂ ਲੋਕਾਂ ਨੂੰ ਰੋਕਿਆ ਜਾਵੇ।
Mohali
ਦੁਖ ਦਾ ਪ੍ਰਗਟਾਵਾ
ਐਸ ਏ ਐਸ ਨਗਰ, 15 ਜਨਵਰੀ (ਸ.ਬ.) ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਬਾਪੂ ਸਰੂਪ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਵਿਛੋੜੇ ਨੂੰ ਪੰਥ ਲਈ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਗੁਰਬਖਸ਼ ਸਿੰਘ ਵਿਰਕ ਠਸਕਾ ਅਲੀ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੀ ਭੁੱਖ ਹੜਤਾਲ ਕਰਕੇ ਹੱਡੀਆਂ ਦਾ ਪਿੰਜਰ ਬਣੇ ਬਾਪੂ ਸੂਰਤ ਸਿੰਘ ਖਾਲਸਾ ਸਰਕਾਰਾਂ ਦੇ ਨਾਲ ਨਾਲ ਆਪਣਿਆਂ ਦੀ ਅਲੋਚਨਾ ਦਾ ਸ਼ਿਕਾਰ ਹੁੰਦੇ ਰਹੇ। ਸਰਕਾਰਾਂ ਨੇ ਹਸਪਤਾਲ ਵਿੱਚ ਰੱਖਕੇ ਜਬਰੀ ਖੁਰਾਕ ਦਿੱਤੀ। ਆਖਿਰ ਭਾਈ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਖਤਮ ਕਰ ਦਿੱਤਾ ਤਾਂ ਸਰਕਾਰ ਨੇ ਅਮਰੀਕਾ ਭੇਜ ਦਿੱਤਾ। ਜਿੱਥੇ ਅੱਜ ਬਾਪੂ ਸੂਰਤ ਸਿੰਘ ਖਾਲਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
Mohali
ਗੁ. ਨਥਾਣਾ ਸਾਹਿਬ ਵਿਖੇ ਲਗਾਇਆ 7ਵਾਂ ਦਸਤਾਰ ਸਿਖਲਾਈ ਕੈਂਪ
ਘਨੌਰ, 15 ਜਨਵਰੀ (ਅਭਿਸ਼ੇਕ ਸੂਦ) ਹਲਕਾ ਘਨੌਰ ਦੇ ਪਿੰਡ ਜੰਡ ਮੰਗੋਲੀ ਵਿਖੇ ਮਾਘੀ ਦਾ ਜੋੜ ਮੇਲ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਗੁ. ਸ੍ਰੀ ਨਥਾਣਾ ਸਾਹਿਬ ਵਿਖੇ 7ਵਾਂ ਦਸਤਾਰ, ਦੁਮਾਲਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ. ਜਸਵਿੰਦਰ ਸਿੰਘ ਚਪੜ੍ਹ (ਸਟੇਟ ਅਵਾਰਡੀ) ਅਤੇ ਦਸਤਾਰ ਕੋਚ ਸ. ਰਣਬੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 115 ਵੀਰਾਂ – ਭੈਣਾਂ ਨੂੰ ਸਿਰ ਤੇ ਦਸਤਾਰ-ਦੁਮਾਲੇ ਸਜਾਉਣ ਦੀ ਸਿਖਲਾਈ ਦਿੱਤੀ ਗਈ ਅਤੇ 85 ਦਸਤਾਰਾਂ ਮੁਫਤ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਸ. ਕ੍ਰਿਪਾਲ ਸਿੰਘ ਬਡੂੰਗਰ, ਬਾਬਾ ਗੁਰਤਾਰ ਸਿੰਘ ਚਪੜ੍ਹ, ਸ. ਜਸਮੇਰ ਸਿੰਘ ਲਾਛੜੂ, ਸ. ਨਿਸ਼ਾਨ ਸਿੰਘ ਜਫ਼ਰਵਾਲ, ਸ. ਸੁਰਿੰਦਰ ਸਿੰਘ ਘੁਮਾਣਾ, ਮਨਜੀਤ ਸਿੰਘ ਜੰਡ ਮੰਗੋਲੀ, ਗੁਰਸੇਵਕ ਸਿੰਘ ਯੂ. ਐਸ. ਏ., ਸੰਤ ਸਿੰਘ ਬੋਸਰ, ਨਵਰਿੰਦਰ ਸਿੰਘ ਸਰਹੰਦ, ਕਰਮਜੀਤ ਸਿੰਘ ਡਕਾਲਾ, ਸੁੱਖ ਫਤਹਿਗੜੀਆ, ਸੁਖਬੀਰ ਸਿੰਘ ਭਗੜਾਣਾ, ਗੁਰਪ੍ਰੀਤ ਸਿੰਘ ਕਬੂਲਪੁਰ, ਗੁਰਰੂਪ ਕੌਰ, ਗੁਰਕਿਰਤ ਕੌਰ, ਜਸਪ੍ਰੀਤ ਕੌਰ, ਗੁਰਵਿੰਦਰ ਸਿੰਘ ਪਿੱਪਲ ਮੰਗੋਲੀ, ਇੰਦਰਬੀਰ ਸਿੰਘ, ਸਰਪੰਚ ਕਰਮ ਸਿੰਘ ਜੰਦਮੰਗੋਲੀ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਕਾਮੀ ਕਲ੍ਹਾਂ, ਬਲਵੰਤ ਸਿੰਘ ਘਨੌਰ, ਗੁਰਦੀਪ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਚਪੜ ਹਾਜ਼ਰ ਰਹੇ।
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
Mohali1 month ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੈਇਛੱਕ ਖੂਨਦਾਨ ਅਤੇ ਅੰਗਦਾਨ ਜਾਗਰੂਕਤਾ ਕੈਂਪ ਲਗਾਇਆ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ