Connect with us

Mohali

ਮੁਹਾਲੀ ਦੇ ਸਰਕਾਰੀ ਕਾਲਜ ਨੂੰ ਕਿਸੇ ਵੀ ਹਾਲਤ ਵਿੱਚ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਵਾਂਗੇ : ਕੁਲਜੀਤ ਸਿੰਘ ਬੇਦੀ

Published

on

 

 

ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਚਿੱਠੀ ਨੂੰ ਫੌਰੀ ਤੌਰ ਤੇ ਵਾਪਸ ਲੈਣ ਦੀ ਮੰਗ ਕੀਤੀ

ਐਸ ਏ ਐਸ ਨਗਰ, 13 ਅਗਸਤ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਚੁੱਪ ਚੁਪੀਤੇ ਮੁਹਾਲੀ ਸਮੇਤ ਕੁਝ ਹੋਰ ਅਹਿਮ ਸ਼ਹਿਰਾਂ ਦੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਗਈ ਹੈ ਪਰੰਤੂ ਮੁਹਾਲੀ ਕਾਲਜ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਾਈਵੇਟ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਸਰਕਾਰ ਨੇ ਮੁਹਾਲੀ ਕਾਲਜ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਯਤਨ ਕੀਤਾ ਤਾਂ ਇਸ ਦੇ ਖਿਲਾਫ ਜਬਰਦਸਤ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।

ਇੱਥੇ ਜਾਰੀ ਬਿਆਨ ਵਿੱਚ ਸz. ਬੇਦੀ ਨੇ ਕਿਹਾ ਕਿ ਮੁਹਾਲੀ ਦੀ ਪ੍ਰਾਈਮ ਲੋਕੇਸ਼ਨ ਉੱਤੇ ਸਥਿਤ ਸਰਕਾਰੀ ਕਾਲਜ ਜਿਹਦੀ ਕਰੋੜਾਂ ਅਰਬਾਂ ਰੁਪਏ ਦੀ ਜਮੀਨ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਸ਼ਹਿਰਾਂ ਦੇ ਅਹਿਮ ਸਥਾਨਾਂ ਉੱਤੇ ਸਰਕਾਰੀ ਕਾਲਜਾਂ ਦੇ ਨਿੱਜੀਕਰਨ ਦੀ ਚੁੱਪ ਚੁਪੀਤੇ ਲਿਆਂਦੀ ਨੀਤੀ ਪੰਜਾਬ ਵਾਸੀਆਂ ਨਾਲ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਭਾਰੀ ਧੋਖਾ ਅਤੇ ਧੱਕਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ 64 ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰਾਂ ਸਮੇਤ ਹੋਰ ਅਮਲੇ ਦੀ ਭਾਰੀ ਘਾਟ ਨੂੰ ਦੂਰ ਕਰਨ ਦੀ ਥਾਂ ਇਹਨਾਂ ਕਾਲਜਾਂ ਨੂੰ ਪ੍ਰਾਈਵੇਟ ਕਰਨ ਵੱਲ ਤੁਰ ਪਈ ਹੈ। ਉਹਨਾਂ ਕਿਹਾ ਕਿ ਜੇਕਰ ਇਹ ਕਾਲਜ ਪ੍ਰਾਈਵੇਟ ਹੁੰਦੇ ਹਨ ਤਾਂ ਇਹਨਾਂ ਦੀਆਂ ਫੀਸਾਂ ਵਿੱਚ ਭਾਰੀ ਵਾਧਾ ਹੋਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਆਪਣੇ ਖਰਚੇ ਘੱਟ ਕਰਨ ਦੀ ਥਾਂ ਤੇ ਸਰਕਾਰ ਆਮ ਲੋਕਾਂ ਉੱਤੇ ਵਾਧੂ ਬੋਝ ਪਾਉਣ ਜਾ ਰਹੀ ਹੈ।

ਉਹਨਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਨੂੰ ਮਿਸ਼ਨ ਦੇ ਤੌਰ ਤੇ ਲਿਆਉਣ ਦੀਆਂ ਗੱਲਾਂ ਕਰਨ ਵਾਲੀ ਆਪ ਸਰਕਾਰ ਦਾ ਅਸਲ ਮਿਸ਼ਨ ਤਾਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰਨ ਦਾ ਹੈ। ਉਹਨਾਂ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਪੜਨ ਵਾਲੇ ਨੌਜਵਾਨ ਪੇਂਡੂ ਬੱਚੇ ਪ੍ਰਾਈਵੇਟ ਕਾਲਜਾਂ ਦੀਆਂ ਫੀਸਾਂ ਨਾ ਦੇ ਸਕਣ ਕਾਰਨ ਮਜਬੂਰੀ ਵਿੱਚ ਪੜ੍ਹਾਈ ਛੱਡਣ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਇਸ ਨਾਲ ਨਸ਼ਿਆਂ ਵਿੱਚ ਵੀ ਵਾਧਾ ਹੋਵੇਗਾ ਅਤੇ ਕ੍ਰਾਈਮ ਵਿੱਚ ਵੀ ਵਾਧਾ ਹੋਵੇਗਾ।

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀ ਚਿੱਠੀ ਨੂੰ ਫੌਰੀ ਤੌਰ ਤੇ ਵਾਪਸ ਲੈਣਾ ਚਾਹੀਦਾ ਹੈ ਅਤੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣ ਦੇ ਆਪਣੇ ਵਾਇਦੇ ਨੂੰ ਪੂਰਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

Continue Reading

Mohali

ਗੈਂਗਸਟਰਾਂ ਨੇ ਡੇਰਾਬੱਸੀ ਵਿੱਚ ਆਈਲੈਟਸ ਕੋਚਿੰਗ ਸੈਂਟਰ ਤੇ ਚਲਾਈਆਂ ਗੋਲੀਆਂ

Published

on

By

ਡੇਰਾਬਸੀ ਥਾਣੇ ਤੋਂ 100 ਮੀਟਰ ਦੂਰ ਵਾਰਦਾਤ ਨੂੰ ਅੰਜਾਮ ਦਿੱਤਾ
ਐਸ ਏ ਐਸ ਨਗਰ 19 ਸਤੰਬਰ (ਜਸਬੀਰ ਸਿੰਘ ਜੱਸੀ) ਡੇਰਾਬੱਸੀ ਵਿੱਚ ਗੈਂਗਸਟਰਾਂ ਵਲੋਂ ਇੱਕ ਆਈਲੈਟਸ ਕੋਚਿੰਗ ਸੈਂਟਰ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ| ਪੁਲੀਸ ਨੇ ਮੌਕੇ ਤੋਂ 6 ਖੋਲ ਬਰਾਮਦ ਕੀਤੇ ਹਨ| ਕੋਚਿੰਗ ਸੈਂਟਰ ਦੇ ਸ਼ੀਸ਼ੇ ਦੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ| ਗੈਂਗਸਟਰਾਂ ਨੇ ਇੱਕ ਧਮਕੀ ਪੱਤਰ ਵੀ ਛੱਡਿਆ ਹੈ ਜਿਸ ਵਿੱਚ ਉਨ੍ਹਾਂ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਹੈ| ਜਿਸ ਥਾਂ ਤੇ ਗੋਲਪ ਚਲਾਈ ਗਈ ਹੈ ਉਹ ਥਾਂ ਡੇਰਾਬੱਸੀ ਥਾਣੇ ਤੋਂ ਸਿਰਫ਼ 100 ਮੀਟਰ ਦੀ ਦੂਰੀ ਤੇ ਹੈ|
ਜਿਲ੍ਹੇ ਦੇ ਐਸ ਐਸ ਪੀ ਸ੍ਰੀ ਦੀਪਕ ਪਰੀਕ ਨੇ ਕਿਹਾ ਕਿ ਪੁਲੀਸ ਵਲੋਂ ਸੀ ਸੀ ਟੀ ਵੀ ਫੁਟੇਜ ਅਤੇ ਧਮਕੀ ਪੱਤਰ ਦੀ ਜਾਂਚ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਸੀ ਸੀ ਟੀ ਵੀ ਫੁਟੇਜ ਵਿੱਚ ਦਿਖਦਾ ਹੈ ਕਿ ਦੋ ਵਿਅਕਤੀ (ਜਿਹਨਾਂ ਦੇ ਚਿਹਰੇ ਢਕੇ ਹੋਏ ਸੀ) ਮੋਟਰਸਾਈਕਲ ਤੇ ਆਏ ਅਤੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਤੇ ਗੋਲੀਆਂ ਚਲਾਈਆਂ|
ਐਸ ਐਸ ਪੀ ਦੀਪਕ ਪਰੀਕ ਨੇ ਕਿਹਾ ਕਿ ਉਹਨਾਂ ਵਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ| ਵਾਰਦਾਤ ਵਾਲੀ ਥਾਂ ਤੇ 5 ਤੋਂ 6 ਖਾਲੀ ਖੋਲ ਮਿਲੇ ਹਨ ਅਤੇ ਫੋਰੈਂਸਿਕ ਟੀਮ ਸਬੂਤ ਇਕੱਠੇ ਕਰ ਰਹੀ ਹੈ|
ਕੋਚਿੰਗ ਸੈਂਟਰ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀ ਪਹਿਲਾਂ ਸੈਂਟਰ ਵਿਚ ਦਾਖਲ ਹੋਏ ਅਤੇ ਰਿਸੈਪਸ਼ਨ ਤੇ ਇੱਕ ਚਿੱਠੀ ਦਿੱਤੀ| ਫਿਰ ਉਹ ਬਾਹਰ ਗਏ ਅਤੇ ਦਰਵਾਜ਼ੇ ਤੇ ਗੋਲੀਆਂ ਚਲਾਈਆਂ| ਹਰਵਿੰਦਰ ਨੇ ਕਿਹਾ ਕਿ ਧਮਕੀ ਪੱਤਰ ਹਿੰਦੀ ਵਿੱਚ ਸੀ ਅਤੇ ਧਮਕੀ ਪੱਤਰ ਲਿਖਣ ਵਾਲੇ ਨੇ ਤਿਹਾੜ ਜੇਲ੍ਹ ਤੋਂ ਖੇੜੀ ਗੁੱਜਰਾਂ ਹੋਣ ਦਾ ਦਾਅਵਾ ਕੀਤਾ ਸੀ| ਉਸਨੇ 1 ਕਰੋੜ ਰੁਪਏ ਦੀ ਮੰਗ ਕੀਤੀ ਹੈ ਅਤੇ ਲਿਖਿਆ ਹੈ ਕਿ ਹੋਰ ਜਾਣਕਾਰੀ ਫੇਸਬੁੱਕ ਤੇ ਦਿਖਾਈ ਜਾਵੇਗੀ|

Continue Reading

Mohali

ਪਿਛਲੇ ਹਫਤੇ ਜਗਤਪੁਰਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਚਾਰ ਮੁਲਜਮ ਕਾਬੂ

Published

on

By

ਐਸ ਏ ਐਸ ਨਗਰ, 19 ਸਤੰਬਰ (ਸ਼ਬ ਮੁਹਾਲੀ ਪੁਲੀਸ ਨੇ ਪਿਛਲੇ ਹਫਤੇ ਜਗਤਪੁਰਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਚਾਰ ਮੁਲਜਮ ਕਾਬੂ ਕੀਤੇ ਹਨ|
ਡੀ ਐਸ ਪੀ ਸਿਟੀ 2 ਸ੍ਰ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪਿਛਲੇ ਹਫਤੇ ਪਿੰਡ ਜਗਤਪੁਰਾ ਵਿੱਚ ਦੋ ਧੜਿਆਂ ਵਲੋਂ ਮਿੱਥ ਕੇ ਕੀਤੀ ਗਈ ਲੜਾਈ ਦੌਰਾਨ ਵਰਮਾ ਚੌਹਾਨ ਨਾਮ ਦੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ ਜਦੋਂਕਿ ਪ੍ਰਿੰਸ ਨਾਮ ਦਾ ਇੱਕ ਵਿਅਕਤੀ ਜਖਮੀ ਹੋਇਆ ਸੀ|
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੋਹਾਣਾ ਪੁਲੀਸ ਵਲੋਂ ਬੀ ਐਨ ਐਸ ਦੀ ਧਾਰਾ 115 (2),103 (1), 109, 191 (3) 190 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਥਾਣਾ ਸੋਹਾਣਾ ਦੇ ਐਸ ਐਚ ਓ ਸ੍ਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜੀਤ ਚੰਦ ਅਤੇ ਪੁਲੀਸ ਪਾਰਟੀ ਵਲੋਂ ਮੁਜਰਮਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਰਵੀ ਮਲਿਕ ਵਾਸੀ ਪਿੰਡ ਜਗਤਪੁਰਾ ਮੁਹਾਲੀ ਨੂੰ 16 ਸਤੰਬਰ ਨੂੰ ਕਾਬੂ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਨੀਟੂ ਵਾਸੀ ਜਗਤਪੁਰਾ ਅਤੇ ਪ੍ਰਿੰਸ ਰਾਣਾ ਵਾਸੀ ਪਿੰਡ ਕੰਡਾਲਾ ਨੂੰ 18 ਸਤੰਬਰ ਨੂੰ ਆਈਸ਼ਰ ਚੌਂਕ ਤੋਂ ਗ੍ਰਿਫਤਾਰ ਕੀਤਾ ਗਿਆ| ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਇੱਕ ਹੋਰ ਮੁਲਜਮ ਜੈ ਦੀਪ ਵਾਸੀ ਅੰਬ ਸਹਿਬ ਕਲੋਨੀ ਫੇਜ਼ -11 ਮੁਹਾਲੀ ਨੂੰ ਅੱਜ ਅਪੂਰਵਾ ਅਪਾਰਟਮੈਂਟ ਸੈਕਟਰ 88 ਮੁਹਾਲੀ ਦੀ ਪਿਛਲੀ ਸੜਕ ਤੋਂ ਕਾਬੂ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਰਵੀ, ਨੀਟੂ ਅਤੇ ਪ੍ਰਿੰਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਵਾਰਦਾਤ ਵਿੱਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਵਾਰਦਾਤ ਵਿੱਚ ਵਰਤੇ ਹਥਿਆਰ ਵੀ ਬ੍ਰਾਮਦ ਕਰ ਲਏ ਜਾਣਗੇ|

Continue Reading

Mohali

ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ

Published

on

By

ਐਸ ਏ ਐਸ ਨਗਰ, 19 ਸਤੰਬਰ (ਸ਼ਬ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ-2025 ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਪੈਂਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ 52-ਖਰੜ, 53-ਐਸ. ਏ.ਐਸ.ਨਗਰ ਅਤੇ 112-ਡੇਰਾਬੱਸੀ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਐਸ. ਏ.ਐਸ.ਨਗਰ, ਵਿਰਾਜ ਐਸ ਤਿੜਕੇ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ ਗਈ|
ਪ੍ਰਸ਼ਾਸ਼ਨ ਦੇ ਬੁਲਾਰੇੇ ਦੱਸਿਆ ਕਿ ਇਸ ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਪੋਲਿੰਗ ਬੂਥ ਤੇ 1500 ਤੋਂ ਵੱਧ ਵੋਟਰ ਨਹੀਂ ਹੋਣ ਚਾਹੀਦੇ| ਇਸ ਜ਼ਿਲ੍ਹੇ ਦੇ ਵਿਧਾਨ ਸਭਾ ਚੋਣ ਹਲਕਾ 52-ਖਰੜ ਵਿੱਚ 9, 53-ਐਸ.ਏ.ਐਸ.ਨਗਰ ਵਿੱਚ 7 ਅਤੇ 112-ਡੇਰਾ ਬੱਸੀ ਵਿੱਚ 3 ਪੋਲਿੰਗ ਸਟੇਸ਼ਨ ਵਧਾਏ ਗਏ ਹਨ ਅਤੇ ਤਿੰਨੋ ਵਿਧਾਨ ਸਭਾ ਚੋਣ ਹਲਕਿਆਂ ਦੀ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੀ ਤਬਦੀਲੀ ਵੀ ਕੀਤੀ ਗਈ ਹੈ|
ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਧਾਏ ਗਏ ਪੋਲਿੰਗ ਸਟੇਸ਼ਨਾਂ ਦੀ ਤਜਵੀਜ਼ ਦੀ ਕਾਪੀ ਤੇ ਵੋਟਰ ਸੂਚੀ ਸਾਲ 2025 ਦੇ ਪ੍ਰੋਗਰਾਮ ਦੀ ਕਾਪੀ ਵੀ ਮੁਹੱਈਆ ਕਰਵਾਈ ਗਈ| ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੋਲਿੰਗ ਸਟੇਸ਼ਨਾਂ ਸਬੰਧੀ ਆਪਣਾ ਦਾਅਵਾ ਜਾਂ ਇਤਰਾਜ ਦੋ ਦਿਨਾਂ ਦੇ ਵਿੱਚ ਦੇਣ ਲਈ ਅਪੀਲ ਕੀਤੀ ਗਈ| ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਨੂੰ ਹਰੇਕ ਪੋਲਿੰਗ ਬੂਥ ਤੇ ਆਪਣਾ-ਆਪਣਾ ਬੀ.ਐਲ.ਏ. ਲਗਾਉਣ ਲਈ ਵੀ ਕਿਹਾ ਗਿਆ| ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮਾਂ ਬਾਰੇ ਵੀ ਦੱਸਿਆ ਗਿਆ ਕਿ ਫਾਰਮ ਨੰ.6 ਨਵੀਂ ਵੋਟ ਲਈ, ਫਾਰਮ ਨੰ.7 ਵੋਟ ਕੱਟਣ ਲਈ, ਫਾਰਮ ਨੰ.8 ਦਰੂਸਤੀ/ਸ਼ਿਫਟਿੰਗ/ਪੀ.ਡਬਲਿਊ.ਡੀ ਮਾਰਕਿੰਗ/ਡੁਪਲੀਕੇਟ ਵੋਟਰ ਕਾਰਡ ਅਪਲਾਈ ਕਰਨ ਲਈ ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ ਅਤੇ ਵੋਟਰ ਹੈਲਪ ਲਾਈਨ ਐਪ ਤੇ ਭਰਿਆ ਜਾਵੇ| ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ|
ਮੀਟਿੰਗ ਵਿੱਚ ਸੁਖਦੇਵ ਸਿੰਘ (ਬਹੁਜਨ ਸਮਾਨ ਪਾਰਟੀ), ਬਹਾਦਰ ਸਿੰਘ (ਆਮ ਆਦਮੀ ਪਾਰਟੀ), ਡਾ. ਵਰਿੰਦਰ ਕੋਛੜ (ਭਾਰਤੀ ਜਨਤਾ ਪਾਰਟੀ), ਹਰਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਸੰਜੇ ਕੁਮਾਰ ਚੋਣ ਤਹਿਸੀਲਦਾਰ, ਵਰੁਣ ਗਰਗ ਚੋਣ ਕਾਨੂੰਗੋ, ਐਸ.ਏ.ਐਸ.ਨਗਰ, ਸੁਰਿੰਦਰ ਕੁਮਾਰ ਚੋਣ ਕਾਨੂੰਗੋ, ਡੇਰਾਬੱਸੀ ਅਤੇ ਜਗਤਾਰ ਸਿੰਘ ਜੂਨੀਅਰ ਸਹਾਇਕ ਮੀਟਿੰਗ ਵਿਚ ਹਾਜ਼ਰ ਸਨ|

Continue Reading

Latest News

Trending