Connect with us

Mohali

ਪੰਜਾਬ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਬਣਦਾ ਯੋਗਦਾਨ ਦੇਣ ਦੀ ਲੋੜ : ਜਗਮੀਤ ਸਿੰਘ ਬਰਾੜ

Published

on

 

ਐਸ ਏ ਐਸ ਨਗਰ, 20 ਅਗਸਤ (ਭਗਵੰਤ ਸਿੰਘ ਬੇਦੀ) ਪੰਜਾਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਜਗਮੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਅੱਜ ਸਮੇਂ ਦੀ ਮੰਗ ਹੈ ਕਿ ਹਰ ਵਿਅਕਤੀ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਪੰਜਾਬ ਨੂੰ ਬਚਾਉਣ ਲਈ ਯੋਗਦਾਨ ਦੇਣਾ ਚਾਹੀਦਾ ਹੈ। ਨਜ਼ਦੀਕੀ ਪਿੰਡ ਨਡਿਆਲੀ ਵਿੱਖੇ ਸz. ਅਮਰੀਕ ਸਿੰਘ ਤਹਿਸੀਲਦਾਰ ਫਾਉਂਡੇਸ਼ਨ, ਫੇਜ਼-11 ਮੁਹਾਲੀ ਵੱਲੋਂ ਰੁੱਖ ਲਗਾਉਣ ਦੀ ਮੁਹਿਮ ਦੇ ਤਹਿਤ ਇਥੇ ਇਕੱਠੇ ਹੋਏ ਵਾਤਾਵਰਨ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿਚ ਫੈਲੇ ਨਸ਼ਿਆਂ, ਪਾਣੀ ਦੇ ਵਧਦੇ ਪ੍ਰਦੂਸ਼ਨ ਅਤੇ ਪਾਣੀ ਦੀ ਸਾਂਭ ਸੰਭਾਲ ਅਤੇ ਵਾਤਾਵਰਨ ਬਚਾਉਣ ਲਈ ਰੁੱਖ ਲਗਾਓ ਮੁਹਿੰਮ ਚਲਾਉਣ ਲਈ ਪੰਜਾਬ ਸਾਂਝੀਵਾਲਤਾ ਖੇਤਰੀ ਮੰਚ ਦਾ ਗਠਨ ਕੀਤਾ ਗਿਆ ਹੈ ਜਿਸਦੇ ਤਹਿਤ 9 ਅਗਸਤ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਸz. ਅਮਰੀਕ ਸਿੰਘ ਤਹਿਸੀਲਦਾਰ ਫਾਉਂਡੇਸ਼ਨ ਮੁਹਾਲੀ ਵੱਲੋਂ ਇਸ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪਿੰਡ ਨਡਿਆਲੀ ਵਿਖੇ 101 ਰੁੱਖ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਸਰਦਾਰ ਅਮਰੀਕ ਸਿੰਘ ਤਹਿਸੀਲਦਾਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਕਿਹਾ ਕਿ ਮੇਰੇ ਰਾਜਨੀਤਿਕ ਜੀਵਨ ਵਿੱਚ ਬਹੁਤ ਹੀ ਘੱਟ ਲੋਕ ਮਿਲੇ ਹਨ ਜਿਹਨਾਂ ਨੇ ਸਾਰੀ ਉਮਰ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਅਤੇ ਅਮਰੀਕ ਸਿੰਘ ਮੁਕੰਮਲ ਤੌਰ ਤੇ ਅਵਾਮ ਨੂੰ ਸਮਰਪਿਤ ਰਹੇ।

ਸz. ਬਰਾੜ ਨੇ ਕਿਹਾ ਕਿ ਇਨ੍ਹਾਂ ਨਸ਼ਿਆਂ ਕਾਰਨ ਜਿਥੇ ਪੰਜਾਬ ਦੀ ਜ਼ਵਾਨੀ ਬਰਬਾਦ ਹੋ ਰਹੀ ਹੈ ਉਥੇ ਹੀ ਇਹ ਪੰਜਾਬ ਦੀ ਆਰਥਿਕਤਾ ਅਤੇ ਸਮਾਜਿਕ ਖੇਤਰ ਨੂੰ ਵੱਡੀ ਢਾਹ ਲਾ ਰਹੀ ਹੈ। ਉਹਨਾਂ ਕਿਹਾ ਕਿ ਹਾਲਾਤ ਦੀ ਗੰਭੀਰਤਾ ਦਾ ਅੰਦਾਜ ਇਸ ਨਾਲ ਵੀ ਲੱਗਦਾ ਹੈ ਕਿ ਨਸ਼ੇ ਪੀਣ ਅਤੇ ਵੇਚਣ ਵਿੱਚ ਔਰਤਾਂ ਦੀ ਵੀ ਸ਼ਮੂਲੀਅਤ ਹੋ ਗਈ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸਦਾ ਟਾਕਰਾ ਕਰਨਾ ਪੈਣਾ ਹੈ ਅਤੇ ਪੰਜਾਬ ਦੇ ਹਰ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਇੱਕਜੁੱਟ ਹੋ ਕੇ ਪੰਜਾਬ ਦੀ ਜਵਾਨੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਅਸੀਂ ਪੰਜਾਬ ਨੂੰ ਮੁੜ੍ਹ ਤੋਂ ਗੌਰਵਮਈ ਬਣਾ ਸਕੀਏ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਗਿਰ ਰਿਹਾ ਹੈ ਉਥੇ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਬਹੁਤੇ ਇਲਾਕਿਆਂ ਵਿੱਚ ਪਾਣੀ ਪੀਣ ਯੋਗ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਖਿਲਵਾੜ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਅਤੇ ਸਾਨੂੰ ਪਾਣੀ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ੰਗਲਾਂ ਹੇਠਲਾ ਰਕਬਾ ਲਗਾਤਾਰ ਘੱਟਦਾ ਜਾ ਰਿਹਾ ਹੈ ਜਿਸ ਕਾਰਨ ਮੌਸਮੀ ਸੰਤੁਲਨ ਵਿਗੜ ਰਿਹਾ ਹੈ।

ਫਾਊਂਡੇਸ਼ਨ ਦੇ ਪ੍ਰਧਾਨ ਸz. ਅਮਰਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਫਾਉਂਡੇਸ਼ਨ ਵੱਖ ਵੱਖ ਸਮਾਜਸੇਵੀ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਦਿੰਦੀ ਹੈ ਅਤੇ ਹੁਣ ਸz. ਬਰਾੜ ਦੀ ਰੁੱਖ ਲਗਾਉੁਣ ਮੁਹਿੰਮ ਤਹਿਤ ਬੂਟੇ ਗਾਏ ਗਏ ਹਨ। ਇਸ ਮੌਕੇ ਵੈਲਫੇਅਰ ਅਸੋਸੀਏਸ਼ਨ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਤੁੜ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਟੇਜ਼ ਸੱਕਤਰ ਦੀ ਜਿੰਮੇਵਾਰੀ ਬਲਿੰਦਰ ਸਿੰਘ ਨੇ ਨਿਭਾਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਲ ਕੁਲਵੰਤ ਸਿੰਘ ਸੈਣੀ, ਉਪਕਾਰ ਸਿੰਘ, ਵੀ. ਕੇ. ਮਹਾਜਨ, ਹਰਵਿੰਦਰ ਸਿੰਘ ਸਿੱਧੂ ਐਡਵੋਕੇਟ, ਗੁਰਵਿੰਦਰ ਸਿੰਘ ਸਰਪੰਚ, ਜੀ. ਪੀ. ਸਿੰਘ, ਆਰ.ਪੀ. ਸਿੰਘ, ਕਰਨਪਾਲ ਸਿੰਘ, ਗੁਰਮੀਤ ਸਿੰਘ ਖੁਰਾਨਾ, ਹਰਬੰਸ ਸਿੰਘ ਕਲੇਰ, ਹਾਕਮ ਸਿੰਘ, ਸਵਰਨ ਸਿੰਘ, ਪਰਦੀਪ ਸਿੰਘ ਸੈਣੀ ਐਡਵੋਕੇਟ, ਗੁਰਬੀਰ ਸਿੰਘ ਬਰਾੜ ਐਡਵੋਕੇਟ, ਜੁਗਿੰਦਰ ਸਿੰਘ, ਰਣਜੀਤ ਸਿੰਘ, ਕੈਪਟਨ ਕਰਨੈਲ ਸਿੰਘ, ਰਘਬੀਰ ਸਿੰਘ ਸਿੱਧੂ, ਰਮਣੀਕ ਸਿੰਘ, ਅਜੇ ਕੁਮਾਰ, ਹਰੀ ਸਿੰਘ, ਹਰਿੰਦਰ ਸਿੰਘ ਸਭਰਵਾਲ, ਮੱਖਣਜੀਤ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ ਢਿੱਲੋਂ, ਹਰੀ ਮਿੱਤਰ ਮਹਾਜਨ, ਅਰਵਿੰਦਰ ਪਾਲ ਸਿੰਘ, ਇੰਜ. ਜੁਗਵਿੰਦਰ ਸਿੰਘ, ਸਤਿਕਾਰ ਜੀਤ ਸਿੰਘ, ਇੰਜ. ਸੁਦੀਪ ਸਿੰਘ, ਬਲਵਿੰਦਰ ਪਾਲ ਸਿੰਘ, ਇੰਜ ਇਸ਼ਪਿੰਦਰ ਸਿੰਘ ਸਮੇਤ ਵੱਖ ਵੱਖ ਵੈਲਫੇਅਰ ਅਸੋਸੀਏਸ਼ਨਾਂ ਦੇ ਨੁਮਾਇੰਦੇ ਹਾਜਿਰ ਸਨ।

 

Continue Reading

Mohali

ਗਣਤੰਤਰ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਮੁਹਾਲੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਫ਼ਹਿਰਾਉਣਗੇ ਕੌਮੀ ਝੰਡਾ

Published

on

By

 

ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਕਾਲਜ ਫ਼ੇਜ਼ 6 ਵਿਖੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਦੇ ਜਾਇਜ਼ੇ ਲਈ ਮੀਟਿੰਗ

ਐਸ ਏ ਐਸ ਨਗਰ, 20 ਜਨਵਰੀ (ਸ.ਬ.) 26 ਜਨਵਰੀ ਨੂੰ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਫ਼ੇਜ਼ 6 ਵਿਖੇ ਗਕਰਵਾਏ ਜਾਂਣ ਵਾਲੇ ਗਣਤੰਤਰ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਮੁਹਾਲੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਕੌਮੀ ਝੰਡਾ ਫ਼ਹਿਰਾਉਣ ਲਈ ਆਊਣਗੇ। ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵਲੋਂ ਸਰਕਾਰੀ ਕਾਲਜ, ਫ਼ੇਜ਼ 6 ਦੇ ਮੈਦਾਨ ਵਿਖੇ ਕੀਤੀ ਮੀਟਿੰਗ ਦੌਰਾਨ 26 ਜਨਵਰੀ ਨੂੰ ਕਰਵਾਏ ਜਾਣ ਵਾਲੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਸੌਂਪੀਆਂ ਜ਼ਿੰਮੇਂਵਾਰੀਆਂ ਅਨੁਸਾਰ ਉਨ੍ਹਾਂ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੌਮੀ ਮਹੱਤਤਾ ਦੇ ਦਿਹਾੜੇ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ।

ਉਨ੍ਹਾਂ ਇਸ ਮੌਕੇ ਟ੍ਰੈਫ਼ਿਕ ਅਤੇ ਸੁਰੱਖਿਆ ਬੰਦੋਬਸਤਾਂ, ਸਕੂਲੀ ਬੱਚਿਆਂ ਵੱਲੋਂ ਸਭਿਅਚਾਰਕ ਸਮਾਗਮ ਦੀਆਂ ਕੀਤੀਆਂ ਜਾ ਰਹੀਆਂ ਰਿਹਸਰਲਾਂ, ਪੁੁਲਿਸ ਅਤੇ ਐਨ ਸੀ ਸੀ ਕੈਡੇਟਾਂ ਵੱਲੋਂ ਕੀਤੀ ਜਾ ਰਹੀ ਮਾਰਚ ਪਾਸਟ ਦੀ ਤਿਆਰੀ, ਠੰਡ ਦੇ ਮੱਦੇਨਜ਼ਰ ਉਨ੍ਹਾਂ ਦੇ ਬੈਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ, ਸਮਾਗਮ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਵਿਕਾਸ ਅਤੇ ਭਲਾਈ ਸਕੀਮਾ ਤੇ ਅਧਾਰਿਤ ਝਾਕੀਆਂ ਬਾਰੇ ਵਿਸਤਾਰ ਵਿੱਚ ਵਿਭਾਗ ਵਾਰ ਕੀਤੀ ਗਈ ਪ੍ਰਗਤੀ ਦੀ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਕਿਹਾ ਕਿ ਸੁੰਤਰਤਤਾ ਦਿਵਸ ਅਤੇ ਗਣਤੰਤਰ ਦਿਵਸ ਸਾਡੇ ਦੇਸ਼ ਦੇ ਸਭ ਤੋਂ ਅਹਿਮ ਦਿਹਾੜੇ ਹਨ, ਜਿਨ੍ਹਾਂ ਤੋਂ ਸਾਨੂੰ ਆਜ਼ਾਦੀ ਵਿੱਚ ਪਾਏ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਅਤੇ ਬਾਅਦ ਵਿੱਚ ਸ਼ਹੀਦਾਂ ਦੇ ਸੁਫ਼ਨਿਆਂ ਦਾ ਭਾਰਤ ਬਣਾਉਣ ਲਈ ਇਸ ਨੂੰ ਗਣਰਾਜ ਦਾ ਰੂਪ ਦੇਣ ਲਈ ਸੰਵਿਧਾਨ ਲਾਗੂ ਕਰਨ ਜਿਹੀਆਂ ਅਹਿਮ ਇਤਿਹਾਸਕ ਘਟਨਾਵਾਂ ਬਾਰੇ ਪਤਾ ਲਗਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਗਮ ਦੌਰਾਨ ਗੈਲੰਟਰੀ ਅਵਾਰਡੀਜ਼ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਸਾਧਾਰਨ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੁਲ੍ਹੇ ਦਿਲ ਨਾਲ ਜੀ ਆਇਆਂ ਆਖਿਆ ਜਾਵੇਗਾ।

ਇਸ ਮੌਕੇ ਸ੍ਰੀਮਤੀ ਆਸ਼ਿਕਾ ਜੈਨ ਨੇ ਸਭਿਆਚਾਰਕ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਠੰਡ ਤੋਂ ਬਚਣ ਦੇ ਉਪਰਾਲੇ ਤਹਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫ਼ੋਂ 321 ਟ੍ਰੈਕ ਸੂਟ ਵੀ ਵੰਡੇ।

ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ, ਅਨਮੋਲ ਸਿੰਘ ਧਾਲੀਵਾਲ, ਸੋਨਮ ਚੌਧਰੀ, ਐਸ ਪੀ ਟ੍ਰੈਫ਼ਿਕ ਐਚ ਐਸ ਮਾਨ, ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਜ਼ਿਲ੍ਹੇ ਦੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

 

Continue Reading

Mohali

ਫੇਜ਼ 3 ਬੀ 2 ਦੀ ਮਾਰਕੀਟ ਨੂੰ ਵਿਸ਼ੇਸ਼ ਮਾਰਕੀਟ ਦਾ ਦਰਜਾ ਦੇ ਕੇ ਕੀਤਾ ਜਾਵੇ ਵਿਕਸਤ : ਕੁਲਜੀਤ ਸਿੰਘ ਬੇਦੀ

Published

on

By

 

ਡਿਪਟੀ ਮੇਅਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖਿਆ

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਫੇਜ਼ 3 ਬੀ 2 ਦੀ ਮਾਰਕੀਟ ਨੂੰ ਵਿਸ਼ੇਸ਼ ਮਾਰਕੀਟ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਰਕੀਟ ਮੁਹਾਲੀ ਦੇ ਡਾਊਨਟਾਊਨ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਅਤੇ ਇਸਨੂੰ ਚੰਡੀਗੜ੍ਹ ਦੇ ਸੈਕਟਰ 17 ਵਾਲੇ ਪੈਟਰਨ ਤੇ ਵਿਕਸਿਤ ਕਰਨ ਨਾਲ ਮੁਹਾਲੀ ਦੀ ਆਰਥਿਕ ਅਤੇ ਸਾਂਸਕ੍ਰਿਤਿਕ ਗਤੀਵਿਧੀਆਂ ਨੂੰ ਨਵੀਂ ਰਫਤਾਰ ਮਿਲੇਗੀ।

ਸz. ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਭੇਜੇ ਪੱਤਰ ਵਿੱਚ ਇਸ ਮਾਰਕੀਟ ਦੀ ਸੁੰਦਰਤਾ ਅਤੇ ਵਿਸ਼ੇਸ਼ਤਾ ਵਧਾਉਣ ਲਈ ਕੁਝ ਮਹੱਤਵਪੂਰਨ ਸੁਝਾਅ ਦਿੱਤੇ ਹਨ। ਇਹਨਾਂ ਵਿੱਚ ਵਨ ਵੇ ਟ੍ਰੈਫਿਕ ਪ੍ਰਬੰਧਨ ਦੇ ਤਹਿਤ ਮਾਰਕੀਟ ਦੀਆਂ ਪਿਛਲੀ ਸੜਕਾਂ ਨੂੰ ਵਨ ਵੇ ਕੀਤੇ ਜਾਣ, ਮਾਰਕੀਟ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ, ਫੁਹਾਰੇ ਲਗਾਉਣ, ਉੱਚ ਗੁਣਵੱਤਾ ਵਾਲੀਆਂ ਲਾਈਟਾਂ ਅਤੇ ਸੁੰਦਰ ਡਿਜ਼ਾਈਨਿੰਗ ਨਾਲ ਮਾਰਕੀਟ ਦੀ ਸ਼ਾਨ ਵਧਾਉਣ, ਪਾਰਕਿੰਗ ਵਿੱਚ ਸੁਧਾਰ ਲਈ ਦੋ ਪਹੀਆ ਵਾਹਨਾਂ ਵਾਸਤੇ ਵੱਖਰੀ ਪਾਰਕਿੰਗ ਦੀ ਵਿਵਸਥਾ ਕਰਨ, ਗੰਦਗੀ ਦੇ ਪ੍ਰਬੰਧ ਵਾਸਤੇ ਮਾਰਕੀਟ ਵਿੱਚ ਡਸਟਬਿਨ ਲਗਾਉਣ, ਮਾਰਕੀਟ ਦੇ ਇਲਾਕੇ ਵਿੱਚੋਂ ਨਾਜਾਇਜ਼ ਕਬਜ਼ੇ ਦੂਰ ਕਰਕੇ ਖੁੱਲ੍ਹੇ ਸਥਾਨਾਂ ਦੀ ਵਰਤੋਂ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਨਾਲ ਡਿਪਟੀ ਮੇਅਰ ਨੇ ਇਹ ਵੀ ਮੰਗ ਕੀਤੀ ਹੈ ਕਿ ਇੱਥੇ ਵਧੀਆ ਢੰਗ ਨਾਲ ਮਾਡਰਨ ਬਾਥਰੂਮਾਂ ਦੀ ਉਸਾਰੀ ਕੀਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਇੱਥੇ ਪੁਲੀਸ ਬੀਟ ਬਾਕਸ ਵਾਸਤੇ ਵੀ ਥਾਂ ਰਾਖਵੀਂ ਕੀਤੀ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਕਾਇਮ ਰਹਿ ਸਕੇ।

ਕੁਲਜੀਤ ਸਿੰਘ ਬੇਦੀ ਨੇ ਆਮ ਲੋਕਾਂ ਲਈ ਸਹੂਲਤਾਂ ਦੀ ਮੰਗ ਕਰਦਿਆਂ ਕਿਹਾ ਕਿ ਮਾਰਕੀਟ ਵਿੱਚ ਆਮ ਲੋਕਾਂ ਲਈ ਐਂਟਰੀ ਸੌਖੀ ਬਣਾਉਣ ਲਈ ਇਸਨੂੰ ਵੱਖ-ਵੱਖ ਬਲਾਕਾਂ ਵਿੱਚ ਵੰਡਿਆ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਪਾਰਕਿੰਗ ਦੀ ਸਮੱਸਿਆ ਨੇ ਲੋਕਾਂ ਲਈ ਪਰੇਸ਼ਾਨੀ ਪੈਦਾ ਕੀਤੀ ਹੈ। ਇਸ ਲਈ, ਨਵੀਆਂ ਪਾਰਕਿੰਗ ਦੀਆਂ ਥਾਵਾਂ ਬਣਾਉਣੀਆਂ ਜਰੂਰੀ ਹਨ। ਉਹਨਾਂ ਕਿਹਾ ਕਿ ਫੇਜ਼ 3 ਬੀ 2 ਦੀ ਮਾਰਕੀਟ ਨੂੰ ਮਾਡਲ ਮਾਰਕੀਟ ਦੇ ਤੌਰ ਤੇ ਤਿਆਰ ਕਰਨ ਨਾਲ ਨਾ ਸਿਰਫ ਮੁਹਾਲੀ ਦੀ ਸੁੰਦਰਤਾ ਵਧੇਗੀ, ਸਗੋਂ ਇਸਦੀ ਆਰਥਿਕਤਾ ਤੇ ਵੀ ਚੰਗੇ ਪ੍ਰਭਾਵ ਪੈਣਗੇ। ਉਨ੍ਹਾਂ ਗਮਾਡਾ ਤੋਂ ਇਸ ਪ੍ਰਸਤਾਵ ਨੂੰ ਜਲਦ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ।

Continue Reading

Mohali

ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਚੌੜੀ ਹੋ ਰਹੀ ਸੜ੍ਹਕ ਦਾ ਜਾਇਜ਼ਾ ਲਿਆ

Published

on

By

 

ਗਮਾਡਾ ਅਧਿਕਾਰੀਆਂ ਨੂੰ ਸੜ੍ਹਕ ਦਾ ਕੰਮ ਤੇਜ਼ ਕਰਨ, ਵਪਾਰੀਆਂ ਦੀ ਮੰਗ ਅਨੁਸਾਰ ਢੁਕਵੇਂ ਕੱਟ ਦੇਣ ਅਤੇ ਮਾਰਕੀਟਾਂ ਦੀ ਪਾਰਕਿੰਗ ਵਿੱਚ ਪਏ ਮਲਬੇ ਨੂੰ ਸਾਫ਼ ਕਰਨ ਲਈ ਕਿਹਾ

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਫ਼ੇਜ਼ 7 ਤੋਂ 11 ਤੱਕ ਚੌੜੀ ਹੋ ਰਹੀ ਸੜ੍ਹਕ ਕਾਰਨ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਅੱਜ ਗਮਾਡਾ ਦੇ ਅਧਿਕਾਰੀਆਂ ਨਾਲ 11 ਫ਼ੇਜ਼ ਵਿਖੇ ਚੱਲ ਰਹੇ ਕੰਮ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਗਮਾਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਇਸ ਕਮਿਸ਼ਨ ਦਾ ਗਠਨ ਕੀਤਾ ਹੋਇਆ ਹੈ ਅਤੇ ਕਮਿਸ਼ਨ ਉਨ੍ਹਾਂ ਨੂੰ ਦਰਪੇਸ਼ ਹਰ ਮੁਸ਼ਕਿਲ ਨੂੰ ਦੂਰ ਕਰਵਾਉਣ ਲਈ ਵਚਨਬੱਧ ਹੈ।

ਇਸ ਮੌਕੇ ਫ਼ੇਜ਼ 11 ਦੀ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਸ੍ਰੀ ਵਰਮਾ ਨੂੰ ਫ਼ੇਜ਼ 10 ਅਤੇ ਫ਼ੇਜ਼ 11 ਲਾਈਟ ਪੁਆਇੰਟਸ ਨੇੜੇ ਸੜ੍ਹਕ ਬਣਨ ਕਾਰਨ ਪੇਸ਼ ਆ ਰਹੀ ਦਿੱਕਤਾਂ ਬਾਰੇ ਦੱਸਿਆ ਗਿਆ ਅਤੇ ਸ੍ਰੀ ਵਰਮਾ ਨੇ ਮੌਕੇ ਤੇ ਮੌਜੂਦ ਗਮਾਡਾ ਦੇ ਐਸ ਡੀ ਓ ਅਕਾਸ਼ਦੀਪ ਸਿੰਘ ਅਤੇ ਸੜ੍ਹਕ ਦਾ ਕੰਮ ਕਰ ਰਹੇ ਠੇਕੇਦਾਰ ਨੂੰ, ਇਨ੍ਹਾਂ ਦਿੱਕਤਾਂ ਨੂੰ ਦੂਰ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਵਪਾਰੀਆਂ ਦਾ ਕਹਿਣਾ ਹੈ ਕਿ ਕੰਮ ਦੀ ਰਫ਼ਤਾਰ ਮੱਠੀ ਹੈ, ਇਸ ਲਈ ਇਸ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸੇ ਤਰ੍ਹਾਂ ਵਪਾਰੀਆਂ ਵੱਲੋਂ ਫ਼ੇਜ਼ 3 ਬੀ 2 ਦੀ ਮਾਰਕੀਟ ਵਾਂਗ ਇਸ ਨਿਰਮਾਣ ਅਧੀਨ ਸੜ੍ਹਕ ਤੇ ਪੈਂਦੀਆਂ ਆਪਣੀਆਂ ਮਾਰਕੀਟਾਂ ਲਈ ਕੱਟ ਬਣਾਉਣ ਦੀ ਮੰਗ ਨੂੰ ਵੀ ਗਮਾਡਾ ਅਧਿਕਾਰੀਆਂ ਨੂੰ ਹਮਦਰਦੀ ਨਾਲ ਵਿਚਾਰਨ ਲਈ ਆਖਿਆ ਤਾਂ ਜੋ ਉਨ੍ਹਾਂ ਦੀ ਮਾਰਕੀਟ ਨੂੰ ਲੱਗਦੀਆਂ ਪਹੁੰਚ ਸੜ੍ਹਕਾਂ ਪ੍ਰਭਾਵਿਤ ਨਾ ਹੋਣ।

ਇਸ ਮੌਕੇ ਵਪਾਰੀਆਂ ਵੱਲੋਂ ਆਪਣੀਆਂ ਮਾਰਕੀਟ ਦੀਆਂ ਪਾਰਕਿੰਗ ਵਿੱਚ ਉਸਾਰੀਆਂ ਤੋਂ ਬਾਅਦ ਲੱਗੇ ਮਲਬੇ ਦੇ ਢੇਰਾਂ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਦੀ ਹਮਾਇਤ ਕਰਦਿਆਂ ਉਹਨਾਂ ਗਮਾਡਾ ਅਧਿਕਾਰੀਆਂ ਨੂੰ ਮਲਬਾ ਤੁਰੰਤ ਹਟਾਉਣ ਲਈ ਕਿਹਾ ਤਾਂ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਇਸ ਮੌਕੇ ਵਪਾਰੀਆਂ ਵਿੱਚ ਗੁਰਚਰਨ ਸਿੰਘ ਪ੍ਰਧਾਨ ਫ਼ੇਜ਼ 11, ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਅਤੇ ਮੁੱਖ ਸਲਾਹਕਾਰ ਡਾ. ਸਤੀਸ਼ ਗਰਗ ਵੀ ਮੌਜੂਦ ਸਨ।

 

Continue Reading

Latest News

Trending